Sunday, March 24, 2024

ਕਵਿਤਾਵਾਂ

ਪ੍ਰਦੇਸੋਂ …

ਜੀਅ ਚਾਹਵੇ ਪੰਛੀ ਹੋ ਜਾਵਾਂ, ਵਿੱਚ ਪ੍ਰਦੇਸੋਂ ਉਡਾਰੀ ਲਾਵਾਂ, ਮਾਂ ਦੀ ਬੁੱਕਲ ਦਾ ਨਿੱਘ ਪਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਜਾ ਕੇ ਬਾਪ ਨਾਲ ਲਾਡ ਲਡਾਵਾਂ, ਸਿਰ ਤੇ ਉਹੀ ਹੱਥ ਧਰਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਵੀਰਿਆਂ ਲਈ ਕਰਾਂ ਦੁਆਵਾਂ, ਭਾਬੀਆਂ ਦੀਆਂ ਵੀ ਪੱਕੀਆਂ ਖਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਮੁੜ ਵਤਨ ਨੂੰ ਫੇਰਾ ਪਾਵਾਂ, ਫੇਰ ਕਦੇ ਪ੍ਰਦੇਸ ਨਾ ਆਵਾਂ। …

Read More »

ਮਾਂ ਬੋਲੀ ਪੰਜਾਬੀ

ਮਿੱਠੀ ਮਿੱਠੀ ਪਿਆਰੀ ਪਿਆਰੀ, ਮਾਂ ਬੋਲੀ ਪੰਜਾਬੀ ਬੜੀ ਨਿਆਰੀ, ਇਹ ਬੋਲੀ ਮੇਰੀ ਮਾਂ ਸਿਖਾਈ, ਵਿਰਸੇ ’ਚੋਂ ਮੇਰੇ ਹਿੱਸੇ ਆਈ, ਲਗਾਂ ਮਾਤਰਾ ਨਾਲ ਸ਼ਿੰਗਾਰੀ, ਮਿੱਠੀ ਮਿੱਠੀ———– ਸਭ ਬੋਲੀਆਂ ਤੋਂ ਮਿੱਠੀ ਬੋਲੀ, ਜਾਪੇ ਖੰਡ ਮਿਸ਼ਰੀ ਵਿੱਚ ਘੋਲੀ, ਮੈਂ ਇਸ ਤੋਂ ਜਾਵਾਂ ਬਲਹਾਰੀ, ਮਿੱਠੀ ਮਿੱਠੀ———- ਬੇਸ਼ੱਕ ਵਿੱਚ ਪ੍ਰਦੇਸਾਂ ਜਾਵਾਂ, ਮਾਂ ਬੋਲੀ ਨਾ ਕਦੇ ਭੁਲਾਵਾਂ, ਪੰਜਾਬੀ ਨਾਲ ਸਾਡੀ ਸਰਦਾਰੀ, ਮਿੱਠੀ ਮਿੱਠੀ———- ਫਰੀਦ, ਬੁੱਲ੍ਹਾ ਤੇ …

Read More »

ਲੋੜ ਹੈ ਹੁਣ…..

ਲੋੜ ਹੈ ਹੁਣ ਮੁੜ ਬਾਬੇ ਨਾਨਕ ਦੇ ਆਉਣ ਦੀ। ਭੁੱਲੀ ਭਟਕੀ ਸੋਚ ਨੂੰ ਸਿੱਧੇ ਰਾਹ ਪਾਉਣ ਦੀ।। ਲੀਹੋਂ ਲਹਿ ਚੁੱਕੀ ਸ੍ਰਿਸ਼ਟੀ ਨੂੰ , ਮੁੜ ਪੱਟੜੀ ‘ਤੇ ਲਿਆਉਣ ਦੀ। ਲੋੜ ਹੈ ਮੁੜ ਬਾਬੇ ਦੇ ਆਉਣ ਦੀ…. ਖੜ੍ਹ ਗਏ ਹਰ ਮੋੜ `ਤੇ ਕੌਡੇ ਜਹੇ ਹੈਵਾਨ ਹੁਣ … ਰੂਪ ਬਦਲ ਕੇ ਘੁੰਮਦੇ ਹੁੰਦੀ ਨਾ ਪਹਿਚਾਣ ਹੁਣ…. ਆਪਣੀ ਨਾ-ਪਾਕ ਸੋਚ ਨਾਲ ਮਨੁੱਖਤਾ ਦਾ ਕਰ …

Read More »

ਸੱਜਣ ਰੱਬ

ਵੇ ਘੁਮਿਆਰਾ ਬਣਾ ਕੋਈ ਭਾਂਡਾ ਐਸਾ ਜਿਹੜਾ ਮੇਰੇ ਸੱਜਣ ਰੱਬ ਦੀ ਛੋਹ ਬਣ ਜਾਵੇ। ਵੇ ਕਿਸਾਨਾਂ ਪਾ ਮਿੱਟੀ ਵਿੱਚ ਕੋਈ ਬੀਜ਼ ਐਸਾ ਜਿਹੜਾ ਸੱਜਣ ਰੱਬ ਦੇ ਨਾਂ ਦਾ ਫ਼ਲ ਉਗਾਵੇ। ਵੇ ਮਦਾਰੀਆ ਦਿਖਾ ਕੋਈ ਤਮਾਸ਼ਾ ਐਸਾ ਜਿਹੜਾ ਸੱਜਣ ਰੱਬ ਦੀ ਝਲਕ ਦਿਖਾਵੇ। ਵੇ ਲਲਾਰੀਆ ਰੰਗ ਦੇ ਕੋਈ ਦੁਪੱਟਾ ਐਸਾ ਤਨ ਤੇ ਓੜਿਆਂ ਸੱਜਣ ਰੱਬ ਦੀ ਮਹਿਕ ਆਵੇ। ਵੇ ਤਰਖਾਣਾਂ ਬਣਾ …

Read More »

ਇਹਦੀ ਸ਼ਾਨ ਨਵਾਬੀ

ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ। ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ। ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿੱਚ ਪੰਜਾਬੀ ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ ਪੰਜਾਬੀ ਇਨਸਾਨ ਬਣਾਇਆ, ਸਾਨੂੰ ਸਿਰਜਣਹਾਰ। ਮਾਤ-ਭਾਸ਼ਾ ਦਾ… ਇਸ ਭਾਸ਼ਾ ਵਿੱਚ ਫ਼ਰੀਦ- ਕਬੀਰ ਜੀ, ਰਚੇ ਨੇ ਕਈ ਸ਼ਲੋਕ ਦੇਸ਼ ਵਿਦੇਸ਼ `ਚ ਲੱਖਾਂ, ਏਹੋ ਬੋਲੀ ਬੋਲਣ ਲੋਕ ਉਨ੍ਹਾਂ ਦਰਵੇਸ਼ਾਂ ਜਿਹਾ ਹੋਵੇ, ਸਾਡਾ …

Read More »

ਗ਼ਜ਼ਲ

ਰਾਤ ਤੋਂ ਪ੍ਰਭਾਤ ਹੋਣੀ ਲਾਜ਼ਮੀ ਹੈ ਨ੍ਹੇਰ ਦੀ ਹੁਣ ਮਾਤ ਹੋਣੀ ਲਾਜ਼ਮੀ ਹੈ। ਚੁੱਪ ਤੋਂ ਨਾ ਮੇਟ ਹੋਇਆ ਸ਼ੋਰ ਹੈ ਜੀ ਦਿਲ ਕਹੇ ਹੁਣ ਬਾਤ ਹੋਣੀ ਲਾਜ਼ਮੀ ਹੈ। ਹਾਰ ਮਿਲ ਜੋ ਇਹ ਗਈ ਹੈ ਮੌਤ ਵਰਗੀ ਇਸ ਦਾ ਆਤਮ ਸ਼ਾਂਤ ਹੋਣੀ ਲਾਜ਼ਮੀ ਹੈ। ਪੁੱਛ ਰਹੇ ਨੇ ਉਹ ਕਿ ਕਿਹੜੀ ਜਾਤ ਦਾ ਤੂ ਸੋਚਦਾ ਹਾਂ ਜਾਤ ਹੋਣੀ ਲਾਜ਼ਮੀ ਹੈ ? ਨਿਯਮ …

Read More »

ਗੰਗਾਧਰ ਹੀ ਸ਼ਕਤੀਮਾਨ ਏ (ਕਾਵਿ ਵਿਅੰਗ)

ਦਿੱਲੀ ‘ਚ ਝਾੜੂ ਦੀ ਜਿੱਤ ਹੋਈ, ਵਿਰੋਧੀ ਖਿੱਚ ਨਾ ਸਕੇ ਲੋਕਾਂ ਦਾ ਧਿਆਨ ਮੀਆਂ ਲੋਕਤੰਤਰ ਦੇ ਮੈਦਾਨ ਅੰਦਰ ਜਿੱਤ ਲਈ, ਸਭ ਨੇ ਪੁੱਠੇ ਸਿੱਧੇ ਦਾਗੇ ਸੀ ਬਿਆਨ ਮੀਆਂ ਕੇਜਰੀਵਾਲ ਨੇ ਸਭ ਨੂੰ ਮਾਫ ਕੀਤਾ,ਤੇ ਜਨਤਾ ਦਾ ਮੰਨਿਆ ਅਹਿਸਾਨ ਮੀਆਂ ਧਰਮ ਦੀ ਰਾਜਨੀਤੀ ਵੰਡ ਪਾਉਂਦੀ, ਚੰਗੇ ਕੰਮ ਕਰੀਏ ਤਾ ਰਹਿੰਦਾ ਏ ਈਮਾਨ ਮੀਆਂ ਗੱਪਾਂ ਜਾਂ ਝੂਠੀਆਂ ਸੌਹਾਂ ਨਾਲ ਨਾ ਦੇਸ਼ ਚੱਲਦੇ, …

Read More »

ਰਾਜ ਦੁਲਾਰਾ (ਬਾਲ ਕਵਿਤਾ)

ਸਾਡੇ ਘਰ ਰਾਜ ਦੁਲਾਰਾ ਆਇਆ, ਗੁਰਫਤਹਿ ਸਿੰਘ ਨਾਮ ਰਖਾਇਆ। ਕੂਲੇ-ਕੂਲੇ ਉਸ ਦੇ ਅੰਗ, ਭੋਰਾ ਵੀ ਨਾ ਕਰਦਾ ਤੰਗ। ਮਾਹੌਲ ਖੁਸ਼ੀ ਦਾ ਛਾਇਆ। ਸਾਡੇ ਘਰ ਰਾਜ ਦੁਲਾਰਾ…………… ਚੂੰ-ਚੂੰ ਕਰਕੇ ਜਦ ਉਹ ਰੋਵੇ, ਲੋਰੀ ਸੁਣ ਕੇ ਚੁੱਪ ਉਹ ਹੋਵੇ। ਮੋਢੇ ਲਾ ਕੇ  ਮਾਂ ਸੁਆਇਆ। ਸਾਡੇ ਘਰ ਰਾਜ ਦੁਲਾਰਾ…………… ਚਿਹਰਾ ਉਸ ਦਾ ਗੋਲ ਮਟੋਲ, ਸਾਰੇ ਉਸ ਨਾਲ ਕਰਨ ਕਲੋਲ। ਨਾਨਕਿਆਂ-ਦਾਦਕਿਆਂ ਸ਼ੁਕਰ ਮਨਾਇਆ। ਸਾਡੇ …

Read More »

ਸਤਿਗੁਰੂ ਰਵਿਦਾਸ ਜੀ ………

ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ, ਸਤਿਗੁਰੂ ਰਵਿਦਾਸ ਜੀ ਭਵ ਸਾਗਰ ਤੋਂ ਪਾਰ ਲਗਾਉਂਦੇ ਨੇ । ਪਤਾ ਨਹੀਂ ਤੇਰਾ ਕਦੋਂ ਦਾਣਾ ਪਾਣੀ ਮੁੱਕ ਜਾਣਾ, ਇਸ ਜਹਾਨ ਨੂੰ ਛੱਡ ਕੇ ਤੂੰ ਵਿੱਚ ਪਲਾਂ ਦੇ ਹੀ ਤੁਰ ਜਾਣਾ। ਛੱਡ ਝੂਠ ਫਰੇਬ ਕਰਨੇ ਤੂੰ ਨੇਕੀ ਵਾਲੇ ਕੰਮ ਕਰ ਲੈ, ਇਹ ਵੇਲਾ ਸੁਨਹਿਰੀ ਵਾਰ ਵਾਰ ਨਾ ਮੁੜ ਫਿਰ ਆਉਣਾ। …

Read More »

ਬੇਗ਼ਮਪੁਰਾ …

ਬਾਣੀ ਪੜ੍ਹ ਕੇ ਅਮਲ ਕਮਾਈਏ, ਗੁਰੂ ਰਵੀਦਾਸ ਦੇ ਬਚਨ ਪੁਗਾਈਏ, ਸਾਰੇ ਬਣਦੇ ਫਰਜ਼ ਨਿਭਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਹੁੰਦੀ ਕਿਰਤ ਦੀ ਲੁੱਟ ਬਚਾਈਏ, ਚੰਮ ਨੂੰ ਕੰਮ ਨਾਲੋਂ ਵਡਿਆਈਏ, ਹੱਕ ਪਰਾਇਆ ਕਦੇ ਨਾ ਖਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਲੱਗੀ ਫਿਰਕੂ ਅੱਗ ਬੁਝਾਈਏ, ਜਾਤ-ਪਾਤ ਦਾ ਕੋਹੜ ਮੁਕਾਈਏ, ਗਲ਼ ਲਾ ਸਭ ਨੂੰ ਠੰਢ ਵਰਤਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਝੂਠ ਨੂੰ ਭੁੱਲ ਕੇ ਨਾ …

Read More »