Friday, March 29, 2024

ਹਲਕਾ ਵਿਧਾਇਕ ਨੇ ਵੰਡਿਆ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਬੋਨਸ

ਕਿਸਾਨਾਂ ਨੂੰ ਦਿੱਤੇ 3 ਲੱਖ 48 ਹਜਾਰ 856 ਦੇ ਮੁਨਾਫੇ ਵਾਲੇ ਚੈਕ
ਧੂਰੀ, 22 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – PPN2205201718ਮਿਲਕ ਯੂਨੀਅਨ ਸੰਗਰੂਰ ਅਧੀਨ ਆਉਂਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪੇਂਧਨੀ ਕਲਾਂ ਵਿਖੇ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਿਆ।ਇਸ ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਬੀਰਕਲਾਂ ਨੇ ਕੀਤੀ।ਮਿਲਕ ਪਲਾਂਟ ਸੰਗਰੂਰ ਦੇ ਚੈਅਰਮੈਨ ਗੁਰਪ੍ਰੀਤ ਸਿੰਘ ਮੌੜ ਨਾਭਾ ਨੇ ਮਿਲਕਪਲਾਂਟ ਵੱਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਰਾਹੀ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਕੇ ਇਲਾਕੇ ਦੇ ਵੱਧ-ਤੋਂ ਵੱਧ ਦੁੱਧ ਉਤਪਾਦਕਾਂ ਨੂੰ ਆਪਣੇ ਪਸੂਆਂ ਦਾ ਸੁੱਧ ਦੁੱਧ ਸਹਿਕਾਰੀ ਸਭਾ ਨੂੰ ਪਾਉਣ ਦੀ ਅਪੀਲ ਕੀਤੀ ਤਾਂ ਕਿ ਕਿਸਾਨਾਂ ਨੂੰ ਪ੍ਰਾਈਵੇਟ ਅਦਾਰਿਆਂ ਦੀ ਲੁੱਟ ਤੋਂ ਬਚਾਇਆ ਜਾ ਸਕੇ।
ਮਿਲਕ ਪਲਾਂਟ ਸੰਗਰੂਰ ਦੇ ਜਨਰਲ ਮੈਨੇਜਰ ਸ੍ਰੀ ਐਸ.ਐਸ ਗਿੱਲ ਦੀ ਤਰਫੋਂ ਐਮ.ਐਮ.ਪੀ ਸੁਰਜੀਤ ਸਿੰਘ ਨੇ ਮਿਲਕਪਲਾਂਟ ਦੀ ਵਧੀਆ ਕਾਰਗੁਜਾਰੀ ਬਾਰੇ ਚਾਨਣਾ ਪਾਉਦਿਆਂ ਦੱਸਿਆ ਕਿ ਮਿਲਕਫੈਡ ਪੰਜਾਬ ਵੱਲੋਂ ਰਾਸਟਰੀ ਡੇਅਰੀ ਵਿਕਾਸ ਬੋਰਡ ਦੇ ਸਹਿਯੋਗ ਨਾਲ ਮਿਲਕਪਲਾਂਟ ਸੰਗਰੂਰ ਵਿਖੇ ਰਾਸਨ ਬਲੈਸਿੰਗ ਸਕੀਮ ਤਹਿਤ 1.25 ਕਰੋੜ ਦੀ ਮਾਲੀ ਮੱਦਦ ਨਾਲ ਕਿਸਾਨਾਂ ਦੇ ਲਵੇਰਿਆਂ ਦੀ ਨਰੋਈ ਸਿਹਤ ਲਈ 100 ਪਿੰਡਾਂ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਵੇਰਕਾ ਸੰਗਰੂਰ ਡੇਅਰੀ ਵੱਲੋਂ ਮਿਲਕਫੈਡ ਰਾਹੀ ਰਾਸਟਰੀ ਡੇਅਰੀ ਵਿਕਾਸ ਬੋਰਡ ਨੂੰ 9.29 ਕਰੋੜ ਰੁਪਏ ਦਾ ਪ੍ਰੋਜੈਕਟ ਡੇਅਰੀ ਪਲਾਨ ਤਹਿਤ ਭੇਜਿਆ ਗਿਆ ਹੈ ਜਿਸ ਤਹਿਤ ਜਿਲ੍ਹੇ ਦੀਆਂ ਸਾਰੀਆਂ ਸਭਾਵਾਂ ਨੂੰ ਕੰਪਿਊਟਰਾਈਜਡ ਕੀਤਾ ਜਾਵੇਗਾ ਜਿਸ ਨਾਲ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਚੰਗਾ ਮੁੱਲ ਮਿਲਣ ਦੇ ਨਾਲ ਕਿਸਾਨਾਂ ਦੇ ਪਸੂਆਂ ਦੇ ਸਾਂਭ ਸੰਭਾਲ ਲਈ ਵੀ ਲਾਹੇਬੰਦ ਹੋਵੇਗਾ ਅਤੇ ਮਿਲਕਪਲਾਂਟ ਸੰਗਰੂਰ ਵਿੱਚ ਦੁੱਧ ਪਾਊਡਰ ਭਰਨ ਲਈ ਅਤੇ ਦਹੀ ਦੀ ਵਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਨਵੀਆਂ ਆਟੋਮੈਟਿਕ ਮਸੀਨਾਂ ਲਾਈਆਂ ਜਾ ਰਹੀਆਂ ਹਨ, ਜਿਸ ਨਾਲ ਦੁੱਧ ਦੀ ਗੁਣਵਤਾ ਵਧੇਗੀ ਤੇ ਲਾਗਤ ਘਟੇਗੀ।ਇਸ ਮੌਕੇ ਡਾਇਰੈਕਟ ਸੁਖਜਿੰਦਰ ਸਿੰਘ ਸਿੰਦੜਾ ਨੇ ਹਲਕਾ ਵਿਧਾਇਕ ਨੂੰ ਦੱਸਿਆ ਕਿ ਪ੍ਰਾਈਵੇਟ ਕੰਪਨੀਆ ਦੁੱਧ ਨਾਲ ਛੇੜ-ਛਾੜ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਜਿਸ ਲਈ ਅਜਿਹੀਆਂ ਕੰਪਨੀਆਂ ਤੇ ਪ੍ਰਾਈਵੇਟ ਦੋਧੀਆਂ ਤੇ ਨੱਥ ਪਾਉਣ ਲਈ ਬੋਰਡ ਆਫ ਡਾਇਰੈਕਟਰਜ ਦਾ ਸਹਿਯੋਗ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਿਸ ਕੀਤੀ ਜਾਵੇ ਤਾਂ ਜੋ ਗੁਜਰਾਤ ਦੀ ਤਰਜ ਤੇ ਰਾਜ ਦੇ ਸਹਿਕਾਰੀ ਅਦਾਰੇ ਤੋਂ ਬਿਨਾਂ ਕੋਈ ਵੀ ਕੰਪਨੀ ਦੁੱਧ ਦੀ ਖਰੀਦ ਨਾ ਕਰੇ ਜਿਸ ਨਾਲ ਨਕਲੀ ਦੁੱਧ ਆਪੇ ਬੰਦ ਹੋ ਜਾਵੇਗਾ ਤੇ ਪੰਜਾਬ ਦੇ ਲੋਕ ਵੀ ਅੱਧੀਆਂ ਬਿਮਾਰੀਆਂ ਤੋਂ ਬਚ ਜਾਣਗੇ।ਜਿਸ ਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਹ ਅਜਿਹੇ ਕੰਮ ਲਈ ਚੌਵੀ ਘੰਟੇ ਤਿਆਰ ਹਨ ਜਿਸ ਨਾਲ ਲੋਕਾਂ ਤੇ ਕਿਸਾਨਾਂ ਦਾ ਲਾਭ ਹੁੰਦਾ ਹੋਵੇ।ਉਨ੍ਹਾਂ ਸੈਕੜੇ ਕਿਸਾਨਾਂ ਨੂੰ ਲੱਖਾਂ ਰੁਪਇਆਂ ਦਾ ਮੁਨਾਫਾ ਦੁੱਧ ਉਤਪਾਦਕਾਂ ਨੂੰ ਵੰਡਿਆ ਜਿਸ ਦੀ ਦੁੱਧ ਉਤਪਾਦਕਾਂ ਨੇ ਵੀ ਰੱਜ ਕੇ ਸ਼ਲਾਘਾ ਕੀਤੀ ਤੇ ਆਪਣੇ ਪਸੂਆਂ ਦਾ ਦੁੱਧ ਸਿਰਫ ਵੇਰਕਾ ਨੂੰ ਪਾਉਣ ਦਾ ਪ੍ਰਣ ਕੀਤਾ।
ਇਸ ਮੌਕੇ ਉਪ ਚੈਅਰਮੈਨ ਅਮਰੀਕ ਸਿੰਘ ਭੋਜੋਵਾਲੀ, ਡਾਇਰੈਕਟਰ ਮਿਲਕਫੈਡ ਸੁਖਜਿੰਦਰ ਸਿੰਘ ਸਿੰਦੜਾਂ, ਸੁਖਦੇਵ ਸਿੰਘ ਛਾਪਾ, ਜਰਨੈਲ ਸਿੰਘ ਭੋਗੀਵਾਲ, ਦਲਜੀਤ ਕੌਰ, ਜਸਵਿੰਦਰ ਕੌਰ, ਬਲਵਿੰਦਰ ਸਿੰਘ ਮਾਨਾ, ਨਿਰਮਲ ਸਿੰਘ ਬੀਬੜ, ਪਰਮਿੰਦਰ ਸਿੰਘ ਰਾਜੋਮਾਜਰਾ, ਸਵਿੰਦਰ ਸਿੰਘ ਬਡਵਰ, ਬਲਜੀਤ ਸਿੰਘ ਢੀਡਸਾ, ਡਿਪਟੀ ਮੈਨੇਜਰ ਗੁਲਾਬ ਸਿੰਘ, ਐਮ.ਪੀ ਮਹਿੰਦਰ ਰਾਮ, ਏਰੀਆ ਇੰਚਾਰਜ ਦਵਿੰਦਰ ਸਿੰਘ, ਐਮ.ਪੀ.ਏ ਮਨਧੀਰ ਸਿੰਘ ਐਮ.ਪੀ.ਏ, ਐਮ.ਪੀ.ਏ ਲੱਕਵਿੰਦਰ ਸਿੰਘ, ਰਾਜ ਸਿੰਘ ਪ੍ਰਧਾਨ, ਸੈਕਟਰੀ ਅਮਰਜੀਤ ਸਿੰਘ, ਕਲਵਿੰਦਰ ਸਿੰਘ ਰਾਜੋਮਾਜਰਾ ਸਮੇਤ ਵੱਡੀ ਤਦਾਦ ਵਿੱਚ ਕਿਸਾਨ ਤੇ ਕਾਂਗਰਸੀ ਆਗੂ ਮੌਜੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply