Thursday, March 28, 2024

Daily Archives: May 26, 2015

ਬੇਬੇ ਨਾਨਕੀ ਸੁਸਾਇਟੀ ਵੱਲੋ ਡੀ.ਸੀ.ਪੀ ਪਰਮਪਾਲ ਸਨਮਾਨਿਤ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਬੇਬੇ ਨਾਨਕੀ ਭਲਾਈ ਸੁਸਾਇਟੀ ਵੇਰਕਾ ਦੇ ਪ੍ਰਧਾਨ ਤੇ ਸਮਾਜ ਸੇਵਕ ਮਨਜੀਤ ਸਿੰਘ ਵੇਰਕਾ ਨੇ ਆਪਣੇ ਵਰਕਰਾਂ ਸਮੇਤ ਡੀ.ਸੀ.ਪੀ ਪਰਮਪਾਲ ਸਿੰਘ ਨੂੰ ਫੁੱਲਾਂ ਦਾ ਗੁੱਲਦਸਤਾ ਭੇਟ ਕਰਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ।ਮਨਜੀਤ ਵੇਰਕਾ ਨੇ ਦੱਸਿਆ ਕਿ ਉਨ੍ਹਾ ਦੀ ਸੁਸਾਇਟੀ ਵਲੋ ਹਰ ਗਰੀਬ ਧੀਆ ਦੇ ਵਿਆਹ ‘ਤੇ ਹਰ ਲੋੜਵੰਦ ਪ੍ਰੀਵਾਰ ਨੂੰ ਘਰ ਦਾ ਸਮਾਨ ਦਿੱਤਾ …

Read More »

ਪੱਤਰਕਾਰ ਯੂਨੀਅਨ ਨੇ ਡੀਸੀਪੀ ਪਰਮਪਾਲ ਸਿੰਘ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਚਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ ਤੇ ਜਰਨਲ ਸਕਤੱਰ ਜਸਬੀਰ ਸਿੰਘ ਖਾਸਾ ਵੱਲੋ ਡਿਪਟੀ ਕਮਿਸ਼ਨਰ ਆਫ ਪੁਲਿਸ ਡੀ.ਸੀ.ਪੀ ਪਰਮਪਾਲ ਸਿੰਘ ਨੂੰ ਤਰੱਕੀ ਮਿਲਣ ਤੇ ਉਸ ਨੂੰ ਵਿਸ਼ੇਸ਼ ਤੋਰ ਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਸ਼ਹਿਰੀ ਪ੍ਰਧਾਨ ਜੱਗਾ ਨੇ ਦੱਸਿਆ ਕਿ ਪਰਮਪਾਲ ਸਿੰਘ ਨੂੰ ਤਰੱਕੀ ਮਿਲਣ ਦਾ ਇਕ ਬਹੁਤ ਵੱਡਾ …

Read More »

ਸ੍ਰੀ ਗੁਰੂ ਹਰਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਸੁਲਤਾਨਵਿੰਡ ਦਾ ਬਾਰਵੀਂ ਜਮਾਤ ਨਤੀਜਾ 100 ਫੀਸਦੀ ਰਿਹਾ

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ) -ਸ੍ਰੀ ਗੁਰੂ ਹਰਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦਾ ਬਾਰਵੀਂ ਜਮਾਤ (2014-15) ਦਾ ਨਤੀਜਾ 100 ਫੀਸਦੀ ਰਿਹਾ।ਇਸ ਪ੍ਰੀਖਿਆ ਵਿੱਚ ਕੁੱਲ 131 ਵਿਦਿਆਰਥੀ ਬੈਠੇ ਸਨ।ਜਿੰਨ੍ਹਾਂ ਵਿੱਚ ਸਾਇੰਸ ਗਰੁੱਪ ਦੇ 75 ਵਿਦਿਆਰਥੀਆਂ ਤੇ ਕਾਮਰਸ ਗਰੁੱਪ ਦੇ 56 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ । ਸਾਇੰਸ ਗਰੁੱਪ ਵਿੱਚ 18 ਵਿਦਿਆਰਥੀ ਤੇ ਕਾਮਰਸ ਗਰੁੱਪ ਵਿੱਚ 12 ਵਿਦਿਆਰਥੀ ਮੈਰਿਟ …

Read More »

ਭਗਵਾਨ ਪਰਸ਼ੂਰਾਮ ਚੇਅਰ ਪੰਜਾਬੀ ਯੂਨੀ: ਪਟਿਆਲਾ ਵਿਖੇ ਹੀ ਹੋਵੇਗੀ ਸਥਾਪਤ – ਬ੍ਰਾਹਮਣ ਸਭਾ ਪੰਜਾਬ

ਸ਼ਮਰਾਲਾ, 26 ਮਈ (ਪ. ਪ) ਸ੍ਰੀ ਬ੍ਰਾਹਮਣ ਸਭਾ ਪੰਜਾਬ ਦਾ ਇੱਕ ਭਰਵਾਂ ਵਫਦ ਪੰਜਾਬੀ ਯੂਨੀ: ਪਟਿਆਲਾ ਦੇ ਉੱਪ ਕੁੱਲਪਤੀ ਸ. ਜਸਪਾਲ ਸਿੰਘ ਨੂੰ ਸਭਾ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਦੀ ਅਗਵਾਈ ਹੇਠ ਮਿਲਿਆ।ਪਿਛਲੇ ਛੇ ਸਾਲਾਂ ਤੋਂ ਸਭਾ ਪੁਰਜੋਰ ਕੋਸ਼ਿਸ਼ਾਂ ਕਰ ਰਹੀ ਸੀ, ਕਿ ਭਗਵਾਨ ਪਰਸ਼ੂਰਾਮ ਚੇਅਰ ਸਥਾਪਤ ਹੋਵੇ।ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਆਦੇਸ਼ ਮਿਤੀ 26-02-2009 ਅਤੇ ਉਸਤੋਂ …

Read More »

ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਔਰਵਿਟ ਬੱਸ ਕਾਂਡ ਵਿਰੁੱਧ ਅਰਥੀ ਫੂਕ ਮੁਜਾਹਰਾ 2 ਜੂਨ ਨੂੰ

ਸਮਰਾਲਾ, 26 ਮਈ (ਪ. ਪ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ. ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 38 ਜਨਤਕ ਜਥੇਬੰਦੀਆਂ ਤੇ ਅਧਾਰਤ ਔਰਵਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਔਰਵਿਟ ਬੱਸ ਕਾਂਡ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ ਤੇ …

Read More »

ਕੰਗ ਪਰਿਵਾਰ ਨੇ ਸਰਵਰਪੁਰ ਸਕੂਲ ਵਿੱਚ ਬੱਚਿਆਂ ਨੂੰ ਵੰਡੀਆਂ ਮੁਫ਼ਤ ਕਾਪੀਆਂ

ਸਮਰਾਲਾ, 26 ਮਈ (ਪ. ਪ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ, ਸਰਵਰਪੁਰ ਵਿਖੇ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੈਡਮ ਰਜਿੰਦਰ ਕੌਰ ਕੰਗ ਵੱਲੋਂ ਆਪਣੇ ਸਹੁਰਾ ਸਵ: ਮਹਿਮਾ ਸਿੰਘ ਕੰਗ ਵਾਸੀ ਕੋਟਲਾ ਸਮਸ਼ਪੁਰ ਦੀ 6ਵੀਂ ਬਰਸੀ ਮੌਕੇੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਕਾਰਜ ਨੂੰ ਮੁੱਖ ਰੱਖਦੇ ਹੋਏ ਪਹਿਲੀ ਅਤੇ ਦੂਸਰੀ ਜਮਾਤ ਦੇ …

Read More »

ਮੇਅਰ ਅਰੋੜਾ ਵਲੋਂ ਗੁਰੂ ਨਾਨਕਪੁਰਾ ਵਿਖੇ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਸ਼ੁਭ ਅਰੰਭ

ਅੰਮ੍ਰਿਤਸਰ, 26 ਮਈ ਗੁਰਚਰਨ ਸਿੰਘ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਵਾਰਡ ਨੰ. 61 ਵਿਚ ਪੈਂਦੇ ਇਲਾਕਾ ਗੁਰੂ ਨਾਨਕਪੁਰਾ ਢਪੱਈ ਰੋਡ ਵਿਖੇ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਸ਼ੁਭ ਅਰੰਭ ਕੀਤਾ ਗਿਆ, ਜਿਸ ‘ਤੇ ਲਗਭਗ 17.70 ਲੱਖ ਰੁਪਏ ਲਾਗਤ ਆਵੇਗੀ।ਆਬਾਦੀ ਗੁਰੂ ਨਾਨਕਪੁਰਾ ਵਿਖੇ 35.00 ਲੱਖ ਰੁਪਏ ਦੀ ਲਾਗਤ ਨਾਲ ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ …

Read More »

ਖਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ 12ਵੀਂ ਦੀ ਪ੍ਰੀਖਿਆ ਵਿੱਚ ਮਾਰੀ ਬਾਜ਼ੀ

ਅੰਮ੍ਰਿਤਸਰ, 26 ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਵੱਲੋਂ 12ਵੀਂ ਬੋਰਡ ਦੇ ਐਲਾਨੇ ਗਏ ਨਤੀਜੇ ਵਿੱਚ ਵਧੀਆ ਕਾਰਗੁਜ਼ਾਰੀ ਦਾ ਸਬੂਤ ਪੇਸ਼ ਕਰਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀ ਜਤਿਨ ਨੇ ਨਾਨ ਮੈਡੀਕਲ ਗਰੁੱਪ ਵਿੱਚ …

Read More »

ਏਸੀਪੀ ਸਾਊਥ ਸ੍ਰੀਮਤੀ ਜਸਵੰਤ ਕੌਰ (ਪੀਪੀਐਸ) ਰੋਕਿਟ ਬਾਲ ਐਸੋਸ਼ੀਏਸ਼ਨ ਜਿਲ੍ਹਾ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 26 ਮਈ (ਗੁਰਚਰਨ ਸਿੰਘ) – ਜਿਲ੍ਹਾ ਰੋਕਿਟ ਬਾਲ ਐਸੋਸ਼ੀਏਸ਼ਨ ਦੀ ਜ਼ਰੂਰੀ ਮੀਟਿੰਗ ਸ੍ਰ. ਬਲਵਿੰਦਰ ਸਿੰਘ ਪ੍ਰਿੰਸੀਪਲ ਗੁਰੁ ਰਾਮ ਦਾਸ ਸੀਨੀ: ਸੈਕੰ: ਸਕੂਲ, ਡਾਇਰੈਕਟਰ ਸਪੋਰਟਸ ਸ਼੍ਰੋਮਣੀ ਕਮੇਟੀ ਅਤੇ ਜਨਰਲ ਸਕੱਤਰ ਆਲ ਇੰਡੀਆ ਰੋਕਿਟ ਬਾਲ ਦੀ ਪ੍ਰਧਾਨਗੀ ਹੇਠ ਹੋਈ।ਇਸ ਇਕੱਤਰਤਾ ਵਿੱਚ ਰੋਕਿਟ ਬਾਲ ਖੇਡ ਨੂੰ ਪ੍ਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।ਇਸ ਖੇਡ ਦੀ ਹੋਰ ਰਹੀ ਨਾਰਥ ਜ਼ੋਨ ਪ੍ਰਤੀਯੋਗਤਾ ਜਿਸ ਵਿੱਚ ਦਿੱਲੀ, …

Read More »

ਮਾਤਾ ਗੰਗਾ ਜੀ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ ਨੂੰ

ਨਵੀਂ ਦਿੱਲੀ, 26 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਅਤੇ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 31 ਮਈ ਨੂੰ ਸਵੇਰੇ 9.00 ਵਜੇ ਤੋਂ ਦੁਪਹਿਰ ਬਾਅਦ 2.00 ਵਜੇ …

Read More »