Thursday, March 28, 2024

‘ਅੰਮ੍ਰਿਤਸਰ ਪੁਸਤਕ ਮੇਲੇ’ ਦੌਰਾਨ ਨਾਮਵਰ ਸ਼ਾਇਰਾਂ ਬਖੇਰਿਆ ਸ਼ਾਇਰੀ ਦਾ ਰੰਗ

ਅੰਮ੍ਰਿਤਸਰ, 24 ਅਪ੍ਰੈਲ  (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN2404201725ਵਿਸ਼ਵ ਪ੍ਰਸਿੱਧ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਦੇਸ਼ ਭਰ ’ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਹਿੱਤ ਆਰੰਭੀ ਪੁਸਤਕ ਮੇਲਿਆਂ ਦੀ ਲੜੀ ਤਹਿਤ ਚੱਲ ਰਿਹਾ ਪੁਸਤਕ ਮੇਲਾ ਪੁਸਤਕ ਪ੍ਰੇਮੀਆਂ ਲਈ ਆਕਰਸ਼ਿਤ ਬਣਿਆ ਹੋਇਆ ਹੈ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਬੁੱਕ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ ਕਿਤਾਬਾਂ ਦੇ ਮਹਾਂ ਕੁੰਭ ’ਚ ਦੇਸ਼ ਭਰ ’ਚੋਂ ਨਾਮਵਰ ਪ੍ਰਕਾਸ਼ਕ ਹਿੱਸਾ ਲੈ ਰਹੇ ਹਨ। ਅੱਜ ਮੇਲੇ ਦੌਰਾਨ ਪੁਸਤਕ ਪ੍ਰੇਮੀਆਂ ਵੱਡੀ ਤਦਾਦ ’ਚ ਤਾਂਤਾ ਲੱਗਿਆ ਰਿਹਾ।PPN2404201724
ਪੁਸਤਕ ਮੇਲੇ ਦੇ ਕੋਆਰਡੀਨੇਟਰ ਅਤੇ ਸਹਿਤਕ ਸਮਾਗਮਾਂ ਦੇ ਮੁਖੀ ਮਿਸਰਦੀਪ ਭਾਟੀਆ ਹੁਰਾਂ ਨੇ ਦੱਸਿਆ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਨਾਲ ਨਾਲ ਐਨ.ਬੀ.ਟੀ ਦਾ ਇਹ ਖਾਸ ਉਪਰਾਲਾ ਰਿਹਾ ਹੈ ਕਿ ਸਹਿਤਕਾਰਾਂ ਅਤੇ ਪਾਠਕਾਂ ਨੂੰ ਇਕ ਦੂਜੇ ਨਾਲ ਨੇੜੇ ਤੋਂ ਮਿਲਨ ਦਾ ਸਬੱਬ ਪੈਦਾ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਸੇ ਲਈ ਅੰਮ੍ਰਿਤਸਰ ਪੁਸਤਕ ਮੇਲੇ ਵਿਚ ਸਾਹਿਤ ਦੀਆਂ ਵੱਖ-ਵੱਖ ਸਿਲਫਾਂ ਦੇ ਲੇਖਕਾਂ ਨੂੰ ਰੂ-ਬ-ਰੂ ਕਰਾ ਕੇ ਸਾਹਿਤਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਅੱਜ ਸਵੇਰ ਤੋਂ ਪੁਸਤਕ ਮੇੇਲੇ ਵਿਚ ਸਕੂਲਾਂ, ਕਾਲਜਾ ਦੇ ਵਿਦਿਆਰਥੀਆਂ ਦੇ ਨਾਲ ਨਾਲ ਆਮ ਲੋਕਾਂ ਦਾ ਆਣਾ ਜਾਣਾ ਬਣਿਆ ਰਿਹਾ। ਗੁਰੂ ਨਗਰੀ ਦੇ ਹੋਰਨਾਂ ਪ੍ਰਕਾਸ਼ਕਾਂ ਨੇ ਵੀ ਅੱਜ ਪੁਸਤਕ ਮੇਲੇ ਵਿਚ ਆਪੋ ਆਪਣੇ ਸਟਾਲ ਲਗਾ ਕੇ ਪੁਸਤਕ ਮੇਲੇ ਦੀ ਰੌਣਕ ਨੂੰ ਵਧਾਇਆ ।
ਅੱਜ ਕਾਲਜ ਦੇ ਸੈਮੀਨਾਰ ਹਾਲ ’ਚ ਪੰਜਾਬੀ ਦੇ ਨਾਮਵਰ ਸ਼ਾਇਰਾ ਨੇ ਕਾਵਿਕ ਮਾਹੌਲ ਸਿਰਜਿਆ। ਇਸ ਸਾਹਿਤਕ ਸਮਾਗਮਾਂ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਨੈਸ਼ਨਲ ਬੁੱਕ ਟਰੱਸਟ ਦਾ ਵਿਸ਼ੇਸ਼ ਧੰਨਵਾਦੀ ਹੈ।ਜਿਨ੍ਹਾਂ ਨੇ ਸ਼ਹਿਰ ਵਾਸੀਆ ਲਈ ਜੁੜਨ ਦਾ ਇਕ ਵਧੀਆਂ ਮੌਕਾ ਦਿੱਤਾ ਹੈ। ਡਾ. ਆਤਮ ਰੰਧਾਵਾ ਨੇ ਮੰਚ ਸੰਚਾਲਨ ਕਰਦਿਆਂ ਮਹਿਮਾਨ ਸ਼ਾਇਰਾ ਦੀ ਜਾਣ ਪਛਾਣ ਕਰਵਾਈ।
ਅੱਜ ਦੀ ਇਸ ਕਾਵਿ ਮਹਿਫਲ ’ਚ ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਨਿਰਮਲ ਅਰਪਨ, ਦੇਵ ਦਰਦ, ਅਰਤਿੰਦਰ ਸੰਧੂ, ਡਾ. ਅੰਬਰੀਸ਼, ਡਾ. ਸੁਖਬੀਰ, ਮਲਵਿੰਦਰ, ਵਿਸ਼ਾਲ, ਜਗਤਾਰ ਗਿੱਲ, ਗੁਰਬਾਜ, ਮੰਗਤ ਰਾਮ, ਜਸਵੰਤ ਹੰਸ, ਸਿਮਰਤ ਗਗਨ, ਜੈ ਗੋਪਾਲ ਤੋਮਰ ਆਦਿ ਸ਼ਾਇਰਾ ਨੇ ਭਾਵੁਕ ਮਾਹੌਲ ਸਿਰਜਿਆ।ਹੋਰਨਾਂ ਤੋਂ ਇਲਾਵਾ ਦੀਪ ਦਵਿੰਦਰ ਸਿੰਘ, ਮੇਂਯਕ ਸਲੋਰੀਆ, ਹਰਭਜਨ ਖੇਮਕਰਨੀ, ਡਾ. ਸੁਖਦੇਵ ਸਿੰਘ, ਹਰਭਜਨ ਬਾਜਵਾ, ਡਾ. ਮੋਹਨ, ਧਰਮਿੰਦਰ ਔਲਖ, ਹਰਮੀਤ ਆਰਟਿਸਟ, ਸਮੀਤ ਸਿੰਘ, ਸੁਜਾਤਾ, ਪ੍ਰੋ. ਹੀਰਾ ਸਿੰਘ, ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਮਿਨੀ ਸਲਵਾਨ, ਪ੍ਰੋ. ਹਰਜੀਤ ਕੌਰ ਆਦਿ ਨੇ ਸ਼ਿਰਕਤ ਕੀਤੀ।
ਸਾਹਿਤਕ ਸਮਾਗਮਾ ਦੇ ਕਨਵੀਨਰ ਮਿਸਰਦੀਪ ਭਾਟੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 10:30 ਵਜੇ ਖ਼ਾਲਸਾ ਕਾਲਜ ਦੇ ਸੈਮੀਨਾਰ ਹਾਲ ਵਿਚ ਕਹਾਣੀਕਾਰ ਦੀ ਸਿਰਜਣ ਪ੍ਰਕਿਰਿਆ ਦੇ ਹਵਾਲੇ ਨਾਲ ਸਾਹਿਤਕ ਸਮਾਗਮ ਹੋਵੇਗਾ। ਜਿਸ ਵਿਚ ਕਹਾਣੀਕਾਰ ਬਲਦੇਵ ਸਿੰਘ ਸੜਕਨਾਮਾ, ਜਿੰਦਰ, ਮੁਖਤਾਰ ਗਿੱਲ, ਜਤਿੰਦਰ ਹੰਸ, ਦੀਪ ਦਵਿੰਦਰ, ਡਾ. ਸਰਘੀ, ਸ਼ਿਆਮ ਸੁੰਦਰ ਦੀਪਤੀ ਅਤੇ ਸਿਮਰਨ ਧਾਲੀਵਾਲ ਆਦਿ ਆਪੋ ਆਪਣੀ ਕਹਾਣੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਚਰਚਾ ਕਰਨਗੇ। ਯਾਦ ਰਹੇ ਕਿ ਪੁਸਤਕ ਮੇਲਾ 30 ਅਪ੍ਰੈਲ ਤੱਕ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ। ਮੇਲੇ ਦਾ ਦਾਖਲਾ ਮੁਫ਼ਤ ਹੈ।

Check Also

1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਸਰਕਾਰੀ ਖਰੀਦ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਕਣਕ ਦੇ ਆ ਰਹੇ ਖਰੀਦ ਸੀਜ਼ਨ ਨੂੰ ਧਿਆਨ ਵਿੱਚ …

Leave a Reply