Friday, March 29, 2024

Daily Archives: July 27, 2022

ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ ਨੇ ਰਜਿਸਟਰੀਆਂ ਦੇ ਰੁਕੇ ਕੰਮ ਚਾਲੂ ਕਰਨ ਲਈ ਮਾਲ ਮੰਤਰੀ ਨੂੰ ਭੇਜਿਆ ਮੰਗ ਪੱਤਰ

ਸਮਰਾਲਾ, 27 ਜੁਲਾਈ (ਇੰਦਰਜੀਤ ਸਿੰਘ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ (ਰਜਿ.) ਵਲੋਂ ਸਮਰਾਲਾ ਤਹਿਸੀਲ ਵਿਖੇ ਕਾਫ਼ੀ ਲੰਬੇ ਸਮੇਂ ਤੋਂ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ ਬੰਦ ਹੋਣ ‘ਤੇੇ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਅਗਵਾਈ ਹੇਠ ਮਾਲ ਮੰਤਰੀ ਪੰਜਾਬ ਦੇ ਨਾਂ ਐਸ.ਡੀ.ਐਮ ਸਮਰਾਲਾ ਰਾਹੀਂ ਇੱਕ ਮੰਗ ਪੱਤਰ ਭੇਜਿਆ ਗਿਆ।ਜਿਸ ਰਾਹੀਂ ਮੰਗ ਕੀਤੀ ਗਈ ਕਿ ਸਮਰਾਲਾ ਤਹਿਸੀਲ ਵਿੱਚ ਰਜਿਸਟਰੀਆਂ ਦਾ ਕੰਮ …

Read More »

ਸੰਭਾਵਿਤ ਹੜ੍ਹਾਂ ਦੇ ਮੱਦੇਨਜ਼ਰ ਏ.ਡੀ.ਸੀ (ਜ) ਨੇ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਰੀਵਿਓ ਮੀਟਿੰਗ

ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ‘ਚ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਅਗੇਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਵਲੋਂ ਸਬੰਧਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਰੀਵਿਓ ਮੀਟਿੰਗ ਕੀਤੀ ਗਈ।ਅਰਵਿੰਦਰ ਪਾਲ ਸਿੰਘ ਡੀ.ਆਰ.ਓ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ, ਨਗਰ ਨਿਗਮ ਤੋਂ ਸਤੀਸ਼ ਸੈਣੀ …

Read More »

ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤੇ ਉਜਵਲ ਭਾਰਤ ਤਹਿਤ ਸਮਾਗਮ

ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – “ਉਜਵਲ ਭਾਰਤ ਉਜਵਲ ਭਵਿੱਖ ਊਰਜਾ – 2047’’ ਤਹਿਤ ਕੇਂਦਰ ਸਰਕਾਰ ਦੇ ਊਰਜਾ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐਸ.ਪੀ.ਸੀ.ਐਲ ਅਤੇ ਐਸ.ਜੇ.ਵੀ.ਐਨ.ਐਲ ਵਲੋਂ ਜਿਲਾ ਪ੍ਰਸ਼ਾਸਨ ਦੇ ਸਮਾਗਮ ਕਰਵਾਇਆ ਗਿਆ।ਕਮਨਿਊਟੀ ਹਾਲ ਸੁਜਾਨਪੁਰ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਡਿਪਟੀ ਚੀਫ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਕੀਤੀ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਮੁਖ ਮਹਿਮਾਨ ਵਜੋਂ …

Read More »

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਦਿਆਰਥਣ ਦੀ ਮਲਟੀਨੈਸ਼ਨਲ ਕੰਪਨੀ ਵਲੋਂ ਚੋਣ

ਅੰਮ੍ਰਿਤਸਰ, 27 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੀ ਵਿਦਿਆਰਥਣ ਰਤਨਜੋਤ ਕੌਰ ਨੂੰ ਮਲਟੀਨੈਸ਼ਨਲ ਕੰਪਨੀ ਦੁਆਰਾ 4 ਲੱਖ ਦੇ ਸਾਲਾਨਾ ਪੈਕੇਜ਼ ਲਈ ਚੋਣ ਕੀਤੀ ਗਈ।ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਵਿਦਿਆਰਥਣ ਦੀ ਚੋਣ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਨੂੰ ਉਚ ਵਿੱਦਿਆ ਦੇ ਨਾਲ ਨੌਕਰੀਆਂ ਮੁਹੱਈਆ ਕਰਵਾਉਣ ਲਈ ਸਮੇਂ-ਸਮੇਂ ’ਤੇ ਪਲੇਸਮੈਂਟ ਦਾ ਆਯੋਜਨ …

Read More »

ਖਾਲਸਾ ਗਰਲਜ਼ ਸੀ: ਸੈ: ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ’ਚ ਮਾਰੀਆਂ ਮੱਲਾਂ

ਸਕੂਲ ਖਿਡਾਰਣਾਂ ਨੇ 1 ਸੋਨਾ, 4 ਸਿਲਵਰ ਤੇ 4 ਕਾਂਸੇ ਦੇ ਤਗਮੇ ਕੀਤੇ ਹਾਸਲ – ਪ੍ਰਿੰ: ਨਾਗਪਾਲ ਅੰਮ੍ਰਿਤਸਰ, 27 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਖ਼ਾਲਸਾ ਕਾਲੱਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈਆਂ ਕਿਓਰਿਨ ਓਪਨ ਨੈਸ਼ਨਲ ਕਰਾਟੇ ਲੀਗ-2022 ’ਚ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਣਾਂ ਨੇ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ।   …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਹਾਂਉਤਸਵ ਮਨਾਇਆ ਗਿਆ

ਅੰਮ੍ਰਿਤਸਰ, 27 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਬਰਸਾਤ ਦੇ ਮੌਸਮ ਦੇ ਚੱਲਦੇ ਹੋਏ ਵਾਤਾਵਰਣ ਸਾਂਭ ਸੰਭਾਲ ਲੜੀ ਦੇ ਤਹਿਤ ਵਣ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਪੌਦਾ ਲਗਾਉਣ ਦੀ ਸ਼ੁਰੂਆਤ ਕਰਦਿਆਂ ਐਨ.ਐਸ.ਐਸ ਵਲੰਟੀਅਰਾਂ ਅਤੇ ਸਟਾਫ਼ ਨੂੰ ਆਪਣੇ ਚੌਗਿਰਦੇ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ।               …

Read More »

ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਈ ਚੇਤਨਾ ਪਰਖ ਪ੍ਰੀਖਿਆ

ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਕਰਵਾਈ ਗਈ ਚੇਤਨਾ ਪਰਖ ਪ੍ਰੀਖਿਆ ਦਾ ਆਯੋਜਨ ਸਰਕਾਰੀ ਹਾਈ ਸਕੂਲ ਤਕੀਪੁਰ ‘ਚ ਇਕਾਈ ਮੁਖੀ ਕਮਲਜੀਤ ਵਿੱਕੀ ਦੀ ਅਗਵਾਈ ਹੇਠ ਕੀਤਾ ਗਿਆ।ਤਰਕਸ਼ੀਲ ਆਗੂਆਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਅਜੋਕੇ ਵਿਗਿਆਨਕ ਯੁੱਗ ਦੇ ਹਾਣ ਦੇ ਬਣਨ ਲਈ ਸਾਨੂੰ ਵੇਲਾ ਵਿਹਾ ਚੁੱਕੀਆਂ ਰੂੜੀਵਾਦੀ ਰਸਮਾਂ ਤੇ ਅੰਧਵਿਸਵਾਸ਼ ਦੇ ਜੂਲੇ ਨੂੰ ਲਾਹ ਕੇ ਤਰਕਸ਼ੀਲ …

Read More »

ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸਕੂਲ ਸ਼ੇਰੋ ਵਿਖੇ ਊਰਜਾ ਬਚਾਓ ਹਫ਼ਤਾ ਮਨਾਇਆ ਗਿਆ

ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਪਿੰਡ ਸ਼ੇਰੋ ਦੇ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਡਾ. ਓਮ ਪ੍ਰਕਾਸ਼ ਸੇਤੀਆ ਅਤੇ ਮੈਡਮ ਅਮਨਜੋਤ ਊਰਜ਼ਾ ਕਲੱਬ ਇੰਚਾਰਜ਼ ਦੀ ਅਗਵਾਈ ਹੇਠ ਊਰਜ਼ਾ ਬਚਾਓ ਹਫ਼ਤਾ ਮਨਾਇਆ ਗਿਆ।ਅਧਿਆਪਕਾਂ ਨੇ ਵਿਦਿਆਰਥੀਆਂ ਦੇ ਚਿੱਤਰਕਲਾ, ਭਾਸ਼ਣ ਅਤੇ ਲੇਖ ਲਿਖਣ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਕਰਦਿਆਂ ਊਰਜਾ ਬਚਾਉਣ ਦੇ ਨੁਕਤੇ ਸਾਂਝੇ ਕੀਤੇ।ਇਸ ਮੌਕੇ ਲੈਕ. ਜਰਨੈਲ …

Read More »

ਸਰਕਾਰੀ ਸੀਨੀਅਰ ਸੈਕੰਡਰੀ ਕੂੰਮਕਲਾਂ ਦਾ ਨਤੀਜਾ 100% ਰਿਹਾ

ਸੰਗਰੂਰ, 27 ਜੁਲਾਈ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੂੰਮਕਲਾਂ ਦੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜ਼ਾ ਬਹੁਤ ਹੀ ਸ਼ਾਨਦਾਰ ਰਿਹਾ।ਦਸਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਾਰੇ 86 ਵਿਦਿਆਰਥੀ ਪਾਸ ਹੋਏ ਅਤੇ ਸਕੂਲ ਦਾ ਨਤੀਜ਼ਾ 100% ਰਿਹਾ।ਸਕਲ ਪ੍ਰਿੰਸੀਪਲ ਮੈਡਮ ਪੂਜਾ ਤ੍ਰੇਹਨ ਨੇ ਦੱਸਿਆ ਕਿ ਵਿਦਿਆਰਥਣ ਨੀਸ਼ਾ ਪੁੱਤਰੀ ਸਰਬਜੀਤ ਸਿੰਘ ਨੇ 86.3% ਨੰਬਰ ਹਾਸਲ ਕਰਕੇ ਪਹਿਲਾ ਸਥਾਨ, ਸਤਨਾਮ ਸਿੰਘ ਪੁੱਤਰ ਰਛਪਾਲ …

Read More »