Saturday, April 20, 2024

ਮੇਅਰ ਅਰੋੜਾ ਵਲੋਂ ਗੁਰੂ ਨਾਨਕਪੁਰਾ ਵਿਖੇ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਸ਼ੁਭ ਅਰੰਭ

PPN2605201506

ਅੰਮ੍ਰਿਤਸਰ, 26 ਮਈ ਗੁਰਚਰਨ ਸਿੰਘ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਵਾਰਡ ਨੰ. 61 ਵਿਚ ਪੈਂਦੇ ਇਲਾਕਾ ਗੁਰੂ ਨਾਨਕਪੁਰਾ ਢਪੱਈ ਰੋਡ ਵਿਖੇ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦਾ ਸ਼ੁਭ ਅਰੰਭ ਕੀਤਾ ਗਿਆ, ਜਿਸ ‘ਤੇ ਲਗਭਗ 17.70 ਲੱਖ ਰੁਪਏ ਲਾਗਤ ਆਵੇਗੀ।ਆਬਾਦੀ ਗੁਰੂ ਨਾਨਕਪੁਰਾ ਵਿਖੇ 35.00 ਲੱਖ ਰੁਪਏ ਦੀ ਲਾਗਤ ਨਾਲ ਸੀਮੈਂਟ ਕੰਕਰੀਟ ਦੀਆਂ ਪੱਕੀਆਂ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ ਵੀ ਕੀਤਾ। ਇਸ ਅਵਸਰ ਤੇ ਉਹਨਾਂ ਦੇ ਨਾਲ ਡਾ: ਅਨੂਪ ਕੁਮਾਰ ਕੌਸਲਰ, ਗੁਲਸ਼ਨ ਕੁਮਾਰੀ, ਪ੍ਰਦੁਮਨ ਸਿੰਘ ਐਸ.ਈ, ਡਾ. ਚਰਨਜੀਤ ਸਿੰਘ ਸਿਹਤ ਅਫ਼ਸਰ, ਤਿਲਕ ਰਾਜ ਐਕਸੀਅਨ, ਕਿਸ਼ਨ ਲਾਲ, ਸਤਪਾਲ, ਡਾ: ਸੁਰਜੀਤ ਸਿੰਘ, ਬਲਬੀਰ ਸਿੰਘ, ਭਜਨ ਸਿੰਘ, ਸੁਰਜੀਤ ਸਿੰਘ, ਰਵੇਲ ਸਿੰਘ, ਅਮਰੀਕ ਸਿੰਘ, ਰਮੇਸ਼ ਸੈਣੀ, ਵਿਦਿਆ ਦੇਵੀ, ਰਾਜਵਿੰਦਰ ਕੌਰ, ਮਧੂ ਰਾਣੀ, ਕਵਿਤਾ ਰਾਣੀ, ਕ੍ਰਿਸ਼ਨਾ ਦੇਵੀ, ਰਾਧਾ ਰਾਣੀ, ਰਣਜੀਤ ਕੌਰ, ਨਗਰ ਨਿਗਮ ਦੇ ਅਧਿਕਾਰੀ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।
ਮੇਅਰ ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਸ਼ਹਿਰ ਦੀਆਂ ਸਮੂਹ ਵਾਰਡਾਂ ਵਿਚ ਸੈਕੜੇ ਟਿਊਬਵੈੱਲ ਚਲ ਰਹੇ ਹਨ ਅਤੇ ਇਹਨਾ ਟਿਊਬਵੈੱਲਾਂ ਤੋਂ ਸ਼ਹਿਰ ਦੇ ਨਿਵਾਸੀਆਂ ਨੁੂੰ 1260 ਕਿਲੋਮੀਟਰ ਪਾਣੀ ਦੀਆਂ ਪਾਈਪਾਂ ਰਾਹੀਂ ਸਵੱਛ ਪਾਣੀ ਮੁਹੱਈਆ ਕੀਤਾ ਜਾ ਰਿਹਾ ਹੈ ਅਤੇ ਸਮੁੱਚੇ ਸ਼ਹਿਰ ਵਿਚ ਲਗਭਗ 80 ਪ੍ਰਤੀਸ਼ਤ ਵਾਟਰ ਸਪਲਾਈ ਦੀਆਂ ਪਾਈਪਾਂ ਹਨ। ਉਹਨਾਂ ਇਹ ਵੀ ਸੰਬੋਧਨ ਕੀਤਾ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਜਿਹੜੇ ਇਲਾਕਿਆਂ ਵਿਚ ਵਾਟਰ ਸਪਲਾਈ ਨਹੀਂ ਹੈ ਉਹਨਾ ਇਲਾਕਿਆਂ ਵਿਚ ਲਗਭਗ 75 ਟਿਊਬਵੈੱਲ ਅਤੇ 205 ਕਿਲੋਮੀਟਰ ਹੋਰ ਵਾਟਰ ਸਪਲਾਈ ਲਾਈਨਾਂ ਵਿਛਾ ਕੇ ਸ਼ਹਿਰ ਵਿਚੋਂ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜਾਵੇਗਾ। ਉਹਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਮੱਸਿਆ ਤੋਂ ਬਚਣ ਲਈ ਪਾਣੀ ਦੀ ਵਰਤੋਂ ਠੀਕ ਢੰਗ ਨਾਲ ਕੀਤੀ ਜਾਵੇ ਅਤੇ ਆਪਣੇ ਘਰਾਂ ਵਿਚ ਪਾਣੀ ਦੀਆਂ ਟੂਟੀਆਂ ਪਾਣੀ ਦੀ ਵਰਤੋਂ ਸਮੇਂ ਹੀ ਖੋਲੀਆਂ ਜਾਣ ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply