Thursday, March 28, 2024

ਖੇਡ ਸੰਸਾਰ

ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਣਾਂ ਨੇ ‘ਜੂਨੀਅਰ ਵਰਲਡ ਹਾਕੀ ਕੱਪ’ ’ਚ ਲਿਆ ਹਿੱਸਾ

ਅੰਮ੍ਰਿਤਸਰ, 3 ਮਈ (ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਖਾਲਸਾ ਹਾਕੀ ਅਕੈਡਮੀ ਦੀਆਂ 2 ਖਿਡਾਰਣਾਂ ਨੇ ਇੰਡੀਅਨ ਹਾਕੀ ਟੀਮ ਵਲੋਂ ਸਾਊਥ ਅਫ਼ਰੀਕਾ ’ਚ ਕਰਵਾਏ ਗਏ ਜੂਨੀਅਰ ਵਰਲਡ ਹਾਕੀ ਕੱਪ ’ਚ ਹਿੱਸਾ ਲਿਆ।ਅਕੈਡਮੀ ਦੀਆਂ ਉਭਰ ਰਹੀਆਂ ਖਿਡਾਰਣਾਂ ਰੀਤ ਅਤੇ ਪ੍ਰਿਯੰਕਾ ਪਹਿਲਾਂ ਵੀ ਸਪੇਨ ਦੇ ਖਿਲਾਫ ਟੈਸਟ ਮੈਚ ਖੇਡ ਚੁੱਕੀਆਂ ਹਨ।                 ਇਸ ਦੌਰਾਨ …

Read More »

ਖਾਲਸਾ ਗਰਲਜ਼ ਸੀ: ਸੈ: ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ’ਚ ਮਾਰੀਆਂ ਮੱਲਾਂ

ਅੰਮ੍ਰਿਤਸਰ, 30 ਅਪ੍ਰੈਲ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ 10ਵੀਂ ਤੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਜਲੰਧਰ ਵਿਖੇ ਹੋਈਆਂ ਸਟੇਟ ਚੈਂਪੀਅਨਸ਼ਿਪ ਖੇਡਾਂ ’ਚ ਮੱਲਾਂ ਮਾਰੀਆਂ।ਸਕੂਲ ਪ੍ਰਿ੍ਰਸੀਪਲ ਸ਼੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਦੀ ਇਸ ਉਪਲੱਬਧੀ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਖਿਡਾਰਣਾਂ ਨੇ ਤਲਵਾਰਬਾਜੀ (ਫੈਸਿੰਗ) ’ਚ ਜੋਹਰ ਦਿਖਾਉਦਿਆਂ ਇਨਾਮ ਪ੍ਰਾਪਤ ਕੀਤੇ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਹਾਓ ਟੂ ਟੈਕਲ ਸਪੋਰਟਸ ਇੰਜਰੀਜ਼’ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ‘ਹਾਓ ਟੂ ਟੈਕਲ ਸਪੋਰਟਸ ਇੰਜਰੀਜ਼’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।ਸੈਮੀਨਾਰ ਦੀ ਸ਼ੁਰੂਆਤ ਡਾ. ਰਮਨਦੀਪ ਕੌਰ, ਬੀ.ਪੀ.ਟੀ, ਐਮ.ਪੀ.ਟੀ (ਸਪੋਰਟਸ) ਫੀਜ਼ੀਓਥੈਰੇਪਿਸਟ ਅਮਨਦੀਪ ਹਸਪਤਾਲ ਦੇ ਭਾਸ਼ਣ ਨਾਲ ਹੋਈ।ਉਹਨਾਂ ਨੇ ਸਪੋਰਟਸ ਇੰਜਰੀਜ਼ ਦੀਆਂ ਕਿਸਮਾਂ ਅਤੇ ਇਹਨਾਂ ਤੋਂ ਬਚਾਓ ‘ਤੇ ਆਪਣੇ …

Read More »

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡਾਂ ਦਾ ਆਯੋਜਨ

ਸੰਗਰੂਰ, 27 ਅਪ੍ਰੈਲ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਦੋ ਰੋਜ਼ਾ ਸਾਲਾਨਾ ਖੇਡਾਂ ਕਰਵਾਈਆਂ ਗਈਆਂ।ਜਿਸ ਵਿੱਚ ਫੁੱਟਬਾਲ, ਵਾਲੀਬਾਲ, ਹੈਂਡਬਾਲ, ਰੱਸਾਕਸ਼ੀ, ਟੇਬਲ ਟੈਨਿਸ, ਬੈਡਮਿੰਟਨ ਤੇ ਸ਼ੰਤਰਜ ਦੇ ਮੁੰਡੇ-ਕੁੜੀਆਂ ਦੇ ਮੁਕਾਬਲੇ ਸ਼ਾਮਲ ਸਨ।ਸਕੂਲ ਮੁਖੀ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਦੀ ਦੇਖ-ਰੇਖ ‘ਚ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਨਾਮਾਂ ਦੀ ਵੰਡ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਫੁਟਬਾਲ (ਲੜਕੇ/ਲੜਕੀਆਂ) ਮੁਕਾਬਲੇ ਸ਼ੁਰੂ    

ਅੰਮ੍ਰਿਤਸਰ, 27 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਫੁੱਟਬਾਲ (ਲੜਕੇ/ਲੜਕੀਆਂ) ਦੇ ਮੁਕਾਬਲੇ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਕੈਂਪਸ ਫੁੱਟਬਾਲ ਗਰਾਊਂਡ ਵਿਖੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿਚ ਵੱਖ ਵੱਖ ਵਿਭਾਗਾਂ ਦੇ ਲੜਕੇ ਅਤੇ ਲੜਕੀਆਂ ਪੂਰੀ ਤਿਆਰੀ ਨਾਲ ਭਾਗ ਲੈ ਰਹੇ ਹਨ।          ਡਾ. ਅਮਨਦੀਪ ਸਿੰਘ ਟੀਚਰ ਇੰਚਾਰਜ਼ ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਅਤੇ ਨੋਡਲ …

Read More »

ਯੂਨੀਵਰਸਿਟੀ ਵਲੋਂ ਅੰਤਰ-ਵਿਭਾਗੀ ਬੈਸਟ ਫਿਜ਼ੀਕ (ਲੜਕੇ) ਮੁਕਾਬਲਿਆਂ ਦਾ ਆਯੋਜਨ

ਅੰਮ੍ਰਿਤਸਰ, 26 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਤਹਿਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੁਆ ਦੀ ਯੋਗ ਅਗਵਾਈ ਹੇਠ ਅੰਤਰ-ਵਿਭਾਗੀ ਬੈਸਟ ਫਿਜ਼ੀਕ (ਲੜਕੇ) ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ 50 ਵਿਦਿਆਰਥੀਆਂ ਨੇ ਭਾਗ ਲਿਆ। ਡਾ: ਸਤਨਾਮ ਸਿੰਘ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇੇ ਅੰਤਰ-ਵਿਭਾਗ ਆਰਮ ਰੈਸਲਿੰਗ ਮੁਕਾਬਲੇ

ਅੰਮ੍ਰਿਤਸਰ, 24 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵੱਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਅਧੀਨ ਅੰਤਰ-ਵਿਭਾਗੀ ਆਰਮ ਰੈਸਲਿੰਗ (ਲੜਕੇ/ਲੜਕੀਆਂ) ਮੁਕਾਬਲਿਆਂ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੁਆ ਦੀ ਅਗਵਾਈ `ਚ ਕਰਵਾਇਆ ਗਿਆ।ਇਸ ਵਿਚ ਵੱਖ ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।       …

Read More »

ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ (ਅੰਡਰ 23) ‘ਚ ਜੇਤੂ ਰਹੀ ਗੋਬਿੰਦਗੜ੍ਹ ਦੀ ਟੀਮ

ਇਨਾਮਾਂ ਦੀ ਵੰਡ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਕੀਤੀ ਗਈ ਸਮਰਾਲਾ, 18 ਅਪ੍ਰੈਲ (ਇੰਦਜੀਤ ਸਿੰਘ ਕੰਗ) – ਯੰਗ ਸਟਾਰ ਸਪੋਰਟਸ ਕਲੱਬ ਸਮਰਾਲਾ ਵਲੋਂ ਚੌਥਾ ਤਿੰਨ ਰੋਜ਼ਾ (ਅੰਡਰ 23) ਕ੍ਰਿਕਟ ਟੂਰਨਾਮੈਂਟ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ ਆਪਣੀਆਂ ਅਮਿੱਟ ਯਾਦਾਂ ਛੱਡਦਾ ਅੱਜ ਸਮਾਪਤ ਹੋ ਗਿਆ।ਸਪੋਰਟਸ ਕਲੱਬ ਦੇ ਅਹੁਦੇਦਾਰ ਜੱਸ ਬੇਦੀ, ਸਾਹਿਬ ਅਤੇ ਅੱਛਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਨਗਰ ਕੌਂਸਲ …

Read More »

ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਕੀਤਾ ਖੇਡ ਕੋਚਿੰਗ ਸੈਂਟਰਾਂ ਦਾ ਦੌਰਾ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਖੇਡਾਂ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਹੇਅਰ ਨੇ ਜਿਲ੍ਹਾ ਖੇਡ ਪ੍ਰਬੰਧਕਾਂ ਤੇ ਕੋਚਾਂ ਨਾਲ ਵਿਸੇਸ਼ ਮੁਲਾਕਾਤ ਕੀਤੀ।ਡਾਇਰੈਕਟਰ ਖੇਡ ਵਿਭਾਗ ਪੰਜਾਬ ਪਰਮਿੰਦਰ ਪਾਲ ਸਿੰੰਘ ਇਸ ਸਮੇਂ ਹਾਜ਼ਰ ਸਨ।ਕੈਬਨਿਟ ਮੰਤਰੀ ਹੇਅਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਨੂੰ ਗੁਰਿੰਦਰ ਸਿੰਘ ਹੁੰਦਲ ਸੁਪਰਡੈਂਟ ਗ੍ਰੇਡ-1 ਐਸ.ਏ.ਐਸ ਮੋਹਾਲੀ-ਕਮ-ਡੀ.ਡੀ.ਓ ਅੰਮ੍ਰਿਤਸਰ ਅਤੇ ਇੰਦਰਵੀਰ ਸਿੰਘ ਆਫੀਸ਼ੀਏਟਿੰਗ ਜਿਲ੍ਹਾ ਖੇਡ ਅਫਸਰ ਨੇ ਫੁੱਲਾਂ …

Read More »

ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ਾਹੀ ਸਪੋਰਟਸ ਕਾਲਜ ਵਿਖੇ ਆਰੰਭ

ਸਨੀ ਦੂਆ ਨੇ ਅੰਡਰ 23 ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ ਸਮਰਾਲਾ, 15 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਯੰਗ ਸਟਾਰ ਸਪੋਰਟਸ ਕਲੱਬ ਸਮਰਾਲਾ ਵਲੋਂ ਅੰਡਰ 23 ਚੌਥਾ ਤਿੰਨ ਰੋਜ਼ਾ (15, 16 ਅਤੇ 17 ਅਪ੍ਰੈਲ) ਕ੍ਰਿਕਟ ਟੂਰਨਾਮੈਂਟ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿਖੇ ਸ਼ੁਰੂ ਹੋ ਗਿਆ।ਸਪੋਰਟਸ ਕਲੱਬ ਦੇ ਅਹੁਦੇਦਾਰ ਜੱਸ ਬੇਦੀ, ਸਾਹਿਬ ਅਤੇ ਅੱਛਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਨਗਰ ਕੌਂਸਲ …

Read More »