Sunday, March 24, 2024

ਕਵਿਤਾਵਾਂ

ਸਮਾਂ ਬਦਲਦੇ ਦੇਰ ਨਾ ਲੱਗਦੀ……

ਧੌਣ ਕਦੀ ਅਕੜਾਅ ਕੇ ਚੱਲੀਏ ਨਾ, ਸਮਾਂ ਬਦਲਦੇ ਦੇਰ ਨਾ ਲੱਗਦੀ ਏ। ਕਦੇ ਪੁਰਾ ਵਗਦੈ, ਕਦੇ ਇਹ ਬੰਦ ਹੋਵੇ, ਕਦੀ ਪੱਛੋਂ ਦੀ ਹਵਾ ਵੀ ਵੱਗਦੀ ਏ। ਚੜ੍ਹਦੇ ਸੂਰਜ ਨੂੰ ਜੱਗ ਸਲਾਮ ਕਰਦੈ, ਰੀਤ ਮੁੱਢੋਂ ਪੁਰਾਣੀ ਇਹ ਜੱਗ ਦੀ ਏ। ਡਾਢੇ ਅੱਗੇ ਝੁਕਾਉਂਦੇ ਨੇ ਸੀਸ ਲੋਕੀਂ, ਭਲੇਮਾਣਸ ਨੂੰ ਦੁਨੀਆ ਠੱਗਦੀ ਏ।             ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। …

Read More »

ਮੱਥੇ ਦੀ ਬਿੰਦੀ

ਮੇਰੀਆਂ ਖਵਾਹਿਸ਼ਾਂ ਨੂੰ ਠੁਕਰਾਉਣਾ ਉਸ ਨੂੰ ਨਹੀਂ ਆਉਂਦਾ ਪਰ ਉਸਦੀਆਂ ਨਿੱਕੀਆਂ ਨਿੱਕੀਆਂ ਖਵਾਹਿਸ਼ਾਂ ਮੈਥੋਂ ਪੁਰ ਨਹੀਂ ਹੁੰਦੀਆਂ ਕਦੀ ਪਾਉਣਾ ਚਾਹੁੰਦਾ ਹੈ ਉਹ ਮੇਰੀਆਂ ਬਾਹਵਾਂ ਵਿੱਚ ਰੰਗ ਬਰੰਗੀਆਂ ਚੂੜੀਆਂ ਕਦੇ ਸੁਣਨਾ ਚਾਹੁੰਦਾ ਹੈ ਉਹ ਮੇਰੀਆਂ ਝਾਂਜਰਾ ਦੇ ਬੋਲ ਕੱਜਲ ਤੋਂ ਬਿਨਾਂ ਸੁੰਨੀਆਂ ਅੱਖਾਂ ਵੀ ਮਨਜੂਰ ਨਹੀਂ ਉਸਨੂੰ ਬੁੱਲਾਂ ਦੀ ਲਾਲੀ ਵੀ ਫਿੱਕੀ ਪੈਣ ਨਹੀਂ ਦਿੰਦਾ ਕਦੀ ਲੋਚਦਾ ਹੈ ਉਹ ਮੇਰੇ ਹੱਥਾਂ …

Read More »

ਨਵੀਆਂ ਆਸਾਂ

ਨਵੇਂ ਸਾਲ ਤੇ ਨਵੀਆਂ ਆਸਾਂ। ਪੂਰਨ ਹੋਵਣ ਸਭ ਅਰਦਾਸਾਂ। ਵੱਸਦਾ ਰਹੇ ਸੱਜਣ ਦਾ ਵਿਹੜਾ, ਇਹੋ ਮੰਗਿਆ ‘ਸੁਹਲ’ ਸਵਾਸਾਂ। ਹੱਥੀਂ ਮਹਿੰਦੀ, ਪੈਰਾਂ ਨੂੰ ਝਾਂਜਰ, ਤੂੰ ਮਾਹੀਆ ਲੈ ਕੇ ਆਵੀਂ। ਨਵੇਂ ਸਾਲ ਦਾ ਅੱਧੀ ਰਾਤੀਂ, ਗੀਤ  ਪਿਆਰ ਦਾ ਗਾਵੀਂ। ਬੀਤੇ ਸਾਲ ਵਾਂਗ ਦਿਲਦਾਰਾਂ, ਤੂੰ  ਭੁੱਲ ਜਾਈਂ ਸਾਰੇ ਰੋਸੇ। ਸਾਂਝਾਂ ਦੀ ਗਲਵਕੜੀ ਪਾਈਏ, ਨਾ ਕੋਈ ਕਿਸੇ ਨੂੰ ਕੋਸੇ। ਨਵੇਂ ਸੁਰਜ ਦੀ ਨਵੀਂ ਕਹਾਣੀ …

Read More »

ਵਰ੍ਹਾ ਅਠਾਰਾਂ ਦਾ

ਸੜਕਾਂ ਤੋਂ ਭਰੂਣ ਮਿਲਣ ਨਾ ਕਦੇ ਵੀ ਨੰਨੀਆਂ ਜਾਨਾਂ ਦੇ, ਸਰਹੱਦਾਂ ਉਤੇ ਸਿਰ ਨਾ ਲੱਥਣ ਸਾਡੇ ਹੋਰ ਜੁਆਨਾਂ ਦੇ। ਕਿਸਾਨੀ ਦੇ ਸਿਰੋਂ ਲਹਿ ਜੇ ਕਰਜਾ ਸਾਰਾ ਸ਼ਹੂਕਾਰਾਂ ਦਾ, ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਵਰਾ ਅਠਾਰਾਂ ਦਾ। ਮੰਜ਼ਲ ਨੂੰ ਪਾ ਲੈਣ ਦਾ ਦਾਤਾ ਹਰ ਇਕ ਨੂੰ ਜਨੂੰਨ ਦੇਈਂ, ਦੁਖੀਆ ਜੇ ਕੋਈ ਰੋਂਦਾ ਹੋਵੇ ਉਸ ਦਿਲ ਨੂੰ ਸਕੂਨ ਦੇਈਂ। ਗਲਵੱਕੜੀਆਂ …

Read More »

ਨਵੇਂ ਸਾਲ ਦਾ ਜਸ਼ਨ ਮਨਾਈਏ

ਨਵੇਂ ਸਾਲ ਦਾ ਜਸ਼ਨ ਮਨਾਈਏ, ਚੱਲ ਨੱਥ ਮਹਿੰਗਾਈ ਨੂੰ ਪਾਈਏ, ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਸੱਚ ਕਰ ਜਾਈਏ। ਖ਼ਰਚ ਨੂੰ ਛੱਡ ਕੇ ਪਿੱਛੇ ਰਲ ਮਿਲ ਸਾਰੇ ਜਸ਼ਨ ਮਨਾਈਏ, ਨਵੇਂ ਸਾਲ ਦਾ ਜਸ਼ਨ ਮਨਾਈਏ। ਵਿਆਹਾਂ ਦੇ ਖ਼ਰਚੇ ਘਟਾਈਏ ਨਾ ਵੱਡੀ ਜੰਝ ਬਰਾਤੇ ਆਵੇ ਨਾ ਕੋਈ ਬਾਪੂ ਕਰਜ਼ਾ ਚੁੱਕੇ ਨਾ ਕੋਈ ਧੀ ਕਿਸੇ ਦੀ ਫੂਕੇ ਕਿਸੇ ਦਾ ਮੁੰਡਾ …

Read More »

ਅਠਾਰਵੇਂ ਸਾਲ ’ਚ ਪੈਰ ਹੈ ਧਰਿਆ

ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ, ਹੁਣ ਤੂੰ ਅਠਾਰਵੇਂ ਸਾਲ ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ। ਆਪਣੀ ਸੋਚ ਬਦਲ ਕੇ ਸਭ ਲਈ ਸੋਬਰ ਜਹੀ ਬਣਾ ਲੈ ਢਲ ਗਏ ਸਾਲ ਜਵਾਨੀ ਵਾਲੇ ਹੁਣ ਤੂੰ ਸੱਚ ਅਪਣਾ ਲੈ, ਝੂਠ ਮੂਠ ਦਾ ਲਾਈਂ ਨਾ ਲਾਰਾ ਜਾਣਾ ਮੈਥੋਂ ਨਾ ਜ਼ਰਿਆ, ਮੈਥੋਂ ਨਾ ਜ਼ਰਿਆ ਹੁਣ ਤੂੰ ਅਠਾਰਵੇਂ ਸਾਲ …

Read More »

ਜੀ ਆਇਆ ਨੂੰ ਕਹੀਏ, ਸਾਲ 2018 ਨੂੰ

ਜੀ ਆਇਆ ਨੂੰ ਕਹੀਏ, ਸਾਲ ਦੋ ਹਜਾਰ ਅਠਾਰਾਂ ਨੂੰ, ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ। ਲੰਮੇ ਸਮੇਂ ਤੋਂ ਵੇਖ ਰਹੇ ਹਾਂ, ਹਰ ਸਾਲ ਦੀ ਕਾਰਗੁਜ਼ਾਰੀ, ਨਸ਼ਾ ਤੇ ਰਿਸ਼ਵਤ ਬੇ-ਇਨਸਾਫ਼ੀ ਵਧੀ ਹੈ ਬੇਰੁਜ਼ਗਾਰੀ। ਬਦਲ ਬਿਨਾਂ ਕੋਈ ਹੱਲ ਨਹੀਂ ਕੀਤਾ ਸਭ ਵਿਚਾਰਾਂ ਨੂੰ, ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ ਕਿਸਾਨ ਮਜ਼ਦੂਰ ਮੁਲਾਜ਼ਮਾਂ ਕੀਤੇ ਹੱਕਾਂ ਲਈ ਮੁਜਾਹਰੇ, …

Read More »

ਨਵੇਂ ਸਾਲ ਚੁੱਕੀਏ ਮਸ਼ਾਲ…

ਨਵੇਂ ਸਾਲ ਚੁੱਕੀਏ ਮਸ਼ਾਲ ਮੇਰੇ ਸਾਥੀਓ। ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ। ਜ਼ੁਲਮ ਦੇ ਅੱਗੇ ਕਦੇ ਸੀਸ ਝੁਕਾਈਏ ਨਾ, ਪਾਸਾ ਵੱਟ ਕਦੇ ਵੀ ਕੋਲੋਂ ਦੀ ਲੰਘ ਜਾਈਏ ਨਾ, ਅੱਗੇ ਹੋ ਕੇ ਬਣ ਜਾਈਏ ਢਾਲ ਮੇਰੇ ਸਾਥੀਓ। ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।… ਤੰਗੀ-ਤੁਰਸ਼ੀ ਦੇ ਵਿੱਚ ਖੁਦਕੁਸ਼ੀ ਕਰੀਏ ਨਾ, ਮਰਨਾ ਤਾਂ ਸਭ ਨੇ ਹੈ ਭੰਗ ਭਾੜੇ ਮਰੀਏ ਨਾ, ਲੋਕਾਂ …

Read More »

2017 ਪੰਧ ਮੁਕਾ ਚੱਲਿਆ

ਸੰਨ 2017 ਆਪਣਾ ਪੰਧ ਮੁਕਾ ਚੱਲਿਆ, ਸੰਨ 2018 ਹੁਣ ਝਾਤੀਆਂ ਪਾਉਣ ਲੱਗਾ। ਨਵੇਂ ਸਾਲ ਨੂੰ ਜੀ ਆਇਆਂ ਆਖ਼ਦੇ ਹਾਂ, ਸਾਡੇ ਲਈ ਖੁਸ਼ੀਆਂ ਖੇੜੇ ਲਿਆਉਣ ਲੱਗਾ। ਨਵੇਂ ਸਾਲ ਵਿੱਚ ਨਸ਼ਿਆਂ ਦਾ ਨਾਸ਼ ਹੋਵੇ, ਜੋ ਪੰਜਾਬੀਆਂ ਦੀ ਜਵਾਨੀ ਮਿਟਾਉਣ ਲੱਗਾ। ਤੰਦਰੁਸਤੀ ਮਿਹਰ ਹੋਵੇ ਸਭ ਉਤੇ, ਇਹੋ ਅਰਜ਼ ਪ੍ਰਮਾਤਮਾ ਨੂੰ ਸੁਨਾਉਣ ਲੱਗਾ। ਮੇਰਾ ਦੇਸ਼ ਮਹਿਕੇ ਸਦਾ ਗੁਲਾਬ ਵਾਂਗੂੰ, ਦੁੱਖ ਦੂਰ ਹੋਜੇ ਜੋ ਉਸਨੂੰ …

Read More »

ਪਿੰਡ ਆਪਣੇ ਫੇਰਾ ਪਾ ਆਵਾਂ

ਪੀਜ਼ੇ ਖਾ ਮਨ ਅੱਕਿਆ ਏ, ਸਾਗ ਤੌੜੀ ਦਾ ਖਾ ਆਵਾਂ। ਜੱਭ ਛੱਡਾਂ ਇੰਨਾਂ ਦੌੜਾਂ ਦਾ, ਪਿਪਲੀ ਪੀਂਘ ਝੁਆ ਆਵਾਂ। ਸੱਥ `ਚ ਬੈਠੇ ਬਾਬਿਆਂ ਨਾਲ, ਬਾਜ਼ੀ ਤਾਸ਼ ਦੀ ਲਾ ਆਵਾਂ। ਸ਼ਹਿਰੀ ਬੈਠੇ ਜੀਅ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ। ਤੁਰਾਂ ਫੜ ਕੇ ਉਂਗਲੀ ਬਾਪੂ ਦੀ, ਮੈਂ ਡਿੱਗਾਂ ਤੇ ਮੈਨੂੰ ਚੱਕੇ ਉਹ। ਫਿਰ ਗਦੇੜੀ ਚੜ ਜਾਵਾਂ, ਨਾ ਰੰਮੀ ਉੱਤੇ ਅੱਕੇ ਉਹ। ਜਾ …

Read More »