Thursday, March 28, 2024

ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਤੇ ਦਿੱਲੀ ਕਮੇਟੀ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ

PPN280604
ਨਵੀਂ ਦਿੱਲੀ, 28  ਜੂਨ ( ਅੰਮ੍ਰਿਤ ਲਾਲ ਮੰਨਣ)-  ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ਹੀਦੀ ਜੋੜ ਮੇਲੇ ਦੇ ਰੂਪ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸਥਾਨ ਮਹਿਰੋਲੀ ਵਿਖੇ ਹੋਏ ਸਮਾਗਮ ‘ਚ ਗੁਰਦੁਆਰਾ ਕਮੇਟੀ ਦੇ ਹਜੂਰੀ ਰਾਗੀ ਜੱਥਿਆਂ ਤੋਂ ਇਲਾਵਾ ਭਾਈ ਅਪਾਰਦੀਪ ਸਿੰਘ ਜੀ ਇੰਗਲੈਂਡ ਵਾਲੇ, ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਕੀਰਤਨ ਅਤੇ ਕਵੀ ਸਜੱਣਾ ਵੱਲੋਂ ਕਵੀਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਸੀ ਗੁਰੂ ਰਾਮਦਾਸ ਜੋੜਾਘਰ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਹਰਦਿਆਲ ਸਿੰਘ ਚੋਹਾਨ ਨੇ ਦਿੱਲੀ ਕਮੇਟੀ ਵੱਲੋਂ ਇਹ ਦਿਹਾੜਾ ਮਨਾਉਣ ਅਤੇ ਬਾਬਾ ਜੀ ਦਾ ਇਤਿਹਾਸ ਸੰਗਤਾਂ ਤਕ ਪਹੁੰਚਾਉਣ ਦੇ ਮਕਸਦ ਨਾਲ 2016 ਵਿਖੇ 300 ਸਾਲਾਂ ਸ਼ਤਾਬਦੀ ਮਨਾਉਣ ਦੀ ਕੀਤੀ ਗਈ ਘੋਸ਼ਣਾ ਕਰਕੇ ਕਮੇਟੀ ਦੇ ਮੁੱਖ ਸੱਜਣਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ। ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਗੁਰਵਿੰਦਰਪਾਲ ਸਿੰਘ ਸਣੇ ਧਰਮ ਪ੍ਰਚਾਰ ਕਮੇਟੀ ਦੇ ਸਟਾਫ ਦਾ ਵੀ ਇਸ ਮੌਕੇ ਜੋੜਾਘਰ ਜਥੇ ਵੱਲੋਂ ਸਤਿਕਾਰ ਕੀਤਾ ਗਿਆ।
ਇਸੇ ਕੜੀ ‘ਚ ਕਲਿਯਾਣਪੁਰੀ ਹਲਕੇ ਤੋਂ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਵੱਲੋਂ ਸ਼ਸੱਤਰ ਮੁਕਾਬਲਿਆਂ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਦੇ ਹੋਏ ਕੀਤਾ ਗਿਆ। ਇਸ ਮੁਕਾਬਲੇ ‘ਚ 300 ਦੇ ਕਰੀਬ ਬੱਚਿਆਂ ਨੇ ਹਿੱਸਾ ਲੈਂਦੇ ਹੋਏ ਗਤਕੇ ਦੇ ਜ਼ੋਹਰ ਦਿਖਾਏ। ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ, ਬਾਬਾ ਫੁਮਣ ਸਿੰਘ ਡੇਰਾ ਬਾਬਾ ਕਰਮ ਸਿੰਘ ਅਤੇ ਦਿੱਲੀ ਪੁਲਿਸ ਦੇ ਐ.ਸੀ.ਪੀ. ਸੰਜੈ ਸੇਹਰਾਵਤ ਨੇ ਇਸ ਮੌਕੇ ਪੂੱਜ ਕੇ ਬੱਚਿਆਂ ਦੀ ਹੋਂਸਲਾ ਅਫਜ਼ਾਈ ਕੀਤੀ। ਸੇਹਰਾਵਤ ਨੇ ਇਸ ਇਲਾਕੇ ‘ਚ ਕਮੇਟੀ ਵੱਲੋਂ ਸ਼ੁਰੂ ਕੀਤੀ ਗਈਆਂ ਗਤਕਾ ਕਲਾਸਾਂ ਤੋਂ ਬਾਅਦ ਕਲੌਨੀ ‘ਚ ਅਪਰਾਧ ਦੇ ਘਟਣ ਦਾ ਵੀ ਦਾਅਵਾ ਕੀਤਾ। ਪੁਲਿਸ ਵੱਲੋਂ ਅਪਰਾਧ ਘਟਾਉਣ ਵਾਸਤੇ ਦਿੱਲੀ ਕਮੇਟੀ ਦੀ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ ਗਈ। 

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply