Tuesday, April 16, 2024

ਧਾਰਮਿਕ ਫਿਲਮ ‘ਸ਼ਮਸੇਰ ਖਾਲਸਾ’ ਸੰਬੰਧੀ ਸਬ ਕਮੇਟੀ ਦੀ ਮੀਟਿੰਗ 

PPN280614
ਅੰਮ੍ਰਿਤਸਰ, 28  ਜੂਨ ( ਗੁਰਪ੍ਰੀਤ ਸਿੰਘ)- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਪ੍ਰਚਾਰ ਲਈ ਨਵੇਂ ਮਾਧਿਅਮ ਅਪਨਾਏ ਜਾ ਰਹੇ ਹਨ। ਧਰਮ ਪ੍ਰਚਾਰ ਕਮੇਟੀ ਨੇ ਵੱਖ-ਵੱਖ ਵਿਸ਼ਿਆਂ ਤੇ ਫਿਲਮਾਂ ਬਣਾ ਕੇ ਸੰਗਤ ‘ਚ ਵਿਚਰਨ ਦਾ ਫੈਸਲਾ ਲਿਆ ਹੈ। ਇਸੇ ਪ੍ਰਬੰਧ ਅਧੀਨ ਫਿਲਮ ‘ਸਮਸ਼ੇਰ ਖਾਲਸਾ’ ਤਿਆਰ ਕੀਤੀ ਗਈ ਹੈ ਜਿਸ ‘ਚ ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਲੈ ਕੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੇ ਜ਼ਕਰੀਆ ਖਾਨ ਦੇ ਅੰਤ ਦਾ ਬਾਖੂਬੀ ਜ਼ਿਕਰ ਹੈ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ੍ਰੀ ਅੰਮ੍ਰਿਤਸਰ ਦੇ ਇਕੱਤਰਤਾ ਹਾਲ ਸ੍ਰੀ ਗੁਰੂ ਨਾਨਕ ਨਿਵਾਸ ‘ਚ ਧਰਮ ਪ੍ਰਚਾਰ ਕਮੇਟੀ ਵੱਲੋਂ ਫਿਲਮ ‘ਸ਼ਮਸੇਰ ਖਾਲਸਾ’ ਨੂੰ ਅੰਤਿਮ ਰੂਪ ਦੇਣ ਸੰਬੰਧੀ ਮੀਟਿੰਗ ਰੱਖੀ ਗਈ। ਮੀਟਿੰਗ ਵਿੱਚ ਸ. ਰੂਪ ਸਿੰਘ, ਸ, ਸਤਬੀਰ ਸਿੰਘ ਸਕੱਤਰ, ਡਾ. ਪ੍ਰਿਥੀਪਾਲ ਸਿੰਘ ਕਪੂਰ, ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਨੇ ਫਿਲਮ ‘ਸ਼ਮਸੇਰ ਖਾਲਸਾ’ ‘ਚ ਫਿਲਮਾਏ ਗਏ ਦ੍ਰਿਸ਼ਾਂ ਨੂੰ ਬਹੁਤ ਹੀ ਬਾਰੀਕੀ ਨਾਲ ਵੇਖਿਆ। ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਸਬ ਕਮੇਟੀ ਵੱਲੋਂ ਕੁਝ ਨੁਕਤਿਆ ਤੇ ਧਿਆਨ ਦੁਆਇਆ ਗਿਆ ਹੈ ਉਨ੍ਹਾਂ ਨੂੰ ਦੂਰ ਕਰਨ ਉਪਰੰਤ ਜਲਦ ਹੀ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ। ਇਸ ਮੌਕੇ ਸ.ਬਲਵਿੰਦਰ ਸਿੰਘ ਜੋੜਾਸਿੰਘਾਂ ਐਡੀਸ਼ਨਲ ਸਕੱਤਰ, ਸ. ਸੰਤੋਖ ਸਿੰਘ ਮੀਤ ਸਕੱਤਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਬੀਬੀ ਮਨਜੀਤ ਕੌਰ ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ.ਪਰਮਿੰਦਰ ਸਿੰਘ, ਪ੍ਰੋਫੈਸਰ ਸੁਖਦੇਵ ਸਿੰਘ ਤੇ ਸ. ਅਮਰਜੀਤ ਸਿੰਘ ਇੰਚਾਰਜ ਆਦਿ ਹਾਜ਼ਰ ਸਨ। 

Check Also

ਐਮ.ਪੀ ਔਜਲਾ ਦੇ ਗ੍ਰਹਿ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਸਨਮਾਨ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ …

Leave a Reply