Saturday, April 20, 2024

40 ਕਿਲੋਮੀਟਰ ‘ਚ ਬਣੇ ਟੋਲ ਪਲਾਜਾ ਨੂੰ ਹਟਾਇਆ ਜਾਵੇ

PPN010707
ਫਾਜਿਲਕਾ, 1 ਜੁਲਾਈ (ਵਿਨੀਤ ਅਰੋੜਾ) – ਆਮ ਲੋਕਾਂ ਨੂੰ ਵੱਖ ਵੱਖ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਹੱਲ ਲਈ ਮਾਨਵ ਅਧਿਕਾਰ ਸੁਰੱਖਿਆ ਸੰਗਠਨ ਦੀ ਇਕ ਮੀਟਿੰਗ ਸੋਮਵਾਰ ਨੂੰ ਪ੍ਰਤਾਪ ਬਾਗ ਵਿਚ ਪ੍ਰਧਾਨ ਰਾਜਪਾਲ ਗੁੰਬਰ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਆਮ ਰਾਏ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਤਾਂ ਚੋਣਾਂ ਤੋਂ ਪਹਿਲਾਂ ਇਹ ਨਾਅਰਾ ਲਾਇਆ ਸੀ ਕਿ ਅਸੀ ਮਹਿੰਗਾਈ ਨੂੰ ਰੋਕਾਂਗਾ, ਕਾਨੂੰਨ ਵਿਵਸਥਾ ਵਿਚ ਸੁਧਾਰ ਲਿਆਵਾਂਗੇ। ਜਿਸ ਨਾਲ ਲੋਕਾਂ ਦੇ ਚੰਗੇ ਦਿਨ ਆਉਣਗੇ। ਪਰ ਹੁਣ ਤੱਕ ਦੀ ਕਾਰਜਗੁਜਾਰੀ ਇਸ ਨਾਅਰੇ ਦੇ ਬਿਲਕੁੱਲ ਉਲਟ ਸਾਬਤ ਹੋਈ ਹੈ। ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ। ਰੇਲਵੇ ਕਿਰਾਏ ਵਿਚ ਵਾਧਾ, ਬੱਸ ਕਿਰਾਏ ਵਿਚ ਵਾਧਾ ਆਮ ਖਾਣ ਪੀਣ ਵਾਲੀਆਂ ਚੀਜਾਂ ਪਹਿਲਾਂ ਨਾਲੋਂ ਮਹਿੰਗੀਆਂ ਹੋ ਗਈਆਂ ਹਨ। ਜਿਸ ਨਾਲ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਔਰਤਾਂ ਤੇ ਵੀ ਅਤਿੱਆਚਾਰ ਵੱਧ ਰਿਹਾ ਹੈ। ਬਲਾਤਕਾਰ ਵਰਗੀਆਂ ਘਿਨੌਣੀਆਂ ਹਰਕਤਾਂ ਤੋਂ ਬਾਅਦ ਕਤਲ ਕੀਤਾ ਜਾ ਰਿਹਾ ਹੈ। ਪ੍ਰਧਾਨ ਸ਼੍ਰੀ ਗੁੰਬਰ ਨੇ ਦੱਸਿਆ ਕਿ ਫਾਜ਼ਿਲਕਾ ਵਿਚ ਅੱਜ ਕੱਲ੍ਹ ਨਕਲੀ ਦੁੱਧ ਬੜੇ ਜੋਰ ਸ਼ੋਰ ਨਾਲ ਵਿਕ ਰਿਹਾ ਹੈ। ਇਸ ਨਾਲ ਕੈਂਸਰ ਅਤੇ ਹੋਰ ਬਿਮਾਰੀਆਂ ਫੈਲਣ ਦਾ ਡਰ ਹੈ। ਪ੍ਰਸ਼ਾਸਨ ਕੋਲੋਂ ਇਹ ਮੰਗ ਕੀਤੀ ਗਈ ਕਿ ਬਣਾਉਟੀ ਦੁੱਧ ਵੇਚਣ ਵਾਲਿਆਂ ਤੇ ਛਾਪੇਮਾਰ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਟੋਲ ਪਲਾਜਾ ਬਾਰੇ ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਵੀ ਦੂਰ ਕਰਨ ਦੀ ਮੰਗ ਕੀਤੀ ਗਈ ਫਾਜ਼ਿਲਕਾ ਦੇ ਨੇੜੇ ਇਕ ਟੋਲ ਪਲਾਜਾ ਥੇਹਕਲੰਦਰ ਕੋਲ ਹੈ ਅਤੇ ਦੂਜਾ ਜਲਾਲਾਬਾਦ ਕੋਲ ਜੀਵਾਂ ਅਰਾਈ ਦੋਵਾਂ ਦੇ ਫਾਸਲੇ ਵਿਚ ਸਿਰਫ਼ 40 ਕਿਲੋਮੀਟਰ ਦਾ ਅੰਤਰ ਹੈ। ਜਦੋਂ ਕਿ ਨਿਯਮਾਂ ਅਨੁਸਾਰ ਇਕ ਟੋਲ ਪਲਾਜਾ ਤੋਂ ਦੂਜੇ ਟੋਲ ਪਲਾਜਾ ਦਾ ਅੰਤਰ 100 ਹੋਣਾ ਚਾਹੀਦਾ ਹੈ। ਸਰਵਸੰਮਤੀ ਨਾਲ ਇਹ ਵੀ ਪਾਸ ਕੀਤਾ ਗਿਆ ਕਿ ਲੋਕਾਂ ਨੂੰ ਰੇਲਵੇ ਸੰਬੰਧੀ ਹੋਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਰੇਲਵੇ ਪੈਸੰਜਰ ਸਮੰਤੀ ਜੁਲਾਈ ਮਹੀਨੇ ਵਿਚ ਰੇਲਵੇ ਵਿਭਾਗ ਦੇ ਵਿਰੁੱਧ ਲਗਾਤਾਰ ਸੰਘਰਸ਼ ਸ਼ੁਰੂ ਕਰ ਰਹੀ ਹੈ। ਇਸ ਸੰਘਰਸ਼ ਵਿਚ ਮਾਨਵ ਅਧਿਕਾਰ ਸੁਰੱਖਿਆ ਸੰਗਠਨ ਵੀ ਵੱਧ ਚੜ੍ਹ ਕੇ ਹਿੱਸਾ ਲਵੇਗਾ। ਇਸ ਮੀਟਿੰਗ ਵਿਚ ਡਾ. ਅਮਰ ਲਾਲ ਬਾਘਲਾ, ਜਨਰਨ ਸਕੱਤਰ ਕਾਮਰੇਡ ਸ਼ਕਤੀ, ਉਪ ਪ੍ਰਧਾਨ ਰਾਕੇਸ਼ ਨਾਗਪਾਲ, ਵਿੱਤ ਸਕੱਤਰ ਸੰਤੋਖ ਜੁਨੇਜਾ, ਪ੍ਰਿੰਸੀਪਲ ਪ੍ਰੀਤਮ ਕੌਰ, ਆਸ਼ਾ ਨਾਗਪਾਲ, ਸਰੋਜ ਥਿਰਾਣੀ, ਲੀਲਾਧਰ ਸ਼ਰਮਾ, ਐਡਵੋਕੇਟ ਸੁਭਾਸ਼ ਬਿਸਰਵਾਲ, ਮਨਪ੍ਰੀਤ ਸਿੰਘ ਆਹੂਜਾ, ਪਰਮਜੀਤ ਸ਼ਰਮਾ ਆਦਿ ਹਾਜ਼ਰ ਸਨ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply