Friday, March 29, 2024

Daily Archives: January 26, 2018

ਜ਼ਿੰਦਗੀ ਦਾ ਡਾਟਾ

        ਅੱਜ ਤਾਂ ਨੌਜਵਾਨਾਂ ਨੇ ਸੱਥ ਵਿੱਚ ਰੌਣਕਾਂ ਲਾਈਆਂ ਹੋਈਆਂ ਆ ਬਾਬਾ ਜੀ, ਫ਼ੌਜੀ ਰਾਮ ਸਿੰਘ ਨੇ ਲੰਘਦਿਆਂ  ਕਿਹਾ। ਬਿਜਲੀ ਕੱਟ ਨੇ ਕੱਢੇ ਆ ਇਹ ਬਾਹਰ, ਨਹੀਂ ਤਾਂ ਇਹ ਮੋਬਾਈਲ ਫੋਨ ਦੇ ਢੂਏ `ਚ ਈ ਵੜੇ ਰਹਿੰਦੇ ਆ, ਫ਼ੌਜੀਆ।ਇਹ ਨਾ ਆਵਦੀ ਜ਼ਿੰਦਗੀ ਬਾਰੇ ਸੋਚਦੇ ਆ ਤੇ ਨਾ ਹੀ ਘਰਦਿਆਂ ਦਾ ਕੋਈ ਕੰਮ ਸਵਾਰਦੇ ਨੇ ਪਤੰਦਰ, ਬਾਬਾ ਜੀਤ ਨੇ ਆਖਿਆ। ਇਹ …

Read More »

ਚੁੱਕਣਾ

ਚੁੱਕਣਾ ਵਿੱਚ ਜੋ ਆ ਜਾਂਦੇ ਨੇ, ਆਪਣਾ ਆਪ ਗਵਾ ਜਾਂਦੇ ਨੇ। ਇਕੋ ਘਰ ਦੇ ਵਿਚ ਸੀ ਰਹਿੰਦੇ, ਘਰ ਵੀ ਲੀਰਾਂ ਕਰਾ ਜਾਂਦੇ ਨੇ। ਹੱਸਦੇ ਖੇਡਦੇ ਚਿਹਰਿਆਂ ਤਾਈਂ ਖੌਰੇ ਕਿਧਰੇ ਉਡਾਅ ਜਾਂਦੇ ਨੇ। `ਨਿਮਾਣਾ` ਸਦਾ ਬਚਦਾ ਰਹਿੰਦਾ, ਫਿਰ ਵੀ ਤੀਲੀ ਲਾ ਜਾਂਦੇ ਨੇ।           ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – 9855512677

Read More »

ਰੁੱਖੜਾ

ਸਾਡੇ ਵਿਹੜੇ ਦੇ ਵਿੱਚ ਰੁੱਖੜਾ, ਮੇਰਾ ਦੇਖ ਕੇ ਹੱਸਦਾ ਮੁੱਖੜਾ, ਥੱਕ ਹਾਰ ਕੇ ਜਦ ਮੈਂ ਛਾਵੇਂ ਏਸ ਦੀ ਬਹਿੰਦਾ ਹਾਂ ਮਾਂ ਮੇਰੀ ਦੀ ਗੋਦੀ ਵਰਗਾ ਨਿੱਘ ਮਾਣਦਾ ਰਹਿੰਦਾ ਹਾਂ। ਏਥੇ ਕਿੰਨੇ ਆਲ੍ਹਣੇ ਦਿਸਦੇ ਜੋ ਭਰੇ ਨੇ ਬੋਟਾਂ ਦੇ ਕਿਉਂ ਕੱਟਣ `ਤੇ ਆਏ ਵੱਸ ਪੈ ਕੇ ਨੋਟਾਂ ਦੇ ਸਾਹ ਵੀ ਮੁੱਲ ਮਿਲਣੇ ਨੇ ਸੱਚੀ ਗੱਲ ਮੈਂ ਕਹਿੰਦਾ ਹਾਂ ਮਾਂ ਮੇਰੀ ਦੀ …

Read More »

ਮਜ਼ਬੂਰੀਆਂ

ਕੁੱਝ ਖੁਸ਼ੀਆਂ ਗਮਾਂ ਦੇ ਵਿਚੋਂ ਲੰਘ ਕੇ ਆਉਂਦੀਆਂ ਨੇ ਲੱਗੇ ਦਰਦ ਨੂੰ ਇਹ ਖੁਸ਼ੀਆਂ ਕਦੋਂ ਦਬਾਉਂਦੀਆਂ ਨੇ। ਜਮਾਨਾ ਹੀ ਰੋਲ ਦਿੰਦਾ ਹੈ ਕਈਆਂ ਨੂੰ ਇਥੇ ਹੁਣ ਕੱਚੇ ਢਾਰਿਆਂ ਨੂੰ ਚੁਬਾਰੇ ਦੀਆਂ ਕੰਧਾਂ ਢਾਉਂਦੀਆਂ ਨੇ। ਗੱਲਾਂਬਾਤਾਂ ਨਾਲ ਢਿੱਡ ਭਰਦਾ ਕਿਸੇ ਦਾ ਕਦੇ ਨਾ ਭੁੱਖੀਆਂ ਆਂਦਰਾਂ ਟੁੱਕੜਾ ਅੰਨ ਦਾ ਚਾਹੁੰਦੀਆਂ ਨੇ। ਐਂਵੇਂ ਤਾਂ ਨਹੀਂ ਜੀਅ ਕਰਦਾ ਕਿਸੇ ਦਾ ਮਰਨੇ ਨੂੰ ਮਰਨ ਲਈ …

Read More »

ਜ਼ਹਿਰ

         ਸ਼ਹਿਰ ਵੱਸੀ ਚੰਦ ਕੌਰ ਨੇ ਛਿੰਦੇ ਤੇ ਨਾਜਰ ਨੂੰ ਬਜ਼ਾਰ ਜਾਂਦਿਆਂ ਅਵਾਜ਼ ਦਿੱਤੀ, ‘ਪੁੱਤ ਬਜ਼ਾਰ ਤੋਂ ਤਾਜ਼ੀ ਸਬਜ਼ੀ ਲੈ ਆਇਓ ਜੇ।’ ਦੋਵੇਂ ਜਣੇ ਸਬਜ਼ੀ ਮੰਡੀ ਜਾ ਪਹੁੰਚੇ।ਕਾਫ਼ੀ ਦੁਕਾਨਾਂ ਫਿਰਨ ਤੋਂ ਬਾਅਦ ਮਸਾਂ-ਮਸਾਂ ਤਾਜ਼ੀ ਸਬਜ਼ੀ ਨਜ਼ਰ ਪਈ। ਛਿੰਦਾ ਕਹਿਣ ਲੱਗਾ, ‘ਨਾਜਰਾ ਸ਼ਾਇਦ ਰੇਹਾਂ ਸਪਰੇਆਂ ਤੇ ਜ਼ਹਿਰੀਲੇ ਪਾਣੀ ਦੇ ਮਾੜੇ ਪ੍ਰਭਾਵ ਕਾਰਨ ਹੁਣ ਪਹਿਲਾਂ ਵਰਗੀ ਤਰੋ ਤਾਜ਼ੀ ਸਬਜ਼ੀ ਮਿਲਦੀ ਨਹੀਂ।’ ਨਾਜ਼ਰ …

Read More »

ਗੈਂਗਸਟਰ ਵਿੱਕੀ ਗੌਂਡਰ ਸਾਥੀ ਪ੍ਰੇਮਾ ਲਹੌਰੀਆ ਸਮੇਤ ਮੁਕਾਬਲੇ `ਚ ਹਲਾਕ

ਬਠਿੰਡਾ, 26 ਜਨਵਰੀ (ਪੰਜਾਬ ਪੋਸਟ – ਜਸਵਿੰਦਰ ਸਿੰਘ ਜੱਸੀ) – ਰਾਜਸਥਾਨ ਬਾਰਡਰ `ਤੇ ਮੁਕਤਸਰ ਦੇ ਪਿੰਡ ਪੰਜਵਾ ਵਿਖੇ ਹੋਏ ਮੁਕਾਬਲੇ ਦੌਰਾਨ 2015 ਦੇ ਨਾਭਾ ਜੇਲ ਬਰੇਕ ਕਾਂਡ ਦੇ ਮਾਸਟਰਮਾਈਂਡ ਤੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਪ੍ਰੇਮਾ ਲਹੌਰੀਆ ਦੀ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਮੌਤ ਹੋ ਗਈ ਹੈ।ਸੂਚਨਾ ਅਨੁਸਾਰ ਗੈਂਗਸਟਰਾਂ ਦੀ ਜਵਾਬੀ ਗੋਲੀਬਾਰੀ `ਚ ਦੋ ਪੁਲਿਸ ਮੁਲਾਜ਼ਮਾਂ …

Read More »

ਕਿਸਾਨੀ ਸੰਕਟ

    ਕੋਈ ਸਮਾਂ ਸੀ ਜਦੋਂ ਖੇਤੀ ਨੂੰ ਉਤਮ, ਵਪਾਰ ਨੂੰ ਮੱਧਮ ਅਤੇ ਨੌਕਰੀ ਨੂੰ ਨਖਿੱਧ ਮੰਨਿਆ ਜਾਂਦਾ ਸੀ।ਇਸ ਦਾ ਭਾਵ ਇਹ ਹੈ ਕਿ ਖੇਤੀ ਕਰਨ ਵਾਲਿਆਂ ਨੂੰ ਸਮਾਜ ਦਾ ਖੁਸ਼ਹਾਲ ਵਰਗ ਮੰਨਿਆ ਜਾਂਦਾ ਸੀ ਅਤੇ ਇਸ ਕਿੱਤੇ ਨੂੰ ਬਾਕੀ ਸਾਰੇ ਕਿੱਤਿਆਂ ਤੋਂ ਉਚਾ ਦਰਜਾ ਦਿੱਤਾ ਜਾਂਦਾ ਸੀ।ਉਦੋਂ ਫਸਲਾਂ ਦੇ ਝਾੜ ਬੇਸ਼ੱਕ ਘੱਟ ਹੁੰਦੇ ਸਨ, ਇਸ ਦੇ ਬਾਵਜੂਦ ਖੇਤੀ ਕਰਨ ਵਾਲੇ …

Read More »

ਜਨਮ ਦਿਹਾੜੇ ਸਬੰਧੀ ਸਜਾਏ ਨਗਰ ਕੀਰਤਨ `ਚ ਦਿਖਾਏ ਗਤਕੇ ਦੇ ਜੌਹਰ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਗਤਕੇ ਦੇ ਜੌਹਰ ਦਿਖਾਉਂਦੇ ਹੋਏ ਰਵਾਇਤੀ ਪਹਿਰਾਵੇ `ਚ ਸੱਜੇ ਸਿੱਖ ਨੌਜਵਾਨ।

Read More »

ਨਗਰ ਕੀਰਤਨ ਦੌਰਾਨ ਸੰਗਤਾਂ ਦੀ ਸੇਵਾ ਲਈ ਲਗਾਇਆ ਲੰਗਰ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਮੋਹਨ ਨਗਰ ਸੁਲਤਾਨਵਿੰਡ ਰੋਡ ਵਿਖੇ ਲਗਾਏ ਗਏ ਲੰਗਰ ਦੌਰਾਨ ਸੇਵਾ ਕਰਦੇ ਹੋਏ ਸ਼ਰਧਾਲੂ।

Read More »

ਜਨਮ ਦਿਹਾੜੇ ਸਬੰਧੀ ਸਜਾਏ ਨਗਰ ਕੀਰਤਨ ਦੇ ਰਸਤੇ ਦੀ ਕੀਤੀ ਸਫਾਈ

ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) -ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਪਾਲਕੀ ਸਾਹਿ ਅੱਗੇ ਪਾਣੀ ਛਿੜਕ ਕੇ ਸੜਕ ਦੀ ਸਫਾਈ ਕਰਦੀਆਂ ਵੱਡੀ ਗਿਣਤੀ `ਚ ਪੁੱਜੀਆਂ ਹੋਈਆਂ ਸੰਗਤਾਂ।

Read More »