Saturday, April 20, 2024

ਭਾਰਤੀ ਹਵਾਈ ਸੈਨਾ ਦੇ ਜਹਾਜ਼ ਮਿਰਾਜ-2000 ਨੇ ਯਮੁਨਾ ਐਕਸਪ੍ਰੈਸ ‘ਤੇ ਕੀਤੀ ਲੈਡਿੰਗ

An Indian Air Force (IAF) Mirage -2000 lands at Yamuna Expressway, in Uttar Pradesh on May 20, 2015.

ਨਵੀਂ ਦਿੱਲੀ, 21 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਹਵਾਈ ਸੈਨਾ ਲੜਾਕੂ ਜਹਾਜ਼ਾਂ ਦੀ ਐਂਮਰਜੈਂਸੀ ਲੈਡਿੰਗ ਲਈ ਕੌਮੀ ਰਾਜ ਮਾਰਗਾਂ ਦਾ ਇਸਤੇਮਾਲ ਕਰਨ ਉੱਤੇ ਵਿਚਾਰ ਕਰ ਰਹੀ ਏ।ਭਾਰਤੀ ਹਵਾਈ ਸੈਨਾ ਨੇ 21 ਮਈ ਨੂੰ ਆਪਣੇ ਮਿਰਾਜ-2000 ਜਹਾਜ਼ ਵੱਲੋਂ ਇਸ ਸਮਰੱਥਾ ਦਾ ਪ੍ਰਦਰਸ਼ਨ ਕੀਤਾ।ਇਸ ਜਹਾਜ਼ ਨੇ ਮੱਧ ਭਾਰਤ ਸਥਿਤ ਭਾਰਤੀ ਹਵਾਈ ਸੈਨਾ ਦੇ ਕਿਸੇ ਹਵਾਈ ਅੱਡੇ ਤੋਂ ਉਡਾਨ ਭਰੀ ਸੀ।ਹਵਾਈ ਆਵਾਜਾਈ ਕੰਟਰੋਲ, ਸੁਰੱਖਿਆ ਸੇਵਾ, ਬਚਾਅ ਵਾਹਨ, ਪੰਛੀ ਨਿਕਾਸੀ ਦਲਾਂ ਵਰਗੀਆਂ ਸਹੂਲਤਾਂ ਅਤੇ ਹੋਰ ਲੋੜਾਂ ਨੂੰ ਹਵਾਈ ਸੈਨਾ ਕੇਂਦਰ ਆਗਰਾ ਤੋਂ ਭਾਰਤੀ ਹਵਾਈ ਸੈਨਾ ਕਰਮਚਾਰੀਆਂ ਵੱਲੋਂ ਸਥਾਪਤ ਕੀਤਾ ਗਿਆ ਸੀ।ਇਸ ਦੇ ਬਾਅਦ ਆਗਰਾ ਤੇ ਮਥੁਰਾ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਮੁਖੀਆਂ ਦੇ ਤਾਲਮੇਲ ਨਾਲ ਚੁਣੀਆਂ ਸਟਰੈਚ ਦੀਆਂ ਸਰਗਰਮੀਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ।ਇਸ ਜਹਾਜ਼ ਨੇ ਲੈਡਿੰਗ ਕਰਨ ਤੋਂ ਪਹਿਲਾਂ ਸੌ ਮੀਟਰ ਦੀ ਉਚਾਈ ਤੋਂ ਥੱਲੇ ਆਉਂਦਿਆ ਰਾਜ ਮਾਰਗ ਉੱਪਰ ਅਭਿਆਸ ਕੀਤਾ।ਇਹ ਓਪਰੇੋਸ਼ਨ ਉੱਤਰ ਪ੍ਰਦੇਸ਼ ਸਰਕਾਰ ਅਤੇ ਯਮੁਨਾ ਐਕਸਪ੍ਰੈਸ ਅਥਾਰਟੀ, ਜੇ.ਪੀ ਇਨਫਰਾਟੈਕ ਦੇ ਟੋਲ ਅਧਿਕਾਰੀਆਂ ਅਤੇ ਪੁਲਿਸ ਦੀ ਸਰਗਰਮ ਸਹਾਇਤਾ ਨਾਲ ਆਯੋਜਤ ਕੀਤੇ ਗਏ।ਭਾਰਤੀ ਹਵਾਈ ਸੈਨਾ ਭਵਿੱਖ ਵਿੱਚ ਰਾਜ ਮਾਰਗਾਂ ਉੱਤੇ ਅਜਿਹੇ ਸਟਰੈਚਾਂ ਨੂੰ ਕਿਰਿਆਸ਼ੀਲ ਕਰਨ ਦੀ ਯੋਜਨਾ ਬਣਾ ਰਹੀ ਏ ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply