Thursday, April 18, 2024

ਅਮਰੀਕਾ ਤੋਂ ਪ੍ਰਸਿੱਧ ਅੰਗਰੇਜ਼ੀ ਲੇਖਕ ਕੈਥਲੀਨ ਕੋਕਸ ਯੂਨੀਵਰਸਿਟੀ ਦਾ ਦੌਰਾ ਕੀਤਾ

ppn2709201610
ਅਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ ਖੁਰਮਣੀਆ) – ਅਮਰੀਕਾ ਤੋਂ ਮਸ਼ਹੂਰ ਅੰਗਰੇਜ਼ੀ ਲੇਖਕ ਕੈਥਲੀਨ ਕੋਕਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਆਯੋਜਿਤ ਕੀਤੇ ਸਰਕਾਰੀ ਕਾਲਜਾਂਫ਼ਕਾਂਸਟੀਚਿਊਟ ਕਾਲਜਾਂਫ਼ਐਸੋਸੀਏਟ ਇੰਸਟੀਚਿਊਟਸ ਦੇ ਜ਼ੋਨਲ ਯੁਵਕ ਮੇਲੇ ਦੌਰਾਨ ਸ਼ਿਰਕਤ ਕੀਤੀ। ਮਿਸਜ਼ ਤੋਸ਼ੀ ਗੋਸਵਾਮੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਨੇ ਮਹਿਮਾਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਕੈਥਲੀਨ ਕੋਕਸ ਅਤੇ ਮਿਸਜ਼ ਤੋਸ਼ੀ ਗੋਸਵਾਮੀ ਨੇ ਮਿਸਜ਼ ਮੋਨਿਕਾ ਅਰੌੜਾ ਦੀ ਕਿਤਾਬ “ਵਾਸਤੂ ਸ਼ਾਸਤਰ ਐਂਡ ਫੈਂਗ ਸ਼ੁਈ” ਦੀ ਘੁੰਡ-ਝੁਕਾਈ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਆਯੋਜਿਤ ਕੀਤੇ ਜਾ ਰਹੇ ਯੁਵਕ ਮੇਲੇ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਦੀ ਅਗਵਾਈ ਵਿਚ ਆਯੋਜਿਤ ਕੀਤੇ ਜਾਣ ਵਾਲੇ ਯੁਵਕ ਮੇਲੇ ਨੌਜਵਾਨ ਪੀੜੀ ਲਈ ਸੱਭਿਆਚਾਰ ਦੇ ਖੇਤਰ ਵਿਚ ਚਾਨਣ-ਮੁਨਾਰੇ ਦਾ ਕੰਮ ਕਰ ਰਹੇ ਹਨ।ਪੰਜਾਬ ਦੇ ਲੋਕ-ਸਾਜ਼ਾਂ ਦੀ ਆਈਟਮ ਫੋਕ-ਆਰਕੈਸਟਰਾ ਦੇਖ ਕੇ ਕੈਥਲੀਨ ਕੋਕਸ ਨੇ ਪੰਜਾਬ, ਪੰਜਾਬੀ ਸੱਭਿਆਚਾਰ, ਪੰਜਾਬ ਦੇ ਲੋਕ-ਸਾਜ਼, ਪੰਜਾਬੀ-ਪਹਿਰਾਵਾ ਦੀ ਬਹੁਤ ਤਾਰੀਫ ਕੀਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਸਿਰਫ ਸੁਣਿਆ ਹੀ ਸੀ ਕਿ ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਪਰੰਤੂ ਅੱਜ ਯੁਵਕ ਮੇਲੇ ਦੀਆਂ ਆਈਟਮਾਂ ਵੇਖ ਕੇ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਪੰਜਾਬ ਦਾ ਸੱਭਿਆਚਾਰ ਸਚ-ਮੁੱਚ ਹੀ ਬਹੁਤ ਵਿਸ਼ਾਲ ਅਤੇ ਅਮੀਰ ਹੈ।
ਡਾ. ਜਗਜੀਤ ਕੌਰ ਨੇ ਮੁੱਖ-ਮਹਿਮਾਨ, ਸਪੈਸ਼ਲ ਗੈਸਟ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਯਾਦਗਾਰੀ ਚਿੰਨ ਵੱਜੋਂ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸੇ ਦਿਨ ਸ਼ਾਮ ਨੂੰ ਕੇ.ਪੀ. ਥਇਏਟਰ ਐਂਡ ਫਿਲਮ ਪ੍ਰੋਡਕਸ਼ਨ, ਅੰਮ੍ਰਿਤਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਨਿਰਦੇਸ਼ਕ ਅਮਨ ਭਾਰਦਵਾਜ ਅਤੇ ਲੇਖਕ ਮੁਕੇਸ਼ ਕੁੰਦਰਾ ਦੇ ਹਾਸ-ਰਸ ਨਾਟਕ “ਗੱਭਰ ਸਿੰਘ ਦਾ ਭੂਤ” ਦਾ ਮੰਚਨ ਕੀਤਾ ਗਿਆ। ਦਰਸ਼ਕਾਂ ਨੇ ਇਸ ਨਾਟਕ ਨੂੰ ਬਹੁਤ ਪਸੰਦ ਕੀਤਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply