Sunday, March 24, 2024

ਕਹਾਣੀਆਂ

ਸਿਉਂਕ (ਮਿੰਨੀ ਕਹਾਣੀ)

             ਗਲੀ ’ਚ ਖੜ੍ਹਾ ਨਿਰੰਜਨ ਸਿੰਘ ਨੌਜਵਾਨ ਤੋਂ ਕੁੱਝ ਪੁੱਛ ਰਿਹਾ ਸੀ।ਕੋਲੋਂ ਲੰਘਦੇ 10 ਜਮਾਤ ਪੜੇ ਮੁੱਖੇ ਨੂੰ ਹੋਰ ਹੀ ਜਚ ਗਿਆ ਤੇ ਬੋਲਿਆ ਨੰਜੀ ਤੂੰ ਅੱਜ ਦੇ ਪੜੇ ਲਿਖੇ ਕੰਪਿਊਟਰ ਯੁੱਗ ਤੋਂ ਕੀ ਪੁੱਛ ਰਿਹਾ ਹੈ।            ਨੰਜੀ ਨੇ ਕਿਹਾ ਕਿ ਮੈਂ ਤਾਂ ਐਵੇਂ ਸਰਸਰੀ ਗੱਲ ਕਰ ਰਿਹਾ ਸੀ ਮੇਰੀ ਡਰੰਮ ’ਚ ਪਾਈ ਕਣਕ ਨੂੰ ਸੁਸਰੀ ਲੱਗ ਗਈ ਹੈ …

Read More »

ਵੈਰੀ (ਮਿੰਨੀ ਕਹਾਣੀ)

        “ਵੇ ਟੁੱਟ ਪੈਣੈਂਓਂ, ਮਰਜੋ ਕਿਤੇ ਪਰੇ ਜਾ ਕੇ, ਹੋਰ ਥੋੜ੍ਹੀਆਂ ਥਾਵਾਂ ਪਈਆਂ ਨੇ ਬੈਠਣ ਨੂੰ, ਟੁੱਟ ਪੈਣੈਂ ਮੁੜ ਮੁੜ ਐਥੇਂ ਹੀ ਆ ਆ ਬੈਠੀ ਜਾਂਦੇ ਨੇ” ਬਿਸ਼ਨ ਕੌਰ ਨੇ ਵਿਹੜੇ ’ਚੋਂ ਕਾਵਾਂ ਨੂੰ ਉਡਾਉਂਦੀ ਨੇ ਕਿਹਾ।        `ਤਾਈ! ਕੀਹਨਾਂ ਨੂੰ ਗਾਲਾਂ ਕੱਢਦੀ ਏ ਸਵੇਰੇ ਸਵੇਰੇ` ਗਲੀ ’ਚੋਂ ਲੰਘਦੇ ਰਹੇ ਸਮਾਜ ਸੇਵੀ ਕੁਲਵਿੰਦਰ ਸਿੰਘ ਨੇ, ਬਿਸ਼ਨ ਕੌਰ ਦੇ ਘਰ ਦੇ …

Read More »

ਨੱਕ (ਮਿੰਨੀ ਕਹਾਣੀ)

           ਕਿਸੇ ਵੇਲੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ।ਬਦਕਿਸਮਤੀ ਨਾਲ ਉਸ ਦੀ ਨਿਕੰਮੀ ਔਲਾਦ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁੱਝ-ਕੁ ਸਾਲਾਂ ਵਿੱਚ ਹੀ ਸ਼ੇਰ ਸਿੰਘ ਦੀ ਜਿੰਦਗੀ ਦਾ ਪਾਸਾ ਬਦਲ ਕੇ ਰੱਖ ਦਿੱਤਾ ਸੀ।ਹੌਲੀ-ਹੌਲੀ ਸ਼ੇਰ ਸਿੰਘ ਸਾਰੀ ਜਾਇਦਾਦ ਤੋਂ ਹੱਥ ਧੋ ਬੈਠਾ।     ਢੱਲਦੀ ਉਮਰੇ ਜਦੋਂ ਵੀ ਬੇਵੱਸ …

Read More »

ਵਿਰਸਾ (ਮਿੰਨੀ ਕਹਾਣੀ)

          ਕੁੱਝ ਦਿਨ ਪਹਿਲਾਂ ਹੀ ਮੇਰੇ ਦੋਸਤ ਦਾ ਫੋਨ ਆਇਆ ਸੀ, ਕਿ ਆਪਣੇ ਗੁਆਂਢੀ ਪਿੰਡ ਦਾ ਆਪਣਾ  ਹਮਜਮਾਤੀ ਵੀ ਤੇਰੇ ਵਾਲਾ ਸ਼ੌਂਕ ਰੱਖਦਾ ਹੈ ਕਿ ਪੁਰਾਣੀਆਂ ਵਸਤੂਆਂ ਸੰਭਾਲ ਕੇ ਪੁਰਖਿਆਂ ਦਾ ਨਾਂਅ ਉਚਾ ਕਰ  ਰਿਹਾ।ਮੇਰਾ ਮਨ ਉਸ ਨੂੰ ਮਿਲਣ ਲਈ ਬੇਚੈਨ ਹੋ ਗਿਆ।         ਮੈਂ ਆਪਣੀ ਆਦਤ ਮੁਤਾਬਿਕ ਸਾਜ਼ਰੇ ਹੀ ਉਸ ਦੇ ਘਰ ਅੱਗੇ ਪਹੁੰਚ ਕੇ ਆਪਣੀ ਉਤਸੁਕਤਾ ਦੀ ਅਲਖ …

Read More »

ਦਾਖਲਾ ਰੈਲੀ (ਮਿੰਨੀ ਕਹਾਣੀ)

        ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਨਾਮਾਤਰ ਹੀ ਹੋ ਰਹੇ ਸਨ। ਸਭ ਦੇਖ ਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਦਾਖਲਾ ਰੈਲੀ ਸ਼ੁਰੂ ਕੀਤੀ।ਬੱਚੇ ਲਾਈਨਾਂ ਵਿੱਚ ਵਧੀਆ ਤਰੀਕੇ ਨਾਲ ਤੁਰਦੇ ਜਾਂਦੇ ਤੇ ਅਵਾਜਾਂ ਕੱਸਦੇ, ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਓ-ਸਭੇ ਸਹੂਲਤਾਂ ਮੁਫਤ ਵਿੱਚ ਪਾਓ… ਆਦਿ। …

Read More »

ਨੋਟਾ (ਮਿੰਨੀ ਕਹਾਣੀ)

         ਬਈ ਮਨਦੀਪ ਸਿਆਂ, ਐਤਕੀ ਫਿਰ ਕੀਹਨੂੰ ਵੋਟ ਪਾਉਣੀ ਆ।ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟ ਪਾਏਂਗਾ। ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤ ਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀ ਕਰਦਾ, ਮੈਂ ਤਾਂ ਉਸ ਨੋਟਾ ਦੀ ਗੱਲ ਕਰਦਾ ਹਾਂ, ਮੰਨ ਲਵੋ ਤੁਹਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਪਸੰਦ …

Read More »

`ਜੁਗਨੀ`

ਜੁਗਨੀ ਗੁਰਬਤ ਦੇ ਵਿੱਚ ਧਸ ਗਈ, ਆਟੇ-ਦਾਲ ਦੇ ਜਾਲ `ਚ ਫਸ ਗਈ, ਨਿੱਤ ਨਵੇਂ-ਨਵੇਂ ਲਾਰੇ ਲਾਉਂਦੇ ਨੇ । ਨੇਤਾ ਵੋਟਾਂ ਦਾ ਮੁੱਲ ਪਾਉਂਦੇ ਨੇ ।… ਪੱਕੀ ਨੌਕਰੀ ਖਤਮ ਹੀ ਕਰਤੀ, ਜੁਗਨੀ ਠੇਕੇ ਉਤੇ ਭਰਤੀ, ਨਾ ਪੈਨਸ਼ਨ ਨਾ ਕੋਈ ਭੱਤਾ ਹੈ । ਮਨ ਜੁਗਨੀ ਦਾ ਬੜਾ ਖੱਟਾ ਹੈ ।… ਜੁਗਨੀ ਮੰਡੀਆਂ ਦੇ ਵਿੱਚ ਰੁਲਦੀ, ਫਸਲ ਹੈ ਕੱਖਾਂ ਦੇ ਭਾਅ ਤੁਲਦੀ, ਪੈਲੀ …

Read More »

ਸਮੇਂ-ਸਮੇਂ ਦੀ ਗੱਲ !!

           ਸੱਜਣ ਸਿੰਘ ਇੱਕ ਬਹੁਤ ਹੀ ਮਿਹਨਤੀ ਕਿਸਾਨ ਸੀ।ਭਾਵੇਂ ਜ਼ਮੀਨ ਉਸ ਕੋਲ ਥੋੜੀ ਸੀ, ਪਰ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਚਲਾ ਰਿਹਾ ਸੀ।ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ, ਇਕ ਲੜਕਾ, ਇਕ ਲੜਕੀ ਅਤੇ ਉਸ ਦੀ ਬੁੱਢੀ ਮਾਂ ਸੀ।ਉਸ ਦਾ ਲੜਕਾ ਬੰਟੀ ਕੁੜੀ ਤੋਂ ਦੋ ਸਾਲ ਵੱਡਾ ਸੀ।ਬੰਟੀ ਦਸਵੀਂ ਜਮਾਤ ਵਿਚ ਪੜ੍ਹਦਾ ਸੀ, ਜਿਸ ਦਾ ਸੁਭਾਅ ਬਹੁਤ ਹੀ ਮਜ਼ਾਕੀਆ …

Read More »

ਲੋਕ ਹਿੱਤ ਸੇਵਾ (ਮਿੰਨੀ ਕਹਾਣੀ)

              ਸ਼ਹਿਰ ਦੇ ਚੌਂਕ ਵਿੱਚ ਖੜ੍ਹੇ ਤਿੰਨ ਟ੍ਰੈਫਿਕ ਮੁਲਾਜ਼ਮ ਆਪਸ ਵਿੱਚ ਗੱਲਾਂ ਕਰ ਰਹੇ ਸਨ।ਇੱਕ ਸਿਪਾਹੀ ਨੇ ਕਿਹਾ, ‘ਜਨਾਬ ਗੱਡੀ ਆਉਂਦੀ ਹੈ, ਕਾਲੀ ਫ਼ਿਲਮ ਲੱਗੀ ਹੈ, ਰੋਕਾਂ?’ ਦੂਜੇ ਨੇ ਕਿਹਾ, ‘ਨਹੀਂ, ਰਹਿਣ ਦੇ, ਬੱਤੀ ਵੀ ਲੱਗੀ ਹੈ, ਕਾਹਨੂੰ ਬਲਾਅ ਗਲ਼ ਪਾਉਣੀ ਐ।’ ਗੱਡੀ ਬਿਨਾਂ ਰੁਕੇ ਕੋਲ ਦੀ ਲੰਘ ਗਈ।ਇੰਨੇ ਨੂੰ ਉਨ੍ਹਾਂ ਨੂੰ ਜਾਣਦਾ ਇੱਕ ਸਰਕਾਰੀ ਮੁਲਾਜ਼ਮ ਕੁੱਝ ਫਾਈਲਾਂ ਚੁੱਕੀ ਉਹਨਾਂ …

Read More »

ਪੈਸਾ ਬਨਾਮ ਸਕੂਨ!!

ਸਵੇਰ ਦਾ ਵੇਲਾ ਸੀ।ਮੋਹਿੰਦਰ ਸਿੰਘ ਆਪਣੇ ਆਲੀਸ਼ਾਨ ਘਰ ਦੇ ਬਾਹਰ ਬਣੇ ਪਾਰਕ ਵਿਚ ਬੈਠਾ ਅਖਬਾਰ ਪੜਣ ਦੇ ਨਾਲ ਨਾਲ ਚਾਹ ਦੀ ਚੁਸਕੀ ਵੀ ਲੈ ਰਿਹਾ ਸੀ।ਅਖਬਾਰ ਪੜਦੇ ਸਮੇਂ ਉਸ ਦੀ ਨਜ਼ਰ ਇਕ ਲੇਖ `ਤੇ ਪਈ। ਜਿਸ ਦਾ ਸਿਰਲੇਖ ਸੀ, `ਪੈਸਾ ਬਨਾਮ ਸਕੂਨ`।ਸਿਰਲੇਖ ਪੜਦੇ ਸਾਰ ਇੱਕ ਯਾਦਾਂ ਦਾ ਝਰੋਖਾ ਮੋਹਿੰਦਰ ਸਿੰਘ ਦੀਆਂ ਅੱਖਾਂ ਸਾਹਮਣੇ ਦੀ ਲੰਘ ਗਿਆ ਤੇ ਉਹ ਡੂੰਘੀਆਂ ਯਾਦਾਂ …

Read More »