Friday, March 29, 2024

Daily Archives: October 7, 2018

ਅਸਲ ਮੁੱਦਿਆਂ ਨੂੰ ਵਿਸਾਰ ਕੇ ਨਿੱਜੀ ਹਿੱਤਾਂ ਲਈ ਤਰਲੋਮੱਛੀ ਹਨ ਅਕਾਲੀ ਤੇ ਕਾਂਗਰਸੀ – ਮਾਨਸ਼ਾਹੀਆ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਲੋਕਾਂ ਦੇ ਅਸਲ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਨਿੱਜੀ ਹਿੱਤਾਂ ਦੇ ਲਈ ਤਰਲੋ ਮੱਛੀ ਹੁੰਦੀਆਂ ਨਜ਼ਰ ਆ ਰਹੀਆਂ ਹਨ, ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕੀਤਾ।      ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਿਹੜੀ ਕਿ ਲੋਕਾਂ ਨਾਲ ਕਿਸਾਨੀ …

Read More »

ਗਰੀਬ ਪਰਿਵਾਰ ਦੇ ਘਰ ਦੀਆਂ ਡਿੱਗੀਆਂ ਛੱਤਾਂ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਰੇਟਾ ਦੀ ਵਾਰਡ ਨੰ. 6 ਦੇ ਵਸਨੀਕ ਪੰਡਿਤ ਅਮਰਨਾਥ ਦੇ ਮਕਾਨ ਦੇ ਕਮਰਿਆਂ ਦੇ ਗਾਡਰਾਂ ਦੇ ਅਚਾਨਕ ਟੱਟ ਜਾਣ ਕਾਰਨ ਛੱਤ ਡਿੱਗ ਗਈ ਛੱਤ ਡਿੱਗਣ ਸਮੇਂ ਬੱਚੇ ਸਕੂਲ ਜਾ ਚੁੱਕੇ ਸਨ ਅਤੇ ਉਹ ਖੁਦ ਆਪਣੀ ਮਾਂ ਕੋਲ ਹਸਪਤਾਲ ਗਿਆ ਹੋਇਆ ਸੀ।ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਦਕਿ ਹੇਠਾਂ ਪਿਆ …

Read More »

ਸ਼ਹੀਦ ਲੈਫ. ਗੁਰਦੇਵ ਸਿੰਘ ਯਾਦਗਾਰੀ ਕਲੱਬ ਵਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੀਤੀ ਦਿਨੀ ਸ਼ਹੀਦ ਹੋਏ ਲੈਫ. ਗੁਰਦੇਵ ਸਿੰਘ ਦੀ ਯਾਦ ਚ’ ਹੋਏ 51ਵੇਂ ਕਬੱਡੀ ਟੂਰਨਾਮੈਂਟ ਵਿੱਚ ਵਿਸ਼ੇਸ਼ ਸਹਿਯੋਗ ਬਦਲੇ ਪ੍ਰਧਾਨ ਮਲਕੀਤ ਸਿੰਘ ਬਾਬੇਕਾ, ਜਗਸੀਰ ਸਿੰਘ, ਰੂਪ ਸਿੰਘ, ਬਲਦੇਵ ਸਿੰਘ ਵਲੋਂ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਨੇ ਸ਼ਹੀਦ ਲੈਫ. ਗੁਰਦੇਵ ਸਿੰਘ ਯਾਦਗਾਰੀ ਕਲੱਬ ਭੀਖੀ …

Read More »

ਰਮਸਾ ਅਧਿਆਪਕਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਕੈਬਨਿਟ ਵਲੋਂ ਐਸ.ਐਸ.ਏ, ਰਮਸਾ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਮੁਢਲੀ ਤਨਖਾਹ `ਤੇ ਵਿਭਾਗ ਵਿੱਚ ਰੈਗੂਲਰ ਕਰਨ ਫੈਸਲੇ ਨਾਲ ਖੁਸ਼ੀ ਦਾ ਥਾਂ ਤੇ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਨਿਰਾਸ਼ਾ ਅਤੇ ਰੋਸ ਦਾ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਨਾਅਰੇਬਾਜ਼ੀ …

Read More »

ਡਿਪਟੀ ਕਮਿਸ਼ਨਰ ਨੇ ਭੀਖੀ `ਚ ਕੀਤਾ ਸਟਰੀਟ ਲਾਈਟਾਂ ਦਾ ਉਦਘਟਾਨ- ਸ਼ਹਿਰ ਵਾਸੀ ਖੁਸ਼

ਭੀਖੀ, 5 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) –  ਭੀਖੀ ਵਿਖੇ ਸੁਨਾਮ-ਮਾਨਸਾ ਸੜਕ ਦੇ ਤਕਰੀਬਨ 1.5 ਕਿਲੋਮੀਟਰ ਰਸਤੇ `ਤੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਕਾਫੀ ਲੰਮੇ ਸਮੇ ਤੋ ਲੋਕਾਂ ਨੂੰ ਰਾਤ ਦੇ ਸਮੇਂ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਸੀ।ਜਿਸ ਨੂੰ ਦੇਖਦਿਆਂ ਨਗਰ ਪੰਚਾਇਤ ਨੇ 20 ਤੋਂ 22 ਲੱਖ ਦੀ ਲਾਗਤ ਨਾਲ ਪੂਰੇ ਰਸਤੇ `ਤੇ ਲਾਈਟਾਂ ਲਗਾਈਆਂ ਹਨ।ਇਨ੍ਹਾਂ ਲਾਈਟਾਂ ਦਾ ਉਦਘਾਟਨ …

Read More »

ਧਰਨਾਕਾਰੀਆਂ `ਤੇ ਦਰਜ ਪਰਚੇ ਰੱਦ ਕਰਵਾਉਣ ਲਈ ਵਿਧਾਇਕ ਨੇ ਐਸ.ਐਸ.ਪੀ ਨੂੰ ਸੌਂਪਿਆ ਮੰਗ ਪੱਤਰ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿਛਲੇ ਦਿਨੀਂ ਆਦਰਸ਼ ਪਬਲਿਕ ਸਕੂਲ ਸਾਹਨੇਵਾਲੀ ਵਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਧਰਨੇ ਵਿੱਚ ਹਾਜ਼ਰ ਵਿਅਕਤੀਆਂ `ਤੇ ਝੁਨੀਰ ਦੀ ਪੁਲਿਸ ਵਲੋਂ ਪਰਚਾ ਦਰਜ ਕੀਤਾ ਗਿਆ ਸੀ, ਜਿਸ ਨੂੰ ਰੱਦ ਕਰਵਾਉਣ ਲਈ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਸੀਨੀਅਰ ਕਪਤਾਨ ਪੁਲਿਸ ਮਾਨਸਾ ਅਤੇ ਡਿਪਟੀ …

Read More »

ਆਮ ਆਦਮੀ ਪਾਰਟੀ ਨੇ ਵਿਧਾਇਕ ਬੁੱਧ ਰਾਮ ਨੂੰ ਬਣਾਇਆ ਕੋਰ ਕਮੇਟੀ ਦਾ ਚੇਅਰਮੈਨ

ਭੀਖੀ/ ਮਾਨਸਾ, 6 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਕੇਂਦਰੀ ਆਮ ਆਦਮੀ ਪਾਰਟੀ ਦੀ ਬੀਤੇ ਦਿਨੀਂ ਪੰਜਾਬ ਦੇ ਵਿਧਾਇਕ ਤੇ ਸੀਨੀਅਰ ਆਗੂਆਂ ਨਾਲ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਪਾਸ ਹੋਇਆ ਕਿ ਪੰਜਾਬ ਸੰਬੰਧੀ ਫੈਸਲੇ ਲੈਣ ਲਈ 22 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਹੈ। ਇਹ ਕੋਰ ਕਮੇਟੀ ਹੀ ਪੰਜਾਬ ਦੇ ਸਾਰੇ ਮਸਾਲਿਆਂ ਤੇ ਫੈਸਲੇ ਲਿਆ ਕਰੇਗੀ। ਵਿਧਾਨ …

Read More »

ਪਰਾਲੀ ਨੂੰ ਅੱਗ ਨਾ ਲਾਉਣ ਲਈ 5 ਜਾਗਰੂਕਤਾ ਮੋਬਾਇਲ ਵੈਨਾਂ ਨੂੰ ਦਿੱਤੀ ਹਰੀ ਝੰਡੀ

ਭੀਖੀ/ ਮਾਨਸਾ, 6 ਅਕਤੂਬਰ (ਪੰਜਬ ਪੋਸਟ- ਕਮਲ ਜ਼ਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜੀ ਦੀਆਂ ਫਸਲਾਂ ਸਬੰਧੀ ਨਵੀਂ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਨਵੀਂ ਅਨਾਜ ਮੰਡੀ ਵਿਖੇ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਕੀਤਾ ਗਿਆ।ਕੈਂਪ ਵਿੱਚ 1300 ਤੋਂ ਵੀ ਵੱਧ ਕਿਸਾਨਾਂ ਨੇ …

Read More »

ਸਰਕਾਰੀ ਸੀਨੀ. ਸੈਕੰ. ਸਕੂੂਲ ਦੇ ਬੱਚਿਆਂ ਦਾ ਤਾਈਕਵਾਂਡੋ ਚੈਂਪੀਅਨਸ਼ਿਪ `ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜ਼ਿਲਾ ਪੱਧਰੀ ਤਾਈਕਵਾਂਡੋ ਚੈਂਪੀਅਨਸ਼ਿਪ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ ਕਰਵਾਈ ਗਈ ਵਿੱਚ ਸਰਕਾਰੀ ਕੰਨਿਆ ਸਕੂਲ ਦੇ ਬੱਚਿਆਂ ਵੱਲੋਂ 4 ਸੋਨੇ ਦੇ ਤਗਮੇ, 3 ਚਾਂਦੀ ਦੇ ਅਤੇ 2 ਤਾਂਬੇ ਦੇ ਤਗਮੇ ਲੈ ਕੇ ਸ਼ਾਨਦਾਰ ਪ੍ਰਾਪਤੀ ਕੀਤੀ ਗਈ।ਸਕੂਲ ਦੇ ਅੰਡਰ-14 ਵਰਗ ਵਿੱਚ ਕੁਲਬੀਰ ਕੌਰ, ਸਨੇਹਾ, ਸੁਸ਼ੀਲਾ ਨੇ ਸੋਨੇ ਦਾ …

Read More »

ਪੁਰਾਤਨਤਾ ਤੇ ਸੁੰਦਰ ਮੀਨਾਕਾਰੀ ਦਾ ਸੁਮੇਲ ਹਨ ਨਵੇਂ ਦਰਵਾਜ਼ੇ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਲਗਾਏ ਗਏ ਦਰਵਾਜ਼ੇ ਪੁਰਾਤਨ ਦਰਵਾਜ਼ਿਆਂ ਦੀ ਤਰ੍ਹਾਂ ਹੂਬਹੂ ਬਣਾਏ ਗਏ ਹਨ।ਦਰਵਾਜ਼ੇ ਤਿਆਰ ਕਰਨ ਲਈ ਟਾਹਲੀ ਦੀ ਕਾਲੀ ਲੱਕੜ ਵਰਤੀ ਗਈ ਹੈ ਅਤੇ ਇਸ ਦੇ ਇਕ ਪਾਸੇ ਚਾਂਦੀ ਦੀ ਪਰਤ ਅਤੇ ਦੂਸਰੇ ਪਾਸੇ ਸਮੁੰਦਰੀ ਸਿੱਪ ਨਾਲ ਸੁੰਦਰ ਮੀਨਾਕਾਰੀ ਕੀਤੀ ਗਈ ਹੈ।ਇਹ …

Read More »