Thursday, March 28, 2024

Daily Archives: May 6, 2015

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਗੁਰਪੁਰਬ ਸਮਾਗਮ 10 ਮਈ ਨੂੰ- ਸਲੂਜਾ

ਅੰਮ੍ਰਿਤਸਰ, 6 ਮਈ (ਗੁਰਚਰਨ ਸਿੰਘ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਬੀਬੀ ਕੌਲਾਂ ਜੀ ਦੇ ਸਮੂੰਹ ਮੈਂਬਰਾਂ ਦੀ ਮੀਟਿੰਗ ਠੇਕੇਦਾਰ ਗੁਰਮੀਤ ਸਿੰਘ ਮੀਤ ਪ੍ਰਧਾਨ ਜਿਲ੍ਹਾ ਅਕਾਲੀ ਜਥਾ ਬਾਦਲ ਦੇ ਗ੍ਰਹਿ ਭਾਈ ਲਾਲੋ ਜੀ ਨਗਰ ਵਿਖੇ ਹੋਈ।ਇਸ ਮੌਕੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਿਆਈ ਗੁਰਪੁਰਬ ਸਮਾਗਮ ਹਰ ਸਾਲ ਦੀ …

Read More »

ਗੁਰਬਿੰਦਰ ਸਿੰਘ ਮਾਹਲ ਨੂੰ ਸਦਮਾ ਦਾਦੀ ਜਸਬੀਰ ਕੌਰ ਦਾ ਦਿਹਾਂਤ

ਅੰਮ੍ਰਿਤਸਰ, 6 ਮਈ (ਗੁਰਪ੍ਰੀਤ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਮਾਹਲ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਹਨਾਂ ਦੇ ਦਾਦੀ ਸ੍ਰੀਮਤੀ ਜਸਬੀਰ ਕੌਰ ਪਤਨੀ ਸਵ: ਜੋਗਿੰਦਰ ਸਿੰਘ ਅਲਬੇਲਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ।ਤਕਰੀਬਨ 80 ਸਾਲਾ ਮਾਤਾ ਜਸਬੀਰ ਕੌਰ ਦਾ ਅੰਤਿਮ ਸਸਕਾਰ ਪਿੰਡ ਸੁਲਤਾਨਵਿੰਡ ਵਿਖੇ ਕਰ ਦਿੱਤਾ ਗਿਆ।ਇਸ ਦੁੱਖ ਦੀ ਘੜੀ ਕਾਂਗਰਸ ਦੇ …

Read More »

ਪੰਜਾਬ ਐਨਰਜੀ ਡਿਵੈਲਪਮੇਂਟ ਏਜੰਸੀ (ਪੇਡਾ) ਦੇ ਨਵ-ਨਿਯੁੱਕਤ ਚੇਅਰਮੈਨ ਉਪਕਾਰ ਸੰਧੂ ਦਾ ਸਨਮਾਨ

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੇ ਪੰਜਾਬ ਐਨਰਜੀ ਡਿਵੈਲਪਮੇਂਟ ਏਜੰਸੀ (ਪੇਡਾ) ਦਾ ਚੇਅਰਮੈਨ ਬਣਨ ਤੇ ਅੱਜ ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵੱਡੀ ਸੰਖਿਆ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਉਪਕਾਰ ਸੰਧੂ ਨੂੰ ਵਿਸ਼ੇਸ਼ ਤੌਰ …

Read More »

ਉਪਕਾਰ ਸਿੰਘ ਸੰਧੂ ਦੇ ਪੇਡਾ ਚੇਅਰਮੈਨ ਬਨਣ ‘ਤੇ ਮਾਝੇ ਦਾ ਮਾਣ ਵਧਿਆ – ਦਵਿੰਦਰ ਮੰਗਾ

ਅੰਮ੍ਰਿਤਸਰ, 6 ਮਈ (ਗੁਰਚਰਨ ਸਿੰਘ) ਜਿਲ੍ਹਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਨੂੰ ਪੇਡਾ (ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ) ਦਾ ਚੇਅਰਮੈਨ ਬਨਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਅਕਾਲੀ ਦਲ ਦੇ ਵਾਰਡ ਨੰ: 42 ਤੋਂ ਪ੍ਰਧਾਨ ਦਵਿੰਦਰ ਸਿੰਘ ਮੰਗਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਨੇ ਸz: ਸੰਧੂ ਨੂੰ ਇਹ ਅਹੁੱਦਾ ਦੇ …

Read More »

ਦਿਮਾਗ ਦੀ ਜਬਰਦਸਤ ਪਾਵਰ ਨਾਲ ਅੱਖਾਂ ਬੰਦ ਕਰਕੇ ਦੇਖ ਰਹੇ ਹਨ ਬੱਚੇ

ਅੰਮ੍ਰਿਤਸਰ, 6 ਮਈ (ਗੁਰਚਰਨ ਸਿੰਘ) – ਸਥਾਨਕ ਅਜੀਤ ਨਗਰ ਸਥਿਤ ਇੰਸਟੀਚਿਊਟ ਆਫ ਮੈਮਰੀ ਪਾਵਰ ਵਿੱਚ ਦਿਮਾਗ ਦੀ ਪਾਵਰ ਉਤੇ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਸਿਮਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੁਆਰਾ 4 ਤੋਂ 15 ਸਾਲ ਦੇ ਬੱਚਿਆਂ ਲਈ ਇੱਕ ਅਨੋਖਾ ਪ੍ਰੋਗਰਾਮ ਅੰਮ੍ਰਿਤਸਰ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਬੱਚੇ ਦੀ ਯਾਦ ਸ਼ਕਤੀ ਪਾਵਰ, ਇਕਾਗਰਤਾ, ਖੁਦ ‘ਤੇ ਵਿਸ਼ਵਾਸ਼, …

Read More »

ਕਿਸਾਨ ਸਘੰਰਸ਼ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਬੁਤਾਲਾ ਨਮਿਤ ਭੋਗ 14 ਮਈ ਨੂੰ

ਰਈਆ, 6 ਮਈ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਪਿੰਡ ਬੁਤਾਲਾ ਵਿਖੇ ਕਿਸਾਨ ਸਘੰਰਸ਼ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਬੁਤਾਲਾ ਦਾ ਬੋਗ ਮਈ 14 ਨੂੰ ਪਵੇਗਾ।ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਸਘੰਰਸ਼ ਕਮੇਟੀ ਦੇ ਸਬ ਡਵੀਜਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿਮਘ ਸਠਿਆਲਾ ਨੇ ਆਪਣੇ ਸਾਝੇ ਬਿਆਨ ਵਿੱਚ ਦਸਿਆ ਕਿ ਬਾਪੂ ਜੋਗਿੰਦਰ ਸਿੰਘ ਬੜੇ ਹੀ ਸਮੇਂ …

Read More »

ਵੱਖ-ਵੱਖ ਪੁਲਿਸ ਸਾਂਝ ਕੇਂਦਰਾਂ ‘ਚ ਅਪ੍ਰੈਲ 2015 ਦੌਰਾਨ 3339 ਦਰਖਾਸਤਾਂ ਪ੍ਰਾਪਤ ਹੋਈਆਂ

ਪਠਾਨਕੋਟ, 6 ਮਈ (ਪ.ਪ) – ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਅਪ੍ਰੈਲ 2015 ਦੌਰਾਨ ਵੱਖ-ਵੱਖ ਕੇਸਾਂ ਨਾਲ ਸਬੰਧਤ 3339 ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਜਿੰਨ੍ਹਾਂ ਵਿਚੋਂ 2562 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ।ਇਹ ਜਾਣਕਾਰੀ ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ. ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇੰਨ੍ਹਾਂ ਦਰਖਾਸਤਾਂ ਵਿੱਚ 764 ਦਰਖਾਸਤਾਂ ਐਫ.ਆਈ.ਆਰ ਅਤੇ ਡੀ.ਡੀ.ਆਰ …

Read More »

ਕਚਿਹਰੀ ਅਹਾਤਾ ਪਠਾਨਕੋਟ ਦੇ ਛਾਪਾ-ਸੁਦਾ ਫਾਰਮਾਂ ਦੀ ਬੋਲੀ 8 ਮਈ ਨੂੰ

ਪਠਾਨਕੋਟ, 6 ਮਈ (ਪ.ਪ) – ਸ਼੍ਰੀ ਅਮਿਤ ਮਹਾਜਨ ਉਪ ਮੰਡਲ ਮੈਜਿਸਟਰੇਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਕਚਿਹਰੀ ਅਹਾਤਾ ਪਠਾਨਕੋਟ ਦੇ ਛਾਪਾ-ਸੁਦਾ ਫਾਰਮਾਂ ਦੀ ਬੋਲੀ 8 ਮਈ, 2015 ਨੂੰ ਸਵੇਰੇ 10:00 ਵਜੇ ਦਫ਼ਤਰ ਉਪ ਮੰਡਲ ਮੈਜਿਸਟਰੇਟ ਪਠਾਨਕੋਟ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੋਲੀ ਦੀਆਂ ਸ਼ਰਤਾਂ ਮੌਕੇ ‘ਤੇ ਦੱਸੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਰ ਬੋਲੀਕਾਰ ਨੂੰ …

Read More »

ਸੁੰਦਰਚੱਕ ਸੜਕ ‘ਤੇ ਸਵੇਰੇ 6:00 ਤੋਂ ਰਾਤ 8:00 ਵਜੇ ਤੱਕ ਟਰੱਕਾਂ/ਟਰਾਲਿਆਂ/ਟਿਪਰਾਂ ਦੇ ਚੱਲਣ ‘ਤੇ ਪਾਬੰਦੀ

ਪਠਾਨਕੋਟ, 6 ਮਈ ( ਪ.ਪ) – ਗਰਮੀਆਂ ਦੇ ਮੌਸਮ ਦੌਰਾਨ ਸਕੂਲਾਂ/ਸਕੂਲ ਜਾਣ ਵਾਲੇ ਬੱਚਿਆਂ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਰਾਹੀਂ ਸੁੰਦਰਚੱਕ ਸੜਕ ਉੱਪਰ ਸਵੇਰੇ 6:00 ਵਜੇ ਤੋਂ ਰਾਤ 8:00 ਵਜੇ ਤੱਕ ਟਰੱਕਾਂ/ਟਰਾਲਿਆਂ/ਟਿਪੱਰਾਂ ਦੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਇਹ ਹੁਕਮ 11 ਮਈ 2015 ਤੋਂ …

Read More »

ਖਰੀਦ ਕੀਤੀ ਗਈ ਕਣਕ ਦੀ ਕਿਸਾਨਾਂ ਨੂੰ 8 ਕਰੋੜ 68 ਲੱਖ ਦੀ ਅਦਾਇਗੀ

ਪਠਾਨਕੋਟ, 6 ਮਈ (ਪ.ਪ) – ਜ਼ਿਲ੍ਹੇ ਅੰਦਰ ਵੱਖ ਵੱਖ ਮੰਡੀਆਂ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਕਿਸਾਨਾਂ ਨੂੰ 8 ਕਰੋੜ 68 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਅੰਦਰ 5 ਮਈ, 2015 ਤੱਕ ਵੱਖ ਵੱਖ ਮੰਡੀਆਂ ਵਿੱਚ 20534 ਮੀਟਰਿਕ ਟਨ ਕਣਕ ਦੀ …

Read More »