Thursday, April 18, 2024

Daily Archives: January 25, 2018

ਸ੍ਰੀ ਚੇਤਨ ਮੁਨੀ ਬਾਬਾ ਦੀ 40ਵੀਂ ਬਰਸੀ ਮਨਾਈ

ਧੂਰੀ, 25 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਅੱਜ ਡੇਰਾ ਬਾਬਾ ਚੇਤਨ ਮੂਨੀ ਜੀ ਪੀਰ ਬਾਬਾ ਲਾਲਾਂ ਵਾਲਾ ਬੇਨੜਾ ਗੇਟ ਧੂਰੀ ਪਿੰਡ ਵਿਖੇ ਸ੍ਰੀ ਸ੍ਰੀ 108 ਬਾਬਾ ਚੇਤਨ ਮੁਨੀ ਜੀ ਦੀ 40ਵੀਂ ਬਰਸੀ ਮਨਾਈ।ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਇਸ ਮੌਕੇ ਸਮੂਹ ਡੇਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਲਾਲਾਂ ਵਾਲੇ ਪੀਰਾਂ ਦਾ ਇਹ ਡੇਰਾ 50 ਸਾਲ …

Read More »

ਖੇਡਾਂ ’ਚ ਆਤਮ ਪਬਲਿਕ ਸਕੂਲ ਦੇ ਬੱਚਿਆਂ ਨੇ ਦਿਖਾਏ ਰੌਚਿਕ ਮੁਕਾਬਲੇ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ’ਚ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਮੁੱਖ ਨੇਤਰ ਸਰਜਨ ਡਾ. ਚਰਨ ਕਮਲ ਸਿੰਘ, ਡਾ. ਜਸਜੀਤ ਕੌਰ, ਦੀਪ ਦੇਵਿੰੰਦਰ ਸਿੰਘ, ਕੌਂਸਲਰ ਪ੍ਰਮੋਦ ਬਬਲਾ, ਕੌਂਸਲਰ ਸੁਰਿੰਦਰ ਕੁਮਾਰ ਛਿੰਦਾ, ਡਾ. ਜਗਦੀਸ਼ ਸਚਦੇਵਾ, ਰਵਿੰਦਰ ਕੁਮਾਰ ਸ਼ਰਮਾ ਅਤੇ ਵਿਜੇ ਵਰਮਾ ਆਦਿ ਮਹਿਮਾਨਾਂ ਨੇ ਸ਼ਿਰਕਤ …

Read More »

ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਚੁੱਕੀ ਸਹੁੰ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਭਾਰਤੀ ਲੋਕਤੰਤਰ ਪ੍ਰਣਾਲੀ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਅੱਜ 25 ਜਨਵਰੀ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।ਲੋਕਤੰਤਰ ਪ੍ਰਣਾਲੀ ਵਿੱਚ ਵੋਟਰਾਂ ਦੀ ਭਾਈਵਾਲੀ ਨੂੰ ਵਧਾਉਣ ਦੇ ਪ੍ਰੋਗਰਾਮ ਤਹਿਤ ਅੱਜ ਸਵੇਰੇ 11.00 ਵਜੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਮੂਹ ਅਧਿਕਾਰੀਆਂ ਤੇ …

Read More »

ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੀ ਪੰਜਾਬੀ ਫਿਲਮ ‘ਭਗਤ ਸਿੰਘ ਦੀ ਉਡੀਕ’ ਦੀ ਟੀਮ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬੀ ਫਿਲਮ ‘ਭਗਤ ਸਿੰਘ ਦੀ ਉਡੀਕ’ ਦੇ ਕਲਾਕਾਰਾਂ ਦੀ ਟੀਮ ਅੱਜ ਪ੍ਰਮੋਸ਼ਨ ਲਈ ਗੁਰੂ ਨਗਰੀ ਪਹੁੰਚੀ। 2 ਫਰਵਰੀ ਨੂੰ ਰਲੀਜ਼ ਹੋ ਰਹੀ ਬੱਬਰ ਗਿੱਲ ਦੀ ਲਿਖੀ ਕਹਾਣੀ `ਤੇ ਬਣੀ ਫਿਲਮ ਵਿੱਚ ਪਹਿਲੀ ਵਾਰ ਮੁੱਖ ਕਿਰਦਾਰ ਨਿਭਾਅ ਰਹੇ ‘ਅਰਸ਼ ਚਾਵਲਾ’ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਲਮ ਵਿਚ ਉਨਾਂ ਨੇ ਫਤਿਹ ਦਾ ਕਿਰਦਾਰ ਨਿਭਾਇਆ …

Read More »

ਸਾਬਕਾ ਪ੍ਰਧਾਨ ਮਾਸਟਰ ਜੌਹਰ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਧਾਰਮਿਕ ਸਜ਼ਾ ਸ਼ੁਰੂ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰਦੁਆਰਾ ਘੱਲੂਘਾਰਾ ਟਰੱਸਟ ਕਾਦੀਆਂ ਜਿਲਾ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਆਪਣੀ ਇਕ ਹਫਤੇ ਦੀ ਤਨਖਾਹ ਸ਼ੁਰੂ ਕਰ ਦਿੱਤੀ ਹੈ।ਮਾਸਟਰ ਜੌਹਰ ਸਿੰਘ ਨੇ ਜੋੜਾ ਘਰ ਵਿਖੇ ਤਕਰੀਬਨ ਇੱਕ ਘੰਟਾ ਜੋੜੇ ਸਾਫ ਕੀਤੇ, ਲੰਗਰ ਸ੍ਰੀ ਗੁਰੂ ਰਾਮ ਦਾਸ …

Read More »

ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਨੂੰ ਸਦਮਾ – ਪਿਤਾ ਦਾ ਦਿਹਾਂਤ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾਕਟਰ ਜਸਪਾਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨਾਂ ਦੇ ਪਿਤਾ ਡਾਕਟਰ ਰਛਪਾਲ ਸਿੰਘ ਸੰਧੂ ਦਾ ਅੱਜ ਸ਼ਾਮ ਨੂੰ ਦਿਹਾਂਤ ਹੋ ਗਿਆ।ਡਾ. ਰਛਪਾਲ ਸਿੰਘ ਸੰਧੂ ਮੈਡੀਕਲ ਕਾਲਜ ਦੇ ਆਰਥੋ ਵਿਭਾਗ ਦੇ ਸਾਬਕਾ ਮੁਖੀ ਰਹਿ ਚੁੱਕੇ ਸਨ ।

Read More »

ਸਰਦੀ `ਚ ਰਾਤ ਸਮੇਂ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਚਾਹ ਬਿਸਕੁੱਟਾਂ ਦਾ ਲੰਗਰ ਛਕਾਇਆ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਿਨ-ਰਾਤ ਡਿਊਟੀ ਕਰਦੇ ਪੁਲਿਸ ਕਰਮਚਾਰੀਆਂ ਲਈ ਕਮਿਸ਼ਨਰ ਪੁਲਿਸ ਵਲੋਂ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਕਰਦਿਆਂ ਆਪਣੇ ਅਧੀਨ ਤਾਇਨਾਤ ਸਮੂਹ ਗਜਟਿਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਰ ਸਰਦੀ ਵਿੱਚ ਰਾਤ ਦੇ ਸਮੇਂ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਚਾਹ ਬਿਸਕੁੱਟਾਂ ਦਾ ਲੰਗਰ ਛਕਾਇਆ ਜਾਵੇ।ਤਸਵੀਰ ਵਿੱਚ ਇਹਨਾਂ ਹਦਾਇਤਾਂ ਮੁਤਾਬਿਕ ਰਾਤ ਦੇ ਸਮੇਂ ਡਿਊਟੀ …

Read More »

6 ਮਈ ਨੂੰ ਹੋਵੇਗੀ ਨੀਟ (ਯੂ.ਜੀ )-2018 – ਸੀ.ਬੀ.ਐਸ.ਈ

ਮਲੋਟ, 25 ਜਨਵਰੀ (ਪੰਜਾਬ ਪੋਸਟ- ਵਿਜੇ ਗਰਗ) – ਸੀ.ਬੀ.ਐਸ.ਈ ਵਲੋਂ ਨੀਟ (ਯੂ.ਜੀ)-2018 ਪ੍ਰੀਖਿਆ ਅੰਗ੍ਰੇਜੀ, ਹਿੰਦੀ, ਉਰਦੂ, ਗੁਜਰਾਤੀ, ਮਰਾਠੀ, ਓਡੀਆ, ਬੰਗਾਲੀ, ਅਸਾਮ, ਤੇਲਗੂ, ਤਾਮਿਲ ਅਤੇ ਕੰਨੜ ਵਿੱਚ ਕਰਵਾਈ ਜਾਵੇਗੀ।ਜਿਸ ਵਿੱਚ ਪੁਡੂਚੇਰੀ ਦੇ ਅਈਮਜ਼ ਅਤੇ ਜਿਪਮਰ ਤੋਂ ਇਲਾਵਾ ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਵਿੱਚ ਦਾਖ਼ਲਾ ਲੈਣ ਲਈ ਸਾਰੇ ਮੈਡੀਕਲ ਅਤੇ ਡੈਂਟਲ ਕਾਲਜ ਸ਼ਾਮਲ ਹੋਣਗੇ।ਜਨਤਕ ਪ੍ਰੀਖਿਆਵਾਂ ਆਯੋਜਿਤ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਤਾਰੀਖ ਨੀਯਤ ਕਰ …

Read More »