Friday, April 19, 2024

Daily Archives: April 14, 2019

ਸਿਵਲ ਸਰਜਨ ਦਫਤਰ ਵਿਖੇ ਇੰਜੈਕਸ਼ਨ ਸੈਫਟੀ ਟ੍ਰੇਨਿੰਗ ਕਰਵਾਈ ਗਈ

ਪਠਾਨਕੋਟ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਜਿਲ੍ਹਾ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ ਐਲ.ਐਚ.ਵੀ ਅਤੇ ਬੀ.ਈ.ਈ ਦੀ ਇੰਜੈਕਸ਼ਨ ਸੈਫਟੀ ਟ੍ਰੇਨਿੰਗ ਸਿਵਲ ਸਰਜਨ ਡਾਕਟਰ ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਜਿਲ੍ਹਾ ਟੀਕਾਕਰਣ ਅਫਸਰ ਡਾਕਟਰ ਕਿਰਨ ਬਾਲਾ ਨੇ ਦੱਸਿਆ ਕਿ ਟੀਕਾ ਲਗਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ਸਰਿੰਜ ਦੇ ਕਵਰ ਨੂੰ ਉਤਾਰ …

Read More »

ਪੰਜਾਬ ਨੈਸ਼ਨਲ ਬੈਂਕ ਵਲੋਂ 125ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪਠਾਨਕੋਟ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਨੈਸ਼ਨਲ ਬੈਂਕ ਵਲੋਂ ਢਾਂਗੂ ਰੋਡ ਸਥਿਤ ਪੰਜਾਬ ਨੇਸ਼ਨਲ ਬੈਂਕ ਦੀ ਇਮਾਰਤ ਵਿੱਚ ਪੀ.ਐਨ.ਬੀ ਦਾ 125ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਰਾਜੇਸ਼ ਗੁਪਤਾ ਦੀ ਪ੍ਰਧਾਨਗੀ `ਚ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਸਮਾਰੋਹ ਵਿੱਚ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਰਾਜੀਵ ਮਹਾਜਨ ਐਮ.ਡੀ ਗਲੇਸੀਅਰ ਪੋਡਕਟਸ ਪ੍ਰਾਈਵੇਟ …

Read More »

ਸਲਾਈਟ ਸੰਸਥਾ ਵਿਖੇ ਸੋਸ਼ਲ ਫੈਸਟ 19 ਦੀ ਸ਼ੁਰੂਆਤ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਸੋਸ਼ਲ ਫੈਸਟ 19 ਦੀ ਸ਼ੁਰੂਆਤ ਹੋ ਗਈ ਹੈ।ਇਸ ਸਮਾਰੋਹ ਦੇ ਉਦਘਾਟਨ ਸਮੇਂ ਪਦਮ ਭੂਸ਼ਨ ਡਾ. ਇੰਦਰਜੀਤ ਕੌਰ ਮੁਖੀ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਬਤੌਰ ਮੁੱਖ ਮਹਿਮਾਨ ਅਤੇ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਮੁੱਖੀ ਡਾ. ਸਿਧਾਰਥ ਸਮਾਗਮ ਦੇ ਗੈਸਟ ਆਫ ਆਨਰ ਵਜੌਂ ਸ਼ਾਮਲ ਹੋਏ। …

Read More »

ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਜਲ੍ਹਿਆਂਵਾਲਾ ਬਾਗ਼ ਦੇ 100 ਸਾਲਾ ਸ਼ਤਾਬਦੀ `ਤੇ ਸਮਾਗਮ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਲ੍ਹਿਆਂ ਵਾਲੇ ਬਾਗ਼ `ਚ ਵਾਪਰੇ ਖ਼ੂਨੀ ਸਾਕੇ ਦਾ 100 ਸਾਲਾ ਸ਼ਤਾਬਦੀ ਦਿਵਸ ਤਹਿਤ ਸਥਾਨਕ ਪੱਤੀ ਝਾੜੋ ਲੌਂਗੋਵਾਲ ਦੇ ਪੈਲਸ ਵਿਖੇ ਇਕ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪੁੱਜੇ ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ …

Read More »

ਪਿੰਡ ਰੱਤੋਕੇ ਦੇ ਸਰਕਾਰੀ ਸਕੂਲ `ਚ ਬੱਚਿਆਂ ਦੇ ਕਵਿਤਾ ਉਚਾਰਨ ਤੇ ਪੋਸਟਰ ਮੁਕਾਬਲੇ ਕਰਵਾਏ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਬੱਚਿਆਂ `ਚ ਦੇਸ਼ ਭਗਤੀ ਦੀ ਭਾਵਨਾ ਭਰਨ, ਆਜ਼ਾਦੀ ਸੰਗਰਾਮ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦੇ 100 ਸਾਲ ਪੂਰੇ ਹੋਣ `ਤੇ ਪੋਸਟਰ, ਕਵਿਤਾ ਉਚਾਰਨ ਮੁਕਾਬਲੇ ਤੇ ਲੇਖ ਮੁਕਾਬਲੇ ਕਰਵਾਏ ਗਏ।ਬੱਚਿਆਂ ਨੂੰ ਲਾਇਬ੍ਰ੍ਰਰੀ ਨਾਲ਼ ਜੋੜਨ ਲਈ ਤੇ ਖੋਜ਼ੀ ਬਿਰਤੀ ਪੈਦਾ ਕਰਨ …

