Thursday, April 25, 2024

Daily Archives: July 5, 2018

ਨਸ਼ੇ ਦੀ ਤੋਟ ਕਾਰਨ ਨਹੀਂ ਓਵਰਡੋਜ਼ ਕਾਰਨ ਮਰ ਰਹੇ ਨੇ ਨਸ਼ੇੜੀ – ਡਾ. ਰਾਣਾ

ਇਲਾਕੇ ਵਿੱਚ ਨਸ਼ਾ ਵਿਕਦਾ ਪਾਇਆ ਗਿਆ ਐਸ.ਐਚ.ਓ ਜਿੰਮੇਵਾਰ ਹੋਵੇਗਾ – ਐਸ.ਐਸ.ਪੀ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੀ ਸ਼ਾਮ ਸਵਾਮੀ ਵਿਵੇਕਾਨੰਦ ਮੁੜ ਵਸੇਬਾ ਕੇਂਦਰ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਦਿਹਾਤੀ ਪੁਲਿਸ ਅਧਿਕਾਰੀਆਂ ਨੂੰ ਨਸ਼ੇ ਅਤੇ ਨਸ਼ੇੜੀਆਂ ਦੀਆਂ ਅਲਾਮਤਾਂ ਸਬੰਧੀ ਜਾਣਕਾਰੀ ਦੇਣ ਲਈ ਲਗਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਮਨੋਵਿਗਿਆਨਕਾਂ ਤੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰਾਂ ਨੇ ਸਪੱਸ਼ਟ ਕੀਤਾ …

Read More »

ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪੁਲਿਸ ਮੁਖੀ ਨੇ ਨਸ਼ੇ ਦੇ ਖਾਤਮੇ ਲਈ ਅਪਣਾਏ 6 ਪਿੰਡ

ਪਹਿਲੇ ਦਿਨ ਹੀ ਮੀਰਾਂਕੋਟ ਦੇ 6 ਨਸ਼ੇੜੀ ਨਸ਼ਾ ਛੱਡਣ ਲਈ ਆਏ ਅੱਗੇ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦਾ ਸੁਨੇਹਾ ਜਿਲ੍ਹੇ ਦੇ ਪਿੰਡ-ਪਿੰਡ ਤੱਕ ਪੁਹੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਦਿਹਾਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿਚੋਂ 6 ਪਿੰਡ ਨਸ਼ਾ ਮੁੱਕਤ ਕਰਨ ਲਈ …

Read More »

ਮਾਨਸੂਨ ਸੈਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਨੂੰ ਪੱਕੀ ਨਾਗਰਿਕਤਾ ਦਿਵਾਉਣ ਦੀ ਕਰਾਂਗੇ ਕੋਸ਼ਿਸ਼ – ਸੁਖਬੀਰ ਬਾਦਲ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਅਫ਼ਗਾਨਿਸਤਾਨ ਤੋਂ ਭਾਰਤ ਆਏ ਸਿੱਖਾਂ ਨੂੰ ਸੰਸਦ ਦੇ ਮਾਨਸੂਨ ਸ਼ੈਸ਼ਨ ਦੌਰਾਨ ਰਾਜਸਭਾ ’ਚ ਨਾਗਰਿਕਤਾ ਬਿੱਲ ਪਾਸ ਕਰਵਾ ਕੇ ਪੱਕੀ ਨਾਗਰਿਕਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਗੱਲ ਦਾ ਐਲਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਨਿਊ ਮਹਾਵੀਰ ਨਗਰ …

Read More »

ਪੰਜਾਬ ਵਿੱਚ ਅਨਰਜੀ ਕੋਡ ਲਾਗੂ ਹੋਵੇਗਾ – ਆਰਕੀਟੈਕਟ ਸੁਰਿੰਦਰ ਬਾਗਾ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਊਰਜਾ ਬਚਾਅ ਬਿਲਡਿੰਗ ਕੋਡ ਵਲੋਂ ਤਿੰਨ ਦਿਨਾਂ ਕਪੇਸਟੀ ਬਿੰਲਡਿਗ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਅੱਜ ਇਥੇ ਕੀਤਾ ਗਿਆ।ਇਸ ਪ੍ਰੋਗ੍ਰਾਮ ਦਾ ਆਯੋਜਨ ਸਾਕਾਰ ਫਾਊਂਡੇਸ਼ਨ, ਚੰਡੀਗੜ ਅਤੇ ਵਿਕੇ: ਵਾਤਾਵਰਨ, ਪੁਣੇ ਵਲੋਂ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ, …

Read More »

5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ ਵਿਸ਼ੇਸ਼ ਦਸਤ ਰੋਕੂ ਪੰਦਰਵਾੜਾ 9 ਜੁਲਾਈ ਤੋਂ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਗਰਮੀਆਂ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ 9-07-2018 ਤੋਂ 21-07-2018 ਤੱਕ ਇੱਕ ਵਿਸ਼ੇਸ਼ ਦਸਤ ਰੋਕੂ ਪੰਦਰਵਾੜਾ ਚਲਾਇਆ ਜਾ ਰਿਹਾ ਹੈ।ਜਿਸ ਬਾਰੇ ਆਮ ਲੋਕਾਂ ਨੂੰ ਸੁਚੇਤ ਕਰਨ ਹਿੱਤ ਅੱਜ ਏ.ਡੀ.ਸੀ (ਡੀ) ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ …

Read More »

ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਆਖਰੀ ਦਿਨ ‘ਮੈਂ ਜਲ੍ਹਿਆ ਵਾਲਾ ਬਾਗ ਬੋਲਦਾ’ ਮੰਚਿਤ

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 30 ਜੂਨ ਤੋਂ 4 ਜੁਲਾਈ ਤੱਕ ਚੱਲਣ ਵਾਲੇ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਆਖਰੀ ਦਿਨ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ …

Read More »

ਐਸ.ਟੀ.ਐਫ ਵੱਲੋ 400 ਗ੍ਰਾਮ ਅਫੀਮ ਸਮੇਤ 2 ਕਾਬੂ

ਧੂਰੀ, 4 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੀਨੀਅਰ ਪੁਲਿਸ ਕਪਤਾਨ ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਸੁਪਰਡੈਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਮਨਜੀਤ ਸਿੰਘ ਬਰਾੜ ਵੱਲੋ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵਲੋ 400 ਗ੍ਰਾਮ ਅਫੀਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਨਜੀਤ ਸਿੰਘ ਬਰਾੜ ਨੇ ਵਿਸਥਾਰ …

Read More »

ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲਈ `ਸਰਕਾਰ ਤੁਹਾਡੇ ਪਿੰਡ` ਪ੍ਰੋਗਰਾਮ ਆਯੋਜਿਤ

ਧੂਰੀ, 4 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਲੋਕਾਂ ਦੀ ਸਮੱਸਿਆਵਾਂ ਦੇ ਹੱਲ ਕਰਨ ਲਈ ਅੱਜ ਪਿੰਡ ਭਸੌੜ ਵਿਖੇ ਇੱਕ ਲੋਕ ਸੁਵਿਧਾ ਕੈਂਪ `ਸਰਕਾਰ ਤੁਹਾਡੇ ਪਿੰਡ` ਆਯੋਜਿਤ ਕੀਤਾ ਗਿਆ।ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਪਿਤਾ ਬਲਦੇਵ ਸਿੰਘ ਖੰਗੂੜਾ ਨੇ ਇਸ ਕੈਂਪ ਦਾ ਉਦਘਾਟਨ ਕੀਤਾ।ਖੰਗੂੜਾ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਦਫਤਰ ਵਿਚ ਕੰਮ ਕਰਵਾਉਣ ਲਈ ਕੋਈ ਮੁਸ਼ਕਿਲ ਨਹੀਂ …

Read More »

`ਤੰਦਰੁਸਤ ਪੰਜਾਬ` ਮਿਸ਼ਨ ਤਹਿਤ ਸੰਤ ਬਾਬਾ ਅਤਰ ਸਿੰਘ ਕਲੱਬ ਵਲੋਂ ਲਗਾਏ ਗਏ ਰੁੱਖ

ਭੀਖੀ, 4 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਅਤਲਾ ਕਲਾਂ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਵੈਲਫੇਅਰ ਕਲੱਬ ਵੱਲੋ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਰੁੱਖ ਲਗਾਏ ਗਏ ਤਾਂ ਕਿ ਸਾਡਾ ਆਲਾ-ਦੁਆਲੇ ਦਾ ਵਾਤਾਵਰਣ ਸੁੱਧ ਰੱਖਿਆ ਜਾ ਸਕੇ ਅਤੇ ਕਲੱਬ ਦੇ ਅਹੁਦੇਦਾਰਾਂ ਵੱਲੋ ਅਪੀਲ ਕੀਤੀ ਗਈ ਕੀ ਹਰ ਇੱਕ ਇਨਸਾਨ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਪੰਜ ਰੁੱਖ ਜਰੂਰ …

Read More »

ਮੇਨ ਰੋਡ ਤੇ ਬੈਂਕ ਨੇੜਿਓਂ ਸਬਜ਼ੀ ਤੇ ਫਲਾਂ ਦੀਆਂ ਰੇਹੜੀਆਂ ਹਟਾਉਣ ਦੀ ਮੰਗ

ਭੀਖੀ, 4 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਸ਼ਹਿਰ ਦੇ ਮੁੱਖ ਮਾਰਗ `ਤੇ ਸਥਿਤ ਬੈਂਕ ਮੁਲਾਜ਼ਮਾਂ ਅਤੇ ਦੁਕਾਨਦਾਰਾਂ ਵੱਲੋ ਕਾਰਜ਼ ਸਾਧਕ ਅਫਸਰ ਨੂੰ ਲਿਖਤੀ ਪੱਤਰ ਰਾਹੀ ਬੇਨਤੀ ਕੀਤੀ ਹੈ ਕਿ ਸੜਕ ਤੋਂ ਬੈਂਕਾ ਨੂੰ ਮੁੜਦੀ ਗਲੀ ਦੇ ਮੋੜ `ਤੇ ਫਲ ਫਰੂਟ ਅਤੇ ਸਬਜ਼ੀ ਦੀ ਰੇਹੜ੍ਹੀਆਂ ਲਗਾ ਕੇ ਨਾਜ਼ਾਇਜ ਕਬਜ਼ਾ ਕੀਤਾ ਹੋਇਆ ਹੈ।ਜਿਸ ਨਾਲ ਦੁਕਾਨਦਾਰਾਂ, ਬੈਂਕ ਮੁਲਾਜ਼ਮਾਂ ਅਤੇ ਬੈਂਕ ਗ੍ਰਾਹਕਾਂ …

Read More »