Tuesday, April 16, 2024

ਲਾਅ ਐਂਡ ਆਰਡਰ ਦੀਆਂ ਉਡ ਰਹੀਆਂ ਨੇ ਧੱਜੀਆਂ, ਹਲਕਾ ਇੰਚਾਰਜਾਂ ਦਾ ਸਿਆਸੀ ਦਬਾਅ ਹਰ ਥਾਂ -ਮਜੀਠੀਆ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ) – PPN2105201720ਸਾਬਕਾ ਮੰਤਰੀ ਅਤੇ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਗਰੀਬ ਦਲਿਤਾਂ ਉੱਤੇ ਕਾਂਗਰਸੀਆਂ ਵੱਲੋਂ ਸ਼ਰੇਆਮ ਅਤਿਆਚਾਰ ਹੋ ਰਹੇ ਹਨ, ਪਰ ਪੁਲਿਸ ਦੋਸ਼ੀ ਕਾਂਗਰਸੀਆਂ ਉਤੇ ਕੋਈ ਕਾਰਵਾਈ ਕਰਨ ਦੀ ਥਾਂ ਉਲਟਾ ਦਲਿਤ ਪਰਿਵਾਰਾਂ ਨੂੰ ਹੀ ਡਰਾ ਧਮਕਾ ਰਹੀ ਹੈ।ਉਨਾਂ ਪੀੜਤਾਂ ਨੂੰ ਇਨਸਾਫ ਲਈ ਮੰਗਲਵਾਰ ਤੱਕ ਦਾ ਅਲਟੀਮੈਟਮ ਦਿੰਦਿਆ ਕਿਹਾ ਕਿ ਉਹ ਅਤੇ ਸਮੁੱਚਾ ਸ੍ਰੋਮਣੀ ਅਕਾਲੀ ਦਲ ਕਾਂਗਰਸੀ ਗੁੰਡਾ ਅਨਸਰਾਂ ਦੇ ਅਤਿਆਚਾਰ ਦੇ ਸ਼ਿਕਾਰ ਪੀੜਤ ਦਲਿਤ ਪਰਿਵਾਰਾਂ ਨੂੰ ਇਨਸਾਫ ਮਿਲਣ ਤੱਕ ਚੁੱਪ ਕਰਕੇ ਨਹੀ ਬੈਠਣਗੇ।
ਮਜੀਠੀਆ ਅੱਜ ਇਥੇ ਮਾਝੇ ਦੇ ਇੰਚਾਰਜ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ ਸ੍ਰੋਮਣੀ ਅਕਾਲੀ ਦਲ ਜ਼ਿਲਾ ਦਿਹਾਤੀ ਅਤੇ ਸ਼ਹਿਰੀ ਦੀ ਮੋਜੂਦਾ ਹਲਾਤਾਂ ਸਬੰਧੀ ਵਿਚਾਰਾਂ ਕਰਨ ਲਈ ਬੁਲਾਈ ਗਈ ਮੀਟਿੰਗ ਅਕਾਲੀ ਵਰਕਰਾਂ ਦੇ ਭਾਰੀ ਉਤਸ਼ਾਹ ਕਾਰਨ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਦਲਿਤਾਂ ਉਤੇ ਕਾਂਗਰਸੀ ਗੁੰਡਿਆਂ ਵੱਲੋਂ ਅਤਿਆਚਾਰ ਵਰਗੀ ਸ਼ਰਮਨਾਕ ਕਰਤੂਤ ਕਰਕੇ ਉਸ ਨੂੰ ਸ਼ੋਸਲ ਮੀਡੀਆ ਤੇ ਵਾਇਰਲ ਕਰਨ ਵਿਚ ਕੀ ਬਹਾਦੁਰੀ ਹੈ? ਸ਼ਪੱਸ਼ਟ ਹੈ ਕਿ ਅਮਨ ਕਾਨੂੰਨ ਦੀ ਵਿਵੱਸਥਾ ਬਣਾਈ ਰੱਖਣ ਵਿਚ ਪ੍ਰਸ਼ਾਸ਼ਨ ਪੂਰੀ ਤਰਾ ਫੇਲ ਹੋ ਚੁੱਕੀ ਹੈ।
ਉਨਾਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਕਾਂਗਰਸੀ ਗੁੰਡਿਆਂ ਵਲੋਂ ਲੋਕਤੰਤਰ ਦਾ ਜਨਾਜ਼ਾ ਕੱਢਦਿਆਂ ਦਲਿਤਾਂ ਉੱਤੇ ਅਤਿਆਚਾਰਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਸਿੱਖੀ ਸਰੂਪ ਉਤੇ ਹਮਲੇ ਹੋ ਰਹੇ ਹਨ।ਹੈਰਾਨੀ ਦੀ ਗੱਲ ਹੈ ਕਿ ਏ.ਡੀ.ਜੀ.ਪੀ ਲਾਅ ਐਂਡ ਆਰਡਰ ਦੇ ਸਾਹਮਣੇ ਅਮਨ ਕਾਨੰੂਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਹਲਕਾ ਇਨਚਾਰਜਾਂ ਦਾ ਸਿਆਸੀ ਦਬਾਅ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ। ਰੈਲੀ ਦੌਰਾਨ ਸਮੂਹ ਬੁਲਾਰਿਆ ਨੇ ਦਲਿਤਾਂ ਅਤੇ ਅਕਾਲੀ ਵਰਕਰਾਂ ਉੱਤੇ ਹੋ ਰਹੇ ਹਮਲੇ ਅਤੇ ਧੱਕੇਸ਼ਾਹੀਆਂ ਦੀ ਸੱਖਤ ਨਿਖੇਧੀ ਕੀਤੀ ਅਤੇ ਬਿਕਰਮ ਸਿੰਘ ਮਜੀਠੀਆ ਦੀ ਹੱਕ-ਸੱਚ ਪ੍ਰਤੀ ਦੜਿ੍ਰਤਾ ਅਤੇ ਨਿਡਰਤਾ ਭਰਪੂਰ ਯੋਗ ਕਾਰਵਾਈ ਨੰੂ ਸਲਾਹਉਂਦਿਆਂ ਇਨਸ਼ਾਫ ਲਈ ਉਨਾ ਨਾਲ ਚਟਾਨ ਵਾਂਗ ਖੜੇ ਰਹਿਣ ਦਾ ਆਹਿਦ ਕੀਤਾ।
ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਦਲਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦਲਿਤ ਵਿਧਾਇਕਾਂ ਅਤੇ ਆਗੂਆਂ ਦੀ ਕੱਲ ਜਲੰਧਰ ਵਿਖੇ ਇਕ ਜਰੂਰੀ ਮੀਟਿੰਗ ਕੀਤੀ ਜਾ ਰਹੀ ਉਪਰੰਤ ਡੀ.ਜੀ.ਪੀ ਨੂੰ ਮਿਲਿਆ ਜਾਵੇਗਾ।ਉਨਾ ਦੱਸਿਆ ਕਿ ਸਰਕਾਰ ਲੋਕਾਂ ਨੂੰ ਇਨਸ਼ਾਫ ਦੇਣ ਵਿਚ ਨਾਕਾਮ ਹੁੰਦੀ ਜਾ ਰਹੀ ਹੈ।ਕਾਂਗਰਸੀ ਇਹ ਸੁਨੇਹਾ ਦੇਣ ਦੀ ਕੋਸ਼ਿਸ ਕਰ ਰਹੇ ਹਨ ਕਿ ਜੇ ਤੁਸੀਂ ਕਾਂਗਰਸ ਦੇ ਗੁੰਡਾਤੰਤਰ ਖਿਲਾਫ ਮੂੰਹ ਖੋਲੋਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ ਪੁਲਿਸ ਦੀ ਹਾਜਰੀ ਵਿਚ ਅਟੈਕ ਕਰਨ ਤੋਂ ਵੀ ਗੁਰੇਜ ਨਹੀ ਕੀਤਾ ਜਾਵੇਗਾ।ਮਜੀਠੀਆ ਨੇ ਕੱਲ ਆਪਣੇ ਉੱਤੇ ਹੋਏ ਹਮਲੇ ਲਈ ਲਾਲੀ ਮਜੀਠਾ ਨੂ  ਜਿੰਮੇਵਾਰ ਠਹਿਰਾਇਆ ਉਨਾ ਕਿਹਾ ਕਿ ਲਾਲੀ ਮਜੀਠਾ ਲਗਾਤਾਰ ਦਰਜਨਾਂ ਵਾਰ ਅਕਾਲੀ ਦਲ ਤੋਂ ਮਿਲੀਆ ਵੱਡੀਆਂ ਹਾਰਾ ਤੋਂ ਮਾਯੂਸ ਹੋ ਚੁੱਕਿਆ ਹੈ।
ਉਨਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾ ਨੂੰ ਲੋਕਾਂ ਦੇ ਦਰਦ ਨੂੰ ਸਮਝਣ ਅਤੇ ਮਹਿਸੂਸ ਕਰਨ ਦੀ ਲੋੜ ਹੈ।ਲੋਕਾਂ ਨੂੰ ਇਨਸ਼ਾਫ ਦੇਣਾ ਸਰਕਾਰ ਦਾ ਫਰਜ ਹੈ।ਅਕਾਲੀ ਆਗੂਆ ਨੇ ਕਿਹਾ ਕਿ ਦਲਿਤਾਂ ਨੂੰ ਇਨਸਾਫ ਲਈ ਕੌਮੀ ਐਸ.ਸੀ ਕਮਿਸ਼ਨ, ਇਨਸਾਨੀਅਤ ਦੀ ਘਾਣ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਿੱਖੀ ਸਰੂਪ ਦੀ ਬੇਅਦਬੀ ਲਈ ਜਥੇਦਾਰ ਸ੍ਰੀ ਅਕਾਲ ਤੱਖਤ ਤੱਕ ਪਹੁੰਚ ਕੀਤੀ ਜਾਵੇਗੀ।ਮਜੀਠੀਆ ਨੇ ਕਿਹਾ ਕਿ ਉਹ ਦਲਿਤ ਅਤੇ ਦੱਬੇ ਵਰਗ ਦੇ ਲੋਕਾ ਦੀ ਅਵਾਜ ਫਰਜ ਸਮਝਕੇ ਉਠਾਉਂਦਾ ਰਹੇਗਾ।ਜਿਸ ਲਈ ਭਾਵੇਂ ਉਨਾਂ ਨੂੰ ਕੋਈ ਵੀ ਕੀਮਤ ਚਕਾਉਣੀ ਪਵੇ।
ਇਸ ਮੌਕੇ ਅਜੀਤ ਸਿੰਘ ਕੋਹਾੜ, ਜਥੇਦਾਰ ਗੁਲਜਾਰ ਸਿੰਘ ਰਣੀਕੇ (ਦੋਵੇਂ ਸਾਬਕਾ ਕੈਬਨਿਟ ਮੰਤਰੀ), ਵਿਧਾਇਕ ਪਵਨ ਕੁਮਾਰ ਟੀਨੂੰ, ਵਿਰਸ਼ਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਹਰਮੀਤ ਸੰਧੂ (ਸਾਰੇ ਸਾਬਕਾ ਮੁੱਖ ਪਾਰੀਮਾਨੀ ਸਕੱਤਰ), ਵੀਰ ਸਿੰਘ ਲੋਪੋਕੇ ਜ਼ਿਲਾ ਪ੍ਰਧਾਨ, ਮਲਕੀਤ ਸਿੰਘ ਏ.ਆਰ, ਡਾ. ਦਲਬੀਰ ਸਿੰਘ ਵੇਰਕਾ, ਰਣਜੀਤ ਸਿੰਘ ਵਰਿਆਮ ਨੰਗਲ (ਸਾਰੇ ਸਾਬਕਾ ਵਿਧਾਇਕ), ਗੁਰਪ੍ਰਤਾਪ ਸਿੰਘ ਟਿੱਕਾ ਜ਼ਿਲਾ ਪ੍ਰਧਾਨ ਸ਼ਹਿਰੀ, ਭਾਈ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵੱਡ, ਮਗਵਿੰਦਰ ਸਿੰਘ ਖਾਪੜਖੇੜੀ, ਬਿਕਰਮਜੀਤ ਸਿੰਘ ਕੋਟਲਾ, ਹਰਜਾਪ ਸਿੰਘ ਸੁਲਤਾਨਵਿੰਡ, ਹਰਦਲਬੀਰ ਸ਼ਾਹ (ਸਾਰੇ ਮੈਂਬਰ ਸ੍ਰੋਮਣੀ ਕਮੇਟੀ), ਤਲਬੀਰ ਸਿੰਘ ਗਿੱਲ, ਰਵੇਲ ਸਿੰਘ ਚੇਅਰਮੈਨ, ਪੱਪੂ ਜੈਂਤੀਪੁਰ, ਜੈਲ ਸਿੰਘ ਗੋਪਾਲਪੁਰਾ, ਦਿਲਬਾਗ ਸਿੰਘ ਵਡਾਲਾ, ਗੁਰਸ਼ਰਨ ਛੀਨਾ, ਬੀਬੀ ਰਾਜਵਿੰਦਰ ਕੌਰ ਜ਼ਿਲਾ ਪ੍ਰਧਾਨ, ਦਰਸ਼ਨ ਸਿੰਘ ਸੁਲਤਾਨਵਿੰਡ, ਸ਼ਮਸੇਰ ਸੁਲਤਾਨਵਿੰਡ, ਕਿਰਨਪ੍ਰੀਤ ਮੋਨੂੰ ਕੌਂਸਲਰ ਆਦਿ ਮੌਜੂਦ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply