Friday, April 19, 2024

ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਮਾਮਲਾ- ਪੁਲਿਸ ਨੂੰ 26 ਮਈ ਤੱਕ ਦੋਸ਼ੀ ਫੜਣ ਦਾ ਅਲਟੀਮੇਟਮ

ਬਠਿੰਡਾ, 22 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN2205201705ਬੀਤੇ ਦਿਨੀਂ ਗੁਰਬਾਣੀ ਦੇ ਗੁਟਕੇ ਦੀ ਪਿੰਡ ਧੰਨ ਸਿੰਘ ਖਾਨਾ ਵਿਖੇ ਹੋਈ ਬੇਅਦਬੀ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਲੱਗਦਾ ਹੈ।ਇਸ ਬਾਰੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਨੇ ਬੇਅਦਬੀ ਦੇ ਮਾਮਲੇ ’ਤੇ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਤਿੱਖੀ ਚੇਤਾਵਨੀ ਦਿੱਤੀ ਹੈ।ਜਿਸ ਵਿਚ ਸ਼ਾਮਲ ਦਲ ਖਾਲਸਾ ਤੋਂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਗੁਰਬਿੰਦਰ ਸਿੰਘ ਬਠਿੰਡਾ, ਪੰਥਕ ਸੇਵਾ ਲਹਿਰ ਦੇ ਸਤਨਾਮ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਮਨਜੀਤ ਸਿੰਘ ਮੀਰਾ, ਅਕਾਲ ਗੁਰਮਤਿ ਪ੍ਰਚਾਰ ਕਮੇਟੀ ਦੇ ਮਨਜੀਤ ਸਿੰਘ ਖਾਲਸਾ, ਗੁਰਜੰਟ ਸਿੰਘ ਪੰਚ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ 1984 ਦੇ ਪਰਮਜੀਤ ਸਿੰਘ ਜੱਗੀ, ਪਿੰਡ ਧੰਨ ਸਿੰਘ ਖਾਨਾ ਦੀ ਸੰਘਰਸ਼ ਕਮੇਟੀ ਦੇ 43 ਮੈਂਬਰੀ ਕਮੇਟੀ ’ਚੋਂ ਦਲਜੀਤ ਸਿੰਘ, ਮੁਖਤਿਆਰ ਕੌਰ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਅਗਰ 26 ਮਈ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਆਪਣੇ ਤੌਰ ’ਤੇ ਕਾਰਵਾਈ ਕਰਨਗੀਆਂ, ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।ਇਸ ਸੰਬੰਧੀ ਉਨ੍ਹਾਂ ਨੇ ਥਾਣਾ ਕੋਟਫੱਤਾ ਦੇ ਇੰਚਾਰਜ ਨੂੰ ਮੰਗ ਪੱਤਰ ਵੀ ਪੇਸ਼ ਕੀਤਾ।ਮੰਗ ਪੱਤਰ ਵਿਚ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੈਨ ਗੇਟ ਕੋਲ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਲੇਕਿਨ ਪੁਲਿਸ ਨੇ ਇਸ ਨੂੰ ਕੋਈ ਗੰਭੀਰਤਾ ਨਾਲ ਨਹੀ ਲਿਆ, ਇਸ ਲਈ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੁਲਿਸ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਂ 26 ਮਈ 2017 ਦਿਨ ਦੇ 11.00 ਵਜੇ ਤੱਕ ਦਾ ਸਮਾਂ ਦਿੱਤਾ ਵਰਨਾ ਸਿੱਖ ਜਥੇਬੰਦੀਆਂ ਵਲੋਂ ਆਪਣਾ ਅਗਲਾ ਐਕਸ਼ਨ ਤਿਆਰ ਕੀਤਾ ਜਾਵੇਗਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply