Friday, March 29, 2024

ਕਾਲਜ ਦੇ ਪਹਿਲੇ ਹੀ ਸਾਲ ਵਿੱਚ 900 ਦੇ ਲਗਭਗ ਵਿਦਿਆਰਥੀਆਂ ਨੇ ਲਿਆ ਦਾਖਲਾ – ਪਾਂਧੀ

ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – Pathankot Collegeਭਾਰਤ ਸਰਕਾਰ ਦੁਆਰਾ ਰੂਸਾ ਦੇ ਅਧੀਨ ਖੋਲੇ ਗਏ ਕਾਲਜਾਂ ਵਿਚੋਂ ਪੰਜਾਬ ਸਰਕਾਰ ਨੂੰ ਮਿਲਿਆ ਇੱਕ ਕਾਲਜ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਿੱਤਾ ਗਿਆ। ਇਹ ਜਾਣਕਾਰੀ ਪ੍ਰਿਸੀਪਲ ਨਿਰਮਲ ਪਾਂਧੀ ਨੇ ਦਿੰਦੇ ਦੱਸਿਆ ਕਿ ਕਾਲਜ ਦੇ ਪਹਿਲੇ ਹੀ ਸਾਲ ਵਿੱਚ ਆਰਟਸ/ਸਾਇੰਸ ਅਤੇ ਕਾਮਰਸ/ਬੀ.ਸੀ.ਏ ਵਿੱਚ 900 ਦੇ ਲਗਭਗ ਵਿਦਿਆਰਥੀਆਂ ਨੇ ਦਾਖਲਾ ਲਿਆ।ਪੰਦਰਾ ਏਕੜ ਵਿੱਚ ਖੁਲੇ ਕਾਲਜ ਦਾ ਵਧੀਆ ਭਵਨ ਹੈ। ਕਾਲਜ ਦੇ ਪਹਿਲੇ ਸਾਲ ਵਿੱਚ 5 ਵਿਸਤਾਰ ਭਾਸ਼ਣ (ਐਕਸਟੈਸਨ ਲੈਕਚਰ) ਅਤੇ ਦੋ ਸੈਮੀਨਾਰ ਕਰਵਾਏ ਗਏ। ਇਸ ਤੋਂ ਇਲਾਵਾ ਪਹਿਲੇ ਸਾਲ ਵਿੱਚ ਟੈਲੈਂਟ ਹੰਟ ਪ੍ਰੋਗਰਾਮ, ਖੇਡ ਦਿਵਸ ਅਤੇ ਅੰਤਰ-ਰਾਸਟਰੀ ਮਹਿਲਾ ਦਿਵਸ ਵੀ ਮਨਾਇਆ ਗਿਆ। ਖੇਡਾਂ ਵਿੱਚ ਵੀ ਕਾਲਜ ਵਿਦਿਆਰਥੀਆਂ ਨੇ ਮੱਲਾ ਮਾਰੀਆਂ ਹਨ। ਕਾਲਜ ਵਿੱਚ ਮਨਾਏ ਗਏ ਸਲਾਨਾ ਖੇਡ ਦਿਵਸ ਵਿੱਚ 200 ਵਿਦਿਆਰਥੀਆਂ ਨੇ ਭਾਗ ਲਿਆ, ਇਸ ਖੇਡ ਦਿਵਸ ਵਿੱਚ ਪਹਿਲੇ ਸੈਸ਼ਨ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਡੀਨ ਕਾਲਜ ਡਿਵੇਲਪਮੈਂਟ ਕੌਸਿਲ, ਜੀ.ਐਨ.ਡੀ.ਯੂ ਅੰਮ੍ਰਿਤਸਰ ਨੇ ਉਦਘਾਟਨ ਕੀਤਾ ਅਤੇ ਦੂਜੇ ਸੈਸ਼ਨ ਵਿੱਚ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਪਠਾਨਕੋਟ ਜਿਲ੍ਹੇ ਦੇ ਐਸ.ਪੀ. ਗੁਲਨੀਤ ਸਿੰਘ ਖੁਰਾਨਾ ਨੇ ਕੀਤੀ। ਇਸ ਤੋਂ ਇਲਾਵਾ ਕਾਲਜ ਵਿੱਚ ਮਨਾਏ ਗਏ ਅੰਤਰ ਰਾਸਟਰੀ ਮਹਿਲਾ ਦਿਵਸ ਦਾ ਉਦਘਾਟਨ ਜਿਲ੍ਹਾ ਸੈਸਨ ਜੱਜ ਡਾ. ਤੇਜਵਿੰਦਰ ਸਿੰਘ ਅਤੇ ਸਿਵਲ ਜੱਜ ਮਿਸਿਜ ਅਮਨਦੀਪ ਕੌਰ ਚਾਹਲ ਨੇ ਕੀਤਾ। Principal Pandhi
ਪਹਿਲੇ ਸਾਲ ਦੇ ਪਹਿਲੇ ਸਮੈਸਟਰ ਦੇ ਨਤੀਜੇ ਬਹੁਤ ਸਾਨਦਾਰ ਰਹੇ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਟਾਪ ਪੁਜੀਸਨ ਪ੍ਰਾਪਤ ਕਰਕੇ ਕਾਜਲ ਦਾ ਨਾਮ ਰੋਸ਼ਨ ਕੀਤਾ। ਬਹੁਤ ਸਾਰੀਆਂ ਉੱਚੀਆਂ ਹਸਤੀਆਂ ਜਿਵੇ: ਉੱਪ ਮੁੱਖ ਮੰਤਰੀ, ਐਮ.ਐਲ.ਏ, ਸਿੱਖਿਆ ਵਿਭਾਗ ਸੈਕਰੇਟਰੀ, ਵਾਈਸ ਚਾਸਲਰ, ਰਜਿਸਟਰਾਰ, ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਿਪਟੀ ਕਮਿਸ਼ਨਰ, ਐਸ.ਐਸ.ਪੀ. ਪਠਾਨਕੋਟ ਅਤੇ ਮੇਅਰ ਨੇ ਕਾਲਜ ਦਾ ਦੌਰਾ ਕੀਤਾ। ਇਹ ਕਾਲਜ ਆਪਣੀ ਵਿਦਿਅਕ ਗੁਣਾ ਅਤੇ ਨੈਤਿਕ ਮੁੱਲਾ ਕਰਕੇ ਇਲਾਕੇ ਦਾ ਇੱਕ ਆਦਰਸ਼ ਕਾਲਜ ਬਣ ਚੁੱਕਾ ਹੈ। ਇਸ ਵਿੱਚ ਬੀ.ਏ/ਬੀ.ਕਾਮ/ ਬੀ.ਸੀ.ਏ/ ਬੀ.ਐਸ.ਸੀ. (ਮੈਡੀਕਲ/ਨਾਨ ਮੈਡਕੀਲ/ਕੰਪਿਊਟਰ ਸਾਇੰਸ/ ਇਕਨਾਮਿਕਸ ਵਿਭਾਗ ਸ਼ਾਮਿਲ ਹਨ। ਇਸ ਵਿੱਚ ਲਗਭਗ ਸਾਰੇ ਵਿਸ਼ੇ ਕੰਪਿਊਟਰ ਸਾਇੰਸ, ਮੈਥ, ਫਿਜੀਕਲ ਐਜੂਕੇਸ਼ਨ, ਸੋਸਲ ਸਾਇੰਸ ਜਿਵੇਂ ਹਿਸਟਰੀ, ਪੋਲੀਟੀਕਲ ਸਾਇੰਸ, ਇਕਨਾਮਿਕਸ, ਚੋਣਵੀਂ ਅੰਗਰੇਜੀ, ਪੰਜਾਬੀ, ਹਿੰਦੀ ਸ਼ਾਮਲ ਹਨ। ਕਾਲਜ ਵਿੱਚ ਸ਼ਾਮਲ ਹਨ। ਕਾਲਜ ਵਿੱਚ ਸ਼ਾਨਦਾਰ ਲੈਬ, ਵਾਈਫਾਈ ਕੈਂਪਸ, ਲਾਇਬਰੇਰੀ, ਵਧੀਆ ਖੇਡ ਦਾ ਮੈਦਾਨ, ਵਾਟਰ ਕੂਲਰ, ਸੈਮੀਨਾਰ ਹਾਲ, ਵਧੀਆ ਪਾਰਕਿੰਗ, ਕੰਟੀਨ ਉਪਲਬੱਧ ਹੈ।
ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਐਸ.ਸੀ. ਵਿਦਿਆਰਥੀਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਉੱਚ ਯੋਗਤਾ ਪ੍ਰਾਪਤ ਅਤੇ ਸਮਰਪਿਤ ਸਟਾਫ ਕਾਲਜ ਦੀਆਂ ਵਿਦਿਅਕ ਗਤੀਵਿਧੀਆ ਅਤੇ ਗੈਰ ਵਿਦਿਅਕ ਸੈਸ਼ਨ ਵਿੱਚ ਬਹੁਤ ਸਫਲਤਾ ਪ੍ਰਾਪਤ ਕੀਤੀ ਹੈ। ਕਾਲਜ ਦੀ ਸਾਇੰਸ ਵਿਦਿਆਰਥਣ ਨੰਦਨੀ ਮਹਿਤਾ ਨੇ ਜਿਲ੍ਹੇ ਵਿੱਚ ਪਹਿਲਾ ਸਥਾਨ ਅਤੇ ਯੂਨੀਵਰਸਿਟੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਸਾਇੰਸ ਵਿਦਿਆਰਥਣ ਮੇਰਾਨਾ ਨੇ ਜਿਲ੍ਹੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਬੀ.ਕਾੱਮ/ਬੀ.ਐਸ.ਸੀ/ਕੰਪਿਊਟਰ ਸਾਇੰਸ/ਬੀ.ਐਸ.ਸੀ. ਇਕਨਮਿਕਸ ਦੇ ਕਈ ਵਿਦਿਆਰਥੀਆਂ ਨੇ 70% ਤੋਂ ਉੱਪਰ ਨੰਬਰ ਲਏ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ। ਖੇਡਾਂ ਵਿੱਚ ਵੀ ਕਾਲਜ ਅਗਾਹਵਧੂ ਰਿਹਾ। ਕਰਾਟੇ, ਸਵੀਮਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਪਠਾਨਕੋਟ ਗਰੁੱਪ ਆਫ ਕਾਲਜ ਵਿੱਚ ਇੰਟਰ ਕਾਲਜ ਮੁਕਾਬਲਾ ਕਰਵਾਇਆ ਗਿਆ।
ਜਿਸ ਵਿਚ ਕਾਲਜ ਦੇ ਵਿਦਿਆਰਥੀ ਭੲਸਟ ੋੁਟ ੋਡ ਾੳਸਟੲ ਵਿੱਚ ਅਤੇ ਭੰਗੜੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਟੀਚਿੰਗ ਮਾਡਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਰੈਡ ਕਰਾਸ ਸੁਸਾਇਟੀ ਨੇ ਭਾਈ ਘਨੱਈਆ ਜੀ ਦਿਵਸ ਮਨਾਇਆ।ਜਿਸ ਵਿੱਚ ਫਸਟ ਏਡ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟੀਮ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਕਾਲਜ ਵਿੱਚ ਲਾਇਸ ਕਾਲਜ ਵੱਲੋਂ ਆਰ.ਓ ਭੇਟ ਕੀਤੇ ਗਏ ਅਤੇ ਸਮੇਂ ਸਮੇਂ ਅਨੁਸਾਰ ਪੌਦੇ ਵੀ ਲਗਾਏ ਗਏ। ਰੋਟਰੀ ਕਲੱਬ ਵੱਲੋਂ ਵਿਦਿਆਰਥੀਆਂ ਨੂੰ 2500 ਰੁਪਏ ਇਨਾਮ ਵਜੋਂ ਦਿੱਤਾ ਗਿਆ। ਇਹ ਸਾਰੀਆਂ ਸਫਲਤਾਵਾਂ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੰਭਵ ਹੋਈਆਂ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply