Thursday, April 25, 2024

ਕੈਲੀਫੋਰਨੀਆ ਵਿੱਚ ਸਿੱਖ ‘ਤੇ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਲਈ ਦਬਾਅ ਜਾਰੀ-ਚਾਹਲ

ppn2609201620

ਜਲੰਧਰ, ਸਤੰਬਰ 26 (ਪੰਜਾਬ ਪੋਸਟ ਬਿਊਰੋ) – ਕੈਲੀਫੋਰਨੀਆ ਦੇ ਸ਼ਹਿਰ ਰਿੰਚਮੰਡ ਵਿਚ ਇਕ ਨੌਜਵਾਨ ਸਿੱਖ ਮਾਨ ਸਿੰਘ ਖਾਲਸਾ ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ, ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸ ਦੇ ਘਰ ਛੱਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ।ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇਸ ਸਿੱਖ ਨੌਜਵਾਨ ਤੇ ਕੀਤੇ ਗਏ ਜਾਨਲੇਵਾ ਹਮਲਾ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ 9/11 ਦੇ ਹਮਲੇ ਦੇ 15 ਸਾਲਾਂ ਪਿੱਛੋਂ ਵੀ ਨਫ਼ਰਤ ਕਾਰਨ ਵਾਪਰ ਰਹੇ ਮੁਸਲਿਮ ਵਿਰੋਧੀ ਹਮਲਿਆਂ ਦਾ ਨਿਸ਼ਾਨਾ ਸਿੱਖ ਬਣ ਰਹੇ ਹਨ।ਇਸ ਹਮਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਚਾਹਲ ਨੇ ਕਿਹਾ ਕਿ ਸਾਡੇ ਦਫ਼ਤਰ ਪਹੁੰਚੀ ਸੂਚਨਾ ਮੁਤਾਬਕ ਕੈਲੀਫੋਰਨੀਆ ਦੀ ਇੱਕ ਗੈਰ ਮੁਨਾਫ਼ਾ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਖ਼ਜ਼ਾਨਚੀ ਮਾਨ ਸਿੰਘ ਖ਼ਾਲਸਾ ਨੇਪਾਲ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਪੁਰਬ ਮਨਾਉਣ ਲਈ ਮਨਜੀਤ ਸਿੰਘ ਖ਼ਾਲਸਾ ਨਾਲ ਬੇ ਏਰੀਏ ਦੇ ਵੱਖ-ਵੱਖ ਗੁਰਦੁਆਰਿਆਂ ਦੀਆ ਮੀਟਿੰਗਾਂ ਵਿੱਚ ਰੁੱਝੇ ਹੋਏ ਸਨ।
ਇਨ੍ਹਾਂ ਮੀਟਿੰਗਾਂ ਪਿੱਛੋਂ ਵਾਪਸ ਮੁੜਦੇ ਹੋਏ ਮਾਨ ਸਿੰਘ ਨੇ ਮਨਜੀਤ ਸਿੰਘ ਨੂੰ ਐਤਵਾਰ ਦੀ ਰਾਤ 9 ਵਜੇ ਉਨ੍ਹਾਂ ਦੇ ਘਰ ਛੱਡ ਦਿੱਤਾ। ਜਦੋਂ ਮਾਨ ਸਿੰਘ ਆਪਣੇ ਘਰ ਨੂੰ ਪਰਤ ਰਹੇ ਸਨ ਤਾਂ ਉਨ੍ਹਾਂ ‘ਤੇ ਉਦੋਂ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਹਿਲਟੋਪ ਮਾਲ ਟਰੈਫਿਕ ਰੈਡ ਲਾਈਟ ‘ਤੇ ਰੁਕੇ ਹੋਏ ਸਨ।ਕਾਰ ਵਿੱਚ ਕਿਸੇ ਹੋਰ ਬੰਦੇ ਨੂੰ ਦੇਖਣ ਲਈ ਹਮਲਾਵਾਰ ਕਾਰ ਦੀ ਪਿੱਛਲੀ ਤਾਕੀ ਵੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ।ਕਾਰ ਦੇ ਅੰਦਰੋਂ ਹੀ ਹਮਲਾਵਰਾਂ ਦਾ ਮੁਕਾਬਲਾ ਕਰਦਿਆਂ ਮਾਨ ਸਿੰਘ ਦੇ ਚਿਹਰੇ ਅਤੇ ਸਿਰ ‘ਤੇ ਡੂੰਘੇ ਜ਼ਖਮ ਹੋ ਗਏ।ਗੰਭੀਰ ਹਾਲਤ ਵਿੱਚ ਮਾਨ ਸਿੰਘ ਨੂੰ ਐਂਬੂਲੈਂਸ ਰਾਹੀਂ ਕੈਜਰ ਹਸਪਤਾਲ ਰਿਚਮੰਡ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਕਈ ਟਾਂਕੇ ਲਗਾਏ ਗਏ।ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ।ਰਿਚਮੰਡ ਪੁਲਿਸ ਨੇ ਮਾਨ ਸਿੰਘ ਦੇ ਬਿਆਨ ਰਿਕਾਰਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਚਾਹਲ ਨੇ ਕਿਹਾ ਕਿ ਘਟਨਾ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਨੇ ਦੱਸਿਆ ਕਿ ਹਮਲਾਵਾਰਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਨ ਲਈ ਉਹਨਾਂ ਨੇ ਪੁਲਿਸ ਅਧਿਕਾਰੀਆਂ ਤੇ ਦਬਾਅ ਬਣਾ ਕੇ ਰੱਖਿਆ ਹੋਇਆ ਹੈ ਤੇ ਉਹਨਾਂ ਨੂੰ ਆਸ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ।

Check Also

1525 ਵਿੱਚੋਂ 596 ਸ਼ਰਧਾਲੂਆਂ ਨੂੰ ਵੀਜੇ ਨਾ ਦੇਣੇ ਮੰਦਭਾਗੀ ਕਾਰਵਾਈ- ਸਕੱਤਰ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਸਬੰਧੀ 13 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ ਅੰਮ੍ਰਿਤਸਰ, …

Leave a Reply