Friday, April 19, 2024

ਅੰਮ੍ਰਿਤਸਰ ਦਾ 437ਵਾਂ ਸਥਾਪਨਾ ਦਿਵਸ ਧੁਮ-ਧਾਮ ਨਾਲ ਮਨਾਇਆ ਗਿਆ

PPN27061410

ਅੰਮ੍ਰਿਤਸਰ, 27 ਜੂਨ (ਪ੍ਰੀਤਮ ਸਿੰਘ)- ਅੰਮ੍ਰਿਤਸਰ ਸਥਾਪਨਾ ਦਿਵਸ ਦੇ ਮੌਕੇ ਸ਼ਹਿਰ ਦੇ ਨਾਗਰਿਕਾਂ ਵੱਲੋਂ ਇੱਕ ਭਾਰੀ ਇਕੱਠ ਦੇ ਰੂਪ ਵਿੱਚ ਚੇਤਨਾ ਰੈਲੀ ਕੱਢੀ ਗਈ। ਇਹ ਰੈਲੀ ਸ੍ਰੀ ਦਰਬਾਰ ਸਾਹਿਬ ਤੋਂ ਚੱਲ ਕੇ ਇਤਿਹਾਸਿਕ ਰਾਮ ਬਾਗ ਤੱਕ ਚੱਲੀ। ਰੈਲੀ ਦੀ ਅਰੰਭਤਾ ਦੀ ਅਰਦਾਸ ਅਤੇ ਝੰਡੀ ਜੱਥੇਦਾਰ, ਸ੍ਰੀ ਅਕਾਲ ਤੱਖਤ, ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੀਤੀ ਗਈ।ਸਿੰਘ ਸਾਹਿਬ ਵੱਲੋਂ ਈਕੋ- ਅੰਮ੍ਰਿਤਸਰ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖਾਸ ਕਰਕੇ ਸਾਰੇ ਧਰਮਿਕ ਅਸਥਾਨਾਂ ਦੀ ਸਫਾਈ ਅਭਿਆਨ ਦੀ ਤਾਰੀਫ ਕੀਤੀ ਜਿਸ ਵਿੱਚ ਕਿ; ਦੁਰਗਿਆਨਾ ਮੰਦਿਰ, ਖੈਰੁਦੀਨ ਮਸਜਿਦ, ਰਵੀਦਾਸ ਮੰਦਰ, ਗਿਰਜਾਘਰ, ਅਤੇ ਸੰਤੋਖਸਰ ਗੁਰਦੁਆਰਾ ਸਾਹਿਬ ਵੀ ਸ਼ਾਮਿਲ ਸਨ, ਜਿਸਨੂ ਕਿ ਵਿਸ਼ਵ ਭਰ ਵਿੱਚ ਸਲਾਹਿਆ ਗਿਆ ਹੈ।

PPN27061411
ਇਸ ਚੇਤਨਾਂ ਰੈਲੀ, ਜੋਕਿ ਕੰਪਨੀ ਬਾਗ ਤੇ ਸਮਾਪਤ ਹੋਈ, ਦੀ ਅਗਵਾਈ ਨਿਹੰਗ ਘੋੜ ਸਵਾਰਾਂ ਵੱਲੋਂ ਕੀਤੀ ਗਈ, ਅਤੇ ਇਸ ਵਿੱਚ ਸ਼ਹਿਰ ਦੀਆਂ ਸੰਸਥਾਵਾਂ, ਸਕੂਲ, ਐਨ.ਸੀ.ਸੀ, ਅਤੇ ਆਮ ਨਾਗਰਿਕ ਵੀ ਸ਼ਾਮਿਲ ਸਨ। ਕੰਪਨੀ ਬਾਗ ਵਿੱਚ ਇੱਕ ਨਾਗਰਿਕਾਂ ਦੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ, ਰਵੀ ਭਗਤ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ। ਕੌਰਪੋਰੇਸ਼ਨ ਕਮਿਸ਼ਨਰ, ਸ਼੍ਰਿ ਸਭਰਵਾਲ, ਅਤੇ ਗਰੁਪ ਕਮਾਡਰ ਕਰਨਲ ਬਾਠ ਨੇ ਵੀ ਇਸ ਇਕਤਰਤਾ ਦੀ ਸ਼ੋਭਾ ਵਧਾਈ ਅਤੇ ਸ਼ਹਿਰ ਲਈ ਚੰਗੇ ਉਰਾਲੇ ਕਰਨ ਵਾਲਿਆਂ ਦਾ ਵੀ ਸਨਮਾਨ ਕੀਤਾ।
ਡੀ.ਸੀ ਰਵੀ ਭਗਤ ਨੇ ਅੰਮ੍ਰਿਤਸਰ ਸ਼ਹਿਰ ਲਈ ਕੀਤੇ ਜਾਨ ਵਾਲੇ ਉਪਰਾਲਿਆਂ ਦੀ ਤਰੀਫ ਕਰਦਿਆਂ ਕਿਹਾ, ਉਅੰਮ੍ਰਿਤਸਰ ਦੀ ਸੁੰਦਰਤਾ ਨੂੰ ਉਭਾਰਨ ਲਈ ਸਭ ਵਸਨੀਕਾਂ ਨੂੰ ਇੱਕ ਜੁਟ ਹੋਣ ਦੀ ਲੋੜ ਹੈ।” ਅਤੇ ਮੌਜੂਦ ਸੰਗਤਾਂ ਨਾਲ ਇਸ ਸਾਲ ਇੱਕ ਬੂਟਾ ਲਾ ਕੇ ਉਸ ਦੀ ਪਾਲਨਾ ਕਰਣ ਦਾ ਪ੍ਰਣ ਵੀ ਕੀਤਾ।

PPN27061412
ਕੌਰਪੋਰੇਸ਼ਨ ਕਮਿਸ਼ਨਰ, ਸ਼੍ਰਿ ਸਭਰਵਾਲ ਨੇ ਖੁਸ਼ੀ ਵਿੱਚ ਕਿਹਾ, ਉਸ਼ਹਿਰ ਵਿੱਚ ਚੱਲ ਰਹੇ ਕੂੜੇ ਤੋਂ ਖਾਦ, ਅਤੇ ਖਾਦ ਤੋਂ ਸਬਜੀਆਂ ਉਗਾਉਣ ਵਾਲੇ ਪ੍ਰੋਗਰਾਮ ਤੋਂ ਮੈਂ ਬਹੁਤ ਪਰਭਾਵਿਤ ਹਾਂ, ਇਸ ਲਹਿਰ ਨਾਲ ਸ਼ਹਿਰ ਦੀ ਬਹੁਤ ਗੰਦਗੀ ਅਤੇ ਸਮਸਿਆਵਾਂ ਦਾ ਹੱਲ ਨਿਕਲ ਸਕਦਾ ਹੈ। ਮੈਂ ਬਹੁਤ ਹੀ ਖੁਸ਼ੀ ਨਾਲ ਇਸ ਪ੍ਰੋਜੈਕ ਨੂੰ ਅਪਨਾਉਣਾ ਚਾਹੁੰਦਾ ਹਾਂ ਅਤੇ ਇਸ ਦਾ ਪੂਰਾ ਸਹਿਯੋਗ ਕਰਾਂਗਾ।”
ਈਕੋ ਅੰਮ੍ਰਿਤਸਰ ਦੇ ਪਰਧਾਨ, ਗੁਨਬੀਰ ਸਿੰਘ ਨੇ ਸ਼ਹਿਰ ਦੇ ਵਾਸੀ, ਪ੍ਰਸ਼ਾਸਨ, ਧਾਰਮਿਕ ਸੰਸਥਾਵਾਂ ਅਤੇ ਮੀਡੀਆ ਦੇ ਅਤਿ ਸਹਿਯੋਗ ਦਾ ਦਨਵਾਦ ਕੀਤਾ ਅਤੇ ਸੰਮੂਹ ਸੰਗਤਾਂ ਨੂੰ ਸ਼ਹਿਰ ਦੀ 437ਵੀਂ ਸਥਾਪਨਾ ਵਰ੍ਹੇਗੰਢ ਤੇ ਵਧਾਈ ਦਿੰਦਿਆਂ ਕਿਹਾ, ਉਅਸੀਂ ਸ਼ਹਿਰ ਦੀ ਸੁੰਦਰਤਾ ਅਤੇ ਹਰਿਆਵਲ ਲਈ ਲਗਾਤਾਰੀ ਮਹਿਨਤ ਕਰਣ ਲਈ ਵਚਨਬਧ ਹਾਂ ਅਤੇ ਆਪਣੇ 2017 ਦੇ ਟੀਚੇ ਤੱਕ ਕੋਈ ਦਿੱਸਣ ਯੋਗ ਬਦਲਾਵ ਕਰਨ ਲਿਆਉਣ ਲਈ ਜੀਅ ਤੋੜ ਮਹਿਨਤ ਕਰਾਂਗੇ।”

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply