Oops! It appears that you have disabled your Javascript. In order for you to see this page as it is meant to appear, we ask that you please re-enable your Javascript!
Monday, March 25, 2019
ਤਾਜ਼ੀਆਂ ਖ਼ਬਰਾਂ

ਰਾਸ਼ਟਰੀ / ਅੰਤਰਰਾਸ਼ਟਰੀ

ਫੈਡਰੇਸ਼ਨ ਮਹਿਤਾ ਕੌਮੀ ਪ੍ਰਧਾਨ ਢੋਟ ਨੂੰ ਦਿੱਲੀ ਕਮੇਟੀ ਪ੍ਰਧਾਨ ਸਿਰਸਾ ਨੇ ਦਿੱਤੀ ਵਧਾਈ

PUNJ2003201906

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁੱਕਤ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਹੋਰ ਅਹੁੱਦੇਦਾਰਾਂ ਹਰਮੀਤ ਸਿੰਘ ਕਾਲਕਾ ਜਨ: ਸਕੱਤਰ, ਭੁਪਿੰਦਰ ਸਿੰਘ ਭੁੱਲਰ ਅਗਜੈਕਟਿਵ ਮੈਂਬਰ, ਬੀਬੀ ਰਣਜੀਤ ਕੌਰ, ਵਿਕਰਮ ਸਿੰਘ, ਕੁਲਦੀਪ ਸਿੰਘ ਸਾਹਨੀ ਅਤੇ ਜਗਦੀਪ ਸਿੰਘ ਕਾਹਲੋਂ ਸਮੇਤ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਕੌਮੀ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੂੰ ਕੌਮੀ ਪ੍ਰਧਾਨ ਬਣਨ ... Read More »

ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਕੈਨੇਡਾ ਦੌਰੇ `ਤੇ ਗਏ ਕਥਾ ਵਾਚਕ ਭਾਈ ਬਲਜੀਤ ਸਿੰਘ ਮਾਛੀਵਾੜਾ

PUNJ2003201902

ਲੁਧਿਆਣਾ, 20 ਮਾਰਚ (ਪੰਜਾਬ ਪੋਸਟ – ਬਲਬੀਰ ਬੱਬੀ) – ਸਥਾਨਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਧਾਰਮਿਕ ਡਿਪਲੋਮਾ ਪ੍ਰਾਪਤ ਕਰ ਚੁੱਕੇੇ ਵਿਦਿਆਰਥੀ ਭਾਈ ਬਲਜੀਤ ਸਿੰਘ ਮਾਛੀਵਾੜਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ਼ਸ਼ੀਲ ਹਨ। ਕੈਨੇਡਾ ਦੀਆਂ ਸੰਗਤਾਂ ਦੇ ਸੱਦੇ `ਤੇ ਅੱਜਕਲ ਉਹ ਗੁਰਦਵਾਰਾ ਗੁਰੂ ਨਾਨਕ ਦਰਬਾਰ ਬਰੈਂਮਪਟਨ ਵਿਖੇ ਕਥਾਵਾਚਕ ਦੀ ਸੇਵਾ ਨਿਭਾਅ ਰਹੇ ਹਨ।ਉਥੇ ਉਹ ਛੋਟੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ... Read More »

ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਸਿਰਸਾ ਅਹੁੱਦੇਦਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

PUNJ1903201911

ਸ਼੍ਰੋਮਣੀ ਕਮੇਟੀ ਨੇ ਸੂਚਨਾ ਕੇਂਦਰ ਵਿਖੇ ਕੀਤਾ ਸਨਮਾਨਿਤ ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –     ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਵ-ਨਿਯੱਕਤ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ਼ੁਕਰਾਨੇ ਵਜੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਉਨ੍ਹਾਂ ਨਾਲ ਨਵੇਂ ਚੁਣੇ ਗਏ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ... Read More »

ਦਿੱਲੀ ਕਮੇਟੀ ਦੇ ਨਵੇਂ ਅਹੁੱਦੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਘਰ ਜਾ ਕੇ ਕੀਤਾ ਧੰਨਵਾਦ

PUNJ1803201907

ਨਵੀਂ ਦਿੱਲੀ, 18 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਪਣੀ ਨਵੀਂ ਟੀਮ ਨਾਲ ਸੁਖਬੀਰ ਸਿੰਘ ਬਾਦਲ ਦੇ ਨਿਵਾਸ ਸਥਾਨ ਪਹੁੰਚੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇੇਸ਼ੀ ਵਿੱਚ 2013 ’ਚ ਇਹ ਸੇਵਾ ਮਿਲਣ ਬਾਅਦ ਅਕਾਲੀ ਦਲ ਲਗਾਤਾਰ ਚੜ੍ਹਦੀਕਲਾ ਵਿੱਚ ਰਿਹਾ, ਭਾਵੇਂ ਐਮ.ਐਲ.ਏ ਹੋਣ ਜਾਂ ਕਾਉਂਸਲਰ ਸਿੱਖਾਂ ... Read More »

ਰਾਜਸਥਾਨ ਯੂਨੀਵਰਸਿਟੀ ਜੈਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਸੈਮੀਨਾਰ

PUNJ1803201901

ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ ਪਹਿਲੇ ਪਾਤਸ਼ਾਹ ਦੀ ਵਿਚਾਰਧਾਰਾ-ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਜੈਪੁਰ ਵਿਖੇ ਸਥਿਤ ਯੂਨੀਵਰਸਿਟੀ ਆਫ਼ ਰਾਜਸਥਾਨ ’ਚ ਸਥਾਪਤ ਸ੍ਰੀ ਗੁਰੂ ਗੋਬਿੰਦ ਸਿੰਘ ਰਾਸ਼ਟਰੀ ਏਕਤਾ ਅਤੇ ਸਿੱਖ ਅਧਿਐਨ ਕੇਂਦਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਹ ... Read More »

ਗਤਕਾ ਪੇਟੈਂਟ ਕਰਵਾਉਣ ਵਿਰੁੱਧ ਕਨੂੰਨੀ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ – ਲੌਂਗੋਵਾਲ

SGPC Logo

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –     ਬਾਣੀ ਅਤੇ ਬਾਣੇ ਅਧਾਰਿਤ ਸਿੱਖ ਸ਼ਸ਼ਤਰ ਕਲਾ ਗਤਕਾ ਨੂੰ ਦਿੱਲੀ ਦੀ ਇਕ ਫ਼ਰਮ ਵੱਲੋਂ ਸਿੱਖ ਸ਼ਸ਼ਤਰ ਵਿਦਿਆ ਅਤੇ ਗਤਕੇ ਦੇ ਨਾਂ ਨੂੰ ਟਰੇਡ ਮਾਰਕ ਕਨੂੰਨ ਤਹਿਤ ਪੇਟੈਂਟ ਕਰਵਾਉਣ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਫ਼ਰਮ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਆਪਣੇ ... Read More »

ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਰਾਸ਼ਟਰਪਤੀ ਵਲੋਂ ਪਦਮ ਸ਼੍ਰੀ ਐਵਾਰਡ ਭੇਟ

PUNJ1703201908

ਨਵੀਂ ਦਿੱਲੀ, 18 ਮਾਰਚ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਭਵਨ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਸ਼੍ਰੀ ਐਵਾਰਡ ਭੇਟ ਕਰਦੇ ਹੋਏ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ। Read More »

ਮਹਾਸ਼ਾ ਧਰਮ ਪਾਲ ਗੁਲਾਟੀ ਨੂੰ ਰਾਸ਼ਟਰਪਤੀ ਵਲੋਂ ਪਦਮ ਭੂਸ਼ਨ ਐਵਾਰਡ ਭੇਟ

PUNJ1703201907

ਨਵੀਂ ਦਿੱਲੀ, 18 ਮਾਰਚ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਭਵਨ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਮਸਾਲਿਆਂ ਦੇ ਬਾਦਸ਼ਾਹ ਕਹਾਏ ਜਾਂਦੇ ਮਹਾਸ਼ਾ ਧਰਮ ਪਾਲ ਗੁਲਾਟੀ ਨੂੰ ਪਦਮ ਭੂਸ਼ਨ ਐਵਾਰਡ ਭੇਟ ਕਰਦੇ ਹੋਏ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ।। Read More »

ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਸਸਕਾਰ ਅੱਜ ਸ਼ਾਮ 5.00 ਵਜੇ

Manohar Parikar

ਗੋਆ, 18 ਮਾਰਚ (ਪੰਜਾਬ ਪੋਸਟ ਬਿਊਰੋ) – ਚਲਾਣਾ ਕਰ ਗਏ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਸਸਕਾਰ ਅੱਜ ਸ਼ਾਮ 5.00 ਵਜੇ ਪਾਂਜੀ ਵਿਖੇ ਪੁਰੇ ਸੁਬਾ ਪੱਧਰੀ ਸਨਮਾਨਾਂ ਨਾਲ ਕੀਤਾ ਜਾਵੇਗਾ।ਉਨਾਂ ਦੀ ਮ੍ਰਿਤਕ ਦੇਹ 11.00 ਵਜੇ ਤੋਂ 4.00 ਵਜੇ ਤੱਕ ਕਲਾ ਅਕੈਡਮੀ `ਚ ਰੱਖੀ ਜਾਵੇਗੀ, ਜਿਥੇ ਆਮ ਲੋਕ ਉਨਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਣਗੇ।63 ਸਾਲਾ ਪਾਰੀਕਰ ਦੀ ਅੰਤਿਮ ਵਿਦਾਇਗੀ ਵਿੱਚ ... Read More »

ਪ੍ਰਧਾਨ ਮੰਤਰੀ ਮੋਦੀ ਵਲੋਂ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮੌਤ `ਤੇ ਦੁੱਖ ਦਾ ਇਜ਼ਹਾਰ

Modi1

ਨਵੀਂ ਦਿੱਲੀ, 17 ਮਾਰਚ ( ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮੌਤ `ਤੇ ਅਫਸੋਸ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਜਾਰੀ ਟਵੀਟ `ਚ ਕਿਹਾ ਹੈ ਕਿ ਮਨੋਹਟ ਪਾਰੀਕਰ ਬੇਮਿਸਾਲ ਆਗੂ ਸਨ।ਉਹ ਸੱਚੇ ਦੇਸ਼ ਭਗਤ, ਮੰਨੇ ਹੋਏ ਪ੍ਰਬੰਧਕ  ਅਤੇ ਹਰ ਥਾਂ ਸਨਮਾਨੇ ਜਾਂਦੇ ਸਨ।ਉਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ... Read More »