Friday, March 29, 2024

ਪਨਬਸ ਕਾਮਿਆਂ ਬੱਸਾਂ ਦਾ ਚੱਕਾ ਜਾਮ ਕਰਕੇ ਕੀਤੀ ਨਾਅਰੇਬਾਜ਼ੀ, ਪੁਲਿਸ ਦਖਲ ਤੋਂ ਬਾਅਦ ਹੋਇਆ ਰਾਜ਼ੀਨਾਮਾ

ਸਰਕਾਰ ਵੱਲੋਂ ਸਖਤੀ, ਪਰ ਮਨਮਰਜੀਆਂ ਕਰਦੇ ਕਾਮੇ ਜੀ.ਐਮ ਪੱਟੀ

PPN2505201515

ਪੱਟੀ, 25 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋ) – ਪੰਜਾਬ ਰੋਡਵੇਜ਼ ਪਨਬਸ ਡੀਪੂ ਪੱਟੀ ਦੇ ਕਾਮਿਆਂ ਵੱਲੋਂ ਆਪਣੀ ਲਮਕੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਡੀਪੂ ਪ੍ਰਧਾਨ ਦਵਿੰਦਰ ਸਿੰਘ ਬੁਰਜ ‘ਤੇ ਸੀ: ਮੀਤ ਪ੍ਰਧਾਨ ਸਲਵਿੰਦਰ ਸਿੰਘ ਦੀ ਅਗਵਾਈ ਹੇਠ ਹੜਤਾਲ ਕੀਤੀ ਗਈ ਅਤੇ ਡੀਪੂ ਦੇ ਗੇਟ ਅੱਗੇ ਪੰਜਾਬ ਸਰਕਾਰ, ਪ੍ਰਾਵਾਈਡਰ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ।ਜਥੇਬੰਦੀ ਦੇ ਸੈਂਟਰ ਕਮੇਟੀ ਮੈਂਬਰ ਦਿਲਬਾਗ ਸਿੰਘ ਸੰਗਵਾਂ, ਚੇਅਰਮੈਨ ਗੁਰਵਿੰਦਰ ਸਿੰਘ ਗਿੱਲ, ਸਹਾਇਕ ਸੈਂਟਰ ਕਮੇਟੀ ਮੈਂਬਰ ਲਖਬੀਰ ਸਿੰਘ, ਸਕੱਤਰ ਵਜੀਰ ਸਿੰਘ, ਸਹਾਇਕ ਸਕੱਤਰ ਦਿਲਬਾਗ ਸਿੰਘ ਹਰੀਕੇ, ਵਿੱਤ ਸਕੱਤਰ ਗੁਰਵਿੰਦਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਾਰਕੂੰਨ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਕੱਤਰ ਹਰਭਜਨ ਸਿੰਘ ਪੱਟੀ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਸੰਬਧੋਨ ਕਰਦਿਆਂ ਕਿਹਾ ਕਿ ਪਨਬਸ ਕਾਮਿਆਂ ਨੇ 17-17 ਦਿਨ ਕੰਮ ਕੀਤਾ ਪਰ ਅਧਿਕਾਰੀਆਂ ਵੱਲੋਂ 13-13 ਦਿਨਾਂ ਦੀਆਂ ਗੈਰ ਹਾਜ਼ਰੀਆਂ ਲਗਾ ਕੇ ਸਾਰੇ ਸਾਰੇ ਮਹੀਨੇ ਦੀਆਂ ਤਨਖਾਹਾਂ ਕੱਟਣ, ਦੂਜਿਆਂ ਡੀਪੂਆਂ ਦੇ ਬਰਾਬਰ ਪਨਬਸ ਕਾਮਿਆਂ ਨੂੰ ਓਵਰ ਟਾਈਮ ਨਾ ਦੇਣ, ਪੱਟੀ ਤੋਂ ਦਿੱਲੀ ਦੇ ਬੰਦ ਪਏ ਟਾਈਮ ਚਾਲੂ ਕਰਨ ਅਤੇ ਹੋਰ ਦੁੂਰ ਦੂਰਾਡੇ ਟਾਈਮਾਂ ਵਾਲੀਆਂ ਬੱਸਾਂ ਰਸਤੇ ਵਿੱਚੋਂ ਹੀ ਵਾਪਿਸ ਮੋੜਦੇ ਹਨ, ਉਹ ਆਪਣੇ ਅਸਲੀ ਸਥਾਨ ਤੋਂ ਮੋੜਣ ਵਰਗੇ ਆਦਿ ਮੁੱਦਿਆਂ ਨੂੰ ਲੈ ਕੇ ਅੱਜ ਦੀ ਹੜਤਾਲ ਕੀਤੀ। ਜੇਕਰ ਪਨਬਸ ਕਾਮਿਆਂ ਦੇ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਨਬਸਾਂ, ਰੋਡਵੇਜ਼ ਦੇ ਕਰਮਚਾਰੀਆਂ ਰਾਹੀਂ ਚਲਾਉਣੀਆਂ ਚਾਹੀਆਂ ਤਾਂ ਪਨਬਸ ਕਾਮਿਆਂ ਵੱਲੋਂ ਵਿਰੋਧ ਕਰਨ ‘ਤੇ ਮਾਹੌਲ ਤਨਾਅ ਪੂਰਨ ਬਣ ਗਿਆ।
ਮੌਕੇ ‘ਤੇ ਥਾਣਾ ਮੁੁੱਖੀ ਪੱਟੀ ਰਾਜਵਿੰਦਰ ਕੌਰ ਬਾਜਵਾ ਭਾਰੀ ਫੋਰਸ ਸਮੇਤ ਪੱਟੀ ਡੀਪੂ ਪੁੱਜੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਡੀਪੂ ਮੈਨੇਜਰ ਪੱਟੀ, ਟੀ.ਐਮ. ਪੱਟੀ. ਅਤੇ ਜਥੇਬੰਦੀ ਦੇ ਆਗੂਆਂ ਵਿਚਕਾਰ ਮੀਟਿੰਗ ਕਰਵਾਈ, ਜਿਸ ਦੌਰਾਨ ਸਹਿਮਤੀ ਹੋਈ ਕਿ ਪਨਬਸ ‘ਤੇ ਆਊਟ ਸੋਰਸਿੰਗ ਦੇ ਅਧਾਰ ‘ਤੇ ਕੰਮ ਕਰ ਰਹੇ ਪਨਬਸ ਕਾਮਿਆਂ ਨੂੰ, ਅੱਠ ਘੰਟੇ ਤੋਂ ਵੱਧ ਕੰਮ ਕਰਨ ਵਾਲੇ ਕਾਮਿਆਂ ਨੂੰ ਰੋਟੇਸ਼ਨ ਮੁਤਾਬਿਕ ਬਣਦਾ ਓਵਰ ਟਾਈਮ ਦਿੱਤਾ ਜਾਵੇ, ਜਿਹੜੇ ਕਾਮੇ ਸਮੇਂ ਸਿਰ ਛੁੱਟੀ ਸਬੰਧੀ ਇਤਲਾਹ ਡੀਪੂ ਅੰਦਰ ਦੇਣਗੇ ਉਨ੍ਹਾਂ ਦੀ ਛੁੁੱਟੀ ਲੱਗੇਗੀ, ਜਿਹੜੇ ਕਾਮਿਆਂ ਦੀਆਂ ਗੈਰ ਹਾਜ਼ਰੀਆਂ ਕਾਰਨ ਤਨਖਾਹ ਵਿੱਚੋਂ ਕਟੌਤੀ ਕੀਤੀ ਗਈ ਹੈ, ਇਸ ਸਬੰਧੀ ਡੀਪੂ ਦੇ ਟੀ.ਐਮ. ਸੰਬਧਿਤ ਕਰਮਚਾਰੀ ਅਤੇ ਡਿਊਟੀ ਸੈਕਸ਼ਨ ਦਾ ਪੱਖ ਵਿਚਾਰ ਕੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਕਰਨਗੇ। ਸਹਿਮਤੀ ਹੋਣ ਉਪਰੰਤ ਪਨਬਸ ਕਾਮਿਆਂ ਧਰਨਾਂ ਚੁੱਕ ਲਿਆ।ਇਸ ਮੌਕੇ ਗੁਰਵੇਲ ਸਿੰਘ ਵੀਰਮ, ਤਰਸੇਮ ਸਿੰਘ ਲਹੁਕਾ, ਸਵਿੰਦਰ ਸਿੰਘ ਪਿੱਦੀ, ਬਲਜੀਤ ਸਿੰਘ ਗਜ਼ਲ, ਜਸਬੀਰ ਸਿੰਘ ਜੰਡੋਕੇ ਆਦਿ ਹਾਜ਼ਿਰ ਸਨ।
ਇਸ ਸਬੰਧੀ ਜਦ ਮਨਿੰਦਰਪਾਲ ਸਿੰਘ ਜੀ. ਐਮ ਪੱਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਡਰਾਇਵਰ, ਕੰਡਕਟਰ ਆਪਣੀਆਂ ਮਨ ਮਰਜ਼ੀਆਂ ਕਰਦੇ ਹਨ, ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ, ਜੋ ਇਨ੍ਹਾਂ ਨੂੰ ਬਰਦਾਸ਼ਤ ਨਹੀਂ, ਇਹ ਬਿਨਾਂ ਸੂਚਿਤ ਕੀਤੇ ਹੀ ਛੁੱਟੀ ਕਰ ਲੈਂਦੇ ਹਨ ਅਤੇ ਆਪਣੀ ਮਰਜ਼ੀ ਨਾਲ ਕਹਿੰਦੇ ਹਨ ਕਿ ਡਰਾਇਵਰ ਇਸ ਰੂਟ ‘ਤੇ ਲਾਓ। ਤਨਖਾਹ ਕੱਟਣ ਦਾ ਇਨ੍ਹਾਂ ਦਾ ਕੰਪਨੀ ਨਾਲ ਐਗਰੀਮੈਂਟ ਹੋਇਆ ਹੈ ਅਤੇ ਇਹ ਮੇਰੇ ਵੱਸ ਨਹੀਂ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply