Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: February 10, 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਕਸਫੋਡ ਵਰਗੀ ਕੌਮਾਂਤਰੀ ਸੰਸਥਾ ਬਣਾਉਣ ਦਾ ਕਰਾਗੇ ਯਤਨ- ਕੁੰਵਰ ਵਿਜੇ ਪ੍ਰਤਾਪ ਸਿੰਘ

PPN1002201921

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਆਈ.ਜੀ.ਪੀ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਐਲਾਨ ਕੀਤਾ ਕਿ ਅਲੂਮਨੀ ਐਸੋਸੀਏਸ਼ਨ ਜਿਥੇ ਅਗਲੇ ਸਾਲ ਤੋਂ ਯੂਨੀਵਰਸਿਟੀ ’ਤੇ ਕੋਈ ਵੀ ਬੋਝ ਨਹੀਂ ਪਾਵੇਗੀ, ਉਥੇ ਯੂਨੀਵਰਸਿਟੀ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗੀ।ਉਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਲਾਈਫ ਟਾਈਮ ਮੈਂਬਰਸ਼ਿਪ ਲੈਣ ਲਈ ਕਿਹਾ ਜਾਵੇਗਾ।ਉਨਾਂ ਨੂੰ ਯੂਨੀਵਰਸਿਟੀ ਦੇ ... Read More »

ਮੁੱਢਲਾ ਢਾਂਚੇ `ਚ ਬੇਹੱਦ ਤਰੱਕੀ ਹੋਈ, ਪਰ ਸਿੱਖਿਆ ਦਾ ਮਿਆਰ ਹੇਠਾਂ ਡਿੱਗਿਆ – ਡਾ. ਦਿਲਬਾਗ ਸਿੰਘ

IMGNOTAVAILABLE

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਜੰਮੂ ਕਸ਼ਮੀਰ ਦੇ ਡੀ.ਜੀ.ਪੀ ਅਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਲਬਾਗ ਸਿੰਘ ਨੇ ਜਿਥੇ ਯੂਨੀਵਰਸਿਟੀ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਉਥੇ ਉਨਾਂ ਨੇ ਇਹ ਵੀ ਕਿਹਾ ਕਿ ਦ੍ਰਿੜਤਾ ਦੇ ਨਾਲ ਕੀਤਾ ਜਾਣ ਵਾਲਾ ਕੰਮ ਹਮੇਸਾ ਹੀ ਸਫਲ ਹੁੰਦਾ ਹੈ।ਉਨਾਂ ਨੇ ਇਹ ਵੀ ਕਿਹਾ ਕਿ ਮੁੱਢਲਾ ਢਾਂਚੇ ਦੇ ਵਿਚ ਬੇਹੱਦ ਤਰੱਕੀ ... Read More »

ਵਿਦਿਆਰਥੀਆਂ ਨੂੰ ਵਿਸ਼ਵ ਦੇ ਬਦਲ ਰਹੇ ਹਾਲਾਤਾਂ ਮਤਾਬਿਕ ਢਾਲਣ ਦੀ ਲੋੜ – ਜਸਟਿਸ ਫਤਿਹਦੀਪ ਸਿੰਘ

PPN1002201920

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਫਹਿਤਦੀਪ ਸਿੰਘ ਨੇ ਕਿਹਾ ਹੈ ਕਿ ਸੰਸਾਰ ਪੱਧਰ ’ਤੇ ਬਦਲ ਰਹੇ ਹਲਾਤਾਂ ਦੀ ਲੋੜ ਅਨੁਸਾਰ ਨਵੀਆਂ ਤਕਨੀਕਾਂ ਅਪਨਾ ਕੇ ਵਿਦਿਆਰਥੀਆਂ ਨੂੰ ਅੱਜ ਦੇ ਹਾਣ ਦਾ ਬਣਾਉਣ ਦੀ ਸਖਤ ਲੋੜ ਹੈ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ।ਉਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਆਪਣੇ ... Read More »

30 ਕਿਲੋਮੀਟਰ ਰੋਡ ਟੀਮ ਟਾਈਮ ਟਰਾਇਲ `ਚ ਜੀ.ਐਨ.ਡੀ.ਯੂ ਮੋਹਰੀ

PPN1002201926

ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਖਿਡਾਰੀਆਂ ਕੀਤੀ ਸ਼ਮੂਲੀਅਤ ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੰਧੂ) – ਏ.ਆਈ.ਯੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਚੱਲ ਰਹੀ ਮਹਿਲਾ-ਪੁਰਸ਼ਾਂ ਦੀ ਆਲ ਇੰਡੀਆ ਇੰਟਰ-ਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ 30 ਕਿਲੋਮੀਟਰ ਰੋਡ ਟੀਮ ਟਾਈਮ ਟਰਾਇਲ ਪ੍ਰਤੀਯੋਗਤਾ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੋਹਰੀ ਰਹੀ।ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ... Read More »

ਮਨਿੰਦਰਜੀਤ ਕੌਰ ਬਣੀ ਸ਼ਾਰਟਪੁੱਟ ਫਸਟ ਰਨਰਜ਼ ਅੱਪ

PPN1002201925

ਹੁੁਣ ਮਲੇਸ਼ੀਆ `ਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ ਮਨਿੰਦਰਜੀਤ ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੰਧੂ) – ਤਾਮਿਲਨਾਡੂ ਦੇ ਸ਼ਹਿਰ ਗੰਟੂਰ ਵਿਖੇ ਸੰਪੰਨ ਹੋਈ 5 ਰੋਜ਼ਾ ਰਾਸ਼ਟਰੀ 40ਵੀਂ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 2019 ਦੇ ਦੌਰਾਨ ਅਜਨਾਲਾ ਬੀ.ਐਸ.ਐਫ.ਹੈਡ ਕੁਆਟਰ ਦੀ ਵਸਨੀਕ ਤੇ ਜੰਮੂ ਕਸ਼ਮੀਰ ਵਿਖੇ ਤਾਇਨਾਤ 33 ਬੀ.ਐਸ.ਐਫ ਬਟਾਲੀਅਨ ਦੇ ਕਮਾਂਡੈਂਟ ਡੀ.ਐਸ ਸਰਾਂ ਦੀ ਧਰਮ ਪਤਨੀ ਤੇ ਕੌਮਾਂਤਰੀ ਮਾਸਟਰ ... Read More »

ਬਸੰਤ ਪੰਚਮੀ ਮੇਲੇ `ਚ ਲਾਇਆ ਮੁਫਤ ਹੋਮਿਓਪੈਥਿਕ ਕੈਂਪ

PPN1002201924

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਸ਼ਾਹੀ ਛੇਵੀਂ ਜੀ ਦੇ ਸਲਾਨਾ ਜੋੜ ਮੇਲਾ ਬਸੰਤ ਪੰਚਮੀ ਮੌਕੇ ਮੁਫਤ ਹੋਮਿਓਪੈਥਿਕ ਮੈਡੀਕਲ ਕੈਂਪ `ਚ ਡਾ. ਪਰੂਥੀ ਵਲੋਂ ਮਰੀਜਾਂ ਦਾ ਮੁਆਇਨਾ ਕਰਕੇ ਮੁਫਤ ਦਵਾਈਆ ਦਿੱਤੀਆ ਗਈਆ।ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਲਾਲੀ ਘਣੂਪੁਰ ਤੇ ਉਘੇ ਸਮਾਜ ਸੇਵਕ ਅਵਤਾਰ ਸਿੰਘ ਮਾਨ ਨੇ ਡਾ. ਪਰੂਥੀ ਵਲੋਂ ਕੀਤੇ ਗਏ ਉਪਰਾਲੇ ... Read More »

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ

PPN1002201922

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ `ਇੰਟਰਨੈਸ਼ਨਲ ਸੀ.ਐਮ.ਈ-ਕਮ-ਐਨ.ਡਬਲਿਊ ਚੈਪਟਰ ਕਾਨਫਰੰਸ ਆਈ.ਏ.ਪਪੀ.ਐਮ-2019` ਦਾ ਆਯੋਜਨ ਕੀਤਾ ਗਿਆ।ਕਾਨਫਰੰਸ ਵਿੱਚ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਅਤੇ ਡਾ. ਰੂਪ ਸਿੰਘ ਚੀਫ਼ ਸਕੱਤਰ ਸ੍ਰੋਮਣੀ ਕਮੇਟੀ ਨੇ ਗੈਸਟ ਆਫ ਆਨਰ ਵਜੋ ਸ਼ਿਰਕਤ ਕੀਤੀ। ... Read More »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ’ਚ ਸ਼ਾਮਲ ਹੋਣ ਅਜ਼ਰਬਾਈਜਾਨ ਪੁੱਜੇ ਲੌਂਗੋਵਾਲ

Gobind Singh Longowal

ਅੰਮ੍ਰਿਤਸਰ, 10 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਜ਼ਰਬਾਈਜਾਨ ਦੇਸ਼ ਦੀ ਰਾਜਧਾਨੀ ਬਾਕੂ ਵਿਚ ਸਥਿਤ ਭਾਰਤੀ ਦੂਤਾਵਾਸ ਵੱਲੋਂ ਕਰਵਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਬਾਕੂ ਪੁੱਜੇ ਹਨ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਆਪਣੇ ਸਾਰੇ ਦੂਤਾਵਾਸਾਂ ਵਿਚ ... Read More »

ਗੋਬਿੰਦ ਸਿੰਘ ਕਾਂਝਲਾ ਦੇ ਚਲਾਣੇ ’ਤੇ ਭਾਈ ਲੌਂਗੋਵਾਲ ਵਲੋਂ ਦੁੱਖ ਪ੍ਰਗਟ

Gobind Singh Kanjla

ਅੰਮ੍ਰਿਤਸਰ, 10 ਫ਼ਰਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੋਬਿੰਦ ਸਿੰਘ ਕਾਂਝਲਾ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੌਂਗੋਵਾਲ ਨੇ ਆਖਿਆ ਕਿ ਕਾਂਝਲਾ ਲੋਕ ਮਸਲਿਆਂ ਦੀ ਪੈਰਵਾਈ ਵਾਲੇ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ।ਉਨ੍ਹਾਂ ਨੇ ਸਮਾਜ ... Read More »