Thursday, March 28, 2024

ਫਾਜਿਲਕਾ ਜਿਲ੍ਹੇ ਦੇ ਪਿੰਡ ਸਜਰਾਣਾਂ ਅਤੇ ਬਹਾਦਰ ਖੇੜਾ ਦੇ ਕਿਸਾਨਾਂ ਨੂੰ ਮੱਛੀ ਪਾਲਣ ਲਈ 90 ਪ੍ਰਤੀਸ਼ਤ ਸਬਸਿਡੀ ਮਿਲੇਗੀ – ਬਰਾੜ

ਕਿਸਾਨਾਂ ਨੂੰ ਪ੍ਰਾਜੈਕਟ ਲਈ ਬਿਜਲੀ ਕੂਨੈਕਸਸ਼ਨ ਅਤੇ ਨਹਿਰੀ ਪਾਦੀ ਜਲਦੀ ਦੇਣ ਦੇ ਆਦੇਸ਼

PPN010711
ਫਾਜਿਲਕਾ, 1  ਜੁਲਾਈ (ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਫਾਜਿਲਕਾ ਜਿਲ੍ਹੇ ਦੇ ਪਿੰਡ ਸਜਰਾਣਾ ਅਤੇ ਬਹਾਦਰ ਖੇੜਾ ਨੂੰ ਮੱਛੀ ਪਾਲਣ ਵਾਸਤੇ ਉਤਸਾਹਿਤ ਕਰਨ ਲਈ ਪਾਇਲਟ ਪ੍ਰਾਜੈਕਟ ਵੱਜੋਂ ਚੁਣਿਆ ਗਿਆ ਹੈ ਅਤੇ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਵਾਲੇ ਇਨ੍ਹਾਂ ਦੋਹਾਂ ਪਿੰਡਾਂ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ 90  ਪ੍ਰਤੀਸਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ । ਇਹ ਜਾਣਕਾਰੀ ਡਿਪਟੀ ਕਮਿਸਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਬਿਜਲੀ ਪਾਣੀ ਦੀ ਸਮੱਸਿਆ ਦੇ ਹਲ ਲਈ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਦਿੱਤੀ । ਮੱਛੀ ਪਾਲਣ, ਭੂਮੀ ਰੱਖਿਆ, ਬਿਜਲੀ, ਸਿੰਚਾਈ, ਡਰੇਨਜਜ਼ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਿਪਟੀ ਕਮਿਸਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਆਦੇਸ਼ ਦਿੱਤੇ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਵਾਲੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ । ਡਿਪਟੀ ਕਮਿਸ਼ਨਰ ਸ. ਬਰਾੜ ਨੇ ਦੱਸਿਆ ਕਿ ਸਜਰਾਣਾ ਅਤੇ ਬਹਾਦਰ ਖੇੜਾ ਪਿੰਡਾਂ ਵਿਚ ਪੰਜਾਬ ਸਰਕਾਰ ਵੱਲੋ 100-100 ਏਕੜ ਦੇ ਮੱਛੀ ਪਾਲਣ ਫਾਰਮਾਂ ਲਈ ਸਰਕਾਰ ਵੱਲੋਂ 90  ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਅਧੀਨ ਰਾਜ ਦੇ ਕੁੱਲ 6 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿਚੋ ੨ ਫਾਜਿਲਕਾ ਅਤੇ ੪ ਮੁਕਤਸਰ ਜਿਲ੍ਹੇ ਦੇ ਹਨ । ਉਨ੍ਹਾਂ ਕਿਹਾ ਕਿ ਸੇਮ ਗ੍ਰਸਤ ਇਨਾਂ ਪਿੰਡਾਂ ਵਿਚ ਮੱਛੀ ਫਾਰਮ ਬਨਣ ਨਾਲ ਕਿਸਾਨ ਆਰਥਿਕ ਪੱਖੋ ਖੁਸਸ਼ਹਾਲ ਹੋਣਗੇ । ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਇਸ ਪ੍ਰਾਜੈਕਟ ਅਧੀਨ ਲੋੜ ਅਨੁਸਾਰ ਬਿਜਲੀ ਕੂਨੈਕਸਸ਼ਨ ਮੁਹੱਈਆ ਕਰਵਾਏ ਜਾਣ ਅਤੇ ਨਹਿਰੀ ਵਿਭਾਗ ਮੱਛੀ ਫਾਰਮਾ ਲਈ ਲੋੜੀਂਦਾ ਪਾਣੀ ਮੁਹੱਈਆ ਕਰਵਾਏ । ਇਸ ਮੀਟਿੰਗ ਵਿਚ ਸ਼੍ਰੀ ਅਮਿਤ ਕੁਮਾਰ ਏ.ਡੀ.ਸੀ. (ਵਿਕਾਸ), ਸ਼੍ਰੀ ਰਾਜਿੰਦਰ ਕਟਾਰੀਆ, ਕਿਸਾਨ ਆਤਮਾ ਰਾਮ ਕੰਬੋਜ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ । 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply