Monday, March 27, 2023

ਕਵਿਤਾਵਾਂ

ਲੋਹੜੀ

ਸਾਲ ਬਾਅਦ ਤਿਉਹਾਰ ਨੇ ਆਉਂਦੇ, ਬੱਚੇ ਮਿਲ ਕੇ ਗੀਤ ਨੇ ਗਾਉਂਦੇ, ਕੁੜੀਆਂ ਮੁੰਡਿਆਂ ਦੇ ਟੋਲੇ ਆਉਂਦੇ। ਲੋਹੜੀ ਦੀ ਖੂਬ ਰੌਣਕ ਲਾਉਂਦੇ। ਨੌਜਵਾਨ ਤੇ ਬੱਚੇ ਪਤੰਗ ਉਡਾਉਂਦੇ, ਮੁੰਗਫਲੀ-ਰਿਉੜੀਆਂ ਸਭ ਖੁਸ਼ ਹੋ ਖਾਂਦੇ। ਧੀਆਂ ਪੁੱਤਰ ਸਭ ਇਕ ਬਰਾਬਰ ਰਾਜ ਨੌਸ਼ਹਿਰਾ ਇਹ ਗੱਲ ਸਮਝਾਉਂਦੇ। 13012021 ਰਾਜਵਿੰਦਰ ਸਿੰਘ ਨੌਸ਼ਹਿਰਾ ਮੱਝਾ ਸਿੰਘ। ਮੋ – 9779961093

Read More »

ਕੁਰਸੀ

ਚੱਲ ਹੁਣ ਤੂੰ ਅੜਵਾਈਆਂ ਛੱਡ ਦੇ। ਕਰਦਾਂ ਜੋ ਮਨ ਆਈਆਂ ਛੱਡ ਦੇ। ਰੱਬ ਨੂੰ ਪੂਜ ਲਿਆ ਕਰ ਪੂਜਣੀ ਤੂੰ ਮਾਇਆ ਛੱਡ ਦੇ। ਤੈਨੂੰ ਇਹ ਸਭ ਸੋਂਹਦਾ ਨਹੀਓਂ ਪਾਉਣੀਆਂ ਧਰਮੀ ਖਾਈਆਂ ਛੱਡ ਦੇ। ਚੱਲ ਹੁਣ ਸਾਡੀ ਵੀ ਸੁਣ ਭੋਰਾ ਮਨ ਕੀ ਬਹੁਤ ਸੁਣਾਈਆਂ ਛੱਡ ਦੇ। ਇਹ ਬਾਜ਼ੀ ਤਾਂ ਸਾਡੀ ਹੀ ਹੈ ਤੂੰ ਹੁਣ ਹੋਰ ਟਰਾਈਆਂ ਛੱਡ ਦੇ। ਤੇਰੀ ਪੇਸ਼ ਨਾ ਚੱਲਣ …

Read More »

ਨਫ਼ਰਤ

ਆਪਣੇ ਅੰਦਰ ਨਫ਼ਰਤ ਕਦੇ ਵੀ ਪਾਲੀਂ ਨਾ, ਬਿਨ ਬਾਲਣ ਤੋਂ ਆਪਣੇ ਆਪ ਨੂੰ ਬਾਲੀਂ ਨਾ। ਨਾਲ ਬੀਮਾਰੀ ਸੁਣਿਆਂ ਕਈ ਗਲ ਜਾਂਦੈ, ਬਿਨ ਬਿਮਾਰੀ ਆਪਣੇ ਆਪ ਨੂੰ ਗਾਲੀਂ ਨਾ, ਬੱਚਿਆਂ ਵਾਂਗੂੰ ਕੱਟੀ ਅੱਬਾ ਸਿੱਖ ਜਾਵੀਂ, ਝੱਟ ਮੰਨ ਜਾਵੀਂ ਵੇਖੀਂ ਗੱਲ ਨੂੰ ਟਾਲੀ ਨਾ। ਗਿਲੇ ਸ਼ਿਕਵੇ ਆਪਣੇ ਮਨ `ਚੋਂ ਕੱਢ ਦੇਵੀਂ, ਕਿਸੇ ਵੀ ਗੱਲ ਨੂੰ ਐਵੇਂ ਬਹੁਤਾ ਉਛਾਲੀਂ ਨਾ, ਕੈਂਚੀ ਕੱਟਦੀ, ਸੂਈ …

Read More »

ਮਨ ਕੀ ਬਾਤ

ਹੱਕ ਲੈਣੇ ਨੇ ਆਪਣੇ, ਨਹੀਂ ਡਰਾਵਣ ਆਏਂ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ। ਸਾਨੂੰ ਦੂਰ ਨਹੀਂ ਏ ਦਿੱਲੀ। ਦਵੇਂ ਝੁਕਾਨੀ ਬਣ ਕੇ ਬਿੱਲੀ। ਸਾਨੂੰ ਨੱਪਣੀ ਆਉਂਦੀ ਕਿੱਲੀ। ਤਖਤ ਹਿਲਾਵਣ ਆਏ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏ ਆਂ। ਘੜ੍ਹਦੀ ਕਾਨੂੰਨ ਰਹਿੰਦੀ ਏ ਕਾਲ਼ੇ। ਅੰਦਰੋਂ ਕਰਦੀ ਘਾਲ਼ੇ ਮਾਲ਼ੇ। ਜੰਮੇ ਲੱਗਦੇ ਕੰਨਾਂ ‘ਤੇ ਜਾਲ਼ੇ। ਅੱਜ ਹਟਾਵਣ ਆਏ ਆਂ। …

Read More »

ਸਬਰ ਦੀ ਹੱਦ

ਕੁੱਝ ਪੂੰਜੀਪਤੀਆਂ ਲਈ ਬਣੇ ਜੋ ਕਨੂੰਨ ਕਾਲੇ ਅੱਗ ਪੂਰੇ ਦੇਸ਼ ‘ਚ ਉਨਾਂ ਨੇ ਲਾ ਦਿੱਤੀ। ਪੰਜਾਬ ਹਰਿਆਣੇ ਦੇ ਕਿਸਾਨਾਂ ਬੋਲ ਧਾਵਾ, ਦਿੱਲੀ ਪਹੁੰਚ ਕੇ ਤੜਥੱਲੀ ਮਚਾ ਦਿੱਤੀ। ਡੇਰੇ ਐਸੇ ਲਾਏ ਦਿੱਲੀ ਦੇ ਬਾਰਡਰਾਂ ‘ਤੇ, ਲਹਿਰ ਇਤਿਹਾਸਕ ਦੇਸ਼ ‘ਚ ਫੈਲਾ ਦਿੱਤੀ। ਮੋਰਚੇ ਲਾ ਪੱਕੇ ਸ਼ਾਂਤਮਈ ਦੇਸ਼ ਦੇ ਕਿਸਾਨਾਂ, ਸਰਕਾਰ ਕੇਂਦਰ ਦੀ ਜੜੋਂ ਹਿਲਾ ਦਿੱਤੀ। ਕਿਸਾਨ, ਕਿਸਾਨੀ ਭਵਿੱਖ ਬਚਾਉਣ ਖਾਤਿਰ, ਆਰ ਪਾਰ …

Read More »

ਨਵੇਂ ਸਾਲ ਦੇ ਸੂਰਜ ਜੀ

ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ ਖੇੜੇ। ਸਾਂਝਾਂ ਪਿਆਰ ਮੁਹੱਬਤ ਦੀਆਂ, ਇੱਥੇ ਮੁੱਕਣ ਝਗੜੇ ਝੇੜੇ। ਨਾ ਕਿਸੇ ਦਾ ਸੁਹਾਗ ਉਜੜੇ, ਉੱਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ। ਭੈਣਾਂ ਤੋਂ ਭਾਈ ਵਿਛੜਣ ਨਾ, ਨਾ ਵਿਛੜੇ ਕਿਸੇ ਮਾਂ ਦਾ ਜਾਇਆ। ਸਭ ਦੇ ਸਿਰ `ਤੇ ਹੱਥ ਧਰਿਓ, ਵੰਡਿਓ ਚਾਨਣ ਚਾਰ ਚੁਫੇਰੇ। ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ …

Read More »

ਚਾਨਣ

ਨਵੇਂ ਸਾਲ ਵਿੱਚ ਭਰਮ ਨ੍ਹੇਰੇ ਦਾ ਟੁੱਟੇਗਾ ਦਿੱਲੀ ਦਿਆਂ ਬਾਰਡਰਾਂ ਤੋਂ ਚਾਨਣ ਫੁੱਟੇਗਾ। ਧਰਤੀ ਦੀ ਹਿੱਕ ਪਾੜ੍ਹ ਕੇ ਸੋਨਾ ਕੱਢ ਲੈਂਦਾ, ਹੱਲ ਇਹ ਜ਼ੁਲਮ ਵੀ ਜੜ੍ਹ ਤੋਂ ਪੁੱਟੇਗਾ । ਜਾਲ ਵਿਛਾਇਆ ਹੋਇਆ ਜੁੰਡਲੀਬਾਜ਼ਾਂ ਨੇ, ਦੂਰ ਵਗਾਹ ਕੇ ਪਰ੍ਹਾਂ ਜਾਲ ਨੂੰ ਸੁੱਟੇਗਾ । ਆਪਣੇ ਹੱਕ ਦੀ ਰਾਖੀ ਕਰਨੀ ਸਿੱਖ ਗਿਆ, ਕਿਰਤੀ ਦਾ ਟੱਬਰ ਵੀ ਮੌਜ਼ਾਂ ਲੁਟੇਗਾ । `ਰੰਗੀਲਪੁਰਾ` ਉਠ ਖੜ੍ਹਿਆ ਜਾਗੋ …

Read More »

ਦਿਵਾਲੀ

ਤਨ ਮਨ ਰੁਸ਼ਨਾਏ ਦਿਵਾਲੀ ਹਾਸੇ ਲੈ ਕੇ ਆਏ ਦਿਵਾਲੀ ਐਬਾਂ ਨੂੰ ਲੈ ਜਾਏ ਦਿਵਾਲੀ ਹਰ ਇਕ ਹੀ ਮਨ ਖੁਸ਼ ਹੋ ਜਾਵੇ ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣ ਕੇ ਹਾਸਾ ਇਹ ਆ ਜਾਵੇ ਦੁੱਖ ਹਰ ਕੇ ਲੈ ਜਾਏ ਦਿਵਾਲੀ ਹਰ ਇਕ ਦੀ ਰੂਹ ਦਵੇ ਦੁਆਵਾਂ ਹਰ ਇਕ ਹੱਸ ਮਨਾਏ ਦਿਵਾਲੀ। ਜਿੱਤ ਬਦੀ ‘ਤੇ ਚੰਗੇ ਦੀ ਹੈ ਇਸ ਨੂੰ ਹੀ ਦਰਸਾਏ …

Read More »

ਰਿਸ਼ਤੇ

ਅੜਬ ਸੁਭਾਅ ਤੇ ਆਕੜਾਂ ਨਾਲ ਰਿਸ਼ਤੇ ਨਿਭਦੇ ਨਾ ਤੇ ਹੱਕ ਮਿਲਦੇ ਨਹੀਂ ਕਦੇ ਵੀ ਹੱਥ ਬੰਨਿਆਂ ਤੋਂ । ਕੋਕ ਫੈਂਟਿਆਂ ‘ਚ ਕਿੱਥੋਂ ਸੱਜਣਾਂ ਭਾਲਦਾ ਤਾਕਤਾਂ ਨੂੰ ਕਿਉਂ ਪੰਜਾਬੀ ਦੂਰ ਹੋ ਗਏ ਦੁੱਧ ਘਿਓ ਦਿਆਂ ਛੰਨਿਆਂ ਤੋਂ । ਬਰਗਰ ਪੀਜ਼ੇ ਖਾਂ ਐਵੇਂ ਵਾਧੂ ਹਾਜ਼ਮਾ ਖਰਾਬ ਕੀਤਾ ਚੂਪ ਕੇ ਵੇਖ ਬੇਲੀ ਬੜਾ ਸੁਆਦ ਹੁੰਦਾ ਕਮਾਦ ਦੇ ਗੰਨਿਆਂ ‘ਚੋਂ। ਦਿਲਾਂ ਨੂੰ ਦਿਲਾਂ ਦੀ …

Read More »

ਸੁਆਣੀਆਂ …

ਕੰਮ ਘਰ ਦੇ ਮੁਕਾ ਕੇ, ਪੱਕੇ ਮੋਰਚੇ `ਚ ਆ ਕੇ, ਪੱਟੜੀ ‘ਤੇ ਲੰਗਰ ਪਕਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਬੋਲੀਆਂ `ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਝੰਡੇ ਚੁੱਕੇ ਹੋਏ ਨੇ ਲਾਲ, ਕਰੀ ਜਾਂਦੀਆਂ ਕਮਾਲ, ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ………………… ਕਾਨੂੰਨ ਕਾਲੇ ਆ …

Read More »