Wednesday, January 16, 2019
ਤਾਜ਼ੀਆਂ ਖ਼ਬਰਾਂ

ਸਾਹਿਤ ਤੇ ਸੱਭਿਆਚਾਰ

ਖਵਾਹਿਸ਼ਾਂ

Kanwaljeet Kaur  Dhillon

ਮੈਂ ਖੁਸ਼ ਸੀ ਕਿ ਉਹ ਖਵਾਹਿਸ਼ਾਂ ਪੂਰੀਆਂ ਹੋਣ ਦੀ ਦੁਆ ਦੇ ਤੁਰ ਗਿਆ ਸੀ ਪਰ ਮੈਂ ਇਹ ਭੁੱਲ ਗਈ ਕਿ ਸਾਡੇ ਇੱਥੇ ਮਰ ਜਾਣ ਨੂੰ ਵੀ ਪੂਰਾ ਹੋਣਾ ਕਹਿੰਦੇ ਨੇ ਇਸ ਤਰ੍ਹਾਂ ਇੱਕ ਦਿਨ ਮੇਰੀਆਂ ਖਵਾਹਿਸ਼ਾਂ ਮਰ ਗਈਆਂ ‘ਤੇ ਉਸ ਦੀ ਦੁਆ ਪੂਰੀ ਹੋ ਗਈ।             ਕੰਵਲਜੀਤ ਕੌਰ ਢਿੱਲੋਂ ਤਰਨ ਤਾਰਨ ਸੰਪਰਕ 9478793231 Read More »

ਆਜ਼ਾਦ ਦੇਸ਼ ਦੇ ਕੈਦੀ

Hariao 2

(ਕਵਿਤਾ)         ਸਾਰੇ ਕਹਿੰਦੇ ਸੁਣੇ ਨੇ ਪੰਦਰ੍ਹਾਂ ਅਗਸਤ ਨੂੰ ਆ ਰਹੀ ਹੈ ਆਜ਼ਾਦੀ। ਅਸੀਂ ਹਾਂ ਕੈਦੀ ਵੱਡੇ ਸੇਠ ਦੀ ਫੈਕਟਰੀ ਦੇ ਜਿੱਥੇ ਦੋ ਵਕਤ ਦੀ ਰੋਟੀ ਬਦਲੇ ਖਰੀਦੀ ਗਈ ਹੈ ਸਾਡੀ ਜ਼ਿੰਦਗੀ। ਇਕ ਦਹਿਲੀਜ਼ ਘਰ ਦੀ ਜਿਸ ਅੰਦਰ ਕੈਦ ਹਾਂ ਸਦੀਆਂ ਤੋਂ। ਰੀਤਾਂ ਰਸਮਾਂ ਵਿੱਚੋਂ ਜੇ ਪਰ ਫੜ-ਫੜਾਏ ਤਾਂ ਕੈਦ ਹੀ ਮਿਲੀ ਸਜਾ। ਇਕ ਉੱਥੇ ਜਿੱਥੇ ਪੈਸੇ ... Read More »

ਕਿਸਾਨ ਤੇ ਮੈਡਲ 

Jarnail Kuhar

(ਮਿੰਨੀ ਕਹਾਣੀ) ਜਗੀਰ ਸਿੰਘ ਨੇ ਸਰਕਾਰ ਤੋਂ ਕਰਜਾ ਚੁੱਕ ਕੇ ਮੁੰਡੇ ਨੂੰ ਇਟਲੀ ਭੇਜਿਆ।ਜਲਦੀ ਹੀ ਕੁੜੀ ਦਾ ਵਿਆਹ ਕਰਨਾ ਪਿਆ, ਕਰਜਾ ਦੁਗਣਾ ਹੋ ਗਿਆ। ਕੰਮ ਨਾ ਮਿਲਣ ਕਰਕੇ ਮੁੰਡੇ ਤੋਂ ਕੋਈ ਪੈਸਾ ਨਾ ਉਤਾਰ ਹੋਇਆ। ਹਰ ਰੋਜ਼ ਖ਼ਬਰਾਂ ਆ ਰਹੀਆ ਸਨ ਕਿ ਕਰਜੇ ਦੇ ਮਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਜਗੀਰ ਨੇ ਰੱਸਾ ਲਿਆ ‘ਤੇ ਖੂਹ ਤੇ ਪੁਰਾਣੇ ਨਿੰਮ ਦੇ ... Read More »

ਇਕ ਵੀਰ ਦੇਈਂ ਵੇ ਰੱਬਾ, ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ…..

