Tuesday, March 26, 2024

Daily Archives: August 6, 2018

ਵਾਰਡ ਨੰਬਰ 13 ਦੇ ਵਾਸੀਆਂ ਨੇ ਸ਼ਮਸ਼ਾਨਘਾਟ ਦੀ ਸਫਾਈ ਕਰ ਕੇ ਪੌਦੇ ਲਗਾਏ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਵੱਛ ਭਾਰਤ ਮੁਹਿੰਮ ਤਹਿਤ ਵਾਰਡ ਨੰਬਰ 13 ਨਿਵਾਸੀਆਂ ਵੱਲੋਂ ਸ਼ਮਸ਼ਾਨਘਾਟ ਤੁੰਗ ਬਾਲਾ ਇੰਦਰਾ ਕਲੋਨੀ ਦੀ ਸਫਾਈ ਕਰਦਿਆਂ ਦਰਜਨਾਂ ਪੌਦੇ ਲਗਾਏ ਗਏ।ਵਾਰਡ ਇੰਚਾਰਜ ਲਵਲੀਨ ਵੜੈਚ ਦੀ ਦੇਖ-ਰੇਖ `ਚ ਸ਼ਮਸ਼ਾਨ ਘਾਟ ਵਿੱਚ ਫੈਲੀ ਕਾਂਗਰਸੀ ਬੂਟੀ ਦਾ ਸਫਾਇਆ ਕਰਦਿਆਂ ਝਾੜੂ ਲਗਾ ਕੇ ਸਫਾਈ ਕੀਤੀ ਗਈ।ਜਿਸ ਦੌਰਾਨ ਏਕਨੂਰ ਸੇਵਾ ਟਰੱਸਟ, ਲੇਡੀ ਕੇਅਰ ਟੈਕਨੀਕਲ ਐਜੂਕੇਸ਼ਨ ਸੋਸਾਇਟੀ, ਹਿਮਜਨ …

Read More »

ਤਰਨ ਤਾਰਨ ਰੋਡ `ਤੇ ਬਣ ਰਹੇ ਐਲੀਵੇਟਿਡ ਰੋਡ ਨਾਲ ਰੁੱਕਦੀ ਆਵਾਜਾਈ ਤੋਂ ਲੋਕ ਤੰਗ ਤੇ ਪ੍ਰੇਸ਼ਾਨ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ ਦੇ ਪੁੱਲ ਅਤੇ ਰੇਲਵੇ ਫਾਟਕ ਉਪਰ ਬਣਾਏ ਜਾ ਰਹੇ ਐਲੀਵੇਟਿਡ ਪੁੱਲ ਕਾਰਣ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਕਾਫੀ ਤੰਗ ਤੇ ਪ੍ਰੇਸ਼ਾਨ ਹਨ।ਬਣ ਰਹੇ ਇਸ ਪੁੱਲ ਨਾਲ ਆਵਾਜਾਈ ਜਾਮ ਲੱਗਣ ਨਾਲ ਟਰੈਫਿਕ ਰੁਕ ਜਾਂਦੀ ਹੈ ਤਾਂ ਸਕੂਲੀ ਬੱਚੇ ਅਤੇ ਦਫਤਰਾਂ ਨੂੰ ਜਾਣ ਵਾਲੇ …

Read More »

ਬਲਾਕ ਪਠਾਨਕੋਟ ਦੇ ਕਿਸਾਨਾਂ ਨੇ ਤਕਰੀਬਨ 50 ਲੱਖ ਦੀ ਡਾਇਆ ਖਾਦ ਘੱਟ ਖਰੀਦੀ – ਡਾ. ਅਮਰੀਕ ਸਿੰਘ

ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਮਿੱਟੀ ਸਿਹਤ ਕਾਰਡ ਵਿੱਚ ਦਿੱਤੀਆਂ ਜਾਣਕਾਰੀਆਂ ਦੀ ਮਦਦ ਨਾਲ ਕਿਸਾਨਾਂ ਨੂੰ ਫਸਲ ਦੀ ਉੱਪਾਦਕਤਾ ਵਧਾਉਣ ਅਤੇ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਭੌਂ ਪਰਖ ਅਫਸਰ ਨੇ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ `ਮਿਸ਼ਨ ਤੰਦਰੁਸਤ ਪੰਜਾਬ` …

Read More »

ਦਲਿਤਾਂ, ਘੱਟਗਿਣਤੀਆਂ ਤੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਲਈ ਕੈਪਟਨ ਸਰਕਾਰ ਵਚਨਬੱਧ – ਵਿਧਾਇਕ ਲਾਡੀ

ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਮੁਲਾਜ਼ਮਾਂ ਦੀ ਤਰੱਕੀ ਲਈ ਰਾਂਖਵਾਕਰਨ ਬਹਾਲ ਕਰਨ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ।ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਦਲਿਤਾਂ, ਘੱਟਗਿਣਤੀ, ਦੱਬੇ ਕੁਚਲੇ ਵਰਗ …

Read More »

ਮਾਈਗੇ੍ਰਟਰੀ ਅਬਾਦੀ ਲਈ 2018 ਦੇ ਪਹਿਲੇ ਮਾਈਗੇ੍ਰਟਰੀ ਪਲਸ ਪੋਲਿਓ ਰਾਊਂਡ ਦੀ ਸ਼ੁਰੂਆਤ

ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) -ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਾਲਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 5 ਤੋਂ 7 ਅਗਸਤ ਤੱਕ ਚੱਲਣ ਵਾਲੇ ਮਾਈਗੇ੍ਰਟਰੀ ਪਲਸ ਪੋਲਿਓ ਪਹਿਲੇ ਰਾਊਂਡ ਦੀ ਜਿਲੇ੍ ਅੰਦਰ ਅੱਜ ਸ਼ੁਰੂਆਤ ਕੀਤੀ ਗਈ।ਇਸ ਤਿੰਨ ਦਿਨਾਂ ਮੁਹਿੰਮ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਤੌਰ `ਤੇ ਸਟੇਟ ਇਮੂਨਾਈਜੇਸ਼ਨ ਅਫਸਰ ਡਾ. ਜੀ. ਬੀ ਅੱਜ ਪਠਾਨਕੋਟ ਪਹੁੰਚੇ।ਜਿਲਾ੍ਹ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ …

Read More »

ਸਿੱਖ ਪੰਥ ਦੀਆਂ ਉਘੀਆਂ ਸ਼ਖਸ਼ੀਅਤਾਂ ਵਲੋਂ ਭਗਤ ਜੀ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ

ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਦਾ ਅਯੋਜਨ ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਦਿਨ ਐਤਵਾਰ ਨੂੰ ਵੀਹਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ, ਲੂਲ੍ਹੇ ਲੰਗੜਿਆਂ, ਪਾਗਲਾਂ ਅਤੇ ਲਵਾਰਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਵਿਖੇ ਧੰਨ ਬਾਬਾ ਦੀਪ ਸਿੰਘ …

Read More »

ਅਕਾਲ ਤਖ਼ਤ ਬਾਰੇ ਅਮਰੀਕੀ ਸਿੱਖ ਵਿਦਵਾਨ ਵਲੋਂ ਲਿਖੀ ਪੁਸਤਕ ਰਲੀਜ

ਅਕਾਲ ਤਖ਼ਤ ਦੇ ਦਾਰਸ਼ਨਿਕ ਅਰਥਾਂ ਵੱਲ ਧਿਆਨ ਦੇਣ ‘ਤੇ ਜੋਰ ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਅਤੇ ਉੱਤਰੀ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਵੱਲੋਂ ਸੰਚਾਲਿਤ ਕੀਤੀ ਜਾ ਰਹੀ ਸੰਸਥਾ ਨਾਦ ਪ੍ਰਗਾਸੁ ਦੁਆਰਾ ਅਮਰੀਕੀ ਸਿੱਖ ਵਿਦਵਾਨ ਅਮਨਦੀਪ ਸਿੰਘ ਦੁਆਰਾ ਲਿਖੀ ਪੁਸਤਕ ‘ਅਕਾਲ ਤਖ਼ਤ: ਰਿਵਿਜ਼ਟਿੰਗ ਮੀਰੀ ਇਨ ਪੁਲੀਟੀਕਲ ਇਮੈਜੀਨੇਸ਼ਨ’ ਨੂੰ ਖ਼ਾਲਸਾ ਕਾਲਜ ਫਾਰ ਵਿਮਨ ਵਿਖੇ ਰਿਲੀਜ ਕੀਤਾ ਗਿਆ ਅਤੇ …

Read More »

ਐਲੀਮੈਂਟਰੀ ਟੀਚਰਜ਼ ਯੂਨੀਅਨ ਪਟਿਆਲੇ ਨੂੰ ਅੱਜ ਕਰੇਗੀ ਕੂਚ – ਕਾਹਲੋਂ, ਲਾਹੌਰੀਆ

ਜੰਡਿਆਲਾ ਗੁਰੂ, 5 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਟਰੀਂ ਟੀਚਰਜ਼ ਯੂਨੀਅਨ ਪੰਜਾਬ ਦੀ ਇੱਕ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀ ਅਵਾਜ਼ ਦਬਾਉਣ ਲਈ ਮੋਰਚੇ ਦੇ 5 ਆਗੂਆਂ ਨੂੰ ਬਿਨਾਂ ਕਿਸੇ ਕਾਰਨ ਮੁਅੱਤਲ ਕਰਨ ਦੇ ਫੈਸਲੇ ਦਾ ਜੋਰਦਾਰ ਵਿਰੋਧ ਕੀਤਾ ਗਿਆ।ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੋਰੀਆ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ …

Read More »

ਬੇਟੀ ਬਚਾਓ-ਬੇਟੀ ਪੜਾਓ ਦਾ ਸੱਦਾ ਦੇਣ ਲਈ ਸਰਗਰਮੀਆਂ ਲਗਾਤਾਰ ਜਾਰੀ – ਡੀ.ਸੀ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ –  ਮਨਜੀਤ ਸਿੰਘ) – ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਬੇਟੀ ਬਚਾਉ ਬੇਟੀ ਪੜਾਉ’ ਮੁਹਿੰਮ ਦਾ ਸੱਦਾ ਜਿਲ੍ਹੇ ਦੇ ਘਰ-ਘਰ ਤੱਕ ਪੁੱਜਦਾ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਲਗਾਤਾਰ ਸਰਗਰਮੀਆਂ ਚੱਲ ਰਹੀਆਂ ਹਨ।ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਹਰਦੀਪ ਕੌਰ ਨੇ ਪ੍ਰੋਗਰਾਮ ਦਾ …

Read More »

ਪਹਿਲੇ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਵੱਖ-ਵੱਖ ਸੂਬਿਆਂ `ਚ ਸੰਗਤਾਂ ਨਾਲ ਕੀਤਾ ਰਾਬਤਾ

ਧਰਮ ਪ੍ਰਚਾਰ ਕਮੇਟੀ ਨੇ ਛੱਤੀਸਗੜ੍ਹ ਦੇ ਵੱਖ-ਵੱਖ ਗੁਰੂ ਘਰਾਂ ਲਈ ਦਿੱਤੀ ਮਾਲੀ ਸਹਾਇਤਾ ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੰਗਤ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ।ਇਹਨੀ ਦਿਨੀਂ ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ …

Read More »