Tuesday, March 19, 2024

Daily Archives: May 6, 2018

ਵਿਰਸਾ ਵਿਹਾਰ ਵਿਖੇ ਕਵੀ ਦਰਬਾਰ 12 ਨੂੰ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਅਮ੍ਰਿਤਸਰ ਦੀਆਂ ਸਮੂਹ ਸਾਹਤਿਕ ਸਭਾਵਾਂ ਦੇ ਸਹਿਯੋਗ ਨਾਲ 12 ਮਈ ਨੂੰ ਸ਼ਾਮ 4.00 ਵਜੇ ਨਾਵਲਕਾਰ ਸ੍ਰ. ਨਾਨਕ ਸਿੰਘ ਸੈਮੀਨਾਰ ਹਾਲ ‘ਚ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਪੰਜਾਬ ਦੇ ਚੋਣਵੇਂ 5 ਅਤੇ ਮਾਝੇ ਦੇ 20 ਸ਼ਾਇਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਵਿਸ਼ੇਸ਼ ਸਮਾਗਮ ਵਾਸਤੇ ਗਠਿਤ ਕੀਤੀ …

Read More »

ਘੱਟ ਫੀਸ `ਤੇ ਰੋਜਗਾਰ ਸੰਬੰਧਿਤ ਇੰਗਲਿਸ ਸਪੀਕਿੰਗ ਕੋਰਸ ਦੀ ਸੁਰੂਆਤ

ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਨਿਰਧਾਰਤ ਘੱਟ ਫੀਸਾਂ `ਤੇ ਰੋਜਗਾਰ ਸੰਬੰਧਿਤ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਦੀ ਸੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਵਿਖੇ ਕੀਤੀ ਗਈ। ਹੈ।ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਬਦਲਦਾ ਪੰਜਾਬ ਵੱਧਦਾ ਪੰਜਾਬ, ਸਕਿੱਲ ਇੰਡੀਆ ਅਤੇ ਰਿਜਨਲ ਇੰਸਟੀਚਿਊਟ ਆਫ ਇੰਗਲਿਸ ਅਧੀਨ ਇੰਗਲਿਸ ਸਪੀਕਿੰਗ ਕੋਰਸ ਦੀ ਸੁਰੂਆਤ ਕਰਨ …

Read More »

ਮੰਡੀਆਂ `ਚ ਕਿਸਾਨਾਂ ਨੂੰ ਕਿਸੇ ਨਹੀਂ ਹੋਣਾ ਪਿਆ ਪ੍ਰੇਸ਼ਾਨ – ਵਿਧਾਇਕ ਜੋਗਿੰਦਰ ਪਾਲ

ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਕੈਪਟਨ ਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਆਈ ਹੈ ਅਤੇ ਭਵਿੱਖ ਅੰਦਰ ਵੀ ਕਿਸਾਨਾਂ ਨੂੰ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ, ਇਸ ਵਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਾਲ ਪੇ੍ਰਸਾਨ ਨਹੀਂ ਹੋਣਾ ਪਿਆ।ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਭਵਿੱਖ ਵਿੱਚ ਵੀ ਕਿਸਾਨਾਂ ਦੀਆਂ …

Read More »

ਪੀ.ਸੀ.ਪੀ.ਐਨ.ਡੀ ਐਕਟ ਅਧੀਨ ਅਲਟਰਾਸਾਊਂਡ ਸਕੈਨ ਸੈਂਟਰਾਂ ਦਾ ਰਿਕਾਰਡ ਠੀਕ ਪਾਇਆ ਗਿਆ – ਡਾ. ਰਾਕੇਸ਼ ਸਰਪਾਲ

ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਪੀ.ਸੀ.ਪੀ.ਐਨ.ਡੀ.ਐਕਟ ਨਾਲ ਸਬੰਧਤ ਜ਼ਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਬੈਠਕ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਕੀਤੀਆਂ ਗਈਆਂ ਗਤੀਵੀਧਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਪਿਛਲ਼ੇ ਮਹੀਨੇ ਦੌਰਾਨ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਸ਼ਹਿਰ ਦੇ ਅਲਟਰਾਸਾੳਂੂਡ …

Read More »

ਡੇਅਰੀ ਉਦਮ ਸਿਖਲਾਈ ਕੋਰਸ ਲਈ ਕੋਸਲਿੰਗ 14 ਮਈ ਨੂੰ

ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਡੇਅਰੀ ਵਿਕਾਸ ਵਿਭਾਗ ਵਲੋਂ ਚਾਰ ਹਫਤਿਆਂ ਦਾ ਡੇਅਰੀ ਉਦਮ ਸਿਖਲਾਈ ਕੋਰਸ 21 ਮਈ ਤੋਂ 29 ਜੂਨ 2018 ਤੱਕ ਡੇਅਰੀ ਸਿਖਲਾਈ ਕੇਂਦਰ ਵੇਰਕਾ (ਅੰਮ੍ਰਿਤਸਰ) ਵਿਖੇ ਚਲਾਇਆ ਜਾਣਾ ਹੈ।ਘੱਟੋ ਘੱਟ 10ਵੀਂ ਪਾਸ ਹੋਣ, ਉਮਰ 18 ਤੋਂ 45 ਸਾਲ ਪੇਂਡੂ ਖੇਤਰ ਨਾਲ ਸਬੰਧਤ ਹੋਣ ਅਤੇ ਪਹਿਲਾਂ ਘੱਟੋ ਘੱਟ 5 ਪਸ਼ੂ ਰੱਖੇ ਹੋਣ ਸਿਖਲਾਈ ਵਿੱਚ ਭਾਗ …

Read More »

ਮਨੋਰੰਜਨ ਹੀ ਨਹੀਂ, ਸਮਾਜਿਕ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਨਾਟਸ਼ਾਲਾ – ਡੀ.ਸੀ ਸੰਘਾ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਜਤਿੰਦਰ ਬਰਾੜ ਼ ਲਿਖਤ ਹਾਸਰਸ ਨਾਟਕ ਮਿਰਚ-ਮਸਾਲਾ ਦਾ 251ਵਾਂ ਸ਼ੋਅ ਪੇਸ਼ ਕੀਤਾ ਗਿਆ।ਨਰਿੰਦਰ ਸਾਂਘੀ ਨਿਰਦੇਸ਼ਤ ਇਸ ਡਰਾਮੇ ਨੂੰ ਦੇਖਣ ਲਈ ਡੀ.ਸੀ ਕਮਲਦੀਪ ਸਿੰਘ ਸੰਘਾ ਆਪਣੀ ਧਰਮ ਪਤਨੀ ਸਮੇਤ ਪਹੁੰਚੇ।ਨਾਟਕ ਤੋਂ ਪ੍ਰਭਾਵਿਤ ਹੋਏ ਡੀ.ਸੀ ਸੰਘਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਡਰਾਮੇ ਸਾਨੂੰ ਸਮਜਕ ਸਰੋਕਾਰਾਂ ਤੋਂ ਜਾਣੂ ਕਰਵਾਉਂਦੇ ਹਨ।ਉਨ੍ਹਾਂ …

Read More »

ਨਗਰ ਕੋਂਸਲ ਜੰਡਿਆਲਾ ਦਾ ਕੌਣ ਹੋਵੇਗਾ ਨਵਾਂ ਮੀਤ ਪ੍ਰਧਾਨ ?

ਜੰਡਿਆਲਾ ਗੁਰੂ, 6 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਨਗਰ ਕੋਂਸਲ ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਦੀ 23 ਅਪ੍ਰੈਲ ਨੂੰ ਖਤਮ ਹੋਈ ਮਿਆਦ ਤੋਂ ਬਾਅਦ ਸ਼ਹਿਰ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਹੁਣ ਖਾਲੀ ਹੋਈ ਕੁਰਸੀ ਉਪਰ ਕੋਣ ਬਿਰਾਜਮਾਨ ਹੋਵੇਗਾ, ਕਿਉਂਕਿ ਮੌਜੂਦਾ ਹਾਲਾਤਾਂ ਮੁਤਾਬਿਕ ਕਾਂਗਰਸ ਕੋਲ 6 ਅਤੇ ਅਕਾਲੀ-ਭਾਜਪਾ ਗਠਜੋੜ ਕੋਲ 9 ਕੋਂਸਲਰ ਹਨ।ਨਗਰ ਕੋਂਸਲ ਦੀ …

Read More »

ਮਿਸਟਰ ਐਂਡ ਮਿਸ ਐਲੀਗੈਂਟ-2018 ਦਾ ਪੋਸਟਰ ਰਿਲੀਜ਼

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਅਮਨ) – ਮਿਸਟਰ ਐਂਡ ਮਿਸ ਐਲੀਗੈਂਟ-2018 ਦਾ ਗਰੈਂਡ ਫਿਨਾਲੇ ਦਾ ਪੋਸਟਰ ਮੇਅਰ ਕਰਮਜੀਤ ਸਿੰਘ ਰਿੰਟੂ, ਬਾਲੀਵੁੱਡ ਅਦਾਕਾਰ ਅਰਵਿੰਦਰ ਭੱਟੀ, ਆਰਗੇਨਾਈਜ਼ਰ ਰਿਸ਼ਬ, ਰੇਖਾ, ਕਪਿਲ ਖੰਨਾ ਅਤੇ ਰਿਤੇਸ਼ ਕਪੂਰ ਵਲੋਂ ਰਿਲੀਜ਼ ਕੀਤਾ ਗਿਆ।ਆਰਗੇਨਾਈਜਰ ਰਿਸ਼ਬ ਅਨੇਜਾ ਅਤੇ ਰੇਖਾ ਨੇ ਦੱਸਿਆ ਕਿ ਅਨੇਜਾ ਪ੍ਰੋਡਕਸ਼ਨ ਵਲੋਂ ਗਰੈਂਡ ਫਿਨਾਲੇ 13 ਮਈ ਨੂੰ ਗੋਲਡਨ ਵਿਊ ਰਿਜੋਰਟ ਵਿਚ ਕਰਵਾਇਆ ਜਾ ਰਿਹਾ ਹੈ।ਪ੍ਰੋਗਰਾਮ ਵਿਚ …

Read More »