Friday, March 15, 2024

Monthly Archives: February 2019

ਇੰਟਰਨੈਸ਼ਨਲ ਕਬੱਡੀ ਕੱਪ `ਚ ਸ਼ਾਹਕੋਟ ਨਕੋਦਰ ਜੇਤੂ – ਰੋਇਲ ਕਿੰਗ ਯੂ.ਐਸ.ਏ ਰਨਰਅੱਪ

ਬੈਸਟ ਰੇਡਰ ਪਾਲਾ ਫਤਿਹਗੜ ਛੰਨਾ ਤੇ ਬੈਸਟ ਜਾਫੀ ਖੁਸ਼ੀ ਧੁੱਗਾ ਰਹੇ ਖਡੂਰ ਸਾਹਿਬ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵਿਚ ਹੋਏ ਚੌਥੇ ਸ੍ਰੀ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ `ਚ ਬੜੇ ਫੱਸਵੇਂ ਮੁਕਾਬਲੇ ਦੌਰਾਨ ਸ਼ਾਹਕੋਟ ਨਕੋਦਰ ਦੀ ਟੀਮ ਜੇਤੂ ਰਹੀ, ਜਦਕਿ ਰੋਇਲ ਕਿੰਗ ਯੂ.ਐਸ.ਏ ਦੀ …

Read More »

ਸਿਖਿਆ ਮੰਤਰੀ ਸੋਨੀ ਨੇ ਸਾਈ ਕ੍ਰਿਏਸ਼ਨਜ਼ ਨੂੰ ਦਿੱਤੀ 1 ਲੱਖ ਦੀ ਗਰਾਂਟ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਨੇ ਸਾਈ ਕ੍ਰਿਏਸ਼ਨਜ਼ ਨੂੰ ਇਕ ਲੱਖ ਰੁਪਏ ਦਾ ਚੈਕ ਭੇਂਟ ਕਰਦਿਆਂ ਕਿਹਾ ਕਿ ਇਹ ਨਾਟਕ ਟੀਮ ਕਲਾ ਦੇ ਵਿਕਾਸ ਅਤੇ ਹੋਰ ਉਚ ਪੱਧਰੀ ਸਿਖਿਆਦਾਇਕ ਕਲਾ ਸਰਗਰਮੀਆਂ ਕਰ ਰਹੀ ਹੈ।ਸੋਨੀ ਨੇ ਕਿਹਾ ਕਿ ਇਸ ਨਾਟਕ ਟੀਮ ਵਲੋਂ ਪਿੰਡ ਪੱਧਰ `ਤੇ ਨਸ਼ਿਆਂ ਤੇ ਭਰੂਣ ਹੱਤਿਆ ਦੇ ਖਿਲਾਫ …

Read More »

ਕੈਨੇਡਾ ’ਚ ਹੋ ਰਹੀ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਪ੍ਰਤੀ ਪੰਜਾਬੀਆਂ ’ਚ ਭਾਰੀ ਉਤਸ਼ਾਹ – ਅਜੈਬ ਚੱਠਾ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਹ ਕੈਨੇਡਾ ’ਚ ਜੂਨ ਦੇ ਅਖੀਰ ’ਚ ਕਰਵਾਈ ਜਾ ਰਹੀ ਪੰਜਵੀਂ ਤਿੰਨ ਰੋਜਾ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਪੰਜਾਬ ਆਏ ਹਨ। ਉਹਨਾਂ ਦੱਸਿਆ ਕਿ ਉਕਤ ਕਾਨਫਰੰਸ ਪ੍ਰਤੀ ਪੰਜਾਬੀ ਭਾਈਚਾਰੇ …

Read More »

ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਚੱਠਾ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਕੈਨੇਡਾ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰਕ ਪਛਾਣ ਲਈ ਕਾਰਜਸ਼ੀਲ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਪੰਜਾਬ ਫੇਰੀ ਦੌਰਾਨ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਸ਼੍ਰੋਮਣੀ ਕਮੇਟੀ ਵਲੋਂ ਉਹਨਾਂ ਨੂੰ ਸੂਚਨਾ ਕੇਦਰ ਵਿਖੇ ਸੂਚਨਾ ਅਧਿਕਾਰੀ ਸੁੱਖ ਸਿੰਘ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਉਹਨਾਂ ਨਾਲ ਪਰਿਵਾਰਕ ਮੈਬਰਾਂ ਤੋਂ …

Read More »

ਐਸ.ਸੀ ਭਾਈਚਾਰਾ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਏਗਾ – ਰਣੀਕੇ

ਕੱਥੂਨੰਗਲ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਐਸ.ਸੀ ਭਾਈਚਾਰੇ ਨੂੰ ਅਕਾਲੀ ਦਲ ਦੇ ਹੱਕ ਵਿਚ ਲਾਮਬੰਦ ਕਰਨ ਹਿੱਤ ਸ਼੍ਰੋਮਣੀ ਅਕਲੀ ਦਲ ਐਸ.ਸੀ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਦੀ ਪ੍ਰਧਾਨਗੀ ਹੇਠ ਮਜੀਠਾ ਹਲਕੇ ਦੇ ਪਿੰਡ ਕਥੂਨੰਗਲ ਵਿਖੇ ਭਰਵੀ ਇਕਤੱਰਤਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣੀਕੇ ਨੇ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਐਸ.ਸੀ ਭਾਈਚਾਰੇ ਪ੍ਰਤੀ ਅਖਤਿਆਰ …

