Friday, March 29, 2024

Daily Archives: August 19, 2018

ਦੇਸ਼ ’ਚ ਸਿੱਖਾਂ ਵਿਰੁੱਧ ਘਟਨਾਵਾਂ ਦਾ ਲੌਂਗੋਵਾਲ ਵੱਲੋਂ ਸਖ਼ਤ ਨੋਟਿਸ

ਕੇਂਦਰੀ ਗ੍ਰਹਿ ਮੰਤਰੀ ਤੇ ਹਰਿਆਣਾ, ਰਾਜਸਥਾਨ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਅੰਦਰ ਸਿੱਖਾਂ ਵਿਰੁੱਧ ਵਾਪਰੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲਿਆ ਹੈ।ਜਾਰੀ ਬਿਆਨ ਵਿਚ ਲੌਂਗੋਵਾਲ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਅੰਦਰ ਬਾਰ-ਬਾਰ ਘੱਟਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ …

Read More »

ਵਿਦੇਸ਼ਾਂ ’ਚ ਸਿੱਖਾਂ ’ਤੇ ਨਸਲੀ ਹਮਲੇ ਰੋਕਣ ਲਈ ਠੋਸ ਕਦਮ ਚੁੱਕੇ ਕੇਂਦਰ ਸਰਕਾਰ – ਲੌਂਗੋਵਾਲ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖਿਆ ਪੱਤਰ ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ਾਂ ’ਚ ਸਿੱਖਾਂ ’ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਸਬੰਧੀ ਠੋਸ ਕਾਰਵਾਈ ਕਰਨ ਲਈ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਲਿਖਿਆ ਹੈ।ਲੌਂਗੋਵਾਲ ਨੇ ਵਿਦੇਸ਼ ਮੰਤਰੀ ਨੂੰ …

Read More »

ਸਰਕਾਰੀ ਸਕੂਲ ਸ਼ਿਵਾਲਾ ਭਾਈਆਂ ਦੀ ਅਧਿਆਪਿਕਾ ਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 72ਵੇਂ ਸੁਤੰਤਰਤਾ ਦਿਵਸ ਦੇ ਸ਼ੁੱਭ ਅਵਸਰ ਤੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਭਾਈਆਂ ਦੀ ਅਧਿਆਪਿਕਾ ਰਵਿੰਦਰ ਕੌਰ ਨੂੰ ਵਿੱਦਿਅਕ ਖੇਤਰ ਤੋਂ ਇਲਾਵਾ ਕਲਾ, ਵਿਰਸਾ ਤੇ ਵਿਰਾਸਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਬਦਲੇ ਵਿਸ਼ੇਸ਼ ਤੌਰ `ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ …

Read More »

ਦੁਰਗਾ ਅਸ਼ਟਮੀ ਦੇ ਮੇਲੇ ਮੌਕੇ ਵੱਖ-ਵੱਖ ਥਾਵਾਂ `ਤੇ ਲਾਏ ਲੰਗਰ

ਸਮਰਾਲਾ, 18 ਅਗਸਤ  (ਪੰਜਾਬ ਪੋਸਟ- ਕੰਗ) – ਸਮਰਾਲਾ ਸ਼ਹਿਰ ਵਿੱਚ ਹਰ ਸਾਲ ਦੀ ਤਰ੍ਹਾਂ ਦੀ ਤਰ੍ਹਾਂ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜ੍ਹੇ `ਤੇ ਭਾਰੀ ਮੇਲਾ ਲੱਗਾ, ਜਿਸ ਵਿੱਚ ਹਜਾਰਾਂ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਸ਼ਾਮਲ ਹੋਏ ਤੇ ਸਥਾਨਕ ਦੁਰਗਾ ਮੰਦਿਰ ਵਿਖੇ ਨਤਮਸਤਕ ਹੋ ਕੇ ਮਾਤਾ ਦੀਆਂ ਖੁਸ਼ੀਆਂ ਪ੍ਰਾਾਪਤ ਕੀਤੀਆਂ।ਸ਼ਰਧਾਲੂਆਂ ਵੱਲੋਂ ਮੇਲੇ ਵਿੱਚ ਪੁੱਜੀਆਂ ਸੰਗਤਾਂ ਲਈ ਵੱਖ-ਵੱਖ ਥਾਵਾਂ `ਤੇ ਲੰਗਰ ਲਗਾਏ ਗਏ। ਦੁਰਗਾ …

Read More »

ਰਾਈਜ਼ਿੰਗ ਸਟਾਰ ਬੈਨਟ ਬ੍ਰਿਗੇਡ ਵਲੋਂ ਵਿਸ਼ੇਸ ਬੱਚਿਆਂ ਲਈ ਉਤਸ਼ਾਹਿਤ ਪ੍ਰੋਗਰਾਮ

ਪਠਾਨਕੋਟ, 18 ਅਗਸਤ (ਪੰਜਾਬ ਪੋਸਟ ਬਿਊਰੋ) –  ਸਥਾਨਕ ਰਾਵੀ ਆਡੀਟੋਰੀਅਮ ਵਿਖੇ ਸ੍ਰੀਮਤੀ ਵਾਈ ਗੀਤਾ ਮੋਹਣ ਖੇਤਰੀ ਪ੍ਰਧਾਨ ਆਵਾ ਰਾਈਜਿੰਗ ਸਟਾਰ ਕੌਰ ਦੀ ਪ੍ਰਧਾਨਗੀ `ਚ ਰਾਈਜਿੰਗ ਸਟਾਰ ਬੈਨਟ ਬ੍ਰਿਗੇਡ ਵੱਲੋਂ ਵਿਸ਼ੇਸ਼ ਬੱਚਿਆਂ ਲਈ ਉਤਸਾਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਕਰਯੋਗ ਹੈ ਕਿ ਇਹ ਪ੍ਰੋਗਰਾਮ ਸਾਲ-2018 ਦੇ ਕੇਂਦਰੀ ਵਿਸੇ “ਦਿਵਿਆਂਗਾਂ ਦੇ ਸਸ਼ਕਤੀਕਰਨ” ਨੂੰ ਸਮਰਪਿਤ ਸੀ। ਸ੍ਰੀਮਤੀ ਵਾਈ ਗੀਤਾ ਮੋਹਣ ਨੇ ਕਿਹਾ ਕਿ ਰਾਈਜਿੰਗ ਸਟਾਰ …

Read More »

ਸੱਤਿਆਜੀਤ ਮਜੀਠੀਆ ਨੇ ਸੂਰਜੀ ਊਰਜਾ ਵਾਲੇ ‘ਸੋਲਰ ਪਾਵਰ ਪਲਾਟ ਪ੍ਰੋਜੈਕਟ’ ਦਾ ਕੀਤਾ ਉਦਘਾਟਨ

775 ਕਿਲੋਵਾਟ ਵਾਲੇ ਊਰਜਾ ਪ੍ਰੋਜੈਕਟ ਦਾ ਦਿੱਲੀ ਦੀ ਕੰਪਨੀ ਨਾਲ ਸਮਝੌਤਾ ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਵੱਲੋਂ ਬਿਜਲੀ ਬਚਾਉਣ, ਪ੍ਰਦੂਸ਼ਣ ਰਹਿਤ ਸਾਫ਼-ਸੁੱਥਰੀ ਊਰਜਾ ਪ੍ਰਦਾਨ ਕਰਨ ਅਤੇ ਵਾਤਾਵਰਣ ਪ੍ਰਤੀ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੇ ਮਨੋਰਥ ਨਾਲ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਵੱਲੋਂ ਸੋਲਰ ਸਿਸਟਮ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ …

Read More »

ਵਿਧਾਇਕ ਡੈਨੀ ਨੇ ਆਪਣੇ ਜੱਦੀ ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਐਲਾਨਿਆ

ਬੰਡਾਲਾ `ਚ ਗਲੀਆਂ ਬਨਾਉਣ ਦਾ ਕੀਤਾ ਉਦਘਾਟਨ ਜੰਡਿਆਲਾ ਗੁਰੂ, 18 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਪਣੇ ਜੱਦੀ ਪਿੰਡ ਬੰਡਾਲਾ ਵਿੱਚ ਨਵੀਆਂ ਗਲੀਆਂ ਨਾਲੀਆਂ ਬਣਾਉਣ ਦੇ ਉਦਘਾਟਨ ਉਪਰੰਤ ਕਿਹਾ ਕਿ ਪਿਛਲੇ 10 ਸਾਲ ਪੰਜਾਬ ਅਕਾਲੀਆਂ ਦੇ ਕਬਜ਼ੇ ਵਿੱਚ ਰਿਹਾ ਹੋਣ ਕਰਕੇ ਬੁਰੀ ਤਰਾਂ ਲੁੱਟਿਆ-ਪੁੱਟਿਆ ਗਿਆ ਸੀ, ਜਿਸ …

Read More »

ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ `ਚ ਮਨਾਇਆ ਗਿਆ ਆਜ਼ਾਦੀ ਦਿਹਾੜਾ

ਜੰਡਿਆਲਾ ਗੁਰੂ, 18 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਸਰ ਇਲੀਟ ਕਾਨਵੇਂਟ ਸਕੂਲ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਦੀ ਰਹਿਨੁਮਾਈ ਵਿੱਚ 72ਵਾਂ ਆਜ਼ਾਦੀ ਦਿਹਾੜਾ ਬੜੇ ਹੀ ਧੁਮ-ਧਾਮ ਨਾਲ ਮਨਾਇਆ ਗਿਆ ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ  ਰਜਿੰਦਰ ਰਿਖੀ ਪ੍ਰਧਾਨ ਇਡੀਅੱਟ ਕਲੱਬ, ਮੈਡਮ ਧਵਨੀ ਮਹਿਰਾ, ਅਵਤਾਰ ਦੀਪਕ ਸਿੰਘ ਪੰਜਾਬੀ ਗਾਇ), ਅਮਿਤ ਰੰਧਾਵ ਮਿਊਜਿਕ …

Read More »

ਸੰਗਤ ਲਾਂਘਾ ਕਰਤਾਰਪੁਰ ਜਥੇ ਨੇ ਸੰਗਰਾਂਦ ਦਿਹਾੜੇ ਹਿੰਦ-ਪਾਕ ਸਰਹੱਦ `ਤੇ ਕੀਤੀ ਅਰਦਾਸ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ ਬਿਊਰੋ) – ਸੰਗਤ ਲਾਂਘਾ ਕਰਤਾਰਪੁਰ ਨਾਂ ਦੇ ਜਥੇ ਨੇ ਸੰਗਰਾਂਦ ਦੇ ਦਿਹਾੜੇ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਡੇਰਾ ਬਾਬਾ ਨਾਨਕ ਹਿੰਦ-ਪਾਕ ਸਰਹੱਦ ਤੇ ਅਰਦਾਸ ਕੀਤੀ।ਜਥੇ ਦੇ ਮੁਖੀ ਬੀ.ਐਸ ਗੁਰਾਇਆ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੋਵਾਂ ਮੁਲਕਾਂ ਵਿਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ ਹਨ ਉਨਾਂ ਕਿਹਾ ਕਿ ਉਪਮਹਾਂਦੀਪ …

Read More »

ਸਿੱਖਿਆ ਮੰਤਰੀ ਵਲੋਂ ਪਿੰਡ ਪਿੰਡ ਥਾਂਦੇ ਦੇ ਵਿਕਾਸ ਲਈ 10 ਲੱਖ ਦੀ ਗਰਾਂਟ ਦਾ ਐਲਾਨ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਸਿੱਖਿਆ ਤੇ ਵਾਤਾਵਰਣ  ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਥਾਂਦੇ ਪਿੰਡ ਦੇ ਇਤਿਹਾਸਕ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੂਹ ਪ੍ਰਾਪਤ ਚੁਬੱਚਾ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਵਿਚ ਸ਼ਿਰਕਤ ਕਰ ਕੇ ਮੱਥਾ ਟੇਕਿਆ ਗਿਆ।ਪ੍ਰਬੰਧਕੀ ਕਮੇਟੀ ਵਲੋ ਉਨਾਂ ਨੂੰ ਦੋ ਤਲਵਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ।         ਮੰਤਰੀ ਸੋਨੀ ਵਲੋਂ  ਪਿੰਡ ਥਾਂਦੇ …

Read More »