Thursday, April 25, 2024

ਨਾਟਕ ਸਾਊਥ ਏਸ਼ੀਅਨ ਪ੍ਰਮੋਸ਼ਨ ਕਲਚਰਲ ਸੁਸਾਇਟੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਨਾਟਕ ਖੇਡਣ ਦੀ ਇਛੁਕ – ਟੀ.ਪੀ. ਸਿੰਘ

ppn2609201622
ਅੰਮ੍ਰਿਤਸਰ, 26  ਸਤੰਬਰ (ਗੁਰਪ੍ਰੀਤ ਸਿੰਘ) – ਪ੍ਰਸਿੱਧ ਨਾਕਟਕਾਰ ਸz: ਚਰਨ ਸਿੰਘ ਸਿੰਦਰਾ ਦੇ ਸਪੁੱਤਰ ਨਾਕਟਕਾਰ ਤੇਜਿੰਦਰਪਾਲ ਸਿੰਘ ਯੂ.ਕੇ. ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਦਫ਼ਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਤੇ ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਗੱਲਬਾਤ ਦੌਰਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਕੱਲ੍ਹ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਬੰਦਾ ਸਿੰਘ ਬਹਾਦਰ ਸਿੱਖ ਰਾਜ’ ਨਾਟਕ ਸਾਊਥ ਏਸ਼ੀਅਨ ਪ੍ਰਮੋਸ਼ਨ ਕਲਚਰਲ ਸੁਸਾਇਟੀ ਯੂ ਕੇ ਵੱਲੋਂ ਸਰੋਤਿਆਂ ਦੇ ਰੂ ਬਰੂ ਕਰ ਰਹੇ ਹਨ। ਜਿਸ ਦੇ ਹੁਣ ਤੱਕ ਪੰਜ ਪਲੇਅ ਲੰਡਨ ਵਿੱਚ ਅਤੇ ਪੰਜਾਬ ਦੇ ਵੱਖੁਵੱਖ ਸਥਾਨਾ ‘ਤੇ ਛੇ ਪਲੇਅ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨਾਟਕਾਂ ਵਿੱਚ ਪ੍ਰਮੁੱਖ ਨਾਟਕ ‘ਗੁਰੂ ਮਾਨਿਓਂ ਗ੍ਰੰਥ’, ਨਿੱਕੀਆਂ ਜ਼ਿੰਦਾਂ ਵੱਡਾ ਸਾਕਾ’, ‘ਮਹਾਰਾਜਾ ਰਣਜੀਤ ਸਿੰਘ’, ‘ਜ਼ਲ੍ਹਿਆਂ ਵਾਲਾ ਬਾਗ’ ਅਤੇ ਉਨ੍ਹਾਂ ਦੇ ਪਿਤਾ  ਚਰਨ ਸਿੰਘ ਸਿੰਦਰਾ ਦਾ ਲਿਖਿਆ ਨਾਕਟ ‘ਮਰਦ ਅਗੰਮੜਾ’  ਡਾਇਰੈਕਟ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸੁਸਾਇਟੀ ਸਿ’ਖ ਧਰਮ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਲਈ ਪ੍ਰੋਗਰਾਮ ਥਾਂੁਪੁਰੁਥਾਂ ਕਰਦੀ ਰਹਿੰਦੀ ਹੈ ਇਸ ਕਾਰਜ ਲਈ ਯੂ.ਕੇ. ਸਰਕਾਰ ਸਾਡੀ ਪਿ’ਠ ਥਾਪੜਦੀ ਹੈ। ਪਰ ਪੰਜਾਬ ਵਿਚ ਏਨੇ ਕਲਾਕਾਰ ਲਿਆ ਕੇ ਆਪਣੇ ਖਰਚੇ ਪੁਰ ਨਾਟਕ ਕਰਨੇ ਔਖੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਿ’ਖ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਹੋਕਾ ਦੇਣ ਵਾਲੇ ਨਾਟਕਾਂ ਲਈ ਸ਼੍ਰੋਮਣੀ ਕਮੇਟੀ ਸਾਡੀ ਪਿ’ਠ ‘ਤੇ ਖੜ੍ਹੀ ਹੋਵੇ ਤਾਂ ਜੋ ਅਸੀਂ ਹੋਰ ਚੜ੍ਹਦੀ ਕਲਾ ਵਿੱਚ ਸੇਵਾ ਕਰ ਸਕੀਏ।   ਇਸ ਮੌਕੇ  ਬਿਜੈ ਸਿੰਘ ਵਧੀਕ ਸਕੱਤਰ,  ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ,  ਸੁਖਦੇਵ ਸਿੰਘ ਇੰਚਾਰਜ ਸਿ’ਖ ਇਤਿਹਾਸ ਰੀਸਰਚ ਬੋਰਡ, ਤੇਜਿੰਦਰ ਸਿੰਘ ਰੂਬੀ ਮੈਨੇਜਰ ਗੁਰਦੁਆਰਾ ਸਤਲਾਣੀ ਸਾਹਿਬ,  ਹਰਭਜਨ ਸਿੰਘ ਵਕਤਾ, ਜਗਤਾਰ ਸਿੰਘ ਖੋਦੇਬੇਟ ਆਦਿ ਮੌਜੂਦ ਸਨ।

Check Also

1525 ਵਿੱਚੋਂ 596 ਸ਼ਰਧਾਲੂਆਂ ਨੂੰ ਵੀਜੇ ਨਾ ਦੇਣੇ ਮੰਦਭਾਗੀ ਕਾਰਵਾਈ- ਸਕੱਤਰ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਸਬੰਧੀ 13 ਅਪ੍ਰੈਲ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ ਅੰਮ੍ਰਿਤਸਰ, …

Leave a Reply