Thursday, March 28, 2024

Daily Archives: October 19, 2018

ਕਿਸੇ ਇਕ ਵੀ ਮੋਬਾਈਲ ਫੋਨ ਦੇ ਕੱਟੇ ਜਾਣ ਦਾ ਖਤਰਾ ਨਹੀਂ – ਦੂਰਸੰਚਾਰ ਵਿਭਾਗ

ਜਲੰਧਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੂਰ ਸੰਚਾਰ ਵਿਭਾਗ (ਡੀ.ਓ.ਟੀ) ਅਤੇ ਯੂਨੀਕ ਆਈਡੈਂਟੀਫੀਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ) ਨੇ ਇਕ ਸਾਂਝੇ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਮੀਡੀਆ ਵਿਚ ਕੁੱਝ ਖਬਰਾਂ ਛਪੀਆਂ ਹਨ ਕਿ 50 ਕਰੋੜ ਮੋਬਾਈਲ ਨੰਬਰ, ਜੋ ਕਿ ਕੁੱਲ ਮੋਬਾਈਲ ਫੋਨਾਂ ਦੇ ਅੱਧੇ ਦੇ ਕਰੀਬ ਹਨ, ਬੰਦ ਹੋਣ ਦਾ ਖਤਰਾ ਝੱਲ ਰਹੇ ਹਨ, ਇਹ ਖਬਰਾਂ ਪੂਰੀ ਤਰ੍ਹਾਂ ਗਲਤ …

Read More »

ਖੇਤੀ ਤੇ ਉਦਮਤਾ ਦਰਮਿਆਨ ਮਜ਼ਬੂਤ ਸਬੰਧਾਂ ਨਾਲ ਸਮਾਜ ਨੂੰ ਹੋਵੇਗਾ ਲਾਭ – ਧਰਮੇਂਦਰ ਪ੍ਰਧਾਨ

ਜਲੰਧਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਧਰਮੇਂਦਰ ਪ੍ਰਧਾਨ ਨੇ ਵਿਸ਼ਵ ਖੁਰਾਕ ਦਿਵਸ ਦੇ ਮੌਕੇ ਉੱਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਆਯੋਜਿਤ ਕ੍ਰਿਸ਼ੀ ਸਟਾਰਟ ਅੱਪ ਅਤੇ ਉੱਦਮਤਾ ਸੰਮੇਲਨ ਵਿੱਚ ਹਿੱਸਾ ਲਿਆ। `ਖੇਤੀ ਖੇਤਰ ਵਿੱਚ ਨੌਜਵਾਨ ਉਦਮੀਆਂ ਲਈ ਸੰਭਾਵਨਾਵਾਂ ਦੀ ਭਾਲ` ਵਿਸ਼ੇ ਉੱਤੇ ਇਸ ਸੰਮੇਲਨ ਦਾ ਆਯੋਜਨ ਕੀਤਾ ਗਿਆ।ਵਿਸ਼ੇਸ਼ ਤੌਰ `ਤੇ …

Read More »

ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ `ਚ ਸਿੱਖ ਔਰਤਾਂ ਨੂੰ ਹੈਲਮੈਟ ਪਾਉਣ ਜਾਂ ਨਾ ਪਾਉਣ ਦੀ ਛੋਟ

ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰਾਲਾ (ਐਮ.ਐਚ.ਏ) ਨੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ) ਚੰਡੀਗੜ੍ਹ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਸਿੱਖ ਔਰਤਾਂ, ਜੋ ਕਿ ਦੋ-ਪਹੀਆ ਵਾਹਨ ਉੱਤੇ ਦੋਹਰੀ ਜਾਂ ਇਕਹਿਰੀ ਸਵਾਰੀ ਕਰਦੀਆਂ ਹਨ, ਦਿੱਲੀ ਦੀ ਰਵਾਇਤ ਅਨੁਸਾਰ ਹੈਲਮੈਟ ਪਾਉਣ ਜਾਂ ਨਾ ਪਾਉਣ ਦੀ ਛੋਟ ਦਿੱਤੀ ਜਾਵੇ ।

Read More »

ਚੰਡੀਗੜ੍ਹ `ਚ ਖਾਲੀ ਸਿਵਲ ਪੋਸਟਾਂ ਭਰਨ ਵੇਲੇ ਪੰਜਾਬ ਤੇ ਹਰਿਆਣਾ ਲਈ 60:40 ਦਾ ਅਨੁਪਾਤ ਬਹਾਲ

ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰਾਲਾ (ਐਮ.ਐਚ.ਏ) ਨੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ) ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਖਾਲੀ ਪਈਆਂ ਸਿਵਲ ਪੋਸਟਾਂ ਨੂੰ ਭਰਨ ਵੇਲੇ ਪੰਜਾਬ ਅਤੇ ਹਰਿਆਣਾ ਲਈ 60:40 ਦੇ ਅਨੁਪਾਤ ਦੀ ਵਰਤੋਂ ਕਰਨ, ਜਿਥੇ ਕਿ ਅਜਿਹਾ ਰਵਾਇਤੀ ਤੌਰ `ਤੇ ਕੀਤਾ ਜਾ ਰਿਹਾ ਹੈ।     ਗ੍ਰਹਿ ਮੰਤਰਾਲਾ ਦੇ 25.9.2018 ਦੇ ਨੋਟੀਫਿਕੇਸ਼ਨ, …

Read More »

ਖ਼ਾਲਸਾ ਕਾਲਜ ਵਿਖੇ ਮੁਫਤ ਸਿਲਾਈ ਕਢਾਈ ਅਤੇ ਕੁਕਿੰਗ ਕੋਰਸ 25 ਤੋਂ – ਡਾ. ਮਹਿਲ ਸਿੰਘ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਚਲ ਰਹੇ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਤਹਿਤ ਸਿਲਾਈ ਸੈਂਟਰ ’ਚ ਮੁਫਤ ਸਿਲਾਈ ਕਢਾਈ, ਕੁਕਿੰਗ ਕੋਰਸ, ਆਚਾਰ, ਮੁਰੱਬੇ, ਸਰਫ, ਫਰਨਾਇਲ ਬਣਾਉਣ ਸਬੰਧੀ 25 ਅਕਤੂਬਰ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ।ਇਹ ਜਾਣਕਾਰੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਅੱਜ ਇੱਥੇ ਦਿੰਦਿਆ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ …

Read More »

ਖ਼ਾਲਸਾ ਕਾਲਜ ਸੀ: ਸੈ: ਸਕੂਲ ਦਾ 125ਵਾਂ ਸਥਾਪਨਾ ਦਿਵਸ 22 ਨੂੰ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ‘125ਵਾਂ ਸਥਾਪਨਾ ਦਿਵਸ’ 22 ਅਕਤੂਬਰ ਦਿਨ ਸੋਮਵਾਰ ਨੂੰ ਮਨਾਏਗਾ।ਸਕੂਲ ਵੱਲੋਂ ਧਾਰਮਿਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਜਿਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।     ਇਸ ਦੌਰਾਨ ਸਕੂਲ ਦੇ ਸਵਾ ਸੌ ਸਾਲ ਪੂਰੇ ਹੋਣ ’ਤੇ ਕੌਂਸਲ ਦੇ ਆਨਰੇਰੀ …

Read More »

ਖਾਲਸਾ ਕਾਲਜ ਆਫ਼ ਲਾਅ ਵਿਖੇ ਕਰਵਾਇਆ ਗਿਆ ਨਸ਼ਾ ਵਿਰੋਧੀ ਜਾਗਰੂਕਤਾ ਮੁਕਾਬਲਾ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਜਾਗਰੂਕਤਾ ਮੁਕਾਬਲਾ ਕਰਵਾਇਆ ਗਿਆ।ਜਿਸ ’ਚ ਡਾ. ਜਸਵਿੰਦਰ ਸਿੰਘ, ਮੈਡੀਕਲ ਅਫਸਰ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।     ਪ੍ਰੋਗਰਾਮ ਮੌਕੇ ਡਾ. ਜਸਵਿੰਦਰ ਸਿੰਘ ਜੋ ਕਿ ਪਿਛਲੇ 15 ਸਾਲਾ ਤੋਂ ਅੰਮ੍ਰਿਤ ਡਰੱਗ ਡੀ-ਅਡਿਕਸ਼ਨ ਐਂਡ ਰਿਸਰਚ ਫ਼ਾਊਂਡੇਸ਼ਨ …

Read More »

ਗਾਇਕ ਸਿਮਰ ਗਿੱਲ ਦੇ ਨਵੇਂ ਗੀਤ ‘ਮਰ ਕੇ ਖੁਦਾ’ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ

ਚੰਡੀਗੜ, 18 ਅਕਤੂਬਰ (ਪੰਜਾਬ ਪੋਸਟ- ਹਰਜਿੰਦਰ ਸਿੰਘ)- ਚਰਚਿਤ ਗੀਤ ‘ਡਾਲਰ’, ‘ਨਾ ਭੁੱਕੀ ਨਾ ਸਮੈਕ’ ਅਤੇ ‘ਰੋਟੀ’ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਸਿਮਰ ਗਿੱਲ ਹਾਲ ਹੀ ਵਿੱਚ ਆਪਣਾ ਇੱਕ ਹੋਰ ਨਵਾਂ ਗੀਤ ‘ਮਰ ਕੇ ਖੁਦਾ’ ਲੈ ਕੇ ਹਾਜ਼ਰ ਹੋਇਆ ਹੈ।ਇਸ ਗੀਤ ਨੂੰ ਸਿਮਰ ਗਿੱਲ ਦੇ ਨਾਲ ਸੁਰੀਲੀ ਗਾਇਕਾ ਸਿਮਰਨ ਢੀਂਡਸਾ ਨੇ ਗਾਇਆ ਹੈ।ਇਸ ਗੀਤ ਦੇ …

Read More »

ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਪੱਤਰਕਾਰ ਉਪਰੇ ਹਮਲੇ `ਤੇ ਦੁੱਖ ਜਾਹਿਰ

ਤਰਨ ਤਾਰਨ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਬੀਤੇ ਦਿਨੀਂ ਪੰਜਾਬੀ ਅਕਬਾਰ ਦੇ ਪੱਤਰਕਾਰ ਅਤੇ ਜਿਲਾ ਇੰਚਾਰਜ ਜਸਪਾਲ ਸਿੰਘ ਜੱਸੀ `ਤੇ ਅਣਪਛਾਤਿਆਂ ਵਲੋਂ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।ਉਨ੍ਹਾਂ ਪੱਤਰਕਾਰ `ਤੇ ਹਮਲੇ ਨੂੰ ਕਾਇਰਤਾ ਅਤੇ ਮੀਡੀਆ ਦੀ ਅਜ਼ਾਦੀ `ਤੇ ਹਮਲਾ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ …

Read More »