Friday, April 19, 2024

ਆਮ ਆਦਮੀ ਪਾਰਟੀ ਬੂਥ ਲੈਵਲ ਤੱਕ ਕਰੇਗੀ ਆਪਣਾ ਪਸਾਰਾ – ਸੁਰਜੀਤ ਕੰਗ 

ਵੋਟਾਂ ਵਿੱਚ ਲੋਕਾਂ ਦਾ ਗੁੱਸਾ ਵੇਖ ਘਬਰਾਈ ਬਾਦਲ ਸਰਕਾਰ 

PPN240622
ਰਈਆ, 24   (ਬਲਵਿੰਦਰ ਸੰਧੂ) –  ਅੱਜ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਨਸਿਆਂ ਦੇ ਵੱਧ ਰਹੇ ਰੁਝਾਨ ਅਤੇ ਸਾਡੇ ਪੰਜਾਬ ਦੇ ਦਫਤਰਾਂ ਵਿੱਚ ਬੁਰੀ ਤਰ੍ਹਾਂ ਫੈਲੇ ਹੋਏ ਭ੍ਰਿਸਟਾਚਾਰ ਵਿਰੁੱਧ ਆਪਣੀ ਅਵਾਜ ਬੁਲੰਦ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੈਸaਨਲ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਹਲਕਾ ਬਾਬਾ ਬਕਾਲਾ ਤੋ ਆਮ ਆਦਮੀ ਪਾਰਟੀ ਨੂੰ 20331 ਅਤੇ ਖਡੂਰ ਸਾਹਿਬ ਦੇ ਨੌ ਹਲਕਿਆਂ ਤੋ 144552 ਵੋਟਾਂ ਪਾਈਆਂ ਅਤੇ ਸਾਰੇ ਪੰਜਾਬ ਵਿੱਚੋ ਆਮ ਆਦਮੀ ਪਾਰਟੀ ਚਾਰ ਸੀਟਾਂ ਤੇ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਜਿੰਨਾਂ ਸੀਟਾਂ ਤੋ ਆਮ ਆਦਮੀ ਪਾਰਟੀ ਦੇ ਕੈਡੀਡੇਟਾਂ ਦੀ ਹਾਰ ਵੀ ਹੋਈ ਹੈ ਉਹ ਬਹੁਤ ਹੀ ਘੱਟ ਫਰਕ ਸੀ। ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਅਪਨਾਇਆ ਹੈ ਅਤੇ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀ ਸਾਰੀ ਯੋਜਨਾਬੰਦੀ ਤਿਆਰ ਕਰੇਗੀ। ਜਿਸ ਵਿੱਚ ਆਮ ਲੋਕਾਂ ਦੀ ਸਹਿਮਤੀ ਨਾਲ ਹੀ ਫੈਸਲੇ ਲਏ ਜਾਣਗੇ । ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋ ਹਰ ਬੂਥ ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਇਹ ਕਮੇਟੀ ਨਾ ਸਿਰਫ ਆਮ ਲੋਕਾਂ ਨੂੰ ਸਵਰਾਜ ਬਾਰੇ ਜਾਣਕਾਰੀ ਦਵੇਗੀ , ਨਾਲ ਹੀ ਇਹ ਕਮੇਟੀ ਦਾ ਮੁੱਖ ਮੰਤਵ ਹੋਵੇਗਾ ਕਿ ਲੋਕਾਂ ਨਾਲ ਹੋ ਰਹੀਆਂ ਧੱਕੇਸਾਹੀਆਂ ਬੰਦ ਕੀਤੀਆਂ ਜਾਣ ਅਤੇ ਆਮ ਲੋਕਾਂ ਦੀ ਹਰ ਤਰੀਕੇ ਨਾਲ ਵੱਧ ਤੋ ਵਧ ਮਦਦ ਕੀਤੀ ਜਾਵੇ । ਇਸ ਸਬੰਧੀ ਪਿੰਡਾਂ ਦੇ ਆਗੂਆਂ ਨੇ ਕਿਹਾ ਕਿ ਅਸੀ ਮਿਤੀ 