Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: November 14, 2018

19 ਵੀਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਪ੍ਰਾਇਮਰੀ ਖੇਡਾਂ ਟੁਰਨਾਮੈਂਟ (ਰੂਰਲ)-2018 ਦਾ ਉਦਘਾਟਨ

PPN1301201820

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ਼ ਸੁਲਤਾਨਵਿੰਡ ਲਿੰਕ ਰੋਡ ਵਿਖੇ 19 ਵੀਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਪ੍ਰਾਇਮਰੀ ਖੇਡਾਂ ਟੁਰਨਾਮੈਂਟ (ਰੂਰਲ)-2018 ਦਾ ਉਦਘਾਟਨ ਕੀਤਾ ਗਿਆ।ਧਨਰਾਜ ਸਿੰਘ ਕਾਰਜਕਾਰੀ ਪ੍ਰਧਾਨ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਮੁੱਖ ਮਹਿਮਾਨ ਵੱਜੋ ਪਧਾਰੇ।ਸਕੂਲ ਦੇ ਮੈਂਬਰ ਇੰਚਾਰਜ਼  ਸੁਰਜੀਤ ਸਿੰਘ, ਇੰਜੀ. ਨਵਦੀਪ ਸਿੰਘ, ਰਣਦੀਪ ਸਿੰਘ ਤੇ ਮੈਡਮ ਪ੍ਰਿੰਸੀਪਲ ... Read More »

ਬਾਲ ਦਿਵਸ ਸਬੰਧੀ `ਚ ਅੰਤਰ-ਜਮਾਤ ਨਾਟਕ ਮੁਕਾਬਲਾ

PPN1301201819

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਦੇ ਪ੍ਰਾਇਮਰੀ ਵਿਭਾਗ ਵਿੱਚ ‘ਅੰਤਰ ਜਮਾਤ ਅੰਗਰੇਜ਼ੀ ਨਾਟਕ’ ਮੁਕਾਬਲੇ ਕਰਵਾਏ ਗਏ। ਇਹ ਨਾਟਕ ਮੁਕਾਬਲੇ ਪੰਡਲ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ’ਤੇ ਮਨਾਏ ਜਾਂਦੇ ‘ਬਾਲ ਦਿਵਸ’ ਨੂੰ ਸਮਰਪਿਤ ਸਨ।ਨਾਟਕਾਂ ਦਾ ਮੁੱਖ ਉਦੇਸ਼ ਸਮਾਜਿਕ  ਕੁਰੀਤੀਆਂ ਪ੍ਰਤੀ ਵਿਦਿਅਰਥੀਆਂ ... Read More »

ਅਧਿਆਪਕਾਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਘਿਰਾਓ

PPN1301201818

ਸਮਰਾਲਾ, 13 ਨਵੰਬਰ (ਪੰਜਾਬ ਪੋਸਟ- ਕੰਗ) – 8886 ਐਸ.ਐਸ.ਏ/ਰਮਸਾ/ਮਾਡਲ/ਆਦਰਸ਼ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ’ਤੇ ਉਨ੍ਹਾਂ ਦੀ 65-75 ਫੀਸਦ ਤੱਕ ਦੀ ਤਨਖਾਹ ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਬਣਦਾ ਹੱਕ ਦਵਾਉਣ ਅਤੇ ਸਮੂਹ ਕੱਚੇ ਅਧਿਆਪਕਾਂ ਅਤੇ ਵਲੰਟੀਅਰਾਂ ਨੂੰ ਪੱਕੇ ਕਰਾਉਣ, ਸੰਘਰਸ਼ ਦੌਰਾਨ ਮੁਅੱਤਲੀਆਂ ਅਤੇ ਬਦਲੀਆਂ ਕਰਨ, ਅਧਿਆਪਕਾਂ ਤੋਂ ਲਏ ਜਾਂਦੇ ਗੈਰ ਵਿੱਦਿਅਕ ਕੰਮਾਂ ਦੇ ਵਿਰੋਧ ਵਜੋਂ, ਆਪਸ਼ਨ ... Read More »

ਪ੍ਰਵਾਸੀ ਭਾਰਤੀ ਗੁਰਬਚਨ ਸਿੰਘ ਗਰੇਵਾਲ ਵਲੋਂ ਪ੍ਰਾਇਮਰੀ ਸਕੂਲ ਕੋਟਾਲਾ ਨੂੰ ਇੱਕ ਲੱਖ ਦਾ ਦਾਨ

PPN1301201817

ਸਮਰਾਲਾ, 13 ਨਵੰਬਰ (ਪੰਜਾਬ ਪੋਸਟ- ਕੰਗ) – ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਸਮਰਾਲਾ ਇਲਾਕਾ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਆਪਣੀ ਵੱਖਰੀ ਤੇ ਨਿਵੇਕਲੀ ਪਹਿਚਾਣ ਬਣਾ ਚੁੱਕਾ ਹੈ।ਜਿਸ ਕਾਰਨ ਸਕੂਲ ਦੀਆਂ ਗਤੀਵਿਧੀਆਂ ਦੀ ਚਰਚਾ ਸੋਸ਼ਲ ਮੀਡੀਆ ਜਾਂ ਟੈਲੀ ਮੀਡੀਆ ਰਾਹੀਂ ਵਿਦੇਸ਼ਾਂ ਵਿੱਚ ਵੀ ਪਹੁੰਚ ਚੁੱਕੀ ਹੈ।ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਸਕੂਲ ... Read More »

ਨਰਿੰਦਰ ਸ਼ਰਮਾ ਦੇ ਪਲੇਠਾ ਕਾਵਿ ਸੰਗ੍ਰਹਿ ‘ਜਿੱਤ ਕੇ ਆਉਣ ਤੱਕ’ ਦਾ ਲੋਕ ਅਰਪਣ

PPN1301201816

150 ਤੋਂ ਉਪਰ ਸਾਹਿਤਕਾਰਾਂ ਅਤੇ ਸਰੋਤਿਆਂ ਨੇ ਕੀਤੀ ਸ਼ਿਰਕਤ ਸਮਰਾਲਾ, 13 ਨਵੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਨਰਿੰਦਰ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਜਿੱਤ ਕੇ ਆਉਣ ਤੱਕ’ ਦਾ ਸਥਾਨਕ ਸੰਘੂ ਸਵੀਟਸ ਖੰਨਾ ਰੋਡ ਵਿਖੇ ਲੋਕ ਅਰਪਣ ਸਮਾਰੋਹ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਇਸ ਸਮਾਗਮ ਵਿੱਚ ... Read More »

ਟੁੱਟੀਆਂ ਸੜਕਾਂ, ਰੈਸਟ ਹਾਊਸ `ਤੇ ਨਜਾਇਜ਼ ਕਬਜ਼ਾ, ਨਵਾਂ ਬੱਸ ਅੱਡਾ ਆਦਿ ਸਮਰਾਲਾ ਦੇ ਅਹਿਮ ਮਸਲੇ – ਕਮਾਂਡੈਂਟ

IMGNOTAVAILABLE

ਮੀਟਿੰਗ ਦੌਰਾਨ ਮਸਲਿਆਂ `ਤੇ ਹੋਈ ਗੰਭੀਰ ਚਰਚਾ ਹੋਈ ਸਮਰਾਲਾ, 13 ਨਵੰਬਰ (ਪੰਜਾਬ ਪੋਸਟ- ਕੰਗ) – ਭਿ੍ਰਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਹੋਈ।ਜਿਸ ਵਿੱਚ ਮਾਛੀਵਾੜ ਤੇ ਖਮਾਣੋਂ ਦੀਆਂ ਇਕਾਈਆਂ ਨੇ ਹਿੱਸਾ ਲਿਆ। ਮੀਟਿੰਗ ਦੇ ਸ਼ੁਰੂ ਵਿੱਚ ਜੰਗ ਸਿੰਘ ਭੰਗਲਾਂ ਨੇ ਪਿਛਲੇ ਮਹੀਨੇ ਦੌਰਾਨ ਫਰੰਟ ਵੱਲੋਂ ਨਿਪਟਾਏ ਚਾਰ ਕੇਸਾਂ ਬਾਰੇ ... Read More »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੀ ਸਰਾਂ ਗੁਰੂ ਰਾਮ ਦਾਸ ਵਿਚੋ ਮਿਲੀ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਾਸ ਕੋਈ ਵੀ ਸ਼ਨਾਖਤੀ ਡਾਕੂਮੈਂਟ ਨਹੀ ਮਿਲਿਆ ਹੈ।ਮ੍ਰਿਤਕ ਦੀ ਉਮਰ ਕਰੀਬ 35-40 ਸਾਲ ਹੈ, ਰੰਗ ਕਣਕ ਭਿੰਨਾ ਨੀਲੇ ਰੰਗ ਦੀ ਜੀਨ ਕਮੀਜ਼ ਅਤੇ ਚੈਕਦਾਰ ਨੀਲੇ ਚਿੱਟੇ ਰੰਗ ਦੀ ਕਮੀਜ਼ ਸਿਰ ਤੋ ਮੋਨਾ ਕਲੀਨਸੇਵ ਹੈ।ਬੁਲਾਰੇ ਨੇ ਲੋਕਾਂ ... Read More »

ਖ਼ਾਲਸਾ ਕਾਲਜ ਵਿਖੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਪ੍ਰਦਰਸ਼ਨੀ

PPN1301201814

ਵਿੱਦਿਆ ਦੇ ਨਾਲ ਸਪੈਸ਼ਲ ਕੋਰਸ ਅਤੇ ਹੱਥੀਂ ਦਸਤਕਾਰੀ ’ਤੇ ਛੀਨਾ ਨੇ ਦਿੱਤਾ ਜ਼ੋਰ ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਸੁਖਬੀਰਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਕਾਲਜ ’ਚ 2 ਰੋਜ਼ਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ, ਜਦ ਕਿ ਡਾ. ਰਮਿੰਦਰ ... Read More »

ਐਸ.ਡੀ.ਐਮ ਵਲੋਂ ਰਾਮਤੀਰਥ ਮੇਲੇ ਦੀਆਂ ਤਿਆਰੀਆਂ ਸੰਬਧੀ ਮੀਟਿੰਗ

IMGNOTAVAILABLE

20 ਨਵੰਬਰ ਤੋਂ ਸ਼ੁਰੂ ਹੋਵੇਗਾ ਮੇਲਾ ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – 20 ਤੋਂ 29 ਨਵੰਬਰ ਤੱਕ ਰਾਮਤੀਰਥ ਵਿਖੇ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ ਅਜਨਾਲਾ ਰਜਤ ਉਬਰਾਏ ਵਲੋਂ ਜਿਲ੍ਹੇ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਉਨਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਦੱਸਿਆ ਕਿ ਮੇਲੇ ਵਿਚ ਹਰ ਸਾਲ ਦੀ ਤਰਾਂ ਲੱਖਾਂ ਲੋਕਾਂ ਦੇ ਪਹੁੰਚਣ ਦੀ ... Read More »

ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 489 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ

PPN1301201813

ਲੋਕ ਸਭਾ ਮੈਂਬਰ ਔਜਲਾ ਤੇ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਈ ਟੀ ਆਈ ਰਣਜੀਤ ਐਵੀਨਿੳੂ ਵਿਚ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਰੁਜਗਾਰ ਮੇਲੇ ਵਿੱਚ ਲੱਗਭੱਗ 1500 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ।ਜਿਸ ਵਿਚ ਵੱਖ-ਵੱਖ ਕੰਪਨੀਆਂ ਨੇ ਦਸਵੀਂ, ... Read More »