Tuesday, March 26, 2024

ਸਾਹਿਤ ਤੇ ਸੱਭਿਆਚਾਰ

ਜ਼ਿੰਦਗੀ

ਕਦੇ ਜ਼ਿੰਦਗੀ ਅਜੀਬ ਬੁਝਾਰਤ ਪਾਉਂਦੀ ਹੈ, ਮਰਦੇ ਨੂੰ ਮੌਤ ਦੇ ਮੂੰਹ `ਚੋਂ ਕੱਢ ਲਿਆਉਂਦੀ ਹੈ। ਕਦੇ ਖੁਸ਼ੀਆਂ, ਗਮੀਆਂ ਦੇ ਵਿੱਚ ਬਦਲ ਦੇਵੇ। ਅਰਸ਼ੋਂ ਸੁੱਟ ਕੇ ਫਰਸ਼ਾਂ `ਤੇ ਬਿਠਾਉਂਦੀ ਹੈ। ਕਦੇ ਭਿਖਾਰੀ ਨੂੰ ਰਾਜਾ ਬਣਾ ਦੇਵੇ, ਰਾਜੇ ਕੋਲੋਂ ਕਦੇ ਭੀਖ ਮੰਗਵਾਉਂਦੀ ਹੈ। ਸੁਖਬੀਰ ਜ਼ਿੰਦਗੀ ਨੂੰ ਸਮਝ ਸਕਿਆ ਨਾ, ਊਠ `ਤੇ ਬੈਠਿਆਂ ਵੀ ਕੁੱਤੇ ਕੋਲੋਂ ਵਢਾਉਂਦੀ ਹੈ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ ।

Read More »

ਪ੍ਰਦੇਸੋਂ …

ਜੀਅ ਚਾਹਵੇ ਪੰਛੀ ਹੋ ਜਾਵਾਂ, ਵਿੱਚ ਪ੍ਰਦੇਸੋਂ ਉਡਾਰੀ ਲਾਵਾਂ, ਮਾਂ ਦੀ ਬੁੱਕਲ ਦਾ ਨਿੱਘ ਪਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਜਾ ਕੇ ਬਾਪ ਨਾਲ ਲਾਡ ਲਡਾਵਾਂ, ਸਿਰ ਤੇ ਉਹੀ ਹੱਥ ਧਰਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਵੀਰਿਆਂ ਲਈ ਕਰਾਂ ਦੁਆਵਾਂ, ਭਾਬੀਆਂ ਦੀਆਂ ਵੀ ਪੱਕੀਆਂ ਖਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਮੁੜ ਵਤਨ ਨੂੰ ਫੇਰਾ ਪਾਵਾਂ, ਫੇਰ ਕਦੇ ਪ੍ਰਦੇਸ ਨਾ ਆਵਾਂ। …

Read More »

ਹੋਲੀ ਆਈ ਰੇ

      ਹੋਲੀ ਦਾ ਤਿਓਹਾਰ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਵਿੱਚ ਫਸਲਾਂ ਦੇ ਹੁਲੇ ਹਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਛੋਲਿਆਂ ਦੀ ਫਸਲ ਕੱਚੀ-ਪੱਕੀ ਹੁੰਦੀ ਹੈ ਤੇ ਇਸ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ।ਇਸ ਤਿਓਹਾਰ ਨੂੰ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਵੀ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ।ਵੱਖ-ਵੱਖ ਬੋਲੀਆਂ ਤੇ ਸਭਿਆਚਾਰਾਂ ਦੇ …

Read More »

ਹਨੇਰਿਆਂ ਤੋਂ ਪਾਰ (ਮਹਿਲਾ ਦਿਵਸ ‘ਤੇ ਵਿਸ਼ੇਸ਼)

          ਭਾਵੁਕਤਾ ਕਾਰਨ ਨਾਰੀ ਨੂੰ ਬਾਹਰੋਂ ਤਾਂ ਹਰਾਇਆ ਜਾ ਸਕਦਾ ਹੈ।ਪਰ ਅੰਦਰੋਂ ਜਿੱਤਣਾ ਸੌਖਾ ਨਹੀਂ।ਕਿਉਂਕਿ ਨਾਰੀ ਤਾਂ ਉਹ ਜਗਦਾ ਹੋਇਆ ਦੀਵਾ ਹੈ, ਜਿਸ ਨੂੰ ਕਈ ਵਾਰ ਪਲਕਾਂ ਬੰਦ ਕਰਕੇ ਵੀ ਜਾਗਣਾ ਪੈਂਦਾ ਹੈ।ਉਸ ਅੰਦਰਲੇ ਚਮਕਦੇ ਸੂਰਜ ਨੂੰ ਵੇਖਣਾ ਸੰਭਵ ਨਹੀਂ, ਪਰ ਉਸ ਦੀ ਰੋਸ਼ਨੀ ਨੂੰ ਸਭਨੀਂ ਥਾਈਂ ਵੇਖਣ ਲਈ ਉਸਾਰੂ ਅਤੇ ਨਿਰਮਾਣਕਾਰੀ ਦ੍ਰਿਸ਼ਟੀ ਉਸਾਰਨੀ ਪਵੇਗੀ।ਜ਼ਮੀਰ ਦੇ …

Read More »

ਫਾਸਟ ਫੂਡ ਦਾ ਵਧ ਰਿਹਾ ਰੁਝਾਣ ਖਤਰਨਾਕ

           ਕੋਈ ਸਮਾਂ ਸੀ ਜਦ ਪੰਜਾਬ ਵਿੱਚ ਖਾਣ ਪੀਣ ਤੇ ਤੰਦਰੁਸਤੀ ਦਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੀ।ਜਿਵੇਂ ਜਿਵੇਂ ਅਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਲੱਗੇ ਹਾਂ, ਤਿਵੇਂ-ਤਿਵੇਂ ਸਾਡੇ ਰਹਿਣ ਸਹਿਣ, ਖਾਣ ਪੀਣ ਤੇ ਬੋਲ ਚਾਲ ਦੇ ਢੰਗ ਤਰੀਕਿਆਂ ਚ ਬਹੁਤ ਫਰਕ ਹੀ ਨਹੀਂ, ਬਲਕਿ ਗਿਰਾਵਟ ਵੀ ਆਈ ਹੈ।ਘਰ ਦੇ ਦੁੱਧ ਘਿਓ ਲਵੇਰੇ ਬਿਨਾਂ ਸਪਰੇਆਂ ਤੇ ਕੀਟਨਾਸ਼ਕਾਂ …

Read More »

ਗੁੰਮ ਹੁੰਦੀਆਂ ਬੋਲੀਆਂ

           ਯੂਨੈਸਕੋ ਵਲੋਂ ਜਾਰੀ ਕੀਤੀ ਗਈ ਦੁਨੀਆਂ ਦੀਆਂ ਭਾਸ਼ਾਵਾਂ ਦੇ ਨਕਸ਼ੇ ਵਿੱਚ, ਜਦੋਂ ਇਹ ਦੋਸ਼ ਲਾਇਆ ਗਿਆ ਸੀ ਕਿ ਭਾਰਤ ਆਪਣੀਆਂ ਉਪਭਾਸ਼ਾਵਾਂ ਨੂੰ ਭੁੱਲਣ ਦੇ ਮਾਮਲੇ ਵਿਚ ਅੱਗੇ ਹੈ, ਤਦ ਲਗਦਾ ਸੀ ਕਿ ਸ਼ਾਇਦ ਸਰਕਾਰ ਅਤੇ ਸਮਾਜ ਚੇਤਾਵਨੀ ਦੇਵੇਗਾ, ਪਰ ਅਜਿਹਾ ਨਹੀਂ ਹੋਇਆ।ਵਿਅੰਗਾਤਮਕ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ, ਸਾਡੀ ਰਵਾਇਤੀ ਉਪਭਾਸ਼ਾਵਾਂ ਨੇ ਸਭ ਤੋਂ …

Read More »

ਮਾਂ ਬੋਲੀ ਪੰਜਾਬੀ

ਮਿੱਠੀ ਮਿੱਠੀ ਪਿਆਰੀ ਪਿਆਰੀ, ਮਾਂ ਬੋਲੀ ਪੰਜਾਬੀ ਬੜੀ ਨਿਆਰੀ, ਇਹ ਬੋਲੀ ਮੇਰੀ ਮਾਂ ਸਿਖਾਈ, ਵਿਰਸੇ ’ਚੋਂ ਮੇਰੇ ਹਿੱਸੇ ਆਈ, ਲਗਾਂ ਮਾਤਰਾ ਨਾਲ ਸ਼ਿੰਗਾਰੀ, ਮਿੱਠੀ ਮਿੱਠੀ———– ਸਭ ਬੋਲੀਆਂ ਤੋਂ ਮਿੱਠੀ ਬੋਲੀ, ਜਾਪੇ ਖੰਡ ਮਿਸ਼ਰੀ ਵਿੱਚ ਘੋਲੀ, ਮੈਂ ਇਸ ਤੋਂ ਜਾਵਾਂ ਬਲਹਾਰੀ, ਮਿੱਠੀ ਮਿੱਠੀ———- ਬੇਸ਼ੱਕ ਵਿੱਚ ਪ੍ਰਦੇਸਾਂ ਜਾਵਾਂ, ਮਾਂ ਬੋਲੀ ਨਾ ਕਦੇ ਭੁਲਾਵਾਂ, ਪੰਜਾਬੀ ਨਾਲ ਸਾਡੀ ਸਰਦਾਰੀ, ਮਿੱਠੀ ਮਿੱਠੀ———- ਫਰੀਦ, ਬੁੱਲ੍ਹਾ ਤੇ …

Read More »

ਲੋੜ ਹੈ ਹੁਣ…..

ਲੋੜ ਹੈ ਹੁਣ ਮੁੜ ਬਾਬੇ ਨਾਨਕ ਦੇ ਆਉਣ ਦੀ। ਭੁੱਲੀ ਭਟਕੀ ਸੋਚ ਨੂੰ ਸਿੱਧੇ ਰਾਹ ਪਾਉਣ ਦੀ।। ਲੀਹੋਂ ਲਹਿ ਚੁੱਕੀ ਸ੍ਰਿਸ਼ਟੀ ਨੂੰ , ਮੁੜ ਪੱਟੜੀ ‘ਤੇ ਲਿਆਉਣ ਦੀ। ਲੋੜ ਹੈ ਮੁੜ ਬਾਬੇ ਦੇ ਆਉਣ ਦੀ…. ਖੜ੍ਹ ਗਏ ਹਰ ਮੋੜ `ਤੇ ਕੌਡੇ ਜਹੇ ਹੈਵਾਨ ਹੁਣ … ਰੂਪ ਬਦਲ ਕੇ ਘੁੰਮਦੇ ਹੁੰਦੀ ਨਾ ਪਹਿਚਾਣ ਹੁਣ…. ਆਪਣੀ ਨਾ-ਪਾਕ ਸੋਚ ਨਾਲ ਮਨੁੱਖਤਾ ਦਾ ਕਰ …

Read More »

ਸੱਜਣ ਰੱਬ

ਵੇ ਘੁਮਿਆਰਾ ਬਣਾ ਕੋਈ ਭਾਂਡਾ ਐਸਾ ਜਿਹੜਾ ਮੇਰੇ ਸੱਜਣ ਰੱਬ ਦੀ ਛੋਹ ਬਣ ਜਾਵੇ। ਵੇ ਕਿਸਾਨਾਂ ਪਾ ਮਿੱਟੀ ਵਿੱਚ ਕੋਈ ਬੀਜ਼ ਐਸਾ ਜਿਹੜਾ ਸੱਜਣ ਰੱਬ ਦੇ ਨਾਂ ਦਾ ਫ਼ਲ ਉਗਾਵੇ। ਵੇ ਮਦਾਰੀਆ ਦਿਖਾ ਕੋਈ ਤਮਾਸ਼ਾ ਐਸਾ ਜਿਹੜਾ ਸੱਜਣ ਰੱਬ ਦੀ ਝਲਕ ਦਿਖਾਵੇ। ਵੇ ਲਲਾਰੀਆ ਰੰਗ ਦੇ ਕੋਈ ਦੁਪੱਟਾ ਐਸਾ ਤਨ ਤੇ ਓੜਿਆਂ ਸੱਜਣ ਰੱਬ ਦੀ ਮਹਿਕ ਆਵੇ। ਵੇ ਤਰਖਾਣਾਂ ਬਣਾ …

Read More »

ਠੇਕਾ (ਮਿੰਨੀ ਕਹਾਣੀ)

              ਆ ਬਹਿ ਜਾ ਮੇਰੇ ਨਾਲ ਜੀਤਿਆ!ਏਨਾ ਪੜ੍ਹ ਕੇ ਅਜੇ ਵੀ ਬੱਸ ਅੱਡਿਆਂ ਨੇ ਖਹਿੜਾ ਨਈਂ ਛੱਡਿਆ।ਇਹ ਸ਼ਬਦ ਸ਼ਰਾਬ ਦੇ ਠੇਕਿਆਂ ਦਾ ਵੱਡਾ ਕਾਰੋਬਾਰ ਕਰਦੇ ਮਲੂਕ ਸਿੰਘ ਨੇ ਆਪਣੀ ਵੱਡੀ ਕਾਰ ਰੋਕ ਕੇ ਬੱਸ ਅੱਡੇ ‘ਤੇ ਖਲੋਤੇ ਆਪਣੇ ਪਿੰਡ ਦੇ ਜਗਜੀਤ ਨੂੰ ਕਹੇ।ਬੱਸ ਭਾਜੀ, ਬਾਬੇ ਨਾਨਕ ਨੇ ਕਿਰਤ ਕਰਨੀਂ ਤਾਂ ਸਿਖਾਈ ਏ ਸਾਨੂੰ, ਕਰੀਂ …

Read More »