Avtar Singh Kainth

ਰੱਖੜੀ ‘ਤੇ ਵਿਸ਼ੇਸ਼ ਰੱਖੜੀ ਤਿਉਹਾਰ ‘ਤੇ ਭੈਣ ਆਪਣੇ ਮਿਠਾਸ ਭਰੇ ਪਿਆਰ ਨਾਲ ਆਪਣੇ ਵੀਰ ਦੀ ਲੰਬੀ ਉਮਰ ਤੇ ਖ਼ੁਸੀਆਂ ਭਰੇ ਜੀਵਨ ਦੀ ਕਾਮਨਾ ਕਰਦੀ ਹੈ। ਦੇਸ਼ ਦੇ ਕਈ ਸੂਬੇ ਹੋਣ ਕਾਰਨ ਇਸ ਨੂੰ ਵੱਖ-ਵੱਖ ਰੀਤਾਂ-ਰਵਾਜ਼ਾਂ ਨਾਲ ਮਨਾਇਆ ਜਾਂਦਾ ਹੈ। ਜਿਵੇਂ ਉੱਤਰ ਭਾਰਤ ਵਿੱਚ ‘ਕਜਰੀ-ਪੁੰਨਿਆ’, ਪੱਛਮੀ ਭਾਰਤ ਵਿੱਚ ‘ਨਾਰੀਅਲ-ਪੁੰਨਿਆ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤਿਉਹਾਰ ਦੇ ਨਾਲ ਕਈ ਪੁਰਾਤਨ ... Read More »

ਆਜ਼ਾਦੀ ਦਾ ਦਿਹਾੜਾ (ਕਵਿਤਾ)

Harminder Bhatt1

ਆਜ਼ਾਦੀ ਦਾਦਿਹਾੜਾ ਮਨਾ ਰਹੇ ਹਾਂ, ਆਪਣੇ ਆਪ ਨੂੰ ਭਰਮਾਂ ‘ਚ ਪਾ ਰਹੇ ਹਾਂ। ਇੱਥੇ ਕੌਣ ਹੈ ਆਜ਼ਾਦ ਮੈਨੂੰ ਦੱਸੋ ਦੋਸਤੋ, ਦੁੱਖ ਵਿਤਕਰੇ ਦੇ ਤਨ ‘ਤੇ ਹੰਢਾ ਰਹੇ ਹਾਂ। ਦੇਸ਼ ਮੇਰਾ ਮਰਿਆ ਹੈ ਭੁੱਖ ਮਰੀ ਵਿਚ, ਖ਼ੁਸ਼ਹਾਲ ਹੋਣ ਦੇ ਨਾਅਰੇ ਲਾ ਰਹੇ ਹਾਂ। ਖ਼ੁਦਕੁਸ਼ੀ ਨਾ ਕਰੇ ਜੇ ਮੁੱਲ ਮਿਲਦਾ ਮਿਹਨਤੀ, ਭੁੱਖੇ ਨੰਗੇ ਕੰਗਾਲ ਠੱਗਾਂ ਤੋ ਕਹਾ ਰਹੇ ਹਾਂ। ਸੋਨ ਚਿੜੀ ਮੇਰਾ ... Read More »

ਨੌਜਵਾਨਾਂ ਨੂੰ ਖੇਡਾਂ ਤੇ ਵਿਰਸੇ ਨਾਲ ਜੋੜਦਾ ਹੈ ਗੁ: ਥੜਾ੍ ਸਾਹਿਬ ਪਿੰਡ ਭਗਤੂਪੁਰ ਦਾ ਜੋੜਮੇਲਾ

Gurpreet Rangilpur1

 ਗੁਰਪ੍ਰੀਤ ਸਿੰਘ ਰੰਗੀਲਪੁਰ ਮੋ. 09855207071 ਜੋੜ ਮੇਲੇ ਸਾਡੇ ਦੇਸ਼ ਦਾ ਅਟੁੁੱਟਵਾਂ ਅੰਗ ਹਨ । ਇਹਨਾਂ ਜੋੜ ਮੇਲਿਆਂ ਹੀ ਹੁਣ ਤੱਕ ਸਾਡੇ ਵਿਰਸੇ ਦੀ ਸਾਂਭ-ਸੰਭਾਲ ਕੀਤੀ ਹੈ । ਇਹਨਾਂ ਜੋੜ ਮੇਲਿਆਂ ਹੀ ਸਾਡੇ ਨੌਜਵਾਨਾਂ ਦੀਆਂ ਦੇਸੀ ਖੇਡਾਂ ਨੂੰ ਵੀ ਸੰਭਾਲਿਆ ਹੈ । ਕਬੱਡੀ, ਘੋੜ-ਦੌੜ, ਗਤਕਾ, ਭਾਰ ਚੁੱਕਣਾ ਆਦਿ ਇਹ ਸਭ ਦੇਸੀ ਖੇਡਾਂ ਸਿਰਫ ਤੇ ਸਿਰਫ ਜੋੜ ਮੇਲਿਆਂ ਵਿੱਚ ਹੀ ਵੇਖੀਆਂ ਜਾ ... Read More »

ਰੱਖੜੀ

Vinod Fakira

ਸੂਤ ਦੀਆਂ ਤੰਦਾਂ ਵਿੱਚ ਸੱਧਰਾਂ ਪਰੋਈਆਂ ਨੇ, ਵੀਰਾਂ ਲਈ ਦੁਵਾਵਾਂ ਭੇੈਣਾਂ ਰੱਜ ਕੇ ਮਨਾਈਆਂ ਨੇ। ਮਾਣ ਸਤਿਕਾਰ ਹੁੰਦਾਂ ਦੂਣਾ ਭੈਣ ਅਤੇ ਭਾਈ ਦਾ, ਭੇੈਣ ਵੱਲੋਂ ਬੰਨੀ ਰੱਖੜੀ ਨੂੰ ਜੱਦ ਗੁੱਟ ਤੇ ਸਜਾਈਦਾ। ਨਿੱਕੀ ਜਹੀ ਬਾਲੜੀ ਨੂੰ ਚਾਅ ਬੜਾ ਚੜਿਆ, ਸੋਗਾਤ ਲੈ ਕੇ ਵੀਰਾ ਜਦ ਵੇਹੜੇਵਿੱਚ ਵੜਿਆ। ਭੁਲਣੇ ਨਾ ਕੀਤੇ ਕੌਲ ਭੇੈਣ ਪਿਆਰੀ ਨਾਲ, ਉਮਰ ਨਿਆਣੀ ਵਿੱਚ ਪਾਲਿਆ ਸੀ ਲਾਡਾਂ ਨਾਲ। ... Read More »

ਪੰਜਾਬੀ ਕਿੱਸਾ-ਕਾਵਿ ਦਾ ਮਾਣਮੱਤਾ ਹਸਤਾਖਰ- ਬਾਬੂ ਰਜਬ ਅਲੀ

gurjivan singh sidhu nathana

10 ਅਗਸਤ (ਜਨਮ ਦਿਨ ਤੇ ਵਿਸ਼ੇਸ਼) ਬਾਬੂ ਰਜਬ ਅਲੀ ਪੰਜਾਬੀ ਕਿੱਸਾ ਕਾਵਿ ਦਾ ਉਹ ਮਾਣਮੱਤਾ ਹਸਤਾਖਰ ਹੈ, ਜਿਸ ਨੇ ਪੰਜਾਬੀ ਜਨ-ਜੀਵਨ ਨੂੰ ਆਪਣੀ ਮਹੀਨ ਸੂਝ ਨਾਲ ਵੇਖਿਆ ਹੀ ਨਹੀਂ ਸਗੋਂ ਇਸ ਨੂੰ ਆਪਣੀ ਕਾਵਿ ਰਚਨਾ ਦਾ ਹਿੱਸਾ ਬਣਾ ਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸ਼ਾਂਝੀ ਵਿਰਾਸਤ ਬਣਾ ਦਿੱਤਾ।ਬਾਬੂ ਰਜਬ ਅਲੀ ਦੇ ਪੁਰਖੇ ਪੰਜਾਬ ਵਿੱਚ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਦੇ ... Read More »

 ਚਿੱਟਾ

Sukha Bhunder

ਐਸੀ ਕੀ ਪੰਜਾਬ ਵਿੱਚ ਹਵਾ ਆਈ, ਹਰ ਪਾਸਿਓਂ ਦੁੱਖਾਂ ਨੇ ਘੇਰਾ ਪਾ ਲਿਆ। ਸਾਡੀਆਂ ਫ਼ਸਲਾਂ ਨੂੰ ਚਿੱਟੇ ਮੱਛਰ, ‘ਤੇ ਜਵਾਨੀ ਨੂੰ ਚਿੱਟੇ ਨਸ਼ੇ ਨੇ ਖਾ ਲਿਆ। ਸਵੇਰਾ ਲੱਗਦਾ ਨਾ ਕਿਤੇ ਹੋਣ ਵਾਲਾ, ਜਿਵੇਂ ਸੂਰਜ ਕਿਸੇ ਨੇ ਭੜੋਲੇ ਪਾ ਲਿਆ। ਤਰੱਕੀ ਦੀ ਲੱਗਦੀ ਨਾ ਹੁਣ ਉਮੀਦ ਕੋਈ, ਬਰਬਾਦੀ ਵਾਲਾ ਬੂਟਾ ਘਰੇ ਲਾ ਲਿਆ। ਮਾਵਾਂ ਦੇ ਪੁੱਤ ‘ਤੇ ਭੈਣਾਂ ਦੇ ਵੀਰ ਤੁਰਗੇ, ... Read More »

ਪ੍ਰਦੇਸੀ

Harman Khanna

ਸਾਡੀ ਜ਼ਿੰਦਗੀ ‘ਚ ਕਦੇ ਨਾ ਸਵੇਰ ਹੋਈ ਐਸੀ ਨੀਂਦ ਇੱਕ ਦਿਨ ਸੌਂ ਜਾਣਾ। ਚਾਹੇ ਲੱਭਦਾ ਰਹੀਂ ਉਨ੍ਹਾਂ ਰਾਹਾਂ ਉੱਤੇ ਇਹਨਾਂ ਰਾਹਾਂ ਦੇ ਵਿਚਾਲੇ ਹੀ ਖੋ ਜਾਣਾ। ਤੋੜ ਖੁਸ਼ੀਆਂ ਦੀ ਆਪੇ ਪ੍ਰੀਤ ਲੜੀ ਹੱਥੀ ਹੰਝੂਆਂ ਦੀ ਮਾਲਾ ਪਰੋ ਜਾਣਾ। ਵਕਤ ਆਉਣ ‘ਤੇ ਅਲਵਿਦਾ ਕਹਿ ਦੇਣਾ ਬੁੱਝ ਵਾਂਗ ਦੀਵੇ ਦੀ ਲੋਅ ਜਾਣਾ। ਰਿਸ਼ਤੇ-ਨਾਤੇ ਇੱਥੇ ਹੀ ਰਹਿ ਜਾਣੇ ਸਾਡੇ ਸਮਾਨ ਦਾ ਖਿਲਾਰਾ ਹੋ ... Read More »