Read More »

ਇੰਟਰਨੈਸ਼ਨਲ ਆਕਸਫੋਰਡ ਸਕੂਲ `ਚ ਮਨਾਇਆ ਵਿਸਾਖੀ ਦਾ ਤਿਉਹਾਰ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਆਕਸਫੋਰਡ ਸਕੂਲ ਵਲੋਂ ਵਿਸਾਖੀ ਦਾ ਤਿਉਹਾਰ ਮਨਾਇਆ ਗਿਅ।ਜਿਥੇ ਵਿਦਿਆਰਥੀ ਰੰਗ ਬਿਰੰਗੇ ਰਵਾਇਤੀ ਕੱਪੜੇ ਪਾ ਕੇ ਆਏ, ਉਥੇ ਵਿਦਿਆਰਥੀਆਂ  ਨੇ ਪਹਿਲਾਂ ਕਣਕ ਦੀਆਂ ਬੱਲੀਆਂ ਨਾਲ ਆਪਣੀ ਸਕਰੈਪ ਬੁੱਕ ਨੂੰ ਸਜਾਇਆ ਫਿਰ ਸਕੂਲ ਵਲੋਂ ਸਾਰੇ ਵਿਦਿਆਰਥੀਆਂ ਨੂੰ ਵਿਸਾਖੀ ਦਾ ਅਸਲੀ ਗਿਆਨ ਦੇਣ ਲਈ ਖੇਤਾਂ `ਚ ਲਿਜਾਇਆ ਗਿਆ।ਵਿਦਿਆਰਥੀਆਂ ਨੂੰ ਇਹ ਵੀ ਦਸਿਆ ਗਿਆ …

Read More »

ਪੰਜਾਬ ਨੈਸ਼ਨਲ ਬੈਂਕ ਦਾ 125 ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਨੈਸ਼ਨਲ ਬੈਂਕ ਦੀ ਢੱਡਰੀਆਂ ਸ਼ਾਖਾ ਵਿਖੇ ਬੈਂਕ ਦਾ 125ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਬੈਂਕ ਮਨੈਜਰ ਰਮਨਦੀਪ ਸਿੰਗਲਾ ਨੇ ਬੈਂਕ ਗਾਹਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ 12 ਅਪੈਲ 1895 ਨੂੰ ਲਾਹੌਰ ਵਿਖੇ ਆਪਣੀ ਪਹਿਲੀ ਸ਼ਾਖਾ ਖੋਲ੍ਹ ਕੇ ਹੋਂਦ ਵਿੱਚ ਆਈ ਸੀ ਅਤੇ ਅੱਜ ਦੇਸ਼ ਦੇ ਮੋਹਰੀ ਬੈਂਕਾਂ ਵਿਚੋਂ ਇੱਕ …

Read More »

ਸਲਾਈਟ ਸੰਸਥਾ ਵਿਖੇ ਕੈਂਸਰ ਜਾਂਚ ਤੇ ਅੱਖਾਂ ਦੀ ਜਾਂਚ ਸਬੰਧੀ ਜਾਗਰੂਕਤਾ ਕੈਂਪ

ਲੌਂਗੋਵਾਲ, 13 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਏਸ਼ੀਆ ਦੀ ਪ੍ਰਸਿੱਧ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ ) ਦੇ ਹੈਲਥ ਸੈਂਟਰ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਹੈਲਥ ਸੈਂਟਰ ਦੇ ਚੇਅਰਪਰਸਨ ਡਾ. ਕਮਲੇਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਕੈਂਸਰ ਦੀ ਮੁੱਢਲੀ ਜਾਂਚ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ 2 ਰੋਜ਼ਾ …

Read More »

ਕਿਸਾਨਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ 14 ਮਈ ਨੂੰ ਰਾਜ ਭਵਨ ਦੇ ਘਿਰਾਉ ਦਾ ਐਲਾਨ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਐਲਾਨ ਕੀਤਾ ਕਿ 14 ਮਈ ਨੂੰ ਚੰਡੀਗੜ੍ਹ ਵਿਖੇ ਗਵਰਨਰ ਦੇ ਰਾਜ ਭਵਨ ਦਾ ਘਿਰਾਉ ਕੀਤਾ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕਰ ਮੁੱਕਤ ਵਪਾਰ ਸਮਝੌਤਾ 16 ਦੇਸ਼ਾਂ ਨਾਲ ਜੋ ਜੂਨ …

Read More »

ਕਿਸਾਨਾਂ ਤੇ ਮਜ਼ਦੂਰਾਂ ਵਲੋਂ ਜਲ੍ਹਿਆਂ ਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਬਾਬਾ ਨੌਧ ਸਿੰਘ ਜੀ ਦੀ ਸਮਾਧ ਦੇ ਨਜਦੀਕ ਪਿੰਡ ਚੱਬਾ ਵਿਖੇ ਜੱਲ੍ਹਿਆਂ ਵਾਲੇ ਬਾਗ ਦੇ ਖੂਨੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਤਾਬਦੀ ਵਰੇ੍ਹ `ਤੇ ਯਾਦ ਕਰਦਿਆਂ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ ਤੇ ਪਿੰਡ ਚੱਬਾ ਤੋਂ 12 ਕਿਲੋਮੀਟਰ ਦਾ ਮਾਰਚ …

Read More »