Thursday, March 28, 2024

ਦਿੱਲੀ ਦੀ ਵਾਂਗ ਹਰੇਕ ਨੂੰ ਬਿਜਲੀ ‘ਤੇ ਸਬਸਿਡੀ ਦਿੱਤੀ ਜਾਵੇ – ਢਿੱਲੋਂ

PPN2505201511

ਪੱਟੀ, 25 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੋਜੂਦਾ ਸੂਬਾ ਸਰਕਾਰ ਨੇ ਸੂਬਾ ਵਾਸੀਆਂ ‘ਤੇ 1400 ਰੁ: ਦੇ ਨਵੇਂ ਟੈਕਸ ਲਗਾ ਕੇ ਮਹਿੰਗਾਈ ਵਿੱਚ ਪਿਸ ਰਹੀ ਜਨਤਾ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਨ੍ਹਾਂ ਟੈਕਸਾਂ ਨਾਲ ਪੰਜਾਬ ਅੰਦਰ ਪੈਟ੍ਰੋਲ, ਡੀਜ਼ਲ, ਖੰਡ, ਬਿਜਲੀ ਅਤੇ ਜਮੀਨਾਂ ਦੀਆਂ ਰਜਿਸਟਰੀਆਂ ਮਹਿੰਗੀਆਂ ਹੋਣਗੀਆਂ। ਪੈਟ੍ਰੋਲ ਅਤੇ ਡੀਜ਼ਲ ‘ਤੇ 1 ਰੁ: ਸੈਸ ਵਧਾ ਦਿੱਤਾ ਹੈ ਜਦਕਿ ਬਿਜਲੀ ਡਿਊਟੀ 13 ਤੋਂ ਵਧਾ ਕੇ 18 ਪ੍ਰਤੀਸ਼ਤ ਕਰ ਦਿੱਤੀ ਗਈ ਹੈ ਅਤੇ ਰਜਿਸਟਰੀਆਂ ਉੱਪਰ ਸਟੈਂਪ ਡਿਊਟੀਆਂ 1 ਰੁ: ਵਧਾ ਦਿੱਤੀਆਂ ਹਨ, ਬਾਹਰੋਂ ਆਉਣ ਵਾਲੀ ਖੰਡ ਉੱਪਰ 11 ਫੀਸਦੀ ਐਂਟਰੀ ਟੈਕਸ ਠੋਕ ਦਿੱਤਾ ਗਿਆ ਹੈ ਜਿਸ ਨਾਲ ਖੰਡ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਐਡ: ਦਵਿੰਦਰਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਟੈਕਸਾਂ ਦੇ ਭਾਰ ਹੇਠ ਨੱਪੇ ਹੋਏ ਹਨ ਅਤੇ ਨਰਕ ਭਰੀ ਜ਼ਿੰਦਗੀ ਜਿਉਣ ਤੋਂ ਦੁਖੀ ਨਿੱਤ ਦਿਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮੀਸ਼ਨ ਵੱਲੋਂ ਹਾਲ ਹੀ ਵਿੱਚ ਬਿਜਲੀ ਦਰਾਂ ਨਾ ਵਧਾਉਣ ਅਤੇ ਪਹਿਲੇ 100 ਯੂਨਿਟਾਂ ਤੱਕ ਬਿਜਲੀ 4 ਪੈਸੇ ਪ੍ਰਤੀ ਯੂਨਿਟ ਸਸਤੀ ਕਰ ਦਿੱਤੀ ਜਿਸ ਨਾਲ ਰਾਜ ਵਾਸੀਆਂ ਨੇ ਕੁਝ ਰਾਹਤ ਮਹਿਸੂਸ ਕੀਤੀ।
ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ 67 ਸਾਲਾਂ ਤੋਂ ਰਾਜ ਭਾਗ ‘ਤੇ ਕਾਬਜ਼ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਜਕੜ ਤੋੜਣ ਅਤੇ ਰਾਜ ਨੂੰ ਚੰਬੜੀਆਂ ਨਾ ਮੁਰਾਦ ਬਿਮਾਰੀਆਂ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਪੁਲਸ ਜਬਰ, ਝੂਠੇ ਪਰਚੇ, ਜਾਣ ਲੈਣਾ, ਨਸ਼ਿਆਂ ਦੇ ਖਾਤਮੇ ਲਈ ਆਮ ਆਦਮੀ ਪਾਰਟੀ ਨਾਲ ਜੁੜਣ ਤਾਂ ਜੋ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਜ਼ਰੀਵਾਲ ਦਾ ਝਾੜੂ ਫੇਰਿਆ ਜਾ ਸਕੇ।

Check Also

ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸੀ-ਵਿਜ਼ਲ ਐਪ ਰਾਹੀਂ ਕੀਤੀ ਜਾ ਸਕਦੀ ਹੈ ਸ਼ਿਕਾਇਤ – ਜਿਲ੍ਹਾ ਚੋਣ ਅਧਿਕਾਰੀ

ਪੁਲਿਸ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਕੀਤੀ ਮੀਟਿੰਗ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – …

Leave a Reply