Friday, March 15, 2024

Daily Archives: February 2, 2019

ਪੰਜਾਬ ਸਰਕਾਰ ਵਲੋਂ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ 1200 ਕਰੋੜ ਦੀ ਯੋਜਨਾ ਤਿਆਰ – ਨਵਜੋਤ ਸਿੱਧੂ

150 ਕਰੋੜ ਦੀ ਲਾਗਤ ਨਾਲ ਸੈਰ-ਸਪਾਟੇ ਵਜੋਂ ਵਿਕਸਤ ਹੋਵੇਗਾ ਹਰੀਕੇ ਵੈਟਲੈਂਡ ਤਰਨ ਤਾਰਨ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ 1200 ਕਰੋੜ ਖਰਚ ਕਰ ਕੇ ਰਾਜ ਵਿੱਚ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਵਿੱਚੋਂ 150 ਕਰੋੜ ਰੁਪਏ ਖਰਚ ਕਰਕੇ ਹਰੀਕੇ ਵੈਟਲੈਂਡ ਨੂੰ ਅੰਤਰਰਾਸ਼ਟਰੀ ਪੱਧਰ `ਤੇ ਸੈਰ …

Read More »

ਮਿਡ-ਡੇਅ ਮੀਲ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਮੂਨੇ ਲਏ ਜਾਣ- ਰੈਡੀ

ਅਧਿਕਾਰੀਆਂ ਨੂੰ ਪੌਸ਼ਟਿਕ ਤੱਤਾਂ ਦੀ ਜਾਂਚ ਕਰਨ ਲਈ ਕੀਤੀ ਹਦਾਇਤ ਚੰਡੀਗੜ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਵਰਤਾਏ ਜਾਂਦੇ ਮਿਡ-ਡੇਅ ਮੀਲ (ਐਮ.ਡੀ.ਐਮ) ਵਿੱਚ ਲੋੜੀਂਦੇ ਪੌਸ਼ਟਿਕ ਤੱਤ ਅਤੇ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਡੀ.ਪੀ ਰੈਡੀ ਨੇ ਅਧਿਕਾਰੀਆਂ ਨੂੰ ਉਕਤ ਸਕੀਮ ਤਹਿਤ ਬੱਚਿਆਂ ਨੂੰ ਵਰਤਾਏ ਜਾਂਦੇ ਭੋਜਨ ਦੇ ਸੈਂਪਲ ਲੈਣ ਦੀ …

Read More »

ਮੁੱਖ ਮੰਤਰੀ ਵਲੋਂ ਸੰਕਟ `ਚ ਘਿਰੇ ਸੂਬੇ ਦੇ ਆਲੂ ਉਤਪਾਦਕਾਂ ਨੂੰ ਸਬਸਿਡੀ ਲਈ 5 ਕਰੋੜ ਜਾਰੀ

ਚੰਡੀਗੜ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਸੂਬੇ ਦੇ ਸੰਕਟ ਵਿੱਚ ਘਿਰੇ ਆਲੂ ਉਤਪਾਦਕਾਂ ਦੀ ਮਦਦ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਬਾਹਰ ਆਪਣੀ ਫਸਲ ਦੇ ਮੰਡੀਕਰਨ ਵਾਸਤੇ ਆਲੂ ਉਤਪਾਤਕਾਂ ਨੂੰ ਫਸਲ ਦੀ ਢੋਆ-ਢੁਆਈ ਵਾਸਤੇ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ 5 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਆਲੂ ਉਤਪਾਤਕ ਕਿਸਾਨਾਂ ਦੇ ਸਮਰਥਨ …

Read More »

ਸ਼ੁਕਰਾਨਾ ਕਰਨ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਭਗਵੰਤ ਮਾਨ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦਾ ਅਹੁੱਦਾ ਸੰਭਾਲਣ ਉਪਰੰਤ ਸ਼ੁਕਰਾਨਾ ਕਰਨ ਲਈ ਭਗਵੰਤ ਮਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।  

Read More »

ਮੋਦੀ ਨੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ, ਬੇਰੁਜ਼ਗਾਰੀ ਦਰ ਸਿਖ਼ਰਾਂ ‘ਤੇ – ਭਗਵੰਤ ਮਾਨ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦਾ ਅਹੁੱਦਾ ਸੰਭਾਲਣ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨਾ ਕਰਨ ਪੁੱਜੇ ਭਗਵੰਤ ਮਾਨ ਨੇ ਮੋਦੀ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਅੰਤਰਿਮ ਬਜਟ ਵਿੱਚ ਐਲਾਨੇ ਗਏ ਦੇਸ ਦੇ ਹਰ ਕਿਸਾਨ ਨੂੰ 17 ਰੁਪਏ ਪ੍ਰਤੀ ਡਾਇਰੈਕਟ ਇਨਕਮ ਸਪੋਰਟ ਦੇਣ ਦੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦੇ ਆਮ ਆਦਮੀ ਪਾਰਟੀ …

Read More »

ਸਰਕਾਰੀ ਮਿਡਲ ਸਕੂਲ ਛੀਨਾ ਰੇਤਲਾ ਦਾ ਸਲਾਨਾ ਸਮਾਰੋਹ ਆਯੋਜਿਤ

ਬਟਾਲਾ, 1 ਫਰਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਮਿਡਲ ਸਕੂਲ ਛੀਨਾ ਰੇਤਲਾ ਬਲਾਕ ਧਾਰੀਵਾਲ  ਗੁਰਦਾਸਪੁਰ ਵਿਖੇ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਗੀਤ, ਕਵਿਤਾ ਤੇ ਸਕਿੱਟਾਂ ਪੇਸ਼ ਕੀਤੀਆ ਗਈਆਂ, ਜਿੰਨਾਂ ਦਾ ਮੁੱਖ ਮਕਸਦ ਸਮਾਜਿਕ ਚੇਤਨਾ, ਭਰੂਣ ਹੱਤਿਆ ਤੇ ਸਮਾਜ ਭਲਾਈ ਸੀ।ਪ੍ਰਿੰਸੀਪਲ ਸੇਖਵਾਂ ਭਾਰਤ ਭੂਸ਼ਣ ਅਤੇ ਬੀ.ਪੀ.ਈ.ਓ ਮਹਿੰਦਰ ਪਾਲ ਨੇ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ …

Read More »

ਨਿਵੇਕਲੇ ਪਤੰਗ ਮੇਲੇ ’ਚ ਰੰਗਾਰੰਗ ਪ੍ਰੋਗਰਾਮ ਟੁੰਬਣਗੇ ਲੋਕਾਂ ਦਾ ਮਨ – ਸਾਕਸ਼ੀ ਸਾਹਨੀ

ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) –  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ‘ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019’ ਦੇ ਦੋਵੇਂ ਦਿਨ ਕੌਮਾਂਤਰੀ ਪੱਧਰ ਦੇ ਪਤੰਗਬਾਜ਼ਾਂ ਵੱਲੋਂ ਭਾਂਤ-ਭਾਂਤ ਦੇ ਪਤੰਗ ਉਡਾਏ ਜਾਣਗੇ ਅਤੇ ਪੰਜਾਬੀ ਤੇ ਪੱਛਮੀ ਡਾਂਸ ਗਰੁੱਪਾਂ ਅਤੇ ਲਾਈਵ ਡੀ.ਜੇ `ਤੇ ਮਿਊਜ਼ੀਕਲ ਬੈਂਡ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ, ਉਥੇ ਬੇਬੀ ਸ਼ੋਅ ਮੁਕਾਬਲਿਆਂ ਵਿੱਚ …

Read More »

ਡੀ.ਸੀ ਵਲੋਂ ਉਤਰੀ ਭਾਰਤ ਦੇ ਪਹਿਲੇ ‘ਬਠਿੰਡਾ ਕਾਈਟ ਫ਼ੈਸਟੀਵਲ ਤੇ ਫ਼ੇਟ-2019’ `ਚ ਪਹੁੰਚਣ ਦਾ ਸੱਦਾ

ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਅਤੇ ਮਾਲਵਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ 2 ਅਤੇ 3 ਫ਼ਰਵਰੀ ਨੂੰ ਸਥਾਨਕ ਬਹੁਮੰਤਵੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਉੱਤਰੀ ਭਾਰਤ ਦੇ ਆਪਣੀ ਕਿਸਮ ਦੇ ਪਹਿਲੇ ‘ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019’ ਵਿੱਚ ਹੁੰਮਹੁਮਾ ਕੇ ਪਹੁੰਚਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਨੀਤ ਨੇ ਅੱਜ …

Read More »

ਜ਼ਿਲ੍ਹਾ ਦਿਵਿਆਂਗ ਪੂਨਰਵਾਸ ਕੇਂਦਰ ਨੇ ਕੋਕਲੀਅਰ ਇੰਪਲਾਂਟ ਦਾ ਸਫ਼ਲ ਓੁਪਰੇਸ਼ਨ ਕਰਵਾਇਆ

ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਦਿਵਿਆਂਗ ਪੂਨਰਵਾਸ ਕੇਂਦਰ (ਡੀ.ਡੀ.ਆਰ.ਸੀ) ਸੈਂਟਰ ਵਲੋਂ ਗੁਰਮੀਤ ਸਿੰਘ ਦੇ ਬੇਟਾ ਹਰਮਨ ਦਾ ਕੰਨ ਦਾ ਓਪਰੇਸ਼ਨ ਕੋਕਲੀਅਰ ਇੰਪਲਾਟ ਦਾ ਸਫ਼ਲ ਅਪਰੇਸ਼ਨ ਗੂਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮੁਫ਼ਤ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੰਨ ਦੇ ਓਪਰੇਸ਼ਨ ਤੋਂ ਬਾਅਦ …

Read More »

5178 ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੀ ਫੂਕੀ ਲਾਰਿਆਂ ਦੀ ਪੰਡ

ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦੀ ਵਾਰ-ਵਾਰ ਵਾਅਦਾ ਖਿਲਾਫੀ ਨੂੰ ਲੈ ਕੇ 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੱਦੇ ਤੇ ਜੱਥੇਬੰਦੀ ਦੀ ਇਕਾਈ ਬਠਿੰਡਾ ਦੀ ਵਿਸ਼ਾਲ ਰੋਸ ਇਕੱਤਰਤਾ ਸਥਾਨਕ ਟੀਚਰਜ਼ ਹੋਮ ਵਿਖੇ ਜਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਹੋਈ ਅਤੇ ਉਨ੍ਹਾਂ ਰੋਸ ਮਾਰਚ ਕਰਦੇ ਹੋਏ ਫੌਜੀ ਚੌਕ ਵਿਚ ਪਹੁੰਚ …

Read More »