Read More »

ਨਹਿਰੂ ਯੁਵਾ ਕੇਂਦਰ ਵਲੋਂ ਜਿਲਾ ਪੱਧਰੀ ਯੂਥ ਕਨਵੈਨਸ਼ਨ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵਲੋਂ ਜ਼ਿਲਾ ਪੱਧਰੀ ਯੂਥ ਕਨਵੈਨਸ਼ਨ ਦਾ ਆਯੋਜਨ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਵਿਰਸਾ ਵਿਹਾਰ ਵਿਖੇ ਕੀਤਾ ਗਿਆ।ਕਨਵੈਨਸ਼ਨ ਵਿੱਚ ਜ਼ਿਲੇ ਦੀਆਂ ਵੱਖ-ਵੱਖ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।ਕਨਵੈਨਸ਼ਨ ਦਾ ਉਦਘਾਟਨ ਰਾਜੀਵ ਮਦਾਨ ਐਡਵੋਕੇਟ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਉਹਨਾਂ …

Read More »

ਨਵੀਂ ਪੰਜਾਬੀ ਫ਼ਿਲਮ `ਇਸ਼ਕ ਖੁਮਾਰੀ` `ਚ ਹੀਰੋ ਦੀ ਭੂਮਿਕਾ ਨਿਭਾਉਣਗੇ ਯੁਵਰਾਜ ਹੰਸ ਤੇ ਹੈਪੀ ਰਾਏ ਕੋਟੀ

ਲੁਧਿਆਣਾ, 28 ਫਰਵਰੀ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਹਰ ਦਿਨ ਨਵੀਆਂ ਪੁਲਾਂਘਾ ਪੁੱਟ ਰਿਹਾ ਪੰਜਾਬੀ ਸਿਨੇਮਾ ਹੁਣ ਸਾਲ 2019  `ਚ ਹੋਰ ਬੁਲੰਦੀਆਂ ਛੂਹਣ ਦੀ ਤਿਆਰੀ ਵਿਚ ਹੈ।ਇਸ ਸਾਲ `ਚ ਵੱਡੇ ਪੱਧਰ `ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣਗੀਆਂ ਜੋ ਕਿ ਪੰਜਾਬੀ ਸਿਨੇਮੇ ਦੀ ਤਰੱਕੀ `ਚ ਅਹਿਮ ਯੋਗਦਾਨ ਪਾਉਣਗੀਆਂ।`ਗਲਿਟਰਟੀ` ਅਤੇ `ਸਾਂਝ ਫਿਲਮਜ਼` ਦੇ ਬੈਨਰ ਹੇਠ ਬਣਨ ਜਾ ਰਹੀ ਫ਼ਿਲਮ `ਇਸ਼ਕ ਖੁਮਾਰੀ` …

Read More »

ਸੇਂਟ ਸੋਲਜਰ ਸਕੂਲ `ਚ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ

ਜੰਡਿਆਲਾ ਗੁਰੂ, 28 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ +2 ਦੇ ਵਿਦਿਆਰਥੀਆਂ ਜਿਨ੍ਹਾਂ ਨੇ ਸਕੂਲ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਨੂੰ +1 ਦੇ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ ਦਿੱਤੀ ਗਈ।ਇਨ੍ਹਾਂ ਬੱਚਿਆਂ ਦੀਆ ਯਾਦਾਂ ਨੰੁ ਸਾਂਝਾ ਕਰਦਿਆਂ ਭੰਗੜਾ ਗਿੱਧਾ ਤੇ ਹੋਰ ਕਈ ਪੋ੍ਰਗਰਾਮ ਕੀਤੇ ਗਏ।ਬੱਚਿਆਂ ਨੇ ਸਕੂਲ ਨਾਲ ਆਪਣੀਆਂ ਕਈ ਸਾਲਾਂ ਦੀਆਂ ਯਾਦਾਂ ਨੂੰ ਸਾਂਝਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2018 `ਚ ਲਈਆਂ ਗਈਆ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ  ਯੂਨੀਵਰਸਿਟੀ ਦੀ ਵੈਬਸਾਈਟ `ਤੇ  ਵੇਖਿਆ  ਜਾ ਸਕਦਾ ਹੈ।ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ ਉਹਨਾਂ ਵਿਚ ਬੀ.ਬੀ.ਏ ਸਮੈਸਟਰ-1, ਐਮ.ਏ ਪਬਲਿਕ ਪ੍ਰਸ਼ਾਸ਼ਨ ਸਮੈਸਟਰ, ਐਮ.ਏ ਲੋਕ ਪ੍ਰਸ਼ਾਸਨ ਸਮੈਸਟਰ -3, …

Read More »