17-6-2014 ਤੱਕ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ ਨੂੰ ਰਈਆ (ਅੰਮ੍ਰਿਤਸਰ) ਹਰ ਇੱਕ ਪਿੰਡ ਦੀ ਲਿਸਟ ਪੁਜਦਾ ਕਰਾਗੇ ਤਾਂ ਜੋ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਦੀ ਸਹੀ ਢੰਗ ਨਾ ਸਿਸਟੋਮੈਟੇਕਲੀ ਤਰਤੀਬ ਬਣਾ ਕੇ ਪਾਰਟੀ ਨੂੰ ਹੋਰ ਮਜਬੂਤੀ ਪ੍ਰਧਾਨ ਕੀਤੀ ਜਾ ਸਕੇ । 
ਸੁਰਜੀਤ ਕੰਗ ਨੇ ਦੱਸਿਆ ਕਿ ਜੇਕਰ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣਾ ਗੁੱਸਾ ਨਾ ਦਿਖਾਇਆ ਹੁੰਦਾ ਤਾਂ ਛਾਇਦ ਇਸ ਸਮੇ ਸਾਡੀ ਸਰਕਾਰ ਗੂੜੀ ਨੀਦ ਵਿੱਚੋ ਜਾਗ ਕੇ ਏਨੀ ਹਫੜਾ ਦਫੜੀ ਵਿੱਚ ਨਾ ਪਈ ਹੁੰਦੀ। ਜਿਸ ਤਰ੍ਹਾਂ ਕਿ ਹੁਣ ਸੱਤ ਸਾਲ ਬਾਅਦ ਦਫਤਰਾਂ ਵਿੱਚ ਛਾਪੇਮਾਰੀ ਕਰਕੇ ਅਧਿਕਾਰੀਆਂ ਦੇ ਟਾਇਮ ਚੈਕ ਕੀਤੇ ਜਾ ਰਹੇ ਹਨ , ਨਸੇ ਤੇ ਲੱਗੇ ਨੋਜਵਾਨਾਂ ਨੂੰ ਫੜ ਫੜ ਕੇ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ। ਇਸਤੋ ਸਾਫ ਪਤਾ ਚੱਲਦਾ ਹੈ ਕਿ ਇਹ ਸਭ ਕੁਝ ਹੁਣ ਸੱਤ ਸਾਲਾ ਬਾਅਦ ਹੀ ਕਿਉ ਹੋ ਰਿਹਾ ਹੈ । ਅਜੇ ਵੀ ਵੱਡੇ ਵੱਡੇ ਮਗਰਮੱਛ ਕਾਨੂੰਨ ਦੇ ਸਿਕੰਜੇ ਤੋ ਬਾਹਰ ਹਨ । ਉਹਨਾਂ ਕਿਹਾ ਕਿ ਇਹਨਾਂ ਵੱਡੇ ਸਮਗਲਾਂ ਅਤੇ ਤਸਕਾਂ ਖਿਲਾਫ ਆਉਣ ਵਾਲੇ ਸਮੇ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੀ ਜੰਗ ਵਿੱਢੇਗੀ , ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਜਾਰਾ ਵਰਕਰ ਅਤੇ ਆਮ ਲੋਕ ਬੀਬੀਆਂ ਅਤੇ ਨੌਜਵਾਨ ਸਾਮਿਲ ਹੋਣਗੇ । ਇਸ ਮੌਕੇ ਬਲਵਿੰਦਰ ਸਿੰਘ ਸੰਧ ਧਿਆਨਪੁਰ, ਜਸਵਿੰਦਰ ਸਿੰਘ ਖਿਲਚੀਆਂ , ਇੰਦਰਬੀਰ ਸਿੰਘ ਬਾਬਾ ਬਕਾਲਾ, ਬਲਜੀਤ ਸਿੰਘ , ਅੰਮ੍ਰਿਤਪਾਲ ਸਿੰਘ ਗਗੜੇਵਾਲ, ਬਲਦੇਵ ਸਿੰਘ ਪੰਨੂੰ, ਜਸਪਾਲ ਸਿੰਘ ਖਿਲਚੀਆਂ, ਬੌਬੀ, ਗਿਆਨ ਸਿੰਘ ਰਾਹੀ, ਸਕੱਤਰ ਸਿੰਘ ਰਈਆ, ਪਰਮਜੀਤ ਸਿੰਘ ਸੋਨਾ ਸੇਰੋ ਆਦਿ ਆਗੂ ਹਾਜਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply