Tuesday, March 19, 2024

Daily Archives: May 11, 2018

ਗੁਰੂ ਨਗਰੀ ਦਾ ਗਾਇਕ ਤੇ ਅਦਾਕਾਰ ਆਰਿਸ਼ ਸਿੰਘ ‘ਦਾਦਾ ਸਾਹਿਬ ਫ਼ਾਲਕੇ’ ਐਵਾਰਡ ਨਾਲ ਸਨਮਾਨਿਤ

‘ਆਫ਼ਟਰ ਦਾ ਲਾਸਟ ਲੈਕਚਰ’ ਫ਼ਿਲਮ `ਚ ਆਰਿਸ਼ ਕਰੇਗਾ ਨੈਗੇਟਿਵ ਰੋਲ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮੁੰਬਈ ਵਿਖੇ ਜੀ ਮਿਊਜ਼ਿਕ ਕੰਪਨੀ ਵੱਲੋਂ ਕਰਵਾਏ ਗਏ ਫ਼ਿਲਮੀ ਸਮਾਰੋਹ ’ਚ ਜਾਰੀ ਕੀਤੇ ਗਏ ‘ਗਦਰੀ ਸਿੰਘ ਲੱਗਦਾ ਫ਼ਿਰ ਆਣਾ ਪਊ’ ਗੀਤ ਨੂੰ ਲੋਕਾਂ ਵੱਲੋਂ ਦਿੱਤੇ ਭਰਵੇ ਹੁੰਗਾਰੇ ਦੇ ਚੱਲਦਿਆਂ ਗੁਰੂ ਨਗਰੀ ਦੇ ਮੁੱਕੇਬਾਜ਼, ਗਾਇਕ ਅਤੇ ਅਦਾਕਾਰ ਆਰਿਸ਼ ਸਿੰਘ ਨੂੰ ‘ਦਾਦਾ …

Read More »

ਸਰਕਾਰੀ ਸੈਕੰਡਰੀ ਸਕੂਲ ਭੁੱਲਰ ਦਾ ਦੱਸਵੀਂ ਦਾ ਨਤੀਜਾ 100 ਫੀਸਦ ਰਿਹਾ

ਫਸਟ ਡਿਵੀਜਨ ਲੈਣ ਵਾਲੇ 51 ਵਿਦਿਆਰਥੀ ਮੈਡਲਾਂ ਨਾਲ ਸਨਮਾਨੇ ਬਟਾਲਾ, 11 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦਸਵੀ ਦੇ ਐਲਾਨੇ ਗਏ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੱਲਰ  ਦਾ ਦੱਸਵੀ ਦਾ  ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਸਕੂਲ ਵਿੱਚ ਦਸਵੀ ਜਮਾਤ ਦੇ 90 ਵਿਦਿਆਰਥੀ ਸਨ, ਇਹਨਾ …

Read More »

ਥਾਣਾ ਸਾਂਝ ਕੇਂਦਰ ਭੀਖੀ ਨੇ ਪਾਈ ਸਕੂਲੀ ਵਿਦਿਆਰਥੀਆਂ ਨਾਲ ਸਾਂਝ

ਭੀਖੀ, 11 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਸਾਂਝ ਕੇਂਦਰ ਦੇ ਅਫਸਰ ਡਾ. ਸਚਿਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆ ਨੂੰ ਅਧਿਆਪਕ ਸੁਖਦੀਪ ਸਿੰਘ ਅਤੇ ਨਾਇਬ ਸਿੰਘ ਦੀ ਅਗਵਾਈ ਵਿੱਚ ਸਾਂਝ ਕੇਂਦਰ ਦਾ ਦੋਰਾ ਕਰਵਾਇਆ ਗਿਆ।ਥਾਣਾ ਮੁੱਖੀ ਅੰਗਰੇਜ਼ ਸਿੰਘ ਹੁੰਦਲ ਨੇ ਪੰਜਾਬ ਪੁਲਿਸ ਵੱਲੋ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ, ਮਾੜੇ ਅਨਸਰਾਂ ਤੋਂ ਦੂਰ …

Read More »

ਨੇਕੀ ਫਾਊਂਡੇਸ਼ਨ ਬੁਢਲਾਡਾ ਨੇ ਸਰਕਾਰੀ ਸਕੂਲ ਹੀਰੋਂ ਖੁਰਦ ਦੇ ਬੱਚਿਆਂ ਨੂੰ ਵੰਡੀਆਂ ਕਾਪੀਆਂ

ਭੀਖੀ, 11 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖੁਰਦ ਵਿਖੇ ਨੇਕੀ ਫਾਊਂਡੇਸ਼ਨ ਬੁਢਲਾਡਾ ਦੀ ਟੀਮ ਵਲੋਂ ਸਕੂਲ ਦੇ 151 ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ।ਸੰਸਥਾ ਦੇ ਸੇਵਾਦਾਰ ਸੇਵਾ ਮੁਕਤ ਅਧਿਆਪਕ ਸੁਭਾਸ਼ ਨਾਗਪਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਫਾਊਂਡੇਸ਼ਨ ਵਲੋਂੇ ਤਹਿਸੀਲ ਬੁਢਲਾਡਾ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਮੁਫਤ ਕਾਪੀਆਂ ਤੇ ਸਟੇਸ਼ਨਰੀ ਮੁਹੱਈਆ ਕਰਵਾਈ …

Read More »

ਕਾਂਗਰਸੀਆਂ ਦੀ ਝੂਠੀ ਕਲਪਨਾ ਹੈ ਅਕਾਲੀ-ਭਾਜਪਾ ਗਠਜੋੜ ’ਚ ਦਰਾਰਾਂ ਦੀਆਂ ਸੰਭਾਵਨਾਵਾਂ – ਛੀਨਾ

ਮੋਦੀ ਸਰਕਾਰ ਦੀਆਂ ਲੋਕ ਹਿੱਤੂ ਸਕੀਮਾਂ ਸਬੰਧੀ ਕਰਵਾਇਆ ਜਾਣੂ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਰਾਜ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੇਸ਼ ਦਾ ਸਭ ਤੋਂ ਪੁਰਾਣਾ ਅਤੇ ਮਜ਼ਬੂਤ ਅਟੁੱਟ ਗਠਬੰਧਨ ਹੈ ਅਤੇ ਇਹ ਨੁੰਹ-ਮਾਸ ਦਾ ਰਿਸ਼ਤਾ ਹੈ।ਉਨ੍ਹਾਂ ਨੇ ਅਕਾਲੀ-ਭਾਜਪਾ ਵਰਕਰਾਂ ਨੂੰ ਦੇਸ਼ ਦੇ …

Read More »

ਡਾ. ਲਖਵਿੰਦਰ ਸਿੰਘ ਗਿੱਲ ਬਣੇ ਉਚੇਰੀ ਸਿਖਿਆ ਦੇ ਡਿਪਟੀ ਡਾਇਰੈਕਟਰ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਸਰੂਪ ਰਾਣੀ ਮਹਿਲਾ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਅਤੇ ਪ੍ਰਮੁੱਖ ਪੰਜਾਬੀ ਸ਼ਾਇਰ ਡਾ. ਲਖਵਿੰਦਰ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਨੇ ਉਚੇਰੀ ਸਿਖਿਆ ਦਾ ਡਿਪਟੀ ਡਾਇਰੈਕਟਰ ਨਿਯੁੱਕਤ ਕੀਤਾ ਹੈ।           ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਦੇਵ ਦਰਦ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਡਾ. ਗਿੱਲ ਨੂੰ …

Read More »

ਪੰਜਾਬੀ ਹਾਸਰਸ ਐਕਟਰ ਰਣਵੀਰ ਰਾਣਾ ਦੇ ਪਿਤਾ ਦੇ ਦਿਹਾਂਤ `ਤੇ ਉਘੀਆਂ ਸ਼ਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਧੂਰੀ, 11 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਫਿਲਮ ਜਗਤ ਦੇ ਨਾਮਵਰ ਹਾਸਰਸ ਕਲਾਕਾਰ ਰਣਵੀਰ ਰਾਣਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਮਾ. ਮੋਹਣ ਸਿੰਘ ਦਾ ਦਿਹਾਂਤ ਹੋ ਗਿਆ।ਸਥਾਨਕ ਰਾਮ ਬਾਗ ਵਿਖੇ ਸਮਾਜਸੇਵੀ ਮਾ. ਮੋਹਣ ਸਿੰਘ ਦੇ ਅੰਤਿਮ-ਸੰਸਕਾਰ ਮੌਕੇ ਪਹੁੰਚੇ ਪੰਜਾਬੀ ਫਿਲਮ ਇੰਡਸਟਰੀ ਦੇ ਡਾਇਰੈਕਟਰ ਤੇਜਵੰਤ ਸਿੰਘ ਮਾਨ ਅਤੇ ਪੰਜਾਬੀ ਫਿਲਮੀ ਕਲਾਕਾਰਾਂ ਵਿਜੈ ਟੰਡਨ, ਬਿਨੂੰ …

Read More »

ਖਸਰਾ ਅਤੇ ਰੂਬੇਲਾ ਦਾ ਟੀਕਾ ਬੱਚਿਆਂ ਲਈ ਵਰਦਾਨ – ਐਸ.ਐਮ.ਓ

ਧੂਰੀ, 11 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਖਸਰਾ ਅਤੇ ਰੁਬੈਲਾ ਮੁਹਿੰਮ ਦੌਰਾਨ 9 ਮਹੀਨਿਆਂ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਸਰਕਾਰੀ ਹਸਪਤਾਲ ਧੂਰੀ ਵਿਖੇ ਸਵੇਰੇ 10 ਵਜੇ ਤੋ ਲੈ ਕੇ ਸਾਮ ਨੂੰ 4 ਵੱਜੇ ਤੱਕ ਰੋਜਾਨਾ ਟੀਕੇ ਲਗਾਏ ਜਾ ਰਹੇ ਹਨ।ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ ਗੁਰਸ਼ਰਨ ਸਿੰਘ ਨੇ ਪੱਤਰਕਾਰਾਂ ਨਾਲ …

Read More »

ਦੰਦਾਂ ਦੇ ਮੁਫਤ ਚੈਕਅੱਪ ਕੈਂਪ `ਚ ਵੰਡੇ ਬੁਰਸ਼-ਪੇਸਟ

ਧੂਰੀ, 11 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਮਿਡਲ ਸਕੂਲ ਹਸਨਪੁਰ ਵਿਖੇ ਅਖਿਲ ਭਾਰਤੀ ਤਰੁਣ ਸੰਗਮ ਧੂਰੀ ਵੱਲੋਂ ਸਕੂਲ ਇੰਚਾਰਜ ਮਲਕੀਤ ਸਿੰਘ ਦੀ ਅਗਵਾਈ ਵਿੱਚ ਦੰਦਾਂ ਦਾ ਮੁਫਤ ਚੈਕ ਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਮੀਨਾ ਸ਼ਰਮਾ ਵੱਲੋਂ ਸਕੂਲ ਦੇ 135 ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ।ਸੰਸਥਾ ਦੇ ਚੇਅਰਮੈਨ ਮਲਕੀਤ ਸਿੰਘ ਚਾਂਗਲੀ …

Read More »

ਹੋਟਲ, ਸਰਾਵਾਂ,ਧਰਮਸ਼ਾਲਾਵਾਂ ਤੇਗੈਸਟ ਹਾਊਸਾਂ `ਚ ਰਹਿਣ ਲਈ ਪਛਾਾਣ ਪੱਤਰ ਜ਼ਰੂਰੀ-ਡੀ.ਸੀ.ਪੀ

ਅੰਮਿ੍ਤਸਰ, 11 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਕਾਰਜਕਾਰੀ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਮਰੀਕ ਸਿੰਘ ਪਵਾਰ ਪੀ.ਪੀ.ਐਸ.ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ `ਤੇ ਪਾਬੰਦੀ ਲਗਾਉਂਦਿਆਂ ਜੁਰਮਾਂ ਦੀ ਰੋਕਥਾਮ ਲਈ ਇਹ ਜ਼ਰੂਰੀ ਕੀਤਾ ਹੈ ਕਿ ਕੋਈ ਵੀ ਹੋਟਲ/ …

Read More »