Wednesday, May 31, 2023

ਕਵਿਤਾਵਾਂ

ਮਾਵਾਂ

ਜੰਨਤ ਦੇ ਵੱਲ ਜਾਂਦੀਆਂ ਇਹਨਾਂ ਰਾਹਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਦੁੱਖਾਂ ਦਰਦਾਂ ਵਾਲੀਆਂ ਭਾਰੀਆਂ ਪੰਡਾਂ ਇਹ ਦਿਲ ਨੂੰ ਦੇ ਕੇ ਰੱਖਣ ਪੱਕੀਆਂ ਗੰਡਾਂ ਇਹ। ਤਰਸਣ ਧੀਆਂ ਪੁੱਤਰ ਭੈਣ ਭਰਾਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਬੇਸ਼ੱਕ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ, ਆਪਣੇ ਵਲੋਂ ਮਾਂ ਦਾ ਫਾਹਾ ਵੱਢ ਦਿੱਤਾ। ਝੂਰੋਗੇ ਇਹਨਾਂ ਹੱਥੀਂ ਕਰੇ ਗੁਨਾਹਵਾਂ …

Read More »

ਆਪ ਮੁਹਾਰੇ ਅੱਥਰੂ….

ਆਪ ਮੁਹਾਰੇ ਅੱਥਰੂ, ਅੱਖਾਂ `ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ। ਅੱਜ ਤੱਕ ਤੇਰੀਆਂ ਯਾਦਾਂ ਮਨ `ਚ ਘੁੰਮਦੀਆਂ, ਬੈਠ ਕੀਤੀਆਂ ਗੱਲਾਂ ਬੜਾ ਹੀ ਟੁੰਬਦੀਆਂ। ਹੋਣ ਤੇਰੀਆਂ ਗੱਲਾਂ, ਜਦ ਸਾਰੇ ਬਹਿ ਜਾਂਦੇ। ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ। ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।   ਭਰ ਜੁਆਨੀ ਵਿੱਚ ਤੂੰ ਹੋ ਦੂਰ ਗਿਆ, ਘਰ ਪਰਿਵਾਰ ਤਾਈਂ ਕਰ …

Read More »

ਮੈਂ ਸਕੂਲੇ ਸਾਈਕਲ ‘ਤੇ ਜਾਊਂ…

ਆਓ ਸਾਥੀਓ ਸਾਈਕਲ ਚਲਾਈਏ ਵਾਤਾਵਰਨ ਨੂੰ ਸ਼ੁੱਧ ਬਣਾਈਏ। ਹਰ ਰੋਜ਼ ਜੋ ਸਾਈਕਲ ਚਲਾਉਂਦੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਂਦੇ। ਸਾਈਕਲ ਚਲਾਉਣ ਨਾਲ ਹੁੰਦੀ ਕਸਰਤ ਭਾਰੀ ਭੱਜ ਜਾਂਦੀ ਹੈ ਦੂਰ ਬਿਮਾਰੀ। ਤੇਲ ਪਾਣੀ ਦਾ ਨਾ ਕੋਈ ਖਰਚਾ ਸਾਈਕਲ ਮੇਰਾ ਸਭ ਤੋਂ ਸੱਸਤਾ। ਆਓ, ਆਪਣਾ ਫਰਜ਼ ਨਿਭਾਈਏ ਆਪਾਂ ਵੀ ਸਭ ਸਾਈਕਲ ਚਲਾਈਏ। 2304202301 ਬਲਵਿੰਦਰ ਸਿੰਘ (ਕਲਾਸ 7ਵੀਂ) ਰਾਹੀਂ, ਪੰਜਾਬੀ ਅਧਿਆਪਿਕਾ ਸਾਰਿਕਾ ਜ਼ਿੰਦਲ ਸਰਕਾਰੀ …

Read More »

ਗ਼ਜ਼ਲ

ਛੱਡ ਈਰਖਾ ਤੇ ਸਾੜਾ ਕਰ ਪਿਆਰਾਂ ਦੀ ਗੱਲ। ਦੋ ਦਿਲਾਂ ਦਾ ਮਿਲਾਪ ਤੇ ਬਹਾਰਾਂ ਦੀ ਗੱਲ। ਹਰ ਸਾਹ ਦੇ ਨਾਲ ਤੈਨੂੰ ਜਿਹੜੇ ਵੱਧ ਯਾਦ ਆਉਂਦੇ, ਖੋਲ੍ਹ ਘੁੰਢੀ ਤੂੰ ਸੁਣਾ ਦੇ ਉਹਨਾਂ ਯਾਰਾਂ ਦੀ ਗੱਲ। ਬਸ ਤਿਆਗ ਹੀ ਤਿਆਗ ਵਿੱਚ ਹੁੰਦਾ ਦੋਸਤੀ ਦੇ, ਕਦੇ ਭੁੱਲ ਕੇ ਨਾ ਆਵੇ ਵਪਾਰਾਂ ਦੀ ਗੱਲ। ਕੰਨ ਪੱਕ ਗਏ ਨੇ ਗੋਲ਼ੀਆਂ ਦਾ ਸ਼ੋਰ ਸੁਣ ਕੇ, ਕਰੋ …

Read More »

ਡੰਗਿਆ ਬੰਦੇ ਦਾ…..

ਡੰਗਿਆ ਬੰਦੇ ਦਾ, ਬੰਦਾ ਬਚੇ ਨਾਹੀਂ, ਡੰਗਿਆ ਸੱਪ ਦਾ ਬੰਦਾ ਬਚ ਜਾਂਦਾ। ਸੱਪ ਦੇ ਜ਼ਹਿਰ ਨੂੰ ਦਵਾਈ ਕਾਟ ਕਰਦੀ, ਜ਼ਹਿਰ ਬੰਦੇ ਦਾ, ਖੂਨ ਵਿੱਚ ਰਚ ਜਾਂਦਾ। ਆਪਣਾ ਬਣ ਕੇ ਜਦੋਂ ਕੋਈ ਕਰੇ ਠੱਗੀ, ਮੱਲੋ-ਮੱਲੀ ਫਿਰ ਭਰ ਗਚ ਜਾਂਦਾ। ਚਾਰੇ ਪਾਸੇ ਝੂਠ ਦਾ ਬੋਲ-ਬਾਲਾ, ਹਰ ਥਾਂ ‘ਤੇ ਹਰ ਹੈ ਸੱਚ ਜਾਂਦਾ। ਦਸਾਂ ਨਹੁੰਆਂ ਦੀ ਕਿਰਤ ਵਿੱਚ ਸਬਰ ਕਿੱਥੇ, ਦੋ ਨੰਬਰ ਦਾ …

Read More »

ਕਾਫਲਾ

ਜਦੋਂ ਦੇ ਅਸੀਂ ਜੁਗਾੜੀ ਹੋ ਗਏ ਹਾਂ ਹਾਕਮਾਂ ਦੇ ਆੜੀ ਹੋ ਗਏ ਹਾਂ ਗਿੱਟੇ ਵੱਢ ਕੁਹਾੜੀ ਹੋ ਗਏ ਹਾਂ ਲੋਕ ਭਰੋਸਾ ਟੁੱਟਿਆ ਏ ਤਾਂ ਹੀ ਕਾਫਲਾ ਲੁੱਟਿਆ ਏ… ਲੋਕ ਯੁੱਧਾਂ ਵਿੱਚ ਮੂਹਰੇ ਖੜ੍ਹਨਾ ਵੋਟਾਂ ਵੇਲੇ ਗੋਦੀ ਚੜਨਾ ਉੱਚੀ ਸੋਚ ਨੂੰ ਚੌਧਰ ਖਾਤਿਰ ਹਾਕਮਾਂ ਦੇ ਪੈਰਾਂ ਵਿੱਚ ਧਰਨਾ ਲੂਣ ਜ਼ਖਮਾਂ ‘ਤੇ ਭੁੱਕਿਆ ਏ ਤਾਂ ਹੀ ਕਾਫ਼ਲਾ ਲੁੱਟਿਆ ਏ… ਲਾਲ ਝੰਡੇ ਨਾਲ …

Read More »

ਸਮਾਂ

ਹੱਥੋਂ ਕਿਰਦਾ ਜਾਂਦੈ। ਉਲਝਣਾਂ ਦੇ ਵਿੱਚ ਬੰਦਾ, ਦਿਨੋਂ-ਦਿਨ ਘਿਰਦਾ ਜਾਂਦੈ। ਦੌਲਤ ਸ਼ੌਹਰਤ ਮਣਾਂ ਮੂੰਹੀਂ, ਐਪਰ ਜ਼ਮੀਰੋਂ ਗਿਰਦਾ ਜਾਂਦੈ। ਲਿਖਤੀ ਇਹ ਕਰ ਸਮਝੌਤੇ, ਮੁੜ ਜ਼ਬਾਨੋਂ ਫਿਰਦਾ ਜਾਂਦੈ। ਘੁੰਮਣ ਘੇਰੀ ਦੇ ਵਿੱਚ ਫ਼ਸਿਆ, ਖੂਹ ਦੇ ਵਾਂਗੂੰ ਗਿੜਦਾ ਜਾਂਦੈ। ਵੇਖ ਤਰੱਕੀ ਹੋਰਾਂ ਦੀ, ਅੰਦਰੋਂ ਅੰਦਰੀਂ ਚਿੜਦਾ ਜਾਂਦੈ। ‘ਸੁਖਬੀਰ’ ਰੱਬ ਕੋਲੋਂ ਡਰ ਕੇ ਰਹਿ, ਤੂੰ ਅੰਤ ਵੱਲ ਨੂੰ ਰਿੜਦਾ ਜਾਂਦੈ। 1402202302 ਸੁਖਬੀਰ ਸਿੰਘ ਖੁਰਮਣੀਆਂ …

Read More »

ਕੌਣ ਆਖ਼ਦੈ ਰੁੱਖ ਨਹੀਂ ਬੋਲਦੇ

ਕੌਣ ਆਖ਼ਦੈ ਰੱਖ ਨਹੀਂ ਬੋਲਦੇ ਰੁੱਖ ਬੋਲਦੇ ਨੇ ਸਭ ਕੁੱਝ ਬੋਲਦੇ ਨੇ ਪਰ ਉਹਨਾਂ ਦੀ ਸੁਣਦਾ ਨਹੀਂ ਕੋਈ ਲਉ ਸੁਣੋ ਅੱਜ ਰੱਖ ਕੀ ਬੋਲਦਾ ਏ। ਬੇਸ਼ਕ ਅਸੀਂ ਜ਼ਬਾਨੋਂ ਬੋਲ ਨਹੀਂ ਸਕਦੇ ਕੀ ਦਿਲ ਦੇ ਭੇਦ ਖੋਲ ਨਹੀਂ ਸਕਦੇ ਦੁਨੀਆਂ ਵਾਲਿਓ ਕਦੇ ਬਹਿ ਕੇ ਸੋਚੋ ਅਸੀਂ ਕੀ ਨਹੀਂ ਕਰਦੇ ਤੁਹਾਡੇ ਲਈ ਦਿਨ ਰਾਤ ਤੁਹਾਡੇ ਜੀਵਨ ਵਾਸਤੇ ਸਾਫ਼ ਸੁਥਰੀ ਆਕਸੀਜ਼ਨ ਵੰਡੀਐ ਤੁਹਾਡੀਆਂ …

Read More »

ਬਾਲ ਗੀਤ (ਪਤੰਗ)

ਪਾਪਾ ਜੀ ਲੈ ਦਿਓ ਪਤੰਗ ਉਡਾਉਣੀ ਆਂ ਮੈਂ ਦੋਸਤਾਂ ਸੰਗ ਇੱਕ ਚਰਖੜੀ ਲੈ ਦਿਓ ਨਾਲ ਇੱਕੋ ਇੱਕ ਹੈ ਮੇਰੀ ਮੰਗ ਪਾਪਾ ਜੀ ਲੈ ਦਿਓ ਪਤੰਗ। ਲਾਡੀ ਕੇ ਕੋਠੇ ‘ਤੇ ਸਾਰੇ ਕੱਠੇ ਹੋ ਕੇ ਮਿੱਤਰ ਪਿਆਰੇ ਜ਼ਿੱਦ ਜ਼ਿੱਦ ਵੇਖਿਓ ਪੇਚਾ ਲਾਉਂਦੇ ਮੈਂ ਪਰੀਆਂ ਦੇ ਕੱਟੂੰ ਖੰਭ ਪਾਪਾ ਜੀ ਲੈ ਦਿਓ ਪਤੰਗ। ਗੁੱਡੀ `ਕੋਈ ਸੱਜ ਚੜ੍ਹਾਵੇ ਕੋਈ ਪਤੰਗ ਦੀ ਡੋਰ ਦਿਖਾਵੇ ਚੱਲਦੀ …

Read More »

ਬਾਤ ਦਾ ਬਤੰਗੜ…….

ਘਰਾਂ ਵਿੱਚ ਕਦੇ ਨਹੀਂ ਪਾੜ੍ਹ ਪੈਂਦਾ, ਤੀਜੀ ਧਿਰ ਦਾ ਨਾ ਜੇ ਰੋਲ ਹੋਵੇ। ਬਾਤ ਦਾ ਬਤੰਗੜ ਬਣ ਜਾਂਦਾ, ਮਨ ਅੰਦਰ ਹੀ ਜਦੋਂ ਪੋਲ ਹੋਵੇ। ਉਸ ਬੇੜੀ ਨੇ ਆਖਰ ਡੁੱਬ ਜਾਣਾ, ਜਿਸ ਬੇੜੀ `ਚ ਨਿੱਕਾ ਵੀ ਹੋਲ ਹੋਵੇ। ਜਦੋਂ ਲੋਕ ਘਰ `ਚ ਕਰਾਉਣ ਸਮਝੌਤਾ, ਫਿਰ ਉਹਨਾਂ ਦੇ ਹੱਥ ਘਰ ਦੀ ਡੋਰ ਹੋਵੇ। ਮਿਲ਼ ਕੇ ਜੜ੍ਹ ਉਹ ਇਸ ਤਰ੍ਹਾਂ ਪੁੱਟ ਦਿੰਦੇ, ਕਦੇ …

Read More »