Thursday, March 28, 2024

ppadmin

ਏ.ਸੀ.ਈ.ਟੀ ਵਿਖੇ “ਦੇਸ਼ ਲਈ ਮੇਰੀ ਪਹਿਲੀ ਵੋਟ” ਵਿਸ਼ੇ `ਤੇ ਐਥਲੈਟਿਕ ਮੀਟ ਦਾ ਆਯੋਜਨ

ਨੌਜਵਾਨਾਂ ਨੂੰ ਉਤਸ਼ਾਹ ਨਾਲ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਅੰਮ੍ਰਿਤਸਰ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਏ.ਸੀ.ਈ.ਟੀ) ਵਿਖੇ ਫਲੈਸ਼ ਮੋਬ ਪ੍ਰੋਗਰਾਮ ਕਰਵਾਇਆ ਗਿਆ।ਵੋਟਰ ਜਾਗਰੂਕਤਾ ਲਈ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ …

Read More »

ਖਾਲਸਾ ਕਾਲਜ ਵੁਮੈਨ ਵਿਖੇ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲੈਕਚਰ ਕਰਵਾਇਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਵਿਦਿਆਰਥੀ ਸਲਾਹ ਕਮੇਟੀ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਲੈਕਚਰ ’ਚ ਜ਼ਿਲਾ ਸਾਂਝ ਕੇਂਦਰ ਇੰਚਾਰਜ਼ ਇੰਸਪੈਕਟਰ ਪਰਮਜੀਤ ਸਿੰਘ ਅਤੇ ਟ੍ਰੈਫਿਕ ਸਿੱਖਿਆ ਸੈਲ ਇੰਚਾਰਜ਼ ਦਲਜੀਤ ਸਿੰਘ ਨੇ ਮੁੱਖ ਮਹਿਮਾਨ …

Read More »

ਉੱਪਲ ਨਿਊਰੋ ਹਸਪਤਾਲ ਵਿੱਚ ਦਿਲ ਦੇ ਮਰੀਜ਼ਾਂ ਲਈ ਮੁਫ਼ਤ ਓ.ਪੀ.ਡੀ 5 ਮਾਰਚ ਤੋਂ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਰਾਣੀ ਕਾ ਬਾਗ ਉੱਪਲ ਨਿਊਰੋ ਹਸਪਤਾਲ ਅਤੇ ਮਲਟੀ ਸਪੈਸ਼ੈਲਿਟੀ ਸੈਂਟਰ ਵਿਖੇ 5 ਤੋਂ 20 ਮਾਰਚ ਤੱਕ ਸਵੇਰੇ 10-00 ਵਜੇ ਤੋਂ ਦੁਪਹਿਰ 2-00 ਵਜੇ ਤੱਕ ਦਿਲ ਦੇ ਰੋਗਾਂ ਦੇ ਮਾਹਿਰ ਡਾ਼: ਆਬਿਦ ਹੁਸੈਨ ਦਿਲ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ।ਹਸਪਤਾਲ ਦੇ ਸੰਸਥਾਪਕ ਤੇ ਨਿਊਰੋ ਸਰਜਨ ਡਾ: ਅਸ਼ੋਕ ਉੱਪਲ ਨੇ ਦੱਸਿਆ ਕਿ 15 ਦਿਨਾਂ …

Read More »

40 ਸਾਲ ਬਾਅਦ ਅਪਗ੍ਰੇਡ ਹੋਵੇਗਾ ਜੰਡਿਆਲਾ ਗੁਰੂ ਦਾ ਬਿਜਲੀ ਸਬ ਸਟੇਸ਼ਨ – ਈ.ਟੀ.ਓ

132 ਕੇ.ਵੀ ਤੋਂ 220 ਕੇ.ਵੀ ਸਮਰੱਥਾ ਹੋਣ ਨਾਲ ਹੋਵੇਗਾ ਬਿਜਲੀ ਸਪਲਾਈ ‘ਚ ਸੁਧਾਰ ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਦਾ ਬਿਜਲੀ ਸਬ ਸਟੇਸ਼ਨ ਜੋ ਕਿ 132 ਕੇ ਵੀ ਸਮਰੱਥਾ ਦਾ ਸੀ ਨੂੰ 40 ਸਾਲ ਬਾਅਦ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ 220 ਕੇ ਵੀ ਸਬ ਸਟੇਸ਼ਨ ਵਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ।ਜਿਸ ਨਾਲ ਕੇਵਲ ਜੰਡਿਆਲਾ ਹੀ ਨਹੀਂ, ਬਲਕਿ …

Read More »

ਸਲਾਈਟ ਦੇ ਪ੍ਰੋਫੈਸਰ ਸ਼ੰਕਰ ਸਿੰਘ ਨੂੰ ਮਿਲਿਆ ਪੇਟੈਂਟ

ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਸ਼ੰਕਰ ਸਿੰਘ, ਨੂੰ 28-02-2024 ਨੂੰ 20 ਸਾਲਾਂ ਦੀ ਮਿਆਦ ਲਈ “ਰੀਜਨਰੇਟਿਵ ਇਲੈਕਟ੍ਰੋਮੈਗਨੈਟਿਕ ਸ਼ੌਕ ਐਬਸਰਬਰ” ਨਾਮ ਦੀ ਇੱਕ ਕਾਢ ਲਈ ਇੱਕ ਪੇਟੈਂਟ ਦਿੱਤਾ ਗਿਆ ਹੈ।ਇਹ ਪੇਟੈਂਟ ਐਕਟ, 1970 ਦੇ ਉਪਬੰਧਾਂ ਅਨੁਸਾਰ ਹੈ।ਇਹ ਪੇਟੈਂਟ ਨੰਬਰ 516990 ਪੂਰੀ ਉਪਯੋਗਤਾ ਪੇਟੈਂਟ ਹੈ।ਪੇਟੈਂਟ ਐਪਲੀਕੇਸ਼ਨ …

Read More »

ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਮਾਈਗ੍ਰੇਟਰੀ ਅਬਾਦੀ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਭਾਰਤ ਪੋਲੀਓ ਮੁਕਤ ਹੈ, ਪਰ ਕੁੱਝ ਗੁਆਂਢੀ ਦੇਸ਼ਾਂ ਵਿੱਚ ਅਜੇ ਵੀ ਪੋਲੀਓ ਦੇ ਕੇਸ ਨਿਕਲ ਰਹੇ ਹਨ।ਇਸ ਲਈ ਪੋਲੀਓ ਤੇ ਦੇਸ਼ ਦੀ ਜਿੱਤ ਬਣਾਈ ਰੱਖਣ ਲਈ ਦੇਸ਼ ਅੰਦਰ ਹਰ ਸਾਲ “ਕੌਮੀ ਪਲਸ ਪੋਲੀਓ ਮੁਹਿੰਮ” ਤਹਿਤ ਨੈਸ਼ਨਲ ਪਲਸ ਪੋਲੀਓ ਰਾਊਂਡ ਅਤੇ ਸਬ ਨੈਸ਼ਨਲ ਪਲਸ ਪੋਲੀਓ ਰਾਊਂਡ ਕੀਤੇ ਜਾ ਰਹੇ ਹਨ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ …

Read More »

ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਵਜੋਂ ਮਾਲ ਰੋਡ ਸਕੂਲ ਦਾ ਹੋਇਆ ਉਦਘਾਟਨ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਖੇਤਰ ’ਚ ਨਿਵੇਕਲਾ ਮੀਲ ਪੱਥਰ ਸਥਾਪਿਤ ਕਰਦੇ ਹੋਏ ਅੱਜ ਜ਼ਿਲ੍ਹੇ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ “ਸਕੂਲ ਆਫ਼ ਐਮੀਨੈਂਸ” ਫ਼ਾਰ ਗਰਲਜ਼ ਵਜੋਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਧੀਨ ਆਨਲਾਈਨ …

Read More »

ਤਿੰਨ ਰੋਜ਼ਾ 9ਵਾਂ ‘ਅੰਮ੍ਰਿਤਸਰ ਸਾਹਿਤ ਉਤਸਵ’ 4 ਮਾਰਚ ਤੋਂ

ਸੂਫ਼ੀ ਗਾਇਕ ਰੱਬੀ ਸ਼ੇਰਗਿੱਲ ਵਿਸ਼ੇਸ਼ ਮਹਿਮਾਨ ਹੋਣਗੇ ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਨੌਵਾਂ ‘ਅੰਮ੍ਰਿਤਸਰ ਸਾਹਿਤ ਉਤਸਵ’ ਕੱਲ੍ਹ ਤੋਂ ਖਾਲਸਾ ਕਾਲਜ ਫਾਰ ਵੁਮੈਨ ਦੇ ਵਿਹੜੇ ਵਿੱਚ ਸ਼ੁਰੂ ਹੋਵੇਗਾ।ਖੋਜ਼ ਸੰਸਥਾ ਨਾਦ ਪ੍ਰਗਾਸੁ ਵੱਲੋਂ ਮਿਤੀ 04, 05 ਅਤੇ 06 ਮਾਰਚ 2024 ਨੂੰ ਕਰਵਾਏ ਜਾ ਰਹੇ ਇਸ ਉਤਸਵ ‘ਚ ਪੰਜਾਬ, ਦਿੱਲੀ, ਜੰਮੂ-ਕਸ਼ਮੀਰ ਤੋਂ ਇਲਾਵਾ ਭਾਰਤ ਦੇ ਹੋਰਨਾਂ ਰਾਜਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਅਕਾਦਮਿਕ-ਖੋਜ਼ …

Read More »

ਜੋਗਾ ਸਿੰਘ ਨੇ ਡੀ.ਐਸ.ਪੀ ਹੈਡਕੁਆਰਟਰ (ਸਥਾਨਕ) ਦਾ ਚਾਰਜ਼ ਸੰਭਾਲਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਡੀ.ਐਸ.ਪੀ ਰੈਂਕ ‘ਤੇ ਪਦਉਨਤ ਹੋਏ ਜੋਗਾ ਸਿੰਘ ਪੀ.ਪੀ.ਐਸ ਨੇ ਬਤੌਰ ਡੀ.ਐਸ.ਪੀ ਹੈਡਕੁਆਰਟਰ (ਸਥਾਨਕ) ਐਸ.ਬੀ.ਐਸ ਨਗਰ ਦਾ ਚਾਰਜ਼ ਭਾਰ ਸੰਭਾਲਿਆ।

Read More »

ਨੈਸ਼ਨਲ ਸਾਇੰਸ ਡੇਅ ਦੌਰਾਨ ਪੋਸਟਰ, ਸਲੋਗਨ, ਲੈਕਚਰ ਤੇ ਕੁਇਜ਼ ਮੁਕਾਬਲੇ ਕਰਵਾਏ

ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਦੀ ਨਿਗਰਾਨੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਈਕੋ ਕਲੱਬ ਦੇ ਸਹਿਯੋਗ ਨਾਲ ਇੰਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ਼ ਮੰਤਰਾਲੇ ਵਲੋਂ ਚਲਾਏ ਜਾ ਰਹੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਸੇਵ ਐਨਰਜ਼ੀ ਦੇ ਉਦੇਸ਼ ਨਾਲ ਕਾਲਜ ਸਾਇੰਸ ਕਲੱਬ ਵਲੋਂ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ।ਜਿਸ ਵਿਚ ਪੋਸਟਰ ਮੇਕਿੰਗ, ਸਲੋਗਨ …

Read More »