Thursday, April 25, 2024

ਗਲਤ ਪਾਰਕਿੰਗ, ਬਿਨਾਂ ਹੈਲਮਟ, ਗਲਤ ਦਿਸ਼ਾ `ਤੇ ਆਉਣ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਜਾਣ- ਡੀ.ਸੀ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN2205201714ਸਥਾਨਕ ਬੱਚਤ ਭਵਨ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਅੱਜ ਰੋਡ ਸੇਫਟੀ ਐਕਟ ਸਬੰਧੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਕੰਵਲਜੀਤ ਸਿੰਘ ਜਿਲ੍ਹਾ ਟਰਾਂਸਪੋਰਟ ਅਫਸਰ ਤੋਂ ਇਲਾਵਾ ਵੱਖ-ਵੱਖ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਡਿਪਟੀ ਕਮਿਸ਼ਨਰ ਨੇ ਪੁਲਿਸ ਨੂੰ ਹਦਾਇਤਾਂ ਕੀਤੀਆਂ ਕਿ ਉਹ ਸੜਕਾਂ `ਤੇ ਕੇਵਲ ਗੱਡੀਆਂ ਦੇ ਕਾਗਜ਼ਾਤ ਹੀ ਚੈਕ ਨਾ ਕਰਨ ਸਗੋਂ ਗਲਤ ਪਾਰਕਿੰਗ, ਬਿਨਾਂ ਹੈਲਮਟ, ਗਲਤ ਦਿਸ਼ਾ `ਤੇ ਆਉਣ ਵਾਲੇ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਜਾਣ ਅਤੇ ਇਹ ਵੀ ਕਿਹਾ ਕਿ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਟ੍ਰੈਫਿਕ ਦੇ ਨਿਯਮਾਂ ਤੇ ਅਧਾਰਿਤ ਸੈਮੀਨਾਰ ਕਰਵਾਏ ਜਾਣ।ਇਨ੍ਹਾਂ ਸੈਮੀਨਾਰਾਂ ਨਾਲ ਬੱਚਿਆਂ ਨੂੰ ਸਹੀ ਢੰਗ ਨਾਲ ਗੱਡੀਆਂ ਚਲਾਉਣ ਦੀ ਸੇਧ ਮਿਲੇਗੀ।ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਜਿੰਨਾਂ ਟਰਾਲੀਆਂ, ਟਰੱਕਾਂ ਦੇ ਪਿਛੇ ਰਿਫਲੈਕਟਰ ਨਹੀਂ ਲੱਗੇ ਹਨ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਰਿਫਲੈਕਟਰ ਨਾ ਲੱਗਣ ਕਾਰਨ ਹਨੇਰੇ ਵਿੱਚ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਹੈਵੀ ਵਹੀਕਲ ਵੱਲੋਂ ਓਵਰ ਲੋਡਿੰਗ ਵੀ ਐਕਸੀਡੈਂਟ ਦਾ ਵੱਡਾ ਕਾਰਨ ਹੁੰਦੇ ਹਨ ਅਤੇ ਕਈ ਟਰੱਕਾਂ ਵੱਲੋਂ ਤਾਂ ਟਰੱਕਾਂ ਦੇ ਬਾਹਰ ਹੀ ਸਰੀਆ ਓਵਰਲੋਡ ਕੀਤਾ ਹੁੰਦਾ ਹੈ, ਜਿਸ ਨਾਲ ਕਾਫੀ ਜਾਨੀ ਨੁਕਸਾਨ ਦਾ ਡਰ ਰਹਿੰਦਾ ਹੈ।ਇਨ੍ਹਾਂ ਦੇ ਖਿਲਾਫ ਇਕ ਮੁਹਿੰਮ ਵਿੱਢ ਕੇ ਚਲਾਨ ਕੀਤੇ ਜਾਣ। ਉਨ੍ਹਾਂ ਨੇ ਪੀ.ਡਬਲਿਯੂ.ਡੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਹਰ ਮੋੜ `ਤੇ ਸਾਇਨ ਬੋਰਡ ਡਿਸਪਲੇ ਕੀਤੇ ਜਾਣ ਤਾਂ ਜੋ ਆਉਣ-ਜਾਣ ਵਾਲੇ ਡਰਾਈਵਰਾਂ ਨੂੰ ਰਸਤਿਆਂ ਦੀ ਜਾਣਕਾਰੀ ਮਿਲੇ ਸਕੇ।
ਸ੍ਰੀ ਸੰਘਾ ਨੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਲ੍ਹੇ ਵਿੱਚ ਚੱਲ ਰਹੀਆਂ ਐਂਬੂਲੈਂਸਾਂ ਦੇ ਡਰਾਈਵਰਾਂ ਅਤੇ ਹੈਲਪਰਾਂ ਦੀ ਵਰਕਸ਼ਾਪ ਲਗਾ ਕੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾਂ ਦੀ ਟ੍ਰੇਨਿੰਗ ਦਿੱਤੀ ਜਾਵੇ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਕੂਲ ਦੇ ਡਰਾਈਵਰਾਂ ਦੀਆਂ ਅੱਖਾਂ ਦਾ ਹਰ ਸਾਲ ਟੈਸਟ ਕਰਵਾਉਣ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਿਥੇ ਵੀ ਗਲਤ ਪਾਰਕਿੰਗ, ਡਰਾਈਵਿੰਗ, ਐਂਕਸੀਡੈਂਟ ਜਾਂ ਆਵਾਜਾਈ ਵਿੱਚ ਰੁਕਾਵਟ ਆਉਣ ਦੀ ਸੂਰਤ ਵਿੱਚ ਟੋਲ ਫ੍ਰੀ ਨੰਬਰ 1073 ਜਾਂ ਟ੍ਰੇੈਫਿਕ ਪੁਲਿਸ ਦੇ ਕੰਟਰੋਲ ਰੂਮ ਨੰਬਰ 97811-30630 ਤੇ ਜਾਣਕਾਰੀ ਦੇਣ ਤਾਂ ਜੋ ਪੁਲਿਸ ਵੱਲੋਂ ਉਸੇ ਸਮੇਂ ਹੀ ਬਣਦੀ ਕਾਰਵਾਈ ਕਰਕੇ ਸਥਿਤੀ ਨੂੰ ਨਿਪਟਾਇਆ ਜਾ ਸਕੇ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply