Friday, March 29, 2024

ਕੰਗ ਪਰਿਵਾਰ ਨੇ ਸਰਵਰਪੁਰ ਸਕੂਲ ਵਿੱਚ ਬੱਚਿਆਂ ਨੂੰ ਵੰਡੀਆਂ ਮੁਫ਼ਤ ਕਾਪੀਆਂ

PPN2605201507

ਸਮਰਾਲਾ, 26 ਮਈ (ਪ. ਪ) – ਇੱਥੋਂ ਨਜਦੀਕੀ ਸਰਕਾਰੀ ਪ੍ਰਾਇਮਰੀ ਸਕੂਲ, ਸਰਵਰਪੁਰ ਵਿਖੇ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੈਡਮ ਰਜਿੰਦਰ ਕੌਰ ਕੰਗ ਵੱਲੋਂ ਆਪਣੇ ਸਹੁਰਾ ਸਵ: ਮਹਿਮਾ ਸਿੰਘ ਕੰਗ ਵਾਸੀ ਕੋਟਲਾ ਸਮਸ਼ਪੁਰ ਦੀ 6ਵੀਂ ਬਰਸੀ ਮੌਕੇੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਕਾਰਜ ਨੂੰ ਮੁੱਖ ਰੱਖਦੇ ਹੋਏ ਪਹਿਲੀ ਅਤੇ ਦੂਸਰੀ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਅਤੇ ਹਿਸਾਬ ਦੀਆਂ ਸੁਲੇਖ ਕਾਪੀਆਂ ਸੁੰਦਰ ਲਿਖਾਈ ਲਈ ਅਤੇ ਪੈਨਸਿਲਾਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਅਧਿਆਪਕ ਜਤਿੰਦਰ ਸਿੰਘ ਸੇਹ ਨੇ ਕੰਗ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਰਜ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਹੋਰ ਉਤਸ਼ਾਹਿਤ ਕਰੇਗਾ। ਜੇਕਰ ਇਸ ਤਰ੍ਹਾਂ ਦੀ ਸੋਚ ਨੂੰ ਸਾਰੇ ਅਪਣਾ ਲੈਣ ਤਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਦਾ ਕਾਫੀ ਭਲਾ ਹੋ ਸਕਦਾ ਹੈ ਅਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਹੋ ਸਕਦੀ ਹੈ।ਇਹੋ ਜਿਹੇ ਕਾਰਜ ਹੋਰ ਦਾਨੀ ਸੱਜਣਾ ਨੂੰ ਵੀ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਟਹਿਲ ਸਿੰਘ ਭਗਵਾਨਪੁਰਾ, ਮੈਡਮ ਰੀਨਾ ਰਾਣੀ, ਮੈਡਮ ਜਸਵੀਰ ਕੌਰ ਤੋਂ ਇਲਾਵਾ ਪਿੰਡ ਸਰਵਰਪੁਰ ਦੇ ਸਰਪੰਚ ਹਰਮਿੰਦਰ ਸਿੰਘ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply