Friday, April 19, 2024

ਸੋਫਟ ਸਕਿਲ ਸੈਮੀਨਾਰ `ਚ ਐਨ.ਸੀ.ਸੀ ਕੈਡਟਸ ਤੇ ਹੋਰ ਬੱਚੇ ਹੋਏ ਸ਼ਾਮਿਲ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN2205201713ਬ੍ਰਿਗੇਡੀਅਰ ਵਿਜੈ ਸਾਗਰ ਧੀਮਾਂਨ, ਕਮਾਂਡਰ ਐਨ.ਸੀ.ਸੀ ਗਰੁੱਪ ਹੈਡਕਵਾਟਰ ਅੰਮ੍ਰਿਤਸਰ ਦੀ ਅਗਵਾਈ ਹੇਠ ਨਾ ਸਿਰਫ ਐਨ.ਸੀ.ਸੀ ਕੈਡਿਟਾਂ ਬਲਕਿ ਹੋਰ ਦੂਸਰੇ ਵਿਦਿਆਰਥੀਆਂ ਅਤੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਇੱਕ ਸੈਮੀਨਾਰ ਸੋਫਟ ਸਕਿਲ ਨੂੰ ਵਿਕਸਿਤ ਕਰਨ ਹਿਤ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਰੋਡ ਵਿਖੇ ਆਯੋਜਿਤ ਕੀਤਾ ਗਿਆ।
ਬ੍ਰਿਗੇਡੀਅਰ ਵਿਜੇ ਸਾਗਰ ਧੀਮਾਨ, ਕਮਾਂਡਰ ਐਨ.ਸੀ.ਸੀ ਗਰੁੱਪ ਹੈਡਕਵਾਟਰ ਅੰਮ੍ਰਿਤਸਰ ਅਤੇ ਹੀਮੀਸ਼ ਮਦਾਨ ਦੇ ਨਾਲ-ਨਾਲ ਆਲ ਇੰਡੀਆ ਦੇ ਅਵੱਲ ਦਰਜੇ ਦੇ ਸਪੀਕਰਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਹਿੱਤ ਆਪਣੇ-ਆਪਣੇ ਤਜਰਬੇ ਅਤੇ ਜਾਣਕਾਰੀ ਸਾਂਝੇ ਕੀਤੇ।
ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਕੇ ਬੱਚਿਆਂ ਨੇ ਮੰਨਿਆ ਕਿ ਉਹਨਾਂ ਦੇ ਸੋਫਟ ਸਕਿਲ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਹਨਾਂ ਨੇ ਕਿਹਾ ਵਿਜੇ ਸਾਗਰ ਧੀਮਾਨ ਵੱਲੋਂ ਚਲਾਈ ਇਸ ਮੁਹਿੰਮ ਨਾਲ ਨਾ ਸਿਰਫ ਐਨ.ਸੀ ਕੈਡਟਾਂ ਦਾ ਬਲਿਕ ਦੂਜਿਆਂ ਬੱਚਿਆਂ ਦਾ ਵੀ ਕਾਫ਼ੀ ਫ਼ਾਇਦਾ ਹੋ ਰਿਹਾ ਹੈ।ਬ੍ਰਿਗੇਡੀਅਰ ਵਿਜੇ ਸਾਗਰ ਧੀਮਾਨ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਬੱਚੇ ਸ਼ਾਮਿਲ ਹੋਣ, ਤਾਂ ਜੋ ਬੱਚੇ ਆਪਣੇ ਅਸਲ ਮੁਕਾਮ ਤੱਕ ਪਹੁੰਚ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਦੌਰ ਵਿਚ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਅਕੈਡਮਿਕ ਪੱਖ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ, ਜਦ ਕਿ ਪ੍ਰਸਨੈਲਿਟੀ ਡਿਵੇਲਪਮੈਂਟ, ਕੋਨਫੀਡੈਂਸ ਲੇਵਲ, ਇੰਟਰਵਿਉ ਸਕਿਲ ਤੇ ਔਵਰਆਲ ਡਿਵੇਲਪਮੈਂਟ ਉੱਤੇ ਬਹੁਤ ਹੀ ਘੱਟ ਧਿਆਨ ਦਿੱਤਾ ਜਾ ਰਿਹਾ ਹੈ।ਇਸ ਮੁਹਿੰਮ ਵਿੱਚ ਲਗਭਗ 8000 ਬੱਚਿਆਂ ਨੇ ਵੱਧ ਚੜਕੇ ਹਿੱਸਾ ਲਿਆ ਜਿਸ ਵਿਚ ਐਨ.ਸੀ.ਸੀ ਕੈਡਟਸ ਅਤੇ ਦੂਜੇ ਬੱਚੇ ਵੀ ਸ਼ਾਮਿਲ ਹੋਏ।
ਇਸ ਮੌਕੇ ਤੇ ਬ੍ਰਿਗੇਡੀਅਰ ਨੇ ਬੱਚਿਆਂ ਦੇ ਮਾਤਾ-ਪਿਤਾ, ਟੀਚਰ ਸਾਹਿਬਾਨ ਅਤੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਅਪੀਲ  ਕਰਦੇ ਕਿਹਾ ਕਿ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਉਤਸਾਹਿਤ ਕਰਨ, ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਤੇ ਬੱਚੇ ਭਵਿੱਖ ਵਿੱਚ ਆਪਣੇ ਅਸਲ ਮੁਕਾਮ ਤੇ ਮੰਜਿਲ ਤੱਕ ਪਹੁੰਚ ਸਕਣ।ਇਸ ਮੌਕੇ ਸੂਬੇਦਾਰ ਮੇਜਰ ਨਿਰਮਲ ਸਿੰਘ ਵੀ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply