Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

ਪੰਜਾਬ

ਪਿੰਡ ਜੈਮਲ ਵਾਲਾ ਵਿਖੇ ਚੀਤੇ ਨੇ ਮਚਾਈ ਦਹਿਸ਼ਤ—-ਪਿੰਡ ‘ਚ ਸਹਿਮ —ਮ੍ਰਿਤਕ ਚੀਤੇ ਨੂੰ ਵਣ ਵਿਭਾਗ ਨੇ ਲਿਆ ਆਪਣੇ ਕਬਜ਼ੇ ‘ਚ

PPN250203

ਨੱਥੂਵਾਲਾ ਗਰਬੀ, 25 ਫਰਵਰੀ  {ਸਾਧੂ ਰਾਮ ਲੰਗੇਆਣਾ}-ਮੋਗਾ ਜ਼ਿਲੇ ਦੇ ਪਿੰਡ ਜੈਮਲ ਵਾਲਾ ‘ਚ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦੋ ਪਿੰਡ ਵਿਚ ਦੁਪਹਿਰ ਵੇਲੇ ਅਚਾਨਕ ਆਏ ਚੀਤੇ ਨੇ ਪਿੰਡ ਦੇ ਤਿੰਨ ਵਿਅਕਤੀਆਂ ਨੂੰ ਜਖ਼ਮੀ ਕਰ ਦਿੱਤਾ ਇਸ ਚੀਤੇ ਦੀ ਖ਼ਬਰ ਜਿਉ ਹੀ ਸਮੁੱਚੇ ਪਿੰਡ ਵਿਚ ਫੈਲੀ ਤਾਂ ਪਿੰਡ ਦੇ ਲੋਕਾਂ ਆਪਣੇ ਘਰਾਂ ਦੇ ਦਰਵਾਜੇ ਬੰਦ ਕਰਕੇ ਕਮਰਿਆਂ ਵਿਚ ਵੜ ਗਏ। ... Read More »

ਸਿਹਤ ਮੰਤਰੀ ਜੀ, ਇਹ ਕੀ ਹੋ ਰਿਹਾ ਹੈ? —–ਔਰਤਾਂ ਦੇ ਨਸਬੰਦੀ ਅਪਰੇਸ਼ਨ ਕਰਦੇ ਨੇ ਮਰਦ ਡਾਕਟਰ, ਬੈੱਡ 6 ਅਤੇ ਮਰੀਜ਼ 21

PPN250201

ਫਾਜ਼ਿਲਕਾ, 25  ਫਰਵਰੀ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਲਕਾ ਵਿਧਾਇਕ ਅਤੇ ਸਿਹਤ ਮੰਤਰੀ ਪੰਜਾਬ ਦੇ ਨਿੱਜੀ ਸ਼ਹਿਰ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਮਰੀਜਾਂ ਦੀ ਇੰਨੀ ਦੁਰਦਸ਼ਾ ਹੈ, ਜਿਸ ਤੋਂ ਮਜ਼ਬੂਰ ਹੋ ਕੇ ਲੋਕ ਮਹਿੰਗੇ ਹਸਪਤਾਲਾਂ ਤੋਂ ਖੱਲ ਲੁਹਾ ਰਹੇ ਹਨ। ਅਜਿਹਾ ਇੱਕ ਮਾਮਲਾ ਨਸਬੰਦੀ ਅਪਰੇਸ਼ਨਾਂ ਵਿੱਚ ਕੁਤਾਹੀਆਂ ਵਰਤਣ ਦੇ ਰੂਪ ... Read More »

ਵੱਖ-ਵੱਖ ਅਪਰਾਧਿਕ ਮਾਮਲਿਆਂ ‘ਚ ਲੋੜੀਂਦਾ ਸ਼ਿੰਗਾਰਾ ਸਿੰਘ ਕਾਬੂ

PPN250202

ਫਾਜਿਲਕਾ, 25 ਫਰਵਰੀ  ਫਰਵਰੀ (ਵਿਨੀਤ ਅਰੋੜਾ): ਫ਼ਾਜ਼ਿਲਕਾ ਇਲਾਕੇ ਅੰਦਰ ਲੁੱਟਮਾਰ, ਡਕੈਤੀ, ਚੋਰੀ ਅਤੇ ਅਪਰਾਧਿਕ ਮਾਮਲਿਆਂ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਸ਼ਿੰਗਾਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਵੀਂ ਆਬਾਦੀ ਨੂੰ ਫ਼ਾਜ਼ਿਲਕਾ ਥਾਣਾ ਸਿਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐਸ.ਓ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਦੇ ਖਿਲਾਫ 13 ਦਸੰਬਰ 2012 ਨੂੰ ਅਸਲਾ ... Read More »

English plays dramatized by Tiny Tots of Sri Guru Harkrishan Sr. Sec. Public School

PPN240209

Amritsar, 24 Feb ( Jagdeep Singh)-  English plays dramatized by the class II tiny tots of  of Sri Guru Harkrishan Sr. Sec. Public School, G. T. Road, Amritsar running under the aegis of Chief Khalsa Diwan Charitable Society. Studens enacted the play with full vigour and enthusiasm. Such activities develop confidence and remove stage fear among the students. Principal/ Director ... Read More »

ਲ਼ੁੱਟ-ਖੋਹ ਤੇ ਚੋਰੀਆਂ ਕਰਨ ਵਾਲੇ ਗ੍ਰੋਹ ਦੇ ਮੈਂਬਰ ਕਾਬੂ

PPN240207

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ)- ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਵਲੋਂ ਨਸ਼ਿਆਂ ਦੀ ਸਮਗੱਲਿੰਗ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅਤੇ ਸ੍ਰ. ਬਿਕਰਮਪਾਲ ਸਿੰਘ ਭੱਟੀ ਆਈ.ਪੀ.ਐਸ ਡੀ.ਸੀ.ਪੀ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਪਰਮਪਾਲ ਸਿੰਘ ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-1 ਦੀ ਯੋਗ ਅਗਵਾਈ ਹੇਠ ਅਤੇ ਸ੍ਰੀ ਗੁਰਵਿੰਦਰ ਸਿੰਘ ਏ.ਸੀ.ਪੀ ਦੱਖਣੀ ਦੀ ਨਿਗਰਾਨੀ ਹੇਠ ਮੁੱਖ ... Read More »

ਪੱਛੜੇ ਵਰਗ ਦੇ ਵਿਕਾਸ ਲਈ ਸਰਕਾਰ ਵਲੋਂ ਵਿਸ਼ੇਸ ਉਪਰਾਲੇ- ਰਣੀਕੇ

PPN240205

ਲੜਕੀਆਂ ਨੂੰ ਸਿਖਲਾਈ ਕਢਾਈ ਦਾ ਕੰਮ ਸਿਖਾਉਣ ਲਈ ਚਲਾਏ ਜਾ ਰਹੇ ਨੇ ਸਮਾਜ ਕਲਿਆਣ ਕੇਂਦਰ ਅੰਮ੍ਰਿਤਸਰ, 24 ਫਰਵਰੀ (ਪੱਤਰ ਪ੍ਰੇਰਕ) – ਰਾਜ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕ ਭਲਾਈ ਹਿੱਤ ਲਈ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਸੂਬੇ ਅੰਦਰ ਲਾਗੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਦੇ ਵਿਕਾਸ ਖਾਸ ਕਰਕੇ ਪੱਛੜੇ ਵਰਗੇ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ ... Read More »

ਗੀਤਕਾਰ ਲੀਲ ਦਿਆਲਪੁਰੀ ਦੂਰਦਰਸ਼ਨ ਤੇ 28 ਨੂੰ

PPN210204

ਸਮਰਾਲਾ, 24  ਫਰਵਰੀ (ਪੱਤਰ ਪ੍ਰੇਰਕ)- ਸਮਰਾਲੇ ਇਲਾਕੇ ਦੇ ਉਭਰ ਰਹੇ ਪੰਜਾਬੀ ਲੇਖਕ ਅਤੇ ਗੀਤਕਾਰ ਲੀਲ ਦਿਆਲਪੁਰੀ 28  ਫਰਵਰੀ ਨੂੰ ਸ਼ਾਮ 4-00 ਵਜੇ ਜਲੰਧਰ ਦੂਰਦਰਸ਼ਨ ਵੱਲੋਂ ਪੇਸ਼ ਕੀਤੇ ਜਾ ਰਹੇ ਕਵੀ ਦਰਬਾਰ ਵਿੱਚ ਆਪਣਾ ਕਲਾਮ ਪੇਸ਼ ਕਰਨਗੇ। ਲੀਲ ਦਿਆਲਪੁਰੀ ਨੇ ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਵੱਖ ਵੱਖ ਹਿਸਿਆਂ ਤੋਂ ਆਏ ਸੱਤ ਕਵੀ ... Read More »

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਨੇ ਕੀਤੀ ਕਲਮਛੋੜ ਹੜਤਾਲ

PPN240203

ਫਾਜ਼ਿਲਕਾ, 24 ਫਰਵਰੀ  (ਵਿਨੀਤ ਅਰੋੜਾ)- ਪੰਜਾਬ ਰਾਜ ਜ਼ਿਲਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਸਟੇਟ ਬਾਡੀ ਦੀ ਕਾਲ ਤੇ ਮੁਕੰਮਲ ਕਲਮਛੋੜ ਹੜਤਾਲ ਕੀਤੀ ਗਈ ਅਤੇ ਕਰਮਚਾਰੀਆਂ ਨੇ ਧਰਨਾ ਲਾ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਨ ਦੀ ਮੰਗ ਕੀਤੀ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮਨੋਜ ਵਧਵਾ ਜਨਰਲ ਸਕੱਤਰ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਮੰਨੀਆਂ ਗਈਆਂ ਮੰਗਾਂ ਸਬੰਧੀ ਜਦ ਤਕ ... Read More »

ਸਾਦਕੀ ਚੌਕੀ ਦੇ ਸੁੰਦਰੀਕਰਨ ‘ਤੇ ਸਰਕਾਰ ਖਰਚ ਰਹੀ ਹੈ 1.5 ਕਰੋੜ ਰੁਪਏ ਜਿਆਣੀ

PPN240202

ਫਾਜ਼ਿਲਕਾ, 24 ਫਰਵਰੀ   (ਵਿਨੀਤ ਅਰੋੜਾ)-      ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਅਤੇ ਅੰਤਰ ਰਾਸ਼ਟਰੀ ਸਰਹੱਦ ਤੇ ਬਣੀ ਸਾਦਕੀ ਚੌਕੀ ਨੂੰ ਜ਼ਿਲੇ ਦੇ ਪ੍ਰਮੁੱਖ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਅਤੇ ਇਸ ਦੇ ਸੁੰਦਰੀਕਰਨ ਤੇ 1.5 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਸਾਦਕੀ ਚੌਕੀ ... Read More »