Friday, March 29, 2024

Daily Archives: May 10, 2015

ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਤੇ ਅਟੱਲ ਪੈਨਸ਼ਨ ਯੋਜਨਾ ਦੀ ਸ਼ੁਰੂਆਤ

ਲੁਧਿਆਣਾ, 9 ਮਈ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਦੀ ਤਿੰਨ ਯੋਜਨਾਵਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ਿਤਾ ਦਾ ਨਤੀਜਾ ਹੈ, ਜੋ ਗਰੀਬਾਂ ਦੇ ਆਰਥਿਕ ਸ਼ਕਤੀਕਰਨ ਲਈ ਵਚਨਬੱਧ ਹੈ। ਇਹ ਵਿਲੱਖਣ …

Read More »

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਤਿੰਨ ਸਮਾਜਿਕ ਸੁਰੱਖਿਆ ਸਕੀਮਾਂ ਲਾਂਚ

ਨਵੀਂ ਦਿੱਲੀ, 10 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਕਵਿਤਾ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਗਰੀਬਾਂ ਨੂੰ ਸਹਾਰੇ ਦੀ ਲੋੜ ਨਹੀਂ ਸ਼ਕਤੀ ਦੀ ਲੋੜ ਹੈ। ਉਨਾਂ੍ਹ ਨੇ ਅੱਜ ਕੋਲਕਾਤਾ ਵਿੱਚ 3 ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਂਚ ਮੌਕੇ ਉਤੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਕੀਮਾਂ ਦੇਸ਼ ਭਰ ਵਿੱਚ 115 ਥਾਵਾਂ ਉਤੇ …

Read More »

ਬੂਥਾਂ ‘ਤੇ ਵੋਟਾਂ ਦੀ ਸੁਧਾਈ ਅਤੇ ਅਧਾਰ ਕਾਰਡ ਲਿੰਕ ਦਾ ਕੰੰਮ ਕੀਤਾ ਗਿਆ

ਪੱਟੀ, 9 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਸਰਕਾਰ ਅਤੇ ਚੋਣ ਕਮੀਸ਼ਨਰ ਦੇ ਨਿਰਦੇਸ਼ਾਂ ਤੇ ਸ਼ਹਿਰ ਦੇ ਵੱਖ ਵੱਖ ਬੂਥਾਂ ਤੇ ਸਬੰਧਿਤ ਬੀ.ਐਲ.ਓ ਵੱਲੋਂ ਵੋਟਰਾਂ ਦੀ ਸਹੂਲਤ ਲਈ ਐਤਵਾਰ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾਇਆ ਗਿਆ।ਵਾਰਡ ਨੰਬਰ 8 ਦੇ ਬੂਥ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 4 ਵਿਚ ਬੀ.ਐਲ.ਓ ਬਿਕਰਮਜੀਤ ਸਿੰਘ ਮੰਡ ਅਤੇ ਮੈਡਮ ਪੂਜਾ ਰਾਣੀ ਨੇ ਪੂਰਾ ਦਿਨ …

Read More »

ਪੱਤਰਕਾਰ ਐਸੋਸ਼ੀਏਸ਼ਨ ਨੇ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣ ਦਾ ਕੀਤਾ ਐਲਾਨ

ਸਭ ਤੋ ਪਹਿਲਾਂ ਟੋਲ ਪਲਾਜਿਆ ਦੇ ਕੀਤੇ ਜਾਣਗੇ ਘਿਰਾਓ – ਜਸਬੀਰ ਪੱਟੀ ਰਮਦਾਸ (ਅੰਮ੍ਰਿਤਸਰ), 10 ਮਈ (ਸੁਖਬੀਰ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਮਾਝਾ ਜੌਨ ਦੀ ਮੀਟਿੰਗ ਸਰਹੱਦੀ ਕਸਬਾ ਰਮਦਾਸ ਵਿਖੇ ਹੋਈ ਜਿਸ ਵਿੱਚ ਪੱਤਰਕਾਰਾਂ ਦੀ ਮੰਗਾਂ ਵੱਲ ਸਰਕਾਰ ਵੱਲੋ ਧਿਆਨ ਨਾ ਦਿੱਤੇ ਜਾਣ ਦਾ ਗੰਭੀਰ ਨੋਟਿਸ ਲੈਦਿਆ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆ ਫੈਸਲਾ ਕੀਤਾ ਕਿ ਸਭ …

Read More »

ਦਰਗਾਹ ਪੀਰ ਬਾਬਾ ਸ਼ਾਹ ਮੁਦਾਰ ਵਿਖੇ ਆਸ਼ੀਰਵਾਦ ਪ੍ਰਾਪਤ ਕਰਕੇ ਮਨ ਖੁਸ਼ ਹੋਇਆ – ਜੋਗਿੰਦਰ

ਪੱਟੀ, 9 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਪਿੰਡ ਗੁਰਮੁੱਖ ਸਿੰਘ ਭੈਣੀ ਵਿਖੇ ਸਥਿਤ ਦਰਗਾਹ ਪੀਰ ਬਾਬਾ ਸ਼ਾਹ ਮੁਦਾਰ ਵਿਖੇ ਨਗਰ ਕੌਂਸਲ ਪੱਟੀ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਅਤੇ ਰਾਜ ਕੁਮਾਰ ਰਾਜੂ ਜਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਸੰਗਠਨ ਸ਼੍ਰੋਮਣੀ ਅਕਾਲੀ ਦਲ ਪੱਟੀ ਨੇ ਮੱਥਾ ਟੇਕਿਆ ਅਤੇ ਮੁੱਖ ਸੇਵਾਦਾਰ ਬਾਬਾ ਲਖਵਿੰਦਰ ਸਿੰਘ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।ਮੀਤ ਪ੍ਰਧਾਨ ਜੁਗਿੰਦਰ ਸਿੰਘ ਕਿਹਾ …

Read More »

ਭਾਰਤ ਵਿੱਚ ਰਾਸ਼ਟਰੀ ਪਿਆਰ ਦੀ ਭਾਵਨਾ ਨੂੰ ਸਰਗਰਮ ਕਰਨ ਵਾਲੀਆਂ ਸਰਗਰਮੀਆਂ ਦੀ ਘਾਟ- ਪ੍ਰਿੰ. ਤਰਸਿੱਕਾ

ਖਜਾਲਾ, 10 ਮਈ (ਸਿਕੰਦਰ ਸਿੰਘ) – ਭਾਰਤ ਵਿੱਚ ਰਾਸ਼ਟਰੀ ਏਕਤਾ ਤੇ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹਰੇਕ ਰਾਜ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਤਾਂ ਕਿ ਰਾਸ਼ਟਰ ਅੰਦਰ ਖੇਤਰੀ ਭਾਵਨਾ ਦੀ ਥਾਂ ਕੌਮੀ ਭਾਵਨਾ ਦਾ ਜਿਆਦਾ ਪ੍ਰਸਾਰ ਹੋਵੇ ਪਰ ਦੁੱਖ ਦੀ ਗੱਲ ਅਜ਼ਾਦੀ ਦੇ 69 ਸਾਲਾਂ ਬਾਅਦ ਵੀ ਦੇਸ਼ ਅੰਦਰ ਖੇਤਰੀ ਭਾਵਨਾ ਦਾ ਜਿਆਦਾ ਪ੍ਰਸਾਰ ਰਿਹਾ ਤੇ ਰਾਸ਼ਟਰੀ ਭਾਵਨਾ …

Read More »

ਜੋਸ਼ੀ ਨੇ ਪਾਰਕ ਦੇ ਉਦਘਾਟਨ ਉਪਰੰਤ ਵਾਰਡ ਦੇ ਬਾਕੀ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 14 ਵਿਚ ਪਾਰਕ ਦਾ ਨੀਂਹ ਪੱਥਰ ਰਖਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਫਸਰਾ ਨੂੰ ਨਾਲ ਲੈ ਕੇ ਵਾਰਡ ਦਾ ਦੋਰਾ ਕਰ ਕੇ ਵਿਕਾਸ ਕੰਮਾਂ ਦਾ ਜਾਇਜਾ ਲਿਆ।ਪਿਛਲੇ ਹਫਤੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਵਿਚ …

Read More »

ਮੰਤਰੀ ਜੋਸ਼ੀ ਵਲੋਂ ਹਿਮਾਚਲ ਭਵਨ ਨੂੰ ਇੱਕ ਲੱਖ ਦਾ ਚੈੱਕ ਭੇਂਟ

ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਿਮਾਚਲ ਸੁਧਾਰ ਸਭਾ ਸਿਟੀ ਸੇਂਟਰ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ।ਇਸ ਗ੍ਰਾਂਟ ਦੀ ਵਰਤੋਂ ਸੰਸਥਾ ਵਲੋਂ ਹਿਮਾਚਲ ਭਵਨ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਕੀਤੀ ਜਾਵੇਗੀ।ਸੰਸਥਾ ਦੇ ਮੁੱਖੀ ਵੇਦ ਪ੍ਰਕਾਸ਼ ਅਤੇ ਮੈਂਬਰਾਂ ਵਲੋਂ ਮੰਤਰੀ ਅਨਿਲ …

